ਨਸੀਮਾ ਸੈਫ਼ੀ
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਅਲਜੀਰੀਆ |
ਜਨਮ | ਮਿਲਾ, ਅਲਜੀਰੀਆ | 29 ਅਕਤੂਬਰ 1988
ਕੱਦ | 180 ਸੈਂਟੀਮੀਟਰ (71 ਵਿੱਚ) |
ਖੇਡ | |
ਦੇਸ਼ | ਅਲਜੀਰੀਆ |
ਖੇਡ | ਐਥਲੇਟਿਕਸ(ਟਰੈਕ) |
ਅਪਾਹਜਤਾ | ਸਰੀਰਕ ਅਪੰਗਤਾ |
ਅਪਾਹਜਤਾ ਵਰਗ | F58 |
ਕਲੱਬ | ਜੀ ਐੱਸ ਪੀ ਅਲਜਰ |
ਦੁਆਰਾ ਕੋਚ | ਹੋਕਿਨ saHocine Saadoune |
Medal record |
ਨਸੀਮਾ ਸੈਫ਼ੀ (pronunciation: /nɑːˈsɪmɑː/ /nɑːˈsɪmɑː/ /saɪfiː//saɪfiː/) (ਜਨਮ 29 ਅਕਤੂਬਰ 1988) ਅਲਜੀਰੀਆ ਦੀ ਇੱਕ ਅਪੰਗ ਖਿਡਾਰਨ ਹੈ। ਇਸ ਦੀ ਵਿਸ਼ੇਸਤਾ F58 ਥ੍ਰੋ ਇਵੇਂਟ ਵਿੱਚ ਹੈ। ਮੁੱਖ ਤੌਰ ਉੱਪਰ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਵਿੱਚ ਹੈ। ਸੈਫ਼ੀ ਪੈਰਾਉਲੰਪਿਕ ਵਿੱਚ ਦੋ ਵਾਰ ਸੋਨ ਤਗਮੇ ਪ੍ਰਾਪਤ ਕਰ ਚੁੱਕੀ ਹੈ ਅਤੇ ਤਿੰਨ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ।
ਜੀਵਨ[ਸੋਧੋ]
ਸੈਫ਼ੀ ਦਾ ਜਨਮ ਮਿਲਾ, ਅਲਜੀਰੀਆ ਵਿੱਚ 1988 ਵਿੱਚ ਹੋਇਆ।[1] ਜਨਮ ਸਮੇਂ ਇਸਦਾ ਸਰੀਰ ਠੀਕ ਸੀ, 1988 ਵਿੱਚ ਇੱਕ ਕਾਰ ਐਕਸੀਡੈਂਟ ਵਿੱਚ ਇਸਦੀ ਇੱਕ ਲੱਤ ਕੱਟੀ ਗਈ।[2] ਇਸਦੇ ਪਿਤਾ ਨੇ ਮਹਿਸੂਸ ਕੀਤਾ ਕਿ ਉਸਨੂੰ ਵਿਹਲੇ ਸਮੇਂ ਵਿੱਚ ਕੋਈ ਕੰਮ ਕਰਨਾ ਚਾਹੀਦਾ ਹੈ ਅਤੇ ਇਸਨੂੰ ਐਥਲੈਟਿਕਸ ਵਿੱਚ ਹਿੱਸਾ ਲੈਣ ਲਈ ਹੌਂਸਲਾ ਦਿੱਤਾ। ਇਸ ਨੇ ਮਿਲਾ ਹੈਂਡੀਸਪੋਰਟ ਕਲੱਬ ਵਿੱਚ ਆ ਗਈ ਜਿਥੋਂ ਇਸਨੇ ਟ੍ਰੇਨਿੰਗ ਲਈ।[3]
ਐਥਲੈਟਿਕ ਕੈਰੀਅਰ[ਸੋਧੋ]
ਇਸਦਾ ਹੌਂਸਲਾ ਵਧਾਉਣ ਲਈ ਇਸਦੇ ਪਿਤਾ ਦਾ ਧੰਨਵਾਦ ਹੈ। ਸੈਫ਼ੀ ਨੂੰ 2006 ਵਿੱਚ ਅਸੇਨ ਵਿੱਚ ਹੋਈ ਆਈ.ਪੀ.ਸੀ.ਐਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਇੰਟਰਨੈਸ਼ਨਲ ਸ਼ੁਰੂਆਤ ਕੀਤੀ। ਇਸ ਨੇ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਦੋਨਾ ਵਿੱਚ ਹਿੱਸਾ ਲਿਆ ਅਤੇ ਪੰਜਵੇਂ ਨੰਬਰ ਉੱਪਰ ਆਈ। ਇਸ ਦੀ ਪਹਿਲੀ ਵਾਰ 2008 ਵਿੱਚ ਪੈਰਾਉਲੰਪਿਕਸ ਬੀਜਿੰਗ ਵਿੱਚ ਭਾਗ ਲਿਆ। ਇਸਨੇ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਦੋਨਾ ਵਿੱਚ ਭਾਗ ਲਿਆ ਅਤੇ 10ਵਾਂ ਅਤੇ ਚੌਥਾ ਸਥਾਨ ਹਾਸਿਲ ਕੀਤਾ।
ਨੋਟਸ[ਸੋਧੋ]
- ↑ "Saifi, Nassima". Paralympic.org. Retrieved 4 September 2016.
- ↑ "Saifi, Nassima". IPC. Retrieved 4 September 2016.
- ↑ "Nassima Saifi, championne du monde du lancer de disque" (in French). DjaZairess. Retrieved 19 February 2017.
{{cite web}}
: CS1 maint: unrecognized language (link)