ਪਰਵਾਸੀ ਪੰਜਾਬੀ ਨਾਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਵਾਸੀ ਪੰਜਾਬੀ ਨਾਵਲ ਪੰਜਾਬੀ ਵਿਅਕਤ ਦੇ ਪਰਵਾਸ ਜਾਂ ਵਿਦੇਸ਼ਾਂ ਵਿੱਚ ਜਾਣ ਜਾਂ ਉੱਥੇ ਰਸਣ-ਵੱਸਣ ਉਪਰੰਤ ਲਿਖਿਆ ਗਿਆ। ਪਰਵਾਸੀ ਨਾਵਲ ਪੰਜਾਬ ਨਾਲ ਮੋਹ, ਮੋਹ ਪਿੱਛੋਂ ਪੈਦਾ ਹੋਏ ਉਦਰੇਵੇਂ ਅਤੇ ਪਰਵਾਸ ਦੀਆਂ ਸਮੱਸਿਆਵਾਂ ਦੇ ਸਨਮੁਖ ਹੁੰਦਾ ਹੈ। ਇਸ ਪਰਵਾਸੀ ਨਾਵਲ 'ਤੇ 1990-95 ਤੋਂ ਬਾਅਦ ਤੇ ਉਸ ਦੇਸ਼ ਦੇ ਸੱਭਿਆਚਾਰ ਦੇ ਨਾਲ-ਨਾਲ ਉਥੋਂ ਦੀ ਭਾਸ਼ਾ ਦਾ ਵੀ ਪ੍ਰਭਾਵ ਪਿਆ ਹੈ, ਜਿਸ ਦੇਸ਼ ਵਿੱਚ ਲੇਖਕ ਰਹਿੰਦਾ ਹੈ।

ਜਾਣ ਪਛਾਣ[ਸੋਧੋ]

ਇੱਕੀਵੀਂ ਸਦੀ ਦੇ ਆਰੰਭ ਵਿੱਚ ਪਰਵਾਸ, ਪਰਵਾਸੀ, ਪਰਵਾਸੀ ਪੁੰਜੀ ਅਤੇ ਪੁੰਜੀਪਾਤੀਆਂ ਦੀ ਭੂਮਿਕਾ ਦੇ ਪ੍ਰਸੰਗ ਵਧੇਰੇ ਮਹੱਤਵ ਗ੍ਰਹਿਣ ਕਰ ਰਹੇ ਹਨ। ਵਿਸ਼ਵੀਕਰਨ ਤੇ ਉਦਾਸੀਕਰਨ ਦੇ ਫਲਸਰੂਪ ਸਮੂਚੇ ਵਿਸ਼ਵ ਦੇ ਜੀਵਨ, ਸਹਿਤ ਤੇ ਸਮਾਜ ਸੱਭਿਆਚਾਰ ਅਤੇ ਸਮੁੱਚੇ ਕਲਾ ਖੇਤਰਾਂ 'ਤੇ ਤਿੱਖਾ ਪ੍ਰਭਾਵ ਪੈ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਪਰਵਾਸੀ ਪੰਜਾਬੀ ਨਾਵਲ ਹੋਂਦ ਵਿੱਚ ਆਇਆ। [1]

ਪਹਿਲਾ ਪਰਵਾਸੀ ਨਾਵਲ[ਸੋਧੋ]

ਪਹਿਲਾ ਪਰਵਾਸੀ ਨਾਵਲ ਸੰਨ 1953 ਵਿੱਚ ਸਃ ਕੇਸਰ ਸਿੰਘ ਵੱਲੋਂ 'ਲਹਿਰ ਵਧਦੀ ਗਈ' ਸਿਰਲੇਖ ਹੇਠ ਛਾਪਿਆ ਗਿਆ। ਇੰਙ ਪਰਵਾਸੀ ਪੰਜਾਬੀ ਨਾਵਲ ਨੇ 50ਵੇਂ ਦਹਾਕੇ ਦੇ ਆਰੰਭ ਵਿੱਚ ਸਰੂਪ ਧਾਰਨ ਕੀਤਾ ਅਤੇ ਅਜ਼ਾਦੀ ਪ੍ਰਾਪਤੀ ਤੋਂ 6 ਸਾਲ ਬਾਅਦ ਤੋਂ ਹੀ ਇਹ ਨਾਵਲ ਛਾਪਿਆ ਗਿਆ।[2] ਅਸਲ ਵਿੱਚ ਪਰਵਾਸ ਦਾ ਸਭ ਤੋਂ ਮਹੱਤਪੂਰਨ ਸਰੋਕਾਰ ਮਜ਼ਬੂਰੀ ਹੈ ਅਤੇ ਇਸ ਸਰੋਕਾਰ ਦੀਆਂ ਸੈਂਕੜੇੇ ਪਰਤਾਂ ਤੇ ਪੜ੍ਹਤਾਂ ਹਨ। ਪਹਿਲਾਂ ਘਰੋਂ ਨਿਕਲਣ ਦੀ ਆਰਥਿਕ ਦਾਇਤਣ ਦੀ ਮਜਬੂਰੀ, ਬਿਗਾਨੇ ਦੇਸ਼ ਵਿੱਚ ਮਨ ਮਾਰ ਕੇ ਕੰਮ ਕਰਨ ਦੀ ਮਜਬੂਰੀ, ਇੱਛਾ ਦੇ ਉਲਟ ਜਿਊਣ ਦੀ ਮਜਬੂਰੀ, ਬਿਗਾਨੀਆਂ ਸ਼ਰਤਾਂ ਤੇ ਅਣਇੱਛਤ ਕੰਮ ਕਰਨ ਦੀ ਮਜਬੂਰੀ ਹੁੰਦੀ ਹੈ।[3]

ਪਰਵਾਸੀ ਪੰਜਾਬੀ ਗਦਰ ਸਾਹਿਤ[ਸੋਧੋ]

ਪਰਵਾਸੀ ਪੰਜਾਬੀ ਗਦਰ ਸਾਹਿਤ ਇੱਕ ਅਜਿਹਾ ਪ੍ਰੇਰਨਾ ਸ੍ਰੋਤ ਹੈ ਜਿਸ ਨੇ ਆਪਣੇ ਉਤਰਾਕਾਲੀਨ ਪੰਜਾਬੀ ਸਾਹਿਤ ਤੇ ਸਾਹਿਤ ਸੰਵੇਦਨਾ ਨੂੰ ਆਪਣੇ ਪ੍ਰ੍ਰਭਾਵ ਦੇ ਕਲਾਵੇ ਵਿੱਚ ਲਈ ਰੱਖਿਆ ਗਿਆ ਹੈ।ਇਹ ਸਾਹਿਤ ਅਮਰੀਕਾ, ਇੰਗਲੈਂਡ, ਕਨੇਡਾ, ਤੋਂ ਛਪਦਾ ਰਿਹਾ ਹੈ। ਗਦਰੀ ਬਾਬਿਆਂ ਸਮੇਤ ਕਈ ਮਹਾਨ ਸਖਸ਼ੀਅਤਾਂ ਨੇ ਦਿ ਸਾਹਿਤ ਵਿੱਚ ਯੋਗਦਾਨ ਪਾਇਆ। ਕਰਤਾਰ ਸਿੰਘ ਸਰਾਭਾ ਵੀ ਇਸ ਨਾਲ ਜੁੜੇ ਰਹੇ। [4]

ਹਵਾਲੇ[ਸੋਧੋ]

  1. ਸੁਰਿੰਦਰਪਾਲ ਸਿੰਘ (ਸੰਪਾ) ਪਰਵਾਸੀ ਪੰਜਾਬੀ ਨਾਵਲ, ਪੰਨਾ 6-21
  2. ਡਾਃ ਹਰਚੰਦ ਸਿੰਘ ਬੇਦੀ (ਸੰਪਾ) ਪਰਵਾਸੀ ਪੰਜਾਬੀ ਸਹਿਤ ਦੇ ਮਸਲੇ ਪੰਨਾ 75
  3. ਡਾਃ ਕੇਸਰ, ਨਾਵਲਕਾਰ ਕੇਸਰ ਸਿੰਘ ਦਾ ਜੁਝਾਰ ਮਾਨਵਵਾਦ, ਪੰਨਾ 2-3
  4. ਡਾਃ ਹਰਚੰਦ ਸਿੰਘ ਬੇਦੀ (ਸੰਪਾ) ਪਰਵਾਸੀ ਸਾਹਿਤ ਦਾ ਸੱਭਿਆਚਾਰਕ ਪ੍ਰਸੰਗ, ਪੰਨਾ 83