ਤੰਦੂਰੀ ਚਿਕਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੰਦੂਰੀ ਚਿਕਨ ਇੱਕ ਭਾਰਤੀ ਉਪਮਹਾਦੀਪ ਦਾ ਪਕਵਾਨ ਹੈ. ਇਹ ਦੱਖਣੀ ਏਸ਼ੀਆ ਖਾਸ ਤੋਰ ਤੇ ਭਾਰਤ ਅਤੇ ਪਾਕਿਸਤਾਨ, ਮਲੇਸ਼ਿਆ ਸਿੰਗਾਪੋਰ, ਇੰਡੋਨੇਸ਼ੀਆ ਅਤੇ ਪੁਛੱਮੀ ਦੁਨਿਆ ਵਿੱਚ ਵਿੱਚ ਬਹੁਤ ਪ੍ਰਸਿਧ ਹੈ. ਇਸ ਵਿੱਚ ਚਿਕਨ ਨੂੰ ਦਹੀ ਅਤੇ ਮਸਾਲੇ ਦੀ ਸਹਾਇਤਾ ਨਾਲ ਰੋਸਟ ਕੀਤਾ ਜਾਂਦਾ ਹੈ. ਇਸ ਪਕਵਾਨ ਦਾ ਨਾਮ ਸਿਲੰਡਰ ਦੇ ਅਕਾਰ ਦੇ ਮਿੱਟੀ ਦੇ ਤੰਦੂਰ ਤੋ ਲੀਤਾ ਗਿਆ ਹੈ, ਜਿਸ ਵਿੱਚ ਇਸ ਨੂੰ ਰਿਵਾਇਤੀ ਤੋਰ ਤੇ ਬਣਾਇਆ ਜਾਂਦਾ ਸੀ.

ਤਿਆਰੀ[ਸੋਧੋ]

ਚਿਕਨ ਨੂੰ ਦਹੀ ਅਤੇ ਵਿੱਚ ਮੇਰਿਨੇਟ ਕੀਤਾ ਜਾਂਦਾ ਹੈ ਅਤੇ ਫਲੇਵਰ ਵਾਸਤੇ ਤੰਦੂਰੀ ਮਸਾਲੇ ਦੇ ਮਿਕਚਰ ਦਇ ਹਲਕੀ ਪਰਤ ਲਾਈ ਜਾਂਦੀ ਹੈ. ਲਾਲ ਮਿਰਚ ਪਾਉਡਰ ਜਾ ਕਸ਼ਮੀਰੀ ਲਾਲ ਮਿਰਚ ਨਾਲ ਅਗਨੀ (ਲਾਲ ਰੰਗ) ਆਭਾ ਦਿਤੀ ਜਾਂਦੀ ਹੈ. ਜਿਆਦਾ ਮਾਤਰਾ ਵਿੱਚ ਹਲਦੀ ਪਾਉਣ ਤੇ ਇਹ ਸੰਤਰੀ ਰੰਗ ਦਾ ਹੋ ਜਾਂਦਾ ਹੈ. ਹਲਕਾ ਰੰਗ ਦੇਣ ਵਾਸਤੇ ਲਾਲ ਤੇ ਪੀਲੇ ਫੂਡ ਕਲਰ ਦੀ ਵਰਤੋ ਕੀਤੀ ਜਾਂਦੀ ਹੈ ਜਿਸ ਕਰਕੇ ਚਮਕ ਦਾਰ ਰੰਗ ਮਿਲਦਾ ਹੈ.[1] ਰਿਵਾਇਤੀ ਤੋਰ ਤੇ ਇਸ ਨੂੰ ਤੰਦੂਰ (ਮਿੱਟੀ ਦਾ) ਵਿੱਚ ਬਹੁਤ ਉਚੇ ਤਾਪਮਾਨ ਤੇ ਪਕਾਇਆ ਜਾਂਦਾ ਹੈ ਜਾ ਇਸ ਨੂੰ ਰਿਵਾਇਤੀ ਬਾਰਬਿਕਯੂ ਗਰਿੱਲ ਤੇ ਵੀ ਪਕਾਇਆ ਜਾ ਸਕਦਾ ਹੈ.

ਮੇਰਿਨੇਟ ਕੀਤੇ ਚਿਕਨ ਨੂੰ ਸ੍ਕਿਵਰ (ਸ਼ੀਖ) ਵਿੱਚ ਸਕਿਉ ਕੀਤਾ ਜਾਂਦਾ ਹੈ ਅਤੇ ਗਰਮ ਮਿੱਟੀ ਦੇ ਓਵਨ (ਜੋ ਕਿ ਤੰਦੂਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਤੇ ਪਕਾਈਆ ਜਾਂਦਾ ਹੈ. ਇਸ ਨੂੰ ਕੋਲੇ ਜਾ ਲੱਕੜ ਦੇ ਨਾਲ ਗਰਮ ਕੀਤਾ ਹੰਦਾ ਸੀ ਜੋ ਕਿ ਇਸ ਵਿੱਚ ਸਮੋਕਿ ਫਲੇਵਰ ਪੈਦਾ ਕਰਦਾ ਹੈ.

ਇਤਿਹਾਸ[ਸੋਧੋ]

ਤੰਦੂਰੀ ਚਿਕਨ ਪਕਵਾਨ ਮੂਲ ਭਾਰਤ ਅਤੇ ਪਾਕਿਸਤਾਨ ਦੀ ਅਜ਼ਾਦੀ ਤੋ ਪਹਿਲਾ ਦੇ ਪੰਜਾਬ ਦਾ ਪਕਵਾਨ ਹੈ.[2][3] ਹਾਲਾਕਿ ਤੰਦੂਰੀ ਚਿਕਨ ਬਹੁਤ ਪਹਿਲਾ ਮੁਗਲਾ ਦੇ ਸਮੇਂ ਤੋ ਪਕਾਇਆ ਜਾ ਰਿਹਾ ਹੈ, ਇਹ ਮੰਨਿਆ ਜਾਂਦਾ ਹੈ ਇਸ ਇਸ ਪਕਵਾਨ ਦਾ ਇਜਾਦ ਕੁੰਦਨ ਲਾਲ ਗੁਜਰਾਲ ਨੇ ਕੀਤਾ ਸੀ ਜੋ ਕਿ ਪੇਸ਼ਾਵਰ ਵਿੱਚ ਮੋਤੀ ਮਹਲ ਨਾਮ ਦਾ ਰੇਸਟੋਰੇਨਟ ਚਲਾਉਂਦਾ ਸੀ. ਗੁਜਰਾਲ ਭਾਰਤ ਦੀ ਅਜ਼ਾਦੀ ਤੋ ਬਾਦ ਅਤੇ ਪੰਜਾਬ ਰਾਜ ਦੇ ਬਟਵਾਰੇ ਤੋ ਪਾਕਿਸਤਾਨ ਬਣਨ ਦਾ ਨਾਲ ਹੀ ਦਿੱਲੀ ਵਿੱਚ ਆ ਕੇ ਬਸ ਗਏ ਸਨ[4][5][6][7]

ਭਾਰਤ ਵਿੱਚ ਤੰਦੂਰੀ ਚਿਕਨ ਰਿਵਾਇਤੀ ਤੋਰ ਤੇ ਪੰਜਾਬ ਨਾਲ ਸਮਬ੍ਧਿਤ ਹੈ[8] ਅਤੇ 1947 ਦੇ ਬਟਵਾਰੇ ਤੋ ਬਾਦ ਪੱਛਮੀ ਪੰਜਾਬ ਤੋ ਵਿਸਥਾਪਿਤ ਹੋਏ ਪੰਜਾਬੀ ਦੇ ਦਿਲੀ ਵਿੱਚ ਆਉਣ ਨਾਲ ਮੁਖ ਧਾਰਾ ਵਿੱਚ ਆਈਇਆ.[9] ਦੇਹਾਤੀ ਪੰਜਾਬ ਵਿੱਚ ਫਿਰਕੂ (ਕੋਮੁਨਲ) ਤੰਦੂਰ ਦਾ ਹੋਣਾ ਬਹੁਤ ਆਮ ਗਲ ਹੈ[10] ਕੁੱਛ ਪਿੰਡਾ ਵਿੱਚ ਅੱਜ ਵੀ ਫਿਰਕੂ (ਕੋਮੁਨਲ) ਤੰਦੂਰ ਹਨ ਜੋ ਕਿ 1947 ਤੋ ਪਹਿਲਾਂ ਬਹੁਤ ਹੀ ਆਮ ਗੱਲ ਸੀ.

ਪਕਵਾਨ[ਸੋਧੋ]

ਤੰਦੂਰੀ ਚਿਕਨ ਨੂੰ ਭਾਰਤ ਕਰੀ ਵਿੱਚਬੇਸ ਚਿਕਨ ਦੇ ਤੋਰ ਤੇ ਵਰਤਿਆ ਜਾਂਦਾ ਹੈ. ਇਸ ਨੂੰ ਸਟਾਟਰ ਅਤੇ ਏਪੇਟਾਈਜਰ ਦੇ ਤੋਰ ਤੇ ਖਾਣ ਦੀ ਬਜਾਏ, ਕਈ ਵਾਰੀ ਰਿਵਾਇਤੀ ਨਾਨ (ਭਾਰਤੀ ਪਲੇਨ ਬ੍ਰੇਡ) ਦੇ ਨਾਲ ਇਸ ਨੂੰ ਫੁਲ ਕੋਰਸ ਦੇ ਤੋਰ ਤੇ ਵੀ ਖਾਇਆ ਜਾਂਦਾ ਹੈ ਅਤੇ ਇਸ ਤੋ ਇਲਾਵਾ ਦਾ ਪ੍ਰਯੋਗ ਕਰੀ ਤਰਹ ਦੇ ਕਰੀ ਚਿਕਨ ਜਿਵੇਂ ਕਿ ਬਟਰ ਚਿਕਨ ਵਿੱਚ ਵੀ ਕੀਤਾ ਜਾਂਦਾ ਹੈ.[11] ਕੁੱਛ ਸਮਾ ਪਹਿਲਾਂ ਹੀ ਤੰਦੂਰੀ ਚਿਕਨ ਦੇ ਸਥਾਨਕ ਕਿਸਮਾ ਬੰਗਾਲ ਵਿੱਚ ਰੁਈ ਪੋਸਤੋ ਤੋ ਬਣਾਇਆ ਗਿਆ ਜੋ ਕੀ ਸਥਾਨਕ ਜਗਹ ਤੇ ਖਾਣ ਵਾਸਤੇ ਉਪਲਬਦ ਹਨ, ਇਹ ਜਗਹ ਖਾਸ ਤੋਰ ਤੇ ਕੋਲਘਾਟ ਅਤੇ ਕੋਲਕਤਾ ਵਿੱਚ ਹਨ. ਤੰਦੂਰੀ ਚਿਕਨ ਖਾਸ ਤੋ ਤੇ ਭਾਰਤ ਵਿੱਚ ਆਜ਼ਾਦੀ ਤੋ ਬਾਦ ਮੋਤੀ ਮਹਲ ਡੀਲਕਸ ਦੁਆਰਾ ਮਸ਼ਹੂਰ ਹੋਇਆ[12][13] ਜਦੋਂ ਭਾਰਤ ਦੇ ਪਹਿਲੇ ਸ਼੍ਰੀ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਨੂੰ ਪਰੋਸਿਆ ਗਿਆ.

ਹਵਾਲੇ[ਸੋਧੋ]

  1. For instance, see the recipe in Madhur Jaffrey's Pakistani Cookery pp66-69
  2. Vir Sanghvi. "Rude Food: The Collected Food Writings of Vir Sanghv". google.co.uk.
  3. "Metro Plus Delhi / Food: A plateful of grain". Chennai, India: The Hindu. 24 November 2008. Archived from the original on 29 ਜੂਨ 2011. Retrieved 7 May 2009. {{cite news}}: Unknown parameter |dead-url= ignored (|url-status= suggested) (help)
  4. "What does it mean to be a Punjabi". Quartz.
  5. "London's Moti Mahal restaurant lauded for food hygiene". The Times of India.
  6. Ananya Jahanara Kabir. "Five exhilarating dance moves that celebrate the traumas of modernity". Scroll.in.
  7. "Tandoori Chicken - A Royal Punjabi Dish - DESIblitz". DESIblitz.
  8. The Rough Guide to Rajasthan, Delhi and Agra By Daniel Jacobs, Gavin Thomas
  9. Raichlen, Steven (10 May 2011). "A Tandoor Oven Brings India's Heat to the Backyard". The New York Times. Retrieved 14 June 2015.
  10. "Alop Ho Reha Punjabi Virsa Harkesh Singh Kehal".
  11. Nancie McDermott, Pauline Cilmi Speers (1999) The Curry Book: Memorable Flavors and Irresistible Recipes from Around the World [1]
  12. "Hindustan Times: Crystal Awards for Best Restaurants". Delhi Tourism. Retrieved 22 August 2014.
  13. "Motimahal celebrates Kabab festival". Indian Express. 7 January 2011. Retrieved 22 August 2014.