ਨਾਸਿਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਸਿਕਤਾ ਭਾਸ਼ਾਵਾਂ ਵਿੱਚ ਇੱਕ ਅਰਥ-ਪੂਰਨ ਅਖੰਡੀ ਇਕਾਈ ਹੈ। ਨਾਸਿਕਤਾ ਦੇ ਆਗਮਨ ਨਾਲ ਸ਼ਬਦਾਂ ਵਿੱਚ ਅਰਥਾਂ ਦੀ ਸਿਰਜਣਾ ਹੁੰਦੀ ਹੈ। ਵਿਰੋਧੀ ਜੁੱਟਾਂ ਦੀ ਵਿਧੀ ਨਾਲ ਨਾਸਿਕਤਾ ਦੀ ਸਾਰਥਕਤਾ ਸਪਸ਼ਟ ਹੋ ਜਾਂਦੀ ਹੈ।

ਉਦਾਹਰਨ ਲਈ ਵੇਖੋ:

  • ਜ/ਜੰ -ਜਗ:ਜੰਗ
  • ਹ/ਹੰ -ਹਸ:ਹੰਸ

'ਜਗ:ਜੰਗ'ਦੋਵਾਂ ਸ਼ਬਦ ਜੁੱਟਾਂ ਵਿੱਚ ਅਰਥ ਦਾ ਜੋ ਫਰਕ ਹੈ ਓੁਸ਼ ਲਈ ਨਾਸਿਕੀ ਟਿੱਪੀ ਹੀ ਜੁਮੇਵਾਰ ਹੈ।'ਹਸ:ਹੰਸ' ਵਿੱਚ ਵੀ ਟਿੱਪੀ ਅਰਥ-ਭੇਦਕ ਦੇ ਤੌਰ 'ਤੇ ਕਰਮਸ਼ੀਲ ਹੈ।

ਨਾਸਿਕਤਾ ਦਾ ਸਰੂਪ: ਪੰਜਾਬੀ ਦੇ ਪ੍ਰਸੰਗ ਵਿੱਚ ਗੁਰਮੁਖੀ ਲਿਪੀ ਵਿੱਚ ਟਿੱਪੀ/ੰ/ ਅਤੇ ਬਿੰਦੀ/ਂ/ ਦੋ ਚਿੰਨ੍ਹ ਪ੍ਰਚਲਿਤ ਹਨ ਇਹ ਚਿੰਨ੍ਹ ਆਪਣੇ ਆਪ ਵਿੱਚ ਵਰਤੋਂ ਵਿੱਚ ਨਹੀਂ ਆ ਸਕਦੇ। ਇਹ ਵਰਣਨ-ਯੋਗ ਹੈ ਕਿ ਸਵਰ ਹੀ ਨਾਸਿਕਤਾ ਧਾਰਨ ਕਰ ਸਕਦੇ ਹਨ ਵਿਅੰਜਨ ਨਹੀਂ।[1]

ਹਵਾਲੇ[ਸੋਧੋ]

  1. ਪੰਜਾਬੀ ਭਾਸ਼ਾ ਵਿਆਕਰਨ ਅਤੇ ਬਣਤਰ,ਸੁਰਿੰਦਰ ਸਿੰਘ ਖਹਿਰਾ(ਸੰਪਾ),ਪਬਲੀਕੇਸ਼ਨ ਬਿੳਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ 50