ਨਦੇਜ਼ਦਾ ਕਰੁੱਪਸਕਾਇਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਦੇਜ਼ਦਾ ਕਰੁੱਪਸਕਾਇਆ ਦਾ ਜਨਮ (26 ਫਰਵਰੀ 1869 -27 ਫਰਵਰੀ 1939) ਸੇਂਟ ਪੀਟਰਸਬਰਗ ਵਿੱਚ ਇੱਕ ਉੱਚ ਜਮਾਤ ਦੇ ਪਰਿਵਾਰ ਵਿੱਚ ਹੋਇਆ।

ਰਾਜਨੀਤਿਕ ਜੀਵਨ[ਸੋਧੋ]

1903 ’ਚ ਕਰੁੱਪਸਕਾਇਆ ਰੂਸੀ ਸ਼ੋਸ਼ਲ ਡੈਮੋਕਰੇਟਿਕ ਪਾਰਟੀ ਦੀ ਮੈਂਬਰ ਬਣੀ ਅਤੇ 1905 ਵਿੱਚ ਉਹ ਕੇਂਦਰੀ ਕਮੇਟੀ ਦੀ ਸੈਕਟਰੀ ਬਣੀ। 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ ਨਾਦਿਆ ਸਿੱਖਿਆ ਦੀ ਲੋਕ ਕੌਮੀਸਾਰ ਦੀ ਡਿਪਟੀ ਬਣੀ। ਜਿੱਥੇ ਉਸਨੇ ਬਾਲਗ ਸਿੱਖਿਆ ਡਿਵੀਜ਼ਨ ਦਾ ਅਹੁਦਾ ਸੰਭਾਲਿਆ। ਐਜ਼ੂਕੇਸ਼ਨ ਕਮੇਟੀ 1920 ਵਿੱਚ ਉਹ ਡਿਪਟੀ ਕਮਿਸ਼ਨਰ ਬਣੀ। ਸੋਵੀਅਤ ਵਿਦਿਅਕ ਪ੍ਰਬੰਧ ਦੇ ਨਾਲ-ਨਾਲ ਉਹ ਕੋਮਸੋਸੋਲ ਤੇ ਪਾਈਨੀਰ ਲਹਿਰ ਦੀ ਸੰਸਥਾਪਕ ਵੀ ਰਹੀ। 1924 ’ਚ ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬਣੀ।

ਹਵਾਲੇ[ਸੋਧੋ]