ਨੈਲੀ ਸਾਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Nelly Sachs, 1910

ਨੈਲੀ ਸਾਕਸ (10 ਦਸੰਬਰ 1891 – 12 ਮਈ 1970) ਯਹੂਦੀ ਜਰਮਨ ਕਵਿਤਾ ਅਤੇ ਨਾਟਕਕਾਰ ਸੀ ਜਿਸਨੂੰ ਦੂਜੀ ਵੱਡੀ ਜੰਗ ਵਿੱਚ ਨਾਜ਼ੀਆਂ ਦੇ ਉਭਾਰ ਦੇ ਨਤੀਜੇ ਵਜੋਂ ਹੋਏ ਤਜਰਬਿਆਂ ਨੇ ਆਪਣੇ ਨਾਜ਼ੀ ਲੋਕਾਂ ਦੇ ਦੁੱਖਾਂ ਅਤੇ ਰੀਝਾਂ ਦੀ ਤਰਜਮਾਨ ਬਣਾ ਦਿੱਤਾ। ਉਸਦਾ ਸਭ ਤੋਂ ਮਸ਼ਹੂਰ ਨਾਟਕ Eli: Ein Mysterienspiel vom Leiden Israels (1950) ਹੈ; ਹੋਰ ਲਿਖਤਾਂ ਵਿੱਚ ਸ਼ਾਮਲ ਹਨ  "Zeichen im Sand" (1962), "Verzauberung" (1970) ਕਵਿਤਾਵਾਂ, ਅਤੇ ਕਾਵਿ ਸੰਗ੍ਰਹਿ In den Wohnungen des Todes (1947), Flucht und Verwandlung (1959), Fahrt ins Staublose (1961), ਅਤੇ Suche nach Lebenden (1971).

ਜ਼ਿੰਦਗੀ [ਸੋਧੋ]

  1. ਸਾਕਸ ਦਾ ਜਨਮ ਜਰਮਨੀ ਦੇ ਇੱਕ ਸ਼ਹਿਰ ਵਿੱਚ 1891ਦੇ ਸਾਲ ਵਿੱਚ ਇੱਕ ਧਨੀ ਦਸਤਕਾਰ ਦੇ ਘਰ ਹੋਇਆ ਸੀ।[1] ਕਮਜ਼ੋਰ ਸਿਹਤ ਕਾਰਨ ਉਸਨੇ ਘਰ ਰਹਿ ਕੇ ਹੀ ਪੜ੍ਹਾਈ ਕੀਤੀ। ਉਸਨੇ dancer ਵਜੋਂ ਆਪਣੀ ਪ੍ਰਤਿਭਾ ਦਾ ਪ੍ਰਮਾਣ ਬਚਪਨ ਵਿੱਚ ਹੀ ਦੇ ਦਿੱਤਾ ਸੀ ਪਰ ਉਸਦੇ ਡਰੂ ਮਾਪਿਆਂ ਨੇ ਉਸਨੂੰ ਇਹ ਪੇਸ਼ਾ ਅਖਤਿਆਰ ਕਰਨ ਵੱਲ ਉਤਸਾਹਿਤ ਨਹੀਂ ਕੀਤਾ। ਉਹ ਮਾਪਿਆਂ ਦੇ ਪਰਛਾਵੇਂ ਹੇਠ ਅੰਤਰਮੁਖੀ ਸੁਭਾ ਵਾਲੀ ਕੁੜੀ ਬਣ ਨਿਬੜੀ ਅਤੇ ਉਸਨੇ ਸ਼ਾਦੀ ਨਾ ਕਰਵਾਈ। ਉਹ ਆਪਣੇ ਜਾਣਕਾਰਾਂ ਨੂੰ ਢੇਰਾਂ ਚਿਠੀਆਂ ਲਿਖਦੀ ਅਤੇ ਉਹ ਸੇਲਮਾ ਲਾਗੇਰਲੋਫ਼ ਅਤੇ ਹਾਈਲਡ ਡੋਮਿਨ ਦੀ ਗੂੜੀ ਸਹੇਲੀ ਸੀ। ਜਦੋਂ ਨਾਜ਼ੀਆਂ ਨੇ ਸੱਤਾ ਹਥਿਆ ਲਈ, ਉਹ ਬਹੁਤ ਡਰ ਗਈ, ਇੱਕ ਸਮੇਂ ਤਾਂ ਬੋਲਣ ਤੋਂ ਵੀ ਅਸਮਰਥ ਹੋ ਗਈ। ਆਪਣੀ ਇੱਕ ਕਵਿਤਾ ਵਿੱਚ ਉਹ ਲਿਖਦੀ ਹੈ: "ਜਦੋਂ ਆਈ ਦਹਿਸ਼ਤ ਭਾਰੀ/ਮੈਂ ਗੂੰਗੀ ਹੋ ਗਈ।" ਸਾਕਸ 1940 ਵਿੱਚ ਆਪਣੀ ਬੁਢੀ ਮਾਂ ਨਾਲ ਸਵੀਡਨ ਦੌੜ ਗਈ। ਲਾਗੇਰਲੋਫ਼ ਨਾਲ ਉਸ ਦੀ ਦੋਸਤੀ ਸੀ ਜਿਸਨੇ ਉਹਨਾਂ ਦੇ ਜੀਵਨ ਨੂੰ ਬਚਾਇਆ: ਆਪਣੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਲਾਗੇਰਲੋਫ਼ ਨੇ ਜਰਮਨੀ ਤੋਂ ਆਪਣੇ ਰਿਹਾਈ ਲਈ ਸਵੀਡਨ ਦੇ ਸ਼ਾਹੀ ਪਰਿਵਾਰ ਨਾਲ ਗੱਲ ਕੀਤੀ। ਸਾਕਸ ਅਤੇ ਉਸ ਦੀ ਮਾਤਾ ਹਵਾਈ ਉੜਾਨ ਰਾਹੀਂ ਸਾਕਸ ਦੇ ਤਸ਼ੱਦਦ ਕੈੰਪ ਚ ਰਿਪੋਰਟ ਕਰਨ ਲਈ ਤਹਿ ਕੀਤੇ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਨਾਜ਼ੀ ਜਰਮਨੀ ਤੋਂ ਸਵੀਡਨ ਚਲੀਆਂ ਗਈਆਂ। ਉਹ ਸਵੀਡਨ ਵਿੱਚ ਵਸ ਗਈਆਂ ਅਤੇ ਸਾਕਸ 1952 ਵਿੱਚ ਸਵੀਡਨ ਦੀ ਨਾਗਰਿਕ ਬਣ ਗਈ।

ਪੁਸਤਕ ਸੂਚੀ[ਸੋਧੋ]

ਇਹ ਵੀ ਦੇਖੋ[ਸੋਧੋ]

ਟਿੱਪਣੀਆਂ[ਸੋਧੋ]

ਹਵਾਲੇ [ਸੋਧੋ]