ਪੰਜਾਬੀ ਜੀਵਨੀ ਦਾ ਇਤਿਹਾਸ
ਜੀਵਨੀ ਸਾਹਿਤ ਵਿਵਿਧ ਭਾਂਤ ਦੀ ਵਾਰਤਕ ਰਚਨਾ ਹੈ, ਜਿਸ ਦਾ ਮੂਲ ਆਧਾਰ ਮਨੁੱਖ ਦੀ ਸੈ੍ਵ-ਪ੍ਰਗਟਾਉ ਦੀ ਰੁਚੀ ਅਤੇ ਇੱਕ ਦੂਜੇ ਬਾਰੇ ਜਾਨਣ ਦੀ ਇੱਛਾ ਤੇ ਦਿਲਚਸਪੀ ਹੈ। ਇਨ੍ਹਾਂ ਰਚਨਾਵਾਂ ਦਾ ਮੰਤਵ ਲੇਖਕ/ਨਾਇਕ ਦੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨਾ ਅਤੇ ਉਸਦੇ ਜੀਵਨ ਬਿੰਬ ਦਾ ਨਿਰਮਾਣ ਕਰਨਾ ਹੈ, ਮੈਂ ਇਨ੍ਹਾਂ ਰਚਨਾਵਾਂ ਵਿੱਚ ਕਿਸੇ ਉੱਚ ਸ਼ਖ਼ਸੀਅਤ ਦੀ ਵਿਲੱਖਣਤਾ ਉੱਤਸਤਾ, ਸੰਘਰਸ, ਅਨੁਭਵ, ਪ੍ਰਾਪਤੀ ਆਦਿ ਦੇ ਦਿਗ ਦਰਸ਼ਨ ਹੁੰਦੇ ਹਨ।
ਜੀਵਨੀ ਸਾਹਿਤ ਦੇ ਅਗਾਂਹ ਕਈ ਰੂਪ-ਉਪਰੂਪ ਹਨ। ਜਿਵੇਂ:- 1. ਜੀਵਨੀ ਜੋ ਕਿਸੇ ਲੇਖਕ ਵਲੋਂ ਕਿਸੇ ਮਹਾਨ ਵਿਅਕਤੀ ਜਾਂ ਨਾਇਕ ਦੇ ਜੀਵਨ ਅਤੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨ ਵਾਲੀ ਸਾਹਿਤਕ ਰਚਨਾ ਹੈ। 2. ਸੰਸਮਰਣ ਜਾਂ ਯਾਦਾਂ: ਇਥੇ ਖ਼ੁਦ ਨਾਇਕ ਜਾਂ ਲੇਖਕ ਆਪਣੀਆਂ ਯਾਦਾਂ ਦੇ ਆਧਾਰ ’ਤੇ ਸਾਹਿਤਿਕ ਰਚਨਾ ਕਰਦਾ ਹੈ। 3. ਰੇਖਾ ਚਿੱਤਰ: ਇਸ ਵਿੱਚ ਵੀ ਆਪਣੇ ਜਾਂ ਕਿਸੇ ਹੋਰ ਦੇ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦਿ ਦਾ ਆਂਸ਼ਿਕ ਜਾਂ ਪ੍ਰਤਿਨਿਧ ਪੱਖਾਂ ਦਾ ਚਿੱਤਰ ਪੇਸ਼ ਕੀਤਾ ਜਾਂਦਾ ਹੈ। 4. ਮੁਲਾਕਾਤ: ਇਥੇ ਮੁਲਾਕਾਤ ਜਾਂ ਇੰਟਰਵਿਊ ਆਦਿ ਦੇ ਆਧਾਰ ’ਤੇ ਕਿਸੇ ਸਿਰਕੱਢ ਸ਼ਖ਼ਸੀਅਤ ਦੇ ਪੱਖ ਅਤੇ ਪ੍ਰਭਾਵ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। 5. ਡਾਇਰੀ: ਇਸ ਵਿੱਚ ਰੋਜ਼ਾਨਾ ਦੇ ਜੀਵਨ ਅਨੁਭਵਾਂ ਨੂੰ ਡਾਇਰੀ ਬੱਧ ਢੰਗ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਵਿੱਚ ਜੀਵਨੀ ਰਚਨਾ ਦਾ ਆਰੰਭ ਮੱਧਕਾਲੀਨ ਵਾਰਤਕ ਵਿੱਚ ਜਨਮਸਾਖੀ, ਬਚਨ ਆਦਿ ਦੇ ਰੂਪ ਵਿੱਚ ਹੋਇਆ, ਜਦ ਕਿ ਆਧੁਨਿਕ ਜੀਵਨੀ-ਰੂਪ ਦਾ ਆਰੰਭ ਵੀਹਵੀਂ ਸਦੀ ਦੀ ਵਾਰਤਕ ਵਿੱਚ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਤੋਂ ਹੋਇਆ ਅਤੇ ਇਹ ਰੂਪ ਅਗਾਂਹ ਖਾਸਾ ਵਿਕਸਿਤ ਵੀ ਹੋਇਆ। ਆਧੁਨਿਕ ਪੰਜਾਬੀ ਸਾਹਿਤ ਵਿੱਚ ਜੀਵਨੀ ਰੂਪ ਦੀ ਰਚਨਾ ਏਨੀ ਪ੍ਰੱਫੁਲਿਤ ਹੋਈ ਹੈ ਕਿ ਅੱਜ 600 ਤੋਂ ਵੀ ਵੱਧ ਰਚਨਾਵਾਂ ਇਸ ਵਰਗ ਵਿੱਚ ਆਉਂਦੀਆਂ ਹਨ ਅਤੇ ਪ੍ਰਾਪਤ ਹਨ। ਮੱਧ ਕਾਲ ਦੇ ਸਾਹਿਤ ਵਾਂਗ ਆਧੁਨਿਕ ਕਾਲ ਵਿੱਚ ਜੀਵਨੀ ਸਾਹਿਤ ਦੀ ਪਰੰਪਰਾ ਵਿਕਿਸਿਤ ਹੋਈ ਹੈ। ਪ੍ਰਧਾਨ ਰੂਪ ਵਿੱਚ ਜੋ ਜੀਵਨੀਆਂ ਲਿਖੀਆਂ ਗਈਆਂ ਹਨ। ਉਹਨਾਂ ਨੂੰ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। (ੳ) ਇਤਿਹਾਸਕ ਜੀਵਨੀਆਂ (ਅ) ਸਾਹਿਤਕ ਜੀਵਨੀਆਂ (ੳ) ਇਤਿਹਾਸਕ ਜੀਵਨੀਆਂ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਸਮਾਚਾਰ ਤੇ ਪ੍ਰਮਾਣਿਕ ਤੱਥਾਂ ਨੂੰ ਉਸ ਕਾਲ ਦੇ ਵਾਸਤਵਿਕ ਪਿਛੋਕੜ ਵਿੱਚ ਰੱਖ ਕੇ ਪੇਸ਼ ਕੀਤਾ ਜਾਂਦਾ ਹੈ। ਬਾਬਾ ਪ੍ਰੇਮ ਸਿੰਘ ਹੋਤੀ ਕਰਤਾ ‘ਜੀਵਨ ਬਿਰਤਾਂਤ ਸ੍ਰ: ਹਰੀ ਸਿੰਘ ਨਲੂਆਂ, ‘ਜੀਵਨ ਬਿਰਤਾਂਤ ਮਹਾਰਾਜਾ ਰਣਜੀਤ ਸਿੰਘ, ‘ਜੀਵਨ ਬਿਰਤਾਂਤ ਕੰਵਰ ਨੋਨਿਹਾਲ ਸਿੰਘ ਕਰਤਾ, ‘ਸ੍ਰ: ਸ਼ਾਮ ਸਿੰਘ ਅਵਾਰੀ ਤੇ ਬਾਬਾ ਬੰਦਾ ਬਹਾਦਰ’ ਇਤਿਹਾਸਕ ਜੀਵਨੀ ਕਾਗ ਵਿੱਚ ਮੁੱਖ ਲੇਖਕ ਹਨ। (ਅ) ਸਾਹਿਤਕ ਜੀਵਨੀਆਂ ਵਿੱਚ ਸਾਹਿਤਕ ਸ਼ੈਲੀ ਅੰਗ ਹੁੰਦਾ ਹੈ। ਭਾਈ ਵੀਰ ਸਿੰਘ ਦੇ ਚਮਤਕਾਰ ਰੂਪੀ ਗ੍ਰੰਥ ਜਨਮ ਸਾਖੀਆਂ ਦੀ ਸ਼ੈਲੀ ਦਾ ਆਧੁਨਿਕ ਵਿਸਤਾਰ ਹਨ। ਪਰ ਇੱਕ ਆਦਰਸ਼ਕ ਗੱਦਕਾਰ ਦੀ ਸਾਹਿਤਕ ਘਾਲਣਾ ਜਿਸ ਤਰ੍ਹਾਂ ਇੱਥੇ ਸਫਲ ਹੋਈ ਹੈ, ਉਹ ਆਪਦੀ ਮਿਸਾਲ ਆਪ ਹੈ। ਇਸੇ ਲਈ ਤਿੰਨੇ ਗ੍ਰੰਥ ਪੰਜਾਬੀ ਗੱਦ ਸਾਹਿਤ ਦਾ ਸਰਵ ਉੱਤਮ ਵਿਸ਼ਾ ਹਨ ਕੁਝ ਜੀਵਨੀਆਂ ਤੇ ਜਨਮ ਸਾਖੀਆਂ ਭਗਤ ਨਾਮਦੇਵ ਤੇ ਕਬੀਰ ਜੀ ਦੀਆਂ ਵੀ ਲਿਖੀਆਂ ਗਈਆਂ ਹਨ। ਜਿੰਨਾਂ ਦਾ ਲਿਖਣ ਦਾ ਢੰਗ ਸਾਧਾਰਣ ਪੱਧਰ ਦਾ ਹੈ। ਕੁਝ ਸਾਹਿਤਕਾਰਾਂ ਦੀਆਂ ਜੀਵਨੀਆਂ ਵੀ ਲਿਖੀਆਂ ਗਈਆਂ ਹਨ। ਜਿੰਨਾ ਵਿਚੋਂ ਭਾਈ ਮੋਹਨ ਸਿੰਘ ਵੈਦ ਦੀ ਜੀਵਨੀ ਜੋ ਮੁਨਸ਼ਾ ਸਿੰਘ ਦੁਖੀ ਤੇ ਸ.ਸ. ਅਮੋਲ ਨੇ ਲਿਖੀਆਂ ‘ਇਕ ਸੁਨਹਿਰੀ ਦਿਲ’ (ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਜੀਵਨੀ) ਹਰਿਦਿਆਲ ਸਿੰਘ ਨੇ ਤੇ ‘ਗਜ ਹੰਸ’ (ਜੀਵਨੀ ਪ੍ਰੋ ਪੂਰਨ ਸਿੰਘ ਕਿਰਪਾਲ ਕਸੇਲ ਨੇ ਲਿਖੀਆਂ ਹਨ। ਏਸੇ ਕਾਲ ਵਿੱਚ ਕੁਝ ਲੇਖਕਾਂ ਦੇ ਰੇਖਾ ਚਿੱਤਰ ਤੇ ਮੁਲਾਕਾਤਾਂ ਵੀ ਛਾਪੀਆ ਜੋ ਉਹਨਾਂ ਦੀ ਰਚਨਾ ਤੇ ਸੁਭਾਅ ਉੱਤੇ ਅੰਸ਼ਕ ਪ੍ਰਕਾਸ਼ ਪਾਉਣ ਵਿੱਚ ਸਹਾਈ ਹੋਈਆਂ ਹਨ ਦੇਵਿੰਦਰ ਸਤਿਆਰਥੀ ਦੀ ਪੁਸਤਕ ‘ਦੰਦ ਕਥਾ’ ਵੀ ਇੱਕ ਅਜਿਹੀ ਵਿਅੰਗ-ਆਤਮਕ ਅਤੇ ਵਾਸਤਵਿਕ ਭਾਂਤ ਦੀ ਰਚਨਾ ਹੈ। 1. 1850 ਤੋਂ 1900 ਈਂ ਤਕ ਪੰਜਾਬੀ ਵਿੱਚ ਮੁੱਖ ਰੂਪ ਵਿੱਚ ਧਾਰਮਿਕ ਜੀਵਨੀਆਂ ਦੀ ਰਚਨਾ ਹੋਈ ਸੀ। ਜਿਹਨਾਂ ਦਾ ਕੇਂਦਰ ਸਿੱਖ ਗੁਰੂ ਸਾਹਿਬਾਨ, ਜਾਂ ਹੋਰ ਧਾਰਮਿਕ ਮਹਾਪੁਰਸ਼ ਸਨ। ਇਨ੍ਹਾਂ ਦਾ ਉਦੇਸ਼ ਧਾਰਮਿਕ-ਨੈਤਿਕ ਆਦਰਸ਼ ਅਤੇ ਉਪਦੇਸ਼ ਆਦਿ ਉੇਤੇ ਆਧਾਰਿਤ ਸੀ ਇਥੇ ਇਸ ਕਾਲ ਦੀਆਂ ਪ੍ਰਮੁੱਖ ਜੀਵਨੀ ਰਚਨਾਵਾਂ ਦਾ ਵਰਣਨ/ਵਿਵਰਣ ਪੇਸ਼ ਕੀਤਾ ਜਾਂਦਾ ਹੈ। ਗਿਆਨੀ ਹਜ਼ਾਰਾ ਸਿੰਘ ਰਚਿਤ ‘ਸੂਰਜ ਪ੍ਰਕਾਸ਼ ਚੁਗੰਣਕਾ’। ਗਿਆਨੀ ਗਿਆਨ ਸਿੰਘ ਦੀ ਰਚਨਾ ‘ਸ੍ਰੀ ਭੁਪਿੰਦਰਾ ਨੰਦ,’ ਜੋ ਬੜ੍ਹੀ ਸਰਲ ਤੇ ਸਪਸ਼ਟ ਸ਼ੈਲੀ ਵਿੱਚ ਲਿਖੀ ਜੀਵਨੀ ਹੈ। ਗਿਆਨੀ ਦੱਤ ਸਿੰਘ ਦੀਆਂ ਜੀਵਨੀ ਰਚਨਾਵਾਂ ‘ਜਨਮਸਾਖੀ ਸ੍ਰੀ ਗੁਰੂ ਨਾਨਕ ਹਰਿਕ੍ਰਿਸਨ ਜੀ, ਭਾਈ ਤਾਰੂ ਸਿੰਘ ਦੀ ਸ਼ਹੀਦੀ, ‘ਜੀਵਨੀ ਕਥਾ ਸ੍ਰੀ ਗੁਰੂ ਤੇਗ ਬਹਾਦਰ ਜੀ’ ਆਦਿ ਪ੍ਰਾਪਤ ਹਨ। ਡਾ. ਚਰਨ ਸਿੰਘ ਰਚਿਤ ‘ਦਸਮ ਗੁਰ ਚਰਿਤ੍ਰ ਵੀ ਇਸੇ ਵੰਨਗੀ ਦੀ ਰਚਨਾ ਹੈ। ਇਨ੍ਹਾਂ ਤੋ ਇਲਾਵਾ ਇਸ ਕਾਲ ਦੀਆਂ ਕੁਝ ਜਨਮ ਸਾਖੀਆਂ ਪ੍ਰਾਪਤ ਹਨ ਜੋ ਸਿੱਖ ਗੁਰੂ ਸਾਹਿਬਾਨ ਜਾਂ ਭਗਤਾ ਬਾਰੇ ਹਨ। ਜਿਵੇਂ ਜਨਮਸਾਖੀ ਗੁਰੂ ਨਾਨਕ ਦੇਵ (ਜੈਪਾਲ ਸਿੰਘ ਬੇਦੀ), ਜਨਮਸਾਖੀ ਨਾਮਦੇਵ ਜੀ (ਗੰਗਾਰਾਮ ਬਾਵਾ), ਜਨਮਸਾਖੀ ਭਗਤ ਕਬੀਰ ਜੀ ਦੀ (ਅਨਾਮ ਲੇਖਕਾਂ, ਜਨਮਸਾਖੀ ਰਵਿਦਾਸ ਜੀ ਦੀ (ਕਾਹਲਾ ਸਿੰਘ) ਆਦਿ। 2. 1900 ਈਂ ਤੋਂ ਅਗਾਂਹ ਪੰਜਾਬੀ ਵਿੱਚ ਜੀਵਨੀ ਰਚਨਾ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਇਸ ਦੌਰਾਨ ਅਰਿੰਭਲੇ ਦਹਾਕਿਆਂ ਵਿੱਚ ਜੀਵਨੀ ਰਚਨਾ ਦਾ ਮੁੱਖ ਰੂਝਾਣ ਧਾਰਮਿਕ ਜੀਵਨੀ ਰਚਨਾ ਵਲ ਹੀ ਸੀ ਪਰ ਇਸ ਤੋਂ ਇਲਾਵਾ ਸਿੱਖ ਇਤਿਹਾਸ, ਰਾਜਨੀਤਿਕ ਜੀਵਨ ਅਤੇ ਸਮਾਜਿਕ ਆਗੂਆਂ ਸੰਬੰਧੀ ਜੀਵਨੀਆਂ ਰਚਨਾ ਦੀ ਪ੍ਰਵਿਰਤੀ ਵੀ ਆਰੰਭ ਹੋਈ। ਭਾਈ ਵੀਰ ਸਿੰਘ ਰਚਿਤ ਜੀਵਨੀ ਰਚਨਾਵਾਂ ਹਨ: ਕਲਗੀਧਰ ਚਮਤਕਾਰ (1925) ਗੁਰੂ ਨਾਨਕ (1951), ਭਾਗ ਦੂਜਾ (1968) ਇਹ ਪਹਿਲਾਂ ਟੈ੍ਰਕਟਾਂ ਦੇ ਰੂਪ ਵਿੱਚ ਵੀ ਛਪਦੀਆਂ ਰਹੀਆਂ ਹਨ। ‘ਕਲਗੀਧਰ ਚਮਤਕਾਰ` ਵਿੱਚ ਗੁਰੂ ਗੋਬਿੰਦ ਸਿੰਘ ਦੀ ਸ਼ਖਸ਼ੀਅਤ ਦੀ ਉਸਾਰੀ ਕਰਦੇ ਹੋਏ ਉਹਨਾਂ ਦੇ ਜੀਵਨ ਮਿਸ਼ਨ ਨੂੰ ਇਤਿਹਾਸਕ ਤੱਥਾਂ ਰਾਹੀਂ ਪੇਸ਼ ਕੀਤਾ ਗਿਆ ਹੈ। ‘ਗੁਰੂ ਨਾਨਕ ਚਮਤਕਾਰ` ਵੱਡ ਅਕਾਰੀ ਰਚਨਾ ਹੈ। ‘ਸੰਤ ਗਾਥਾ` ਵਿੱਚ ਸੰਤਾਂ ਦੇ ਜੀਵਨ ਦਾ ਹਾਲ ਬਿਆਨ ਕੀਤਾ ਗਿਆ ਹੈ। ‘ਅਸ਼ਟ ਗੁਰ ਚਮਤਕਾਰ` ਵਿੱਚ ਦੂਜੀ ਪਾਤਿਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਿਰਤਾਂਤ ਤੋਂ ਲੈ ਕੇ ਪੰਜਵੀਂ ਪਾਤਿਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਿਰਤਾਂਤ ਤੋਂ ਲੈ ਕੇ ਪੰਜਵੀਂ ਪਾਤਿਸ਼ਾਹੀ ਗੁਰੂ ਅਰਜਨ ਦੇਵ ਜੀ ਤੱਕ ਸਿੱਖ ਗੁਰੂਆਂ ਦਾ ਜੀਵਨ ਬਿਰਤਾਂਤ ਮਿਲਦਾ ਹੈ। ਭਾਈ ਵੀਰ ਸਿੰਘ ਦੀ ਇੱਕ ਹੋਰ ਰਚਨਾ ‘ਗੁਰ ਬਿਲਾਸ ਪਾਤਸ਼ਾਹੀ` ਤੇ ਪਾਤਸ਼ਾਹੀ 10 ਦਾ ਵਰਣਨ ਵੀ ਇਥੇ ਕੀਤਾ ਜਾ ਸਕਦਾ ਹੈ। ਜਿਸ ਵਿੱਚ ਕ੍ਰਮਵਾਰ ਪਹਿਲੇ ਸਿੱਖ ਗੁਰੂ ਤੇ ਦੱਸਵੇਂ ਸਿੱਖ ਗੁਰੂ ਦੀਆਂ ਗੁਰਬਾਲਮ ਸਾਖੀਆਂ ਲਿਖੀਆਂ ਗਈਆਂ ਹਨ। ਇਹ ਰਚਨਾ 1955 ਵਿੱਚ ਪ੍ਰਕਾਸ਼ਿਤ ਹੋਈ ਸੀ ਗੁਰਬਚਨ ਸਿੰਘ ਤਾਲਿਬ ਅਨੁਸਾਰ ਭਾਈ ਵੀਰ ਸਿੰਘ ਨੇ ਭਾਈ ਗੁਰਦਾਸ ਦੀ ਜੀਵਨੀ ਵੀ ਲਿਖੀ ਸੀ। ਇਸ ਆਸ਼ੇ ਤੋਂ ਜੀਵਨੀ ਰਚਨਾ ਵਿੱਚ ਭਾਈ ਵੀਰ ਸਿੰਘ ਦਾ ਉੱਘਾ ਯੋਗਦਾਨ ਹੈ। ਪੰਜਾਬੀ ਲੇਖਕਾਂ ਨੇ ਦੇਸ਼ ਦੀਆਂ ਉੱਘੀਆਂ ਅਤੇ ਦੁਨੀਆ ਦੀਆਂ ਪ੍ਰਸਿੱਧੀ ਪ੍ਰਾਪਤ ਸਖਸ਼ੀਅਤਾਂ ਦੀਆਂ ਜੀਵਨੀਆਂ ਲਿਖਣ ਵਲ ਵੀ ਖਾਸਾ ਧਿਆਨ ਦਿੱਤਾ ਹੈ। ਇਸ ਵਰਗ ਦੀਆਂ ਪ੍ਰਤਿਨਿਧ ਰਚਨਾਵਾਂ ਹਨ ਦੁਰਲਭ ਸਿੰਘ ਰਚਿਤ ‘ਨਿਰਭੈ ਯੋਧਾ` ‘ਸੁਭਾਸ਼ ਚੰਦਰ ਬੋਸ` ‘ਮੋਲਾਨਾ ਅੱਬੁਲ ਕਲਾਮ ਆਜਾਦ`; ਸੁਰਜੀਤ ਸਿੰਘ ਸੇਠੀ ਰਚਤਿ, ‘ਇਤਿਹਾਸ ਨੇਤਾ ਜੀ`; ‘ਜੀਵਨ ਜਰਨੈਲ ਮੋਹਨ ਸਿੰਘ ਸ਼ਹੀਦ ਰਚਿਤ`; ‘ਇਤਿਹਾਸ ਨੇਤਾ ਜੀ`; ‘ਜੀਵਨ ਜਰਨੈਲ ਮੋਹਨ ਸਿੰਘ ਸ਼ਹੀਦ ਰਚਿਤ`; ‘ਕਲਗੀਧਰ ਕੌਤਕਾਂ` ‘ਨਪੋਲੀਅਨ ਬੋਨਪਾਰਟ; ਮੇਮਾਂ ਦੇ ਦੁਖੜੈ; ਹਰਨਾਮ ਸਿੰਘ ਬੀ.ਏ ਰਚਿਤ ‘ਜਵਾਹਰ ਲਾਲ ਨਹਿਰੂ`; ਭਾਈ ਗੁਰਮੁਖ ਸਿੰਘ ਰਚਿਤ ‘ਭਾਈ ਮਤੀ ਦਾਸ`; ਧਨਵੰਤ ਸਿੰਘ ਸੀਤਲ ਵਲੋਂ ਬੱਚਿਆਂ ਲਈ ਰਚਿਤ ‘ਕੋਲੋਂ ਤਕਿਆਂ ਲੈਨਿਨ`; ਸੇਵਾ ਸਿੰਘ ਰਚਿਤ ‘ਮੁਹੰਮਦ ਸਾਹਿਬ` ਸੇਵਾ ਸਿੰਘ ਸੇਵਕ ਰਚਿਤ ‘ਵਰਿਆਮ ਅਕੇਲਾ`, ‘ਪੰਜ ਹੀਰੈ`; ਭਪਾ ਪ੍ਰੀਤਮ ਸਿੰਘ ਰਚਿਤ ‘ਸਾਡੇ ਪਰਧਾਨ`; ਆਦਿ। 3. 1947 ਈਂ ਤੋਂ ਮਗਰੋਂ ਪੰਜਾਬੀ ਜੀਵਨੀ ਰਚਨਾ ਵਿੱਚ ਹੋਰ ਵਿਕਾਸ ਹੋਇਆ ਅਤੇ ਚਲੀ ਆ ਰਹੀ ਪਰੰਪਰਾ ਵਿੱਚ ਹੋਰ ਵਾਧਾ ਹੋਇਆ ਇਸ ਸਮੇਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਪ੍ਰੋ. ਹਰਦਿਆਲ ਸਿੰਘ ਰਚਿਤ ‘ਇਕ ਸੁਨਹਿਰੀ ਦਿਲ` (ਜੀਵਨੀ ਦੀਵਾਨ ਸਿੰਘ ਕਾਲੇਪਾਣੀ); ਗੁਰਬਖਸ਼ ਸਿੰਘ ਪ੍ਰੀਤਲੜੀ ਰਚਿਤ ‘ਪਰਮ ਮਨੁੱਖ`; ਸੀਤਾ ਰਾਮ ਕੋਹਲੀ ਰਚਿਤ ‘ਸ. ਰਣਜੀਤ ਸਿੰਘ, ਕੁਲਦੀਪ ਸਿੰਘ ਸੇਠੀ ਰਚਿਤ` ‘ਸ. ਰਣਜੀਤ ਸਿੰਘ ਮਹਿੰਦਰ ਭਾਟੀਆਂ ਰਚਿਤ ‘ਸਰਦਾਰੇ-ਆਜਮ`; ਗੁਰਦਿੱਤ ਖੰਨਾ ਰਚਿਤ ‘ਮਹਾਤਮਾ ਬੁੱਧ`; ਪ੍ਰਿੰਸੀਪਲ ਸਿੰਘ ਕਪੂਰ ਰਚਿਤ ‘ਸ. ਜੱਸਾ ਸਿੰਘ ਰਾਮਗੜੀਆਂ`; ਗਿ. ਗੁਰਦਿੱਤ ਸਿੰਘ ਰਚਿਤ ‘ਅਮਰਨਾਥ ਜੀਵਨ ਦਾ ਊਸਰਈਆਂ-ਸ੍ਰੀ ਗੁਰੂ ਨਾਨਕ ਦੇਵ ਜੀ`, ਡਾ. ਗੰਡਾ ਸਿੰਘ ਰਚਿਤ ‘ਬੰਦਾ ਸਿੰਘ ਬਹਾਦਰ ਸ. ਜੱਸਾ ਸਿੰਘ ਆਹੁਲ ਵਾਲੀਆ, ਪਿਆਰਾ ਸਿੰਘ ਪਦਮ ਰਚਿਤ ‘ਸੂਫੀ ਕਾਵਿ ਧਾਰਾ, ਪ੍ਰਸਿੱਧ ਪੰਜਾਬੀ ਅਜ਼ਾਦ ਰਚਿਤ ਸ਼ਹੀਦ ਭਗਤ ਸਿੰਘ ‘ਪੰਜਾਬੀ ਸਾਹਿਤ ਦੇ ਉਸਰਈਏ, ਪ੍ਰੋਰ ਸਾਹਿਬ ਸਿੰਘ ਰਚਿਤ ਜੀਵਨ ਬ੍ਰਿਤਾਂਤ ਗੁਰੂ ਹਰਿ ਰਾਇ ਜੀ ਤੇ ਗੁਰੂ ਹਰਿ ਕਿਸ਼ਨ ਜੀ, ਜੀਵਨ ਬ੍ਰਿਤਾਂਤ ਗੁਰੂ ਹਰਗੋਬਿੰਦ ਸਾਹਿਬ ਜੀ, ਜੀਵਨ ਬਿਰਤਾਂਤ ਗੁਰੂ ਅਮਰਦਾਸ ਜੀ, ਜੀਵਨ ਬਿਰਤਾਂਤ ਗੁਰੂ ਰਾਮ ਦਾਸ ਜੀ, ਜਸਵੰਤ ਸਿੰਘ ਦਾ ਕਾਮਗਾਟਾ ਮਾਰੂ; ਪ੍ਰੀਤਮ ਸਿੰਘ ਭਾਟੀਆਂ ਰਚਿਤ ਸਾਡੇ ਪ੍ਰਧਾਨ; ਪਿਆਰਾ ਸਿੰਘ ਤੁਫ਼ਾਨ ਰਚਿਤ ਜੀਵਨ ਗੁਰੂ ਤੇਗ ਬਹਾਦਰ ਜੀ ਤੇ ਹੋਰ ਅਨੇਕਾਂ ਜੀਵਨੀ ਰਚਨਾਵਾਂ ਧਨਵੰਤ ਸਿੰਘ ਸੀਤਲ ਰਚਿਤ ‘ਜੀਵਨ ਮਹਰੀ ਸਿੰਘ ਨਲੂਆ; ਜੀਵਨ ਗੁਰੂ ਅਰਜਨ ਦੇਵ ਜੀ; ਕੇਸਰ ਸਿੰਘ ਮੁਲਤਾਨੀ ਰਚਿਤ ‘ਜੀਵਨ ਬੀਬੀ ਨਾਨਕੀ ਜੀ; ਦਲਜੀਤ ਸਿੰਘ ਰਚਿਤ ਜੀਵਨ ਗਿਆਨੀ ਦਿੱਤ ਸਿੰਘ ਜੀ ਬਾਬਾ ਪੇ੍ਰਮ ਸਿੰਘ ਹੋਤੀ ਰਚਿਤ ਜੀਵਨ ਬਿਰਤਾਂਤ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ; ਨਵਾਬ ਕਪੂਰ ਸਿੰਘ; ਕਰਮ ਸਿੰਘ ਜ਼ਖਮੀ ਰਚਿਤ ‘ਜੀਵਨ ਮਹੰਤ ਭਗਵਾਨ ਸਿੰਘ ਜੀ; ਬਲਵੰਤ ਸਿੰਘ ਚਤਰਥ ਰਚਿਤ, ‘ਹਿੰਦੁਸਤਾਨ ਦੀਆਂ ਪ੍ਰਸਿੱਧ ਇਸਤਰੀਆਂ ‘ਗਾਂਧੀ ਚਮਤਕਾਰੇ; ਦੀਵਾਨ ਸਿੰਘ ਮਫ਼ਤੂਨ ਰਚਿਤ ‘ਨਾਕਾਬਿਲ ਫਸਮੈਸ’ (ਮੂਲ ਉਰਦੂ ਵਿਚ; ਈਸ਼ਰ ਸਿੰਘ ਨਾਗ ਰਚਿਤ ‘ਰਾਜਾ ਜੋਗੀ। ਨਿਰਮਲ ਜੀਵਨ; ਕੁਲਦੀਪ ਸਿੰਘ ਰਚਿਤ ‘ਮਹਾਤਮਾ ਗਾਂਧੀ; ਆਦਿ ਵਰਣਨਯੋਗ:- 4. 1960 ਈ. ਤੋਂ ਹੁਣ ਤਕ ਜੀਵਨੀ ਰਚਨਾ ਵਿੱਚ ਬਹੁਤ ਵਿਕਾਸ ਹੋਇਆ ਹੈ। ਇਸੇ ਸਮੇਂ ਦੌਰਾਨ ਧਾਰਮਿਕ ਖੇਤਰ ਤੋਂ ਇਲਾਵਾ ਹੋਰਨਾ ਖੇਤਰਾਂ ਜਿਵੇਂ ਸਮਾਜਿਕ, ਰਾਜਨੀਤਿਕ, ਸਾਹਿਤਕ ਆਦਿ ਨਾਲ ਸੰਬਧਿਤ ਵਿਅਕਤੀਆਂ ਬਾਰੇ ਲਿਖਤਾਂ ਹੋਂਦ ਵਿੱਚ ਆਈਆਂ। ਫਲ ਵਜੋਂ ਗਿਆਨ-ਵਿਗਿਆਨ ਖੇਤਰ ਦੇ ਅਨੇਕਾਂ ਨਵੇਂ ਪਸਾਰ ਸਾਹਮਣੇ ਆਏ। ਇਸ ਸਮੇਂ ਦੌਰਾਨ ਰਚੀਆਂ ਗਈਆ ਪ੍ਰਮੁੱਖ ਜੀਵਨੀਆਂ ਵਿੱਚ ਹੇਠ ਲਿਖੀਆਂ ਰਚਨਾਵਾਂ ਨੂੰ ਗਿਣ ਸਕਦੇ ਹਾਂ: ਕਿਰਪਾਲ ਸਿੰਘ ਦਰਦੀ ਰਚਿਤ ‘ਜੀਵਨ ਸੰਤ ਅਤਰ ਸਿੰਘ ਜੀ’; ਹੀਰਾ ਸਿੰਘ ਦਰਦ ਰਚਿਤ ‘ਭਾਰਤ ਦੇ ਬੜੀ ਛੋੜ’; ਗੋਪਾਲ ਸਿੰਘ ਰਚਿਤ ‘ਜੀਵਨ ਚਰਿਤ੍ਰ ਸ੍ਰੀ ਮਾਨ ਬਾਬਾ ਖੜਕ ਸਿੰਘ ਜੀ’; ਜਵਾਹਰ ਸਿੰਘ ਜਾਜ ਰਚਿਤ ‘ਕਨਫਿਊਸ਼ਿਸ ਜੀਵਨ ਫਿਲਾਸਫੀ’; ਸੱਯਦ ਗੁਲਾਮ ਸਮਨਾਨੀ ਰਚਿਤ ‘ਅਮੀਰ ਖੁਸਰੋ’; ਗਿ. ਪ੍ਰਤਾਪ ਸਿੰਘ ‘ਅਮਰ ਸ਼ਹੀਦ ਸ. ਦਰਸ਼ਨ ਸਿੰਘ ਫੇਰੁਮਾਨ’; ਸੰਪੂਰਨ ਸਿੰਘ ਸੰਤ ਰਚਿਤ ‘ਸਫਲ ਜੀਵਨ ਭਾਈ ਜੈਮਲ ਸਿੰਘ ਜੀ ਵੈਦ’; ਗੁਰਦਿਆਲ ਸਿੰਘ ਫੁੱਲ ਰਚਿਤ ‘ਸ਼ਹੀਦ ਕਰਨੈਲ ਸਿੰਘ’; ਕੇ ਐਨ। ਉਪਾਧੀਆਈ’; ਰਚਿਤ ‘ਗੁਰੂ ਰਵਿਦਾਸ’; ਪ੍ਰਿਥਵੀ ਸਿੰਘ ਆਜ਼ਾਦ ਰਚਿਤ ‘ਗੁਰੂ ਰਵਿਦਾਸ’; ਬਲਜੀਤ ਕੌਰ ਰਚਿਤ ‘ਅੱਜ ਦੀਆਂ ਬਹਾਦਰ ਬੀਬੀਆਂ’; ਈਸ਼ਰ ਸਿੰਘ ਨਾਰਾਂ ਰਚਿਤ ‘ਪੰਥ ਦਾ ਰਤਨ ਬਾਬਾ ਖੇਮ ਸਿੰਘ ਬੇਦੀ’; ‘ਜੀਵਨ ਸੰਤ ਭਾਈ ਜੱਸਾ ਸਿੰਘ ਆਨੰਦ ਗੁਰੂ ਰਾਮ ਦਾਸ ਪ੍ਰਕਾਸ਼’; ਮਾਨ ਸਿੰਘ ਰਚਿਤ ਦਸ਼ਮੇਸ ਦੇ ਸ਼ੇਰ’; ਡਾ. ਗੋਪਾਲ ਸਿੰਘ ਰਚਿਤ ‘ਪੰਜ ਰਤਨ’; ਗਿਆਨੀ ਅਮਰ ਸਿੰਘ ਰਚਿਤ ‘ਅਣਖੀਲੇ ਬਹਾਦਰ’; ਗੁਰੂ ਨਾਨਕ ਦੀ ਜੋਤ’; ਇਤਿਹਾਸਕ ਜੀਵਨੀ ਭਾਈ ਮਨੀ ਸਿੰਘ ਸ਼ਹੀਦ’; ਸੰਤ ਗੁਰਮੁਖ ਸਿੰਘ ਜੀ ਮਹਾਰਾਜ’; ਦਲੀਪ ਸਿੰਘ ਰਚਿਤ ‘ਸ੍ਰੀ ਗੁਰੁ ਨਾਨਕ ਦੇਵ ਜੀ ਦੀ ਜੀਵਨੀ ਸ਼ਾਮਿਲ ਹੈ। 1960-1970 ਦੇ ਦਹਾਕੇ ਟੈਗੋਰ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਤੇ ਮਹਾਤਮਾ ਗਾਂਧੀ ਦੇ ਸ਼ਤਾਬਦੀ ਸਮਾਰੋਹ ਉਤੇ ਵਿਸ਼ੇਸ਼ ਜੀਵਨੀ ਸਾਹਿਤ ਵੀ ਰਚਿਆਂ ਗਿਆ ਹੈ, ਪਰ ਡਾ. ਤਰਲੋਚਨ ਸਿੰਘ ਜਿਸ ਨੇ ਗੁਰੂ ਤੇਗ ਬਹਾਦਰ ਦਾ ਜੀਵਨ ਬਿਰਤਾਂਤ ਲਿਖਿਆ ਹੈ। ਹਰਬੰਸ ਸਿੰਘ ਜਿਸ ਨੇ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਲਿਖੀ ਦਾ ਵਰਣਨ ਕਰਨਾ ਵੀ ਜਰੂਰੀ ਹੈ। ਇਹ ਦੋਵੇਂ ਰਚਨਾਵਾਂ ਆਪਣੇ ਵਿਚਲੀ ਜਾਣਕਾਰੀ ਤੇ ਸਾਹਿਤਕ ਸ਼ੈਲੀ ਦੇ ਨਿਖੜਵੇ ਗੁਣਾਂ ਕਰਕੇ ਉੱਤਮ ਰਚਨਾਵਾਂ ਆਖੀਆਂ ਜਾਂ ਸਕਦੀਆਂ ਹਨ। ਡਾ. ਗੋਪਾਲ ਸਿੰਘ ਦਰਦੀ ਦੀ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵੀ ਆਪਣੀ ਸਰਲਤਾ ਤੇ ਮਿਠਾਸ ਕਾਰਣ ਵਰਣਨ ਯੋਗ ਹੈ। ਕੁਝ ਜੀਵਨੀਆਂ ਤੇ ਸਵੈ-ਜੀਵਨੀਆਂ ਦਾ ਸਰਲ ਅਨੁਵਾਦ ਵੀ ਹੋਇਆ ਜਿਹਨਾਂ ਵਿਚੋਂ ਪੰਡਤ ਜਵਾਹਰ ਲਾਲ ਨਹਿਰੂ ਤੇ ਡਾ. ਰਾਜਿੰਦਰ ਪ੍ਰਸਾਦ ਦੀਆਂ ਆਤਮ ਕਥਾਵਾਂ ਤੇ ਰੂਸੋ ਦੀ ਆਪ ਬੀਤੀ ਆਦਿ ਸ਼ਾਮਿਲ ਹਨ। ਜ਼ਿੰਦਗੀ ਦੇ ਰਾਹੀਂ ’ਤੇ ਗੁਰਬਖਸ਼ ਸਿੰਘ ਦਾ ਕੀਤਾ ਹੋਇਆ ਪੂਰਨ ਸਿੰਘ ਦੀ ਅੰਗਰੇਜ਼ੀ ਆਤਮ-ਕਥਾ ਦਾ ਅਨੁਵਾਦ ਹੈ। ਇਹ ਪੁਸਤਕ ਸਾਡੇ ਮਹਾ-ਕਵੀ ਤੇ ਚਿੰਤਕ ਦੀ ਅਨੁਭਵੀ ਸ਼ਖ਼ਸੀਅਤ, ਪ੍ਰਚੰਡ ਕਲਪਨਾ, ਭਾਵੁਕਤਾ ਤੇ ਆਦਰਸ਼ਕ ਰੂਪ ਦੀ ਸੁਖਮ ਮਾਨਵਵਾਦੀ ਤੱਕਣੀ ਦਾ ਤਿੱਖਾ ਤੇ ਨਿਖਰਿਆ ਰਸ-ਪੂਰਨ ਬਿਰਤਾਂਤ ਹੈ, ਜਪਾਨ ਵਿੱਚ ਬਿਤਾਏ ਜੀਵਨ ਕਾਲ ਦੇ ਅਨੁਭਵ ਵਿਸ਼ੇਸ਼ ਗੋਰਵ ਦੇ ਧਾਰਨੀ ਹਨ। ਪੂਰਨ ਸਿੰਘ ਦੀ ਅੰਤਰ-ਰਾਸ਼ਟਰੀ ਚੇਤਨਤਾ ਤੇ ਵਿਸ਼ਾਲ ਮਾਨਵਵਾਦੀ ਦ੍ਰਿਸ਼ਟੀਕੋਣ ਦਾ ਪਰਿਚੈ, ਪਹਿਲੀ ਵਾਰ ਇਸ ਪੁਸਤਕ ਨਾਲ ਹੀ ਹੁੰਦਾ ਹੈ। ਸਵੈ-ਜੀਵਨੀ ਹੋਣ ਕਰਕੇ ਇਸ ਦੀ ਪ੍ਰਮਾਣਿਕਤਾ ਸ਼ੰਕਾ ਰਹਿਤ ਹੈ। ਬੀ. ਐਸ ਬੀਰ (1947) ਭਾਰਤ ਦੇ ਰਾਜਸੀ ਇਤਿਹਾਸ ਵਿੱਚ 2004 ਨੂੰ ਇੱਕ ਨਵਾਂ ਮੋੜ ਆਇਆ ਤੇ ਭਾਰਤ ਦਾ ਪ੍ਰਧਾਨ ਮੰਤਰੀ ਇੱਕ ਪੰਜਾਬੀ ਸਿੱਖ ਬਣਿਆ। ਅਜਿਹੇ ਸਭ ਸਮੇਂ ਬੀ. ਐਸ. ਬੀਰ. ਨੇ ਪ੍ਰੋਰਫੈਸਰ ਸੁਰਿੰਦਰਬੀਰ ਸਿੰਘ ਸੇਠੀ, ਸਤਿੰਦਰ ਸਿੰਘ ਨੰਦਾ ਤੇ ਰਾਵਿੰਦਰ ਸਿੰਘ ਸੋਢੀ ਨਾਲ ਮਿਲ ਕੇ ਇੱਕ ਨਵੀਂ ਤਰ੍ਹਾਂ ਦੀ ਜੀਵਨੀ ਪੰਜਾਬੀਖ ਪਾਠਕਾਂ ਨੂੰ ਦਿਤੀ ਇੱਕ ਵਿਲੱਖਣ ਸ਼ਖ਼ਸੀਅਤ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ। ਇਸ ਵਿੱਚ ਜੀਵਨੀ ਵੀ ਹੈ। ਡਾ. ਮਨਮੋਹਨ ਸਿੰਘ ਦੀ ਦੂਰ-ਦ੍ਰਿਸ਼ਟੀ ਦਾ ਚਿੱਤਰਣ ਵੀ ਹੈ। ਡਾ. ਸਾਹਿਬ ਦੀ ਆਰਥਿਕ ਮਾਹਿਰਤਾ ਤੇ ਪ੍ਰੰਬਧਕੀ-ਨਿਪੁੰਨਤਾ ਦਾ ਤਰ ਕਈ ਚਿਤਰਣ ਵੀ ਹੈ। ਇੱਕ ਅਜਿਹੀ ਸ਼ੈਲੀ ਤੇ ਬੋਲੀ ਜੋ ਹਰ ਪੱਧਰ ਦੇ ਪਾਠਕ ਨੂੰ ਸਮਝ ਆਉਂਦੀ ਹੈ ਤੇ ਹੋਰ ਪੱਧਰ ਦੇ ਪਾਠਕ ਨੂੰ ਡਾ. ਮਨਮੋਹਨ ਸਿੰਘ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਸਪਸ਼ਟ ਹੁੰਦੀ ਜਾਂਦੀ ਹੈ। ਉਪਰੋਕਤ ਜੀਵਨੀਆਂ ਤੋਂ ਇਲਾਵਾ ਪੰਜਾਬੀ ਵਿੱਚ ਅਨੁਵਾਚਿਤ ਜੀਵਨੀਆਂ ਵੀ ਵੱਡੀ ਗਿਣਤੀ ਵਿੱਚ ਮਿਲਦੀਆਂ ਹਨ।
ਹਵਾਲੇ
[ਸੋਧੋ]1. ਕਿਰਪਾਲ ਸਿੰਘ ਕਸੇਲ-ਪੰਜਾਬੀ ਸਾਹਿਤ ਤੇ ਇਤਿਹਾਸ ਦੀ ਰੂਪ ਰੇਖਾ, ਛਾਪਣ ਸਾਲ- 1986 ਪੰਜਾਬੀ ਸਟੇਫ ਯੂਨੀਵਰਸਿਟੀ ਅੇਂਕਸ ਬੁਕ ਬੋਰਡ ਚੰਡੀਗੜ੍ਹ ਪੰਨਾ ਨੰ. 143, 144,145 2. ਸਤਿੰਦਰ ਸਿੰਘ ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਛਾਪਣ ਸਾਲ 2006, ਪੰਜਾਬੀ ਅਕਦਾਮੀ ਦਿਲੀ, ਪੰਨਾ-99,100,101,103,104,105 3. ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ