ਨਾਮ ਜਪੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਮ ਜਪੋ ਜਾਂ ਨਾਮ ਸਿਮਰਨ ਮਤਲਵ ਗੁਰੂ ਦਾ ਨਾਮ ਜਪਨਾ ਹੈ। ਸਾਰੇ ਧਰਮਾਂ ਵਿੱਚ ਹਰੇਕ ਮਨੁੱਖ ਆਪਣੇ ਗੁਰੂ ਦਾ ਦੱਸਿਆ ਹੋਇਆ ਗੁਰੂ ਮੰਤਰ ਦਾ ਵਾਰ ਵਾਰ ਉੱਚਾਰਨ ਕਰਦਾ ਹੈ। ਹਰੇਕ ਮਨੁੱਖ ਵਿੱਚ ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੀ ਬਹੁਲਤਾ ਹੋ ਜਾਂਦੀ ਹੈ ਤਾਂ ਉਸ ਦੀ ਸੁਧੀ ਵਾਸਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਸ ਮੈਲ ਨੂੰ ਨਾਮ ਸਿਮਰਨ ਸਹਿਜੇ ਹੀ ਕੱਟ ਦਿੰਦਾ ਹੈ।

ਸਿੱਖ ਧਰਮ[ਸੋਧੋ]

ਸਿੱਖ ਧਰਮ ਵਿੱਚ ਨਾਮ ਸਿਮਰਨ ਦੀ ਬੜੀ ਮਹੱਤਤਾ ਹੈ। ਭਾਈ ਮਨੀ ਸਿੰਘ ਦੇ ਮੁਤਾਬਕ ਦਿਨੇ ਆਪਣੀ ਕਿਰਤ ਵੀ ਕਰਨ ਤੇ ਸੁਆਸ ਤਲੇ (ਅੰਦਰ) ਜਾਵੇ ਤਾਂ ਵਾਹਿ ਉੱਚਾਰਨ ਤੇ ਜਦੋਂ ਸੁਆਸ ਉੱਪਰ (ਬਾਹਰ) ਆਵੇ ਤਾਂ ਗੁਰੂ ਦਾ ਉੱਚਾਰਨ ਕਰਨ। ਨਾਮ ਤਾਂ ਸਾਡੇ ਅੰਤਹਕਰਨ ਦੀ ਮੈਲ ਲਾਹੁਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਅਰਸ਼ੀ ਸਾਬਣ ਬਖ਼ਸਿਆ ਹੈ।

ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।।
ਭਰੀਐ ਮਤਿ ਪਾਪਾ ਕੈ ਸੰਗਿ।। ਓਹੁ ਧੋਪੈ ਨਾਵੈ ਕੈ ਰੰਗਿ।। ਗੁਰੂ ਗਰੰਥ ਸਾਹਿਬ ਅੰਗ 4

ਗੁਰੂ ਜੀ ਨੇ ਗੁਰੂ ਗਰੰਥ ਸਾਹਿਬ 'ਚ ਕਿਹਾ ਹੈ:

ਕਰ ਕਰਿ ਟਹਲ ਰਸਨਾ ਗੁਣ ਗਾਵਉ।।ਚਰਨ ਠਾਕੁਰ ਕੈ ਮਾਰਗਿ ਧਾਵਉ।।1।।
ਭਲੋ ਸਮੋ ਸਿਮਰਨ ਕੀ ਬਰੀਆ।। ਸਿਮਰਤ ਨਾਮੁ ਭੈ ਪਾਰਿ ਉਤਰੀਆ।।1।।
ਨੇਤ੍ਰ ਸੰਤਨ ਕਾ ਦਰਸਨੁ ਪੇਖੁ।। ਪ੍ਰਭ ਅਵਿਨਾਸੀ ਮਨ ਮਹਿ ਲੇਖੁ।।2।।
ਸੁਣਿ ਕੀਰਤਨੁ ਸਾਧ ਪਹਿ ਜਾਇ।। ਜਨਮ ਮਰਣ ਕੀ ਤ੍ਰਾਸ ਮਿਟਾਇ।।3।।
ਚਰਣ ਕਮਲ ਠਾਕੁਰ ਉਰਿ ਧਾਰਿ।। ਦੁਲਭ ਦੇਹ ਨਾਨਕ ਨਿਸਤਾਰਿ।।4।।51।।120।। ਗੁਰੂ ਗਰੰਥ ਸਾਹਿਬ ਅੰਗ 189-190

ਹਵਾਲੇ[ਸੋਧੋ]