ਪੰਜਾਬ ਪੁਲਿਸ ਭਰਤੀ ਦੇ ਨਿਯਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਪੁਲਸ 'ਚ ਭਰਤੀ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਜਾਂਦੀ ਹੈ। ਭਰਤੀ ਉਮੀਦਵਾਰ ਦੀ ਫ਼ਿਜ਼ੀਕਲ ਅਤੇ ਸਿੱਖਿਆ ਯੋਗਤਾ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ।[1]

ਪਹਿਲਾ ਪੜਾਅ[ਸੋਧੋ]

ਪੰਜਾਬ ਪੁਲਸ ਲਈ ਅਪਲਾਈ ਕਰਨ ਵਾਲੇ ਸਾਰੇ ਨੌਜਵਾਨਾਂ (ਸਿਰਫ ਮੁੰਡੇ) ਨੂੰ ਸਭ ਤੋਂ ਪਹਿਲਾਂ ਡੋਪ ਟੈਸਟ ਦੇਣਾ ਪਵੇਗਾ, ਜੋ ਕਿ ਪਹਿਲੀ ਵਾਰ ਸਰਕਾਰ ਵਲੋਂ ਜ਼ਰੂਰੀ ਕੀਤਾ ਗਿਆ ਹੈ। ਇਸ ਟੈਸਟ ਦਾ ਨਤੀਜਾ 5 ਮਿੰਟਾਂ ਅੰਦਰ ਆ ਜਾਵੇਗਾ। ਜੇਕਰ ਉਮੀਦਵਾਰ ਡੋਪ ਟੈਸਟ 'ਚੋਂ ਪਾਸ ਹੋ ਜਾਂਦਾ ਹੈ ਤਾਂ ਫਿਰ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਲੜਕੀਆਂ ਦਾ ਡੋਪ ਟੈਸਟ ਨਹੀਂ ਹੋਵੇਗਾ।

ਦੂਸਰਾ ਪੜਾਅ[ਸੋਧੋ]

ਡੋਪ ਟੈਸਟ ਪਾਸ ਕਰਨ ਵਾਲੇ ਨੌਜਵਾਨਾਂ ਦਾ ਫਿਜ਼ੀਕਲ ਟੈਸਟ ਕੀੜਾ ਜਾਵੇਗਾ ਜਿਸ ਵਿੱਚ ਸਰੀਰਕ ਮਾਪ ਲਿਆ ਜਾਵੇਗ ਅਤੇ ਉਨ੍ਹਾਂ ਦੀ ਲੰਬਾਈ ਮਾਪੀ ਜਾਵੇਗੀ।

ਤੀਸਰਾ ਪੜਾਅ[ਸੋਧੋ]

ਦੌੜ[ਸੋਧੋ]

ਤੀਸਰਾ ਪੜਾਅ ਵਿੱਚ ਨੌਜਵਾਨਾਂ ਨੂੰ 1600 ਮੀਟਰ ਦੀ ਦੌੜ 6.30 ਮਿੰਟਾਂ 'ਚ ਪੂਰੀ ਕਰਨ ਦਾ ਇੱਕ ਮੌਕਾ ਮਿਲੇਗਾ।

ਹਾਈ ਜੰਪ[ਸੋਧੋ]

1.10 ਮੀਟਰ ਉੱਚੀ ਛਾਲ (ਹਾਈ ਜੰਪ) ਦੇ ਤਿੰਨ-ਤਿੰਨ ਮੌਕੇ ਦਿੱਤੇ ਜਾਣਗੇ।

ਲੌਂਗ ਜੰਪ[ਸੋਧੋ]

3.80 ਮੀਟਰ ਲੰਬੀ ਛਾਲ (ਲੌਂਗ ਜੰਪ) ਦੇ ਤਿੰਨ-ਤਿੰਨ ਮੌਕੇ ਦਿੱਤੇ ਜਾਣਗੇ।


ਸੀ. ਸੀ. ਟੀ. ਵੀ. ਕੈਮਰੇ[ਸੋਧੋ]

ਭਰਤੀ ਪ੍ਰਕਿਰਿਆ ਦੌਰਾਨ ਪੁਲਸ ਮਹਿਕਮੇ ਦੀ ਤੀਜੀ ਅੱਖ (ਸੀ. ਸੀ. ਟੀ. ਵੀ. ਕੈਮਰੇ) ਦੀ ਨਜ਼ਰ ਪੂਰੇ ਗਰਾਊਂਡ 'ਤੇ ਰਹੇਗੀ। ਭਰਤੀ ਦੀ ਹਰ ਹਰਕਤ ਦਾ ਵਿਭਾਗ ਕੋਲ ਰਿਕਾਰਡ ਰੱਖਣ ਲਈ ਗਰਾਊਂਡਾਂ ਵਿੱਚ ਕੇਮਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਹੋਰ ਜਾਣਕਾਰੀ[ਸੋਧੋ]

ਹੋਰ ਜਾਣਕਾਰੀ ਲਈ ਲਿੰਕ ਤੇ ਕਲਿੱਕ ਕਰੋ[2]

http://punjabpolicerecruitment.in/

ਹਵਾਲੇ[ਸੋਧੋ]

  1. "ਪੰਜਾਬ ਪੁਲਿਸ ਭਰਤੀ ਦੇ ਨਿਯਮ". Retrieved 28 ਜੁਲਾਈ 2016.
  2. "ਪੰਜਾਬ ਪੁਲਿਸ". Retrieved 28 ਜੁਲਾਈ 2016.