ਫ਼ਿਨਲੈਂਡ ਦੀ ਖਾੜੀ

ਗੁਣਕ: 59°50′N 26°00′E / 59.833°N 26.000°E / 59.833; 26.000
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਿਨਲੈਂਡ ਦੀ ਖਾੜੀ
ਗੁਣਕ59°50′N 26°00′E / 59.833°N 26.000°E / 59.833; 26.000
Basin countriesਰੂਸ, ਫ਼ਿਨਲੈਂਡ, ਇਸਤੋਨੀਆ
ਵੱਧ ਤੋਂ ਵੱਧ ਲੰਬਾਈ400
ਵੱਧ ਤੋਂ ਵੱਧ ਚੌੜਾਈ130
Surface area30,000 km2 (12,000 sq mi)
ਔਸਤ ਡੂੰਘਾਈ38 m (125 ft)
ਵੱਧ ਤੋਂ ਵੱਧ ਡੂੰਘਾਈ115 m (377 ft)
Settlementsਸੇਂਟ ਪੀਟਰਸਬਰਗ, ਹੈਲਸਿੰਕੀ, ਤਾਲਿਨ

ਫ਼ਿਨਲੈਂਡ ਦੀ ਖਾੜੀ (ਫ਼ਿਨਲੈਂਡੀ: [Suomenlahti] Error: {{Lang}}: text has italic markup (help); ਇਸਤੋਨੀਆਈ: [Soome laht] Error: {{Lang}}: text has italic markup (help); ਰੂਸੀ: Финский залив, tr. Finskiy zaliv; IPA: [ˈfʲinskʲɪj zɐˈlʲif]; ਸਵੀਡਨੀ: [Finska viken] Error: {{Lang}}: text has italic markup (help)) ਬਾਲਟਿਕ ਸਾਗਰ ਦੀ ਸਭ ਤੋਂ ਪੂਰਬੀ ਸ਼ਾਖ਼ਾ ਹੈ। ਇਹ ਉੱਤਰ ਵੱਲ ਫ਼ਿਨਲੈਂਡ ਤੋਂ ਦੱਖਣ ਵੱਲ ਇਸਤੋਨੀਆ ਤੱਕ ਪਸਰੀ ਹੈ ਅਤੇ ਰੂਸ ਵਿੱਚ ਸੇਂਟ ਪੀਟਰਸਬਰਗ ਤੱਕ ਜਾਂਦੀ ਹੈ ਜਿੱਥੇ ਇਸ ਵਿੱਚ ਨੇਵਾ ਦਰਿਆ ਡਿੱਗਦਾ ਹੈ। ਇਸ ਖਾੜੀ ਦੇ ਕੰਢੇ ਹੈਲਸਿੰਕੀ ਅਤੇ ਤਾਲਿਨ ਵੀ ਵਸੇ ਹੋਏ ਹਨ। ਖਾੜੀ ਦੇ ਪੂਰਬੀ ਹਿੱਸੇ ਰੂਸ ਦੇ ਹਨ, ਅਤੇ ਰੂਸ ਦੀਆਂ ਸਭ ਤੋਂ ਮਹੱਤਵਪੂਰਨ ਤੇਲ ਦੀਆਂ ਬੰਦਰਗਾਹਾਂ ਸਭ ਤੋਂ ਦੂਰ ਇਸ ਖਾੜੀ ਵਿੱਚ ਹਨ, ਸੇਂਟ ਪੀਟਰਸਬਰਗ ਦੇ ਕੋਲ ਜਿਸ ਵਿੱਚ ਪ੍ਰੀਮੋਰਸਕ ਸ਼ਾਮਿਲ ਹੈ। ਸੇਂਟ ਪੀਟਰਸਬਰਗ ਨੂੰ ਸਮੁੰਦਰੀ ਰਸਤੇ ਦੇ ਤੌਰ 'ਤੇ, ਫ਼ਿਨਲੈਂਡ ਦੀ ਖਾੜੀ ਰੂਸ ਲਈ ਰਣਨੀਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਰਹੀ ਹੈ।

ਭੂਗੋਲ[ਸੋਧੋ]

ਫ਼ਿਨਲੈਂਡ ਦੀ ਖਾੜੀ
ਉਪਗ੍ਰਹਿ ਦੀ ਤਸਵੀਰ, ਜਿਸ ਵਿੱਚ ਖਾੜੀ ਜਨਵਰੀ 2003 ਵਿੱਚ ਪੂਰੀ ਤਰ੍ਹਾਂ ਜੰਮੀ ਹੋਈ ਵਿਖਾਈ ਦੇ ਰਹੀ ਹੈ।

ਖਾੜੀ ਦੇ ਖੇਤਰਫਲ 30,000 km2 (12,000 sq mi) ਹੈ।[1] ਇਸਦੀ ਲੰਬਾਈ ਹਾਂਕੋ ਪੈਨਿਨਸੁਲਾ ਤੋਂ ਸੇਂਟ ਪੀਟਰਸਬਰਗ ਤੱਕ 400 km (250 mi) ਹੈ ਅਤੇ ਚੌੜਾਈ ਪ੍ਰਵੇਸ਼ ਵਿੱਚ 70 km (43 mi) ਤੋਂ ਮੋਛਨੀ ਦੀਪ ਵਿੱਚ 130 km (81 mi) ਹੈ, ਅਤੇ ਨੇਵਾ ਖਾੜੀ ਵਿੱਚ ਇਹ 12 km (7.5 mi) ਤੱਕ ਰਹਿ ਜਾਂਦੀ ਹੈ। ਖਾੜੀ ਪ੍ਰਵੇਸ਼ ਤੋਂ ਲੈ ਕੇ ਮਹਾਂਦੀਪ ਤੱਕ ਘੱਟ ਡੂੰਘੀ ਹੁੰਦੀ ਚਲੀ ਜਾਂਦੀ ਹੈ। ਸਭ ਤੋਂ ਤਿੱਖਾ ਬਦਲਾਅ ਨਾਰਵਾ-ਜੋਏਸੂ ਹੈ, ਜਿਸ ਕਰਕੇ ਇਸਨੂੰ ਨਾਰਵਾ ਕੰਧ ਵੀ ਕਿਹਾ ਜਾਂਦਾ ਹੈ। ਔਸਤਨ ਡੂੰਘਾਈ 38 m (125 ft) ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਡੂੰਘਾਈ 100 m (330 ft) ਹੈ। ਨੇਵਾ ਖਾੜੀ ਵਿੱਚ ਡੂੰਘਾਈ 6 metres (20 ft) ਤੋਂ ਘੱਟ ਹੈ, ਜਿਸ ਕਰਕੇ ਸੁਰੱਖਿਅਤ ਨੈਵੀਗੇਸ਼ਨ ਲਈ ਹੇਠਾਂ ਇੱਕ ਨਾਲਾ ਪੁੱਟਿਆ ਗਿਆ ਸੀ। ਨਦੀਆਂ ਵਿੱਚੋਂ ਤਾਜ਼ੇ ਪਾਣੀ ਦੀ ਆਮਦ, ਖਾਸ ਕਰਕੇ ਨੇਵਾ ਨਦੀ ਵਿੱਚੋਂ ਜਿਹੜੀ ਕਿ ਦੋ-ਤਿਹਾਈ ਹਿੱਸਾ ਪਾਉਂਦੀ ਹੈ, ਖਾੜੀ ਦਾ ਪਾਣੀ ਬਹੁਤ ਘੱਟ ਖਾਰਾ ਹੈ, ਜਿਸ ਵਿੱਚ ਸਤਹਿ ਉੱਤੇ ਪਾਣੀ ਦਾ ਖਾਰਾਪਣ 0.2 and 5.8 ‰ ਹੈ ਅਤੇ ਹੇਠਾਂ ਵੱਲ 0.3–8.5 ‰ ਹੈ। ਪਾਣੀ ਦਾ ਔਸਤਨ ਤਾਪਮਾਨ ਸਰਦੀਆਂ ਵਿੱਚ 0 °C ਅਤੇ ਗਰਮੀਆਂ ਵਿੱਚ, ਸਤਹਿ ਉੱਤੇ 15–17 °C (59–63 °F) ਅਤੇ ਹੇਠਾਂ ਵੱਲ 2–3 °C (36–37 °F) ਤੱਕ ਹੁੰਦਾ ਹੈ। ਖਾੜੀ ਦੇ ਕੁਝ ਹਿੱਸੇ ਦੇਰ ਨਵੰਬਰ ਤੋਂ ਅਪਰੈਲ ਤੱਕ ਜੰਮ ਸਕਦੇ ਹਨ, ਜਿਸ ਵਿੱਚ ਪਾਣੀ ਦਾ ਜੰਮਣਾ ਆਮ ਤੌਰ 'ਤੇ ਪੂਰਬ ਵੱਲੋਂ ਸ਼ੁਰੂ ਹੋ ਕੇ ਪੱਛਮ ਵੱਲ ਵਧਦਾ ਹੈ। ਜਨਵਰੀ ਦੇ ਅੰਤ ਤੱਕ ਪਾਣੀ ਆਮ ਤੌਰ 'ਤੇ ਪੂਰੀ ਤਰ੍ਹਾਂ ਜੰਮ ਜਾਂਦਾ ਹੈ।[2] ਅਕਸਰ ਖਾੜੀ ਵਿੱਚ ਤੇਜ਼ ਪੱਛਮੀ ਹਵਾਵਾਂ ਵਗਦੀਆਂ ਹਨ, ਜਿਹੜੀਆਂ ਕਿ ਖਾੜੀ ਵਿੱਚ ਲਹਿਰਾਂ ਪੈਦਾ ਕਰ ਦਿੰਦੀਆਂ ਅਤੇ ਜਿਸ ਕਰਕੇ ਹੜ੍ਹ ਵੀ ਆ ਜਾਂਦੇ ਹਨ।[3][4]

ਸੀਮਾ[ਸੋਧੋ]

ਅੰਤਰਰਾਸ਼ਟਰੀ ਜਲ ਸਰਵੇਖਣ ਸੰਗਠਨ ਨੇ ਫ਼ਿਨਲੈਂਡ ਦੀ ਖਾੜੀ ਦੀ ਪੱਛਮੀ ਸੀਮਾ ਨੂੰ ਇਸਤੋਨੀਆ ਵਿੱਚ ਸਪੀਥਾਮੀ (59°13'N) ਤੋਂ ਉਸਮੁਸਾਰ ਦੇ ਦੀਪ ਵਿੱਚੋਂ ਦੱਖਣ-ਪੂਰਬ ਤੋਂ ਉੱਤਰ-ਪੱਛਮ ਅਤੇ ਦੱਖਣ-ਪੱਛਮ ਵਿੱਚ ਫ਼ਿਨਲੈਂਡ ਵਿੱਚ ਹਾਂਕੋ ਪੈਨਿਨਸੁਲਾ (22°54'E) ਤੱਕ ਪਰਭਾਸ਼ਿਤ ਕੀਤਾ ਹੈ।[5]

==ਪ੍ਰਦੂਸ਼ਣ==
ਸੋਈਕਿੰਸਕੀ ਪੈਨਿਨਸੁਲਾ ਤੇ ਉਸਤ-ਲੁਗਾ ਮਲਟੀਮੋਡਲ ਕੰਪਲੈਕਸ ਉੱਤਰ-ਪੱਛਮੀ ਰੂਸ ਵਿੱਚ ਕਿੰਗਿਸੇਪਸਕੀ ਜ਼ਿਲ੍ਹੇ ਵਿੱਚ

ਫ਼ਿਨਲੈਂਡ ਦੀ ਖਾੜੀ, ਨੇਵਾ ਖਾੜੀ ਅਤੇ ਨੇਵਾ ਨਦੀ ਦੀ ਵਾਤਾਵਰਨ ਦੇ ਅਨੁਸਾਰ ਸਥਿਤੀ ਠੀਕ ਨਹੀਂ ਹੈ। ਇਹਨਾਂ ਵਿੱਚ ਪਾਰੇ ਅਤੇ ਤਾਂਬੇ ਦੇ ਆਇਨ, ਕੀਟਨਾਸ਼ਕ, ਫਿਨੌਲ ਆਦਿ ਕਾਫ਼ੀ ਵੱਡੀ ਮਾਤਰਾ ਵਿੱਚ ਰਲ ਰਹੇ ਹਨ। ਵਾਧੂ ਪਾਣੀ ਦੀ ਸਫ਼ਾਈ ਸੇਂਟ ਪੀਟਰਸਬਰਗ ਵਿੱਚ 1979 ਵਿੱਚ ਸ਼ੁਰੂ ਹੋਈ ਸੀ ਅਤੇ 1997 ਤੱਕ 74% ਵਾਧੂ ਪਾਣੀ ਨੂੰ ਸਾਫ਼ ਕਰ ਦਿੱਤਾ ਗਿਆ ਸੀ। ਇਹ ਮਾਤਰਾ ਵਧ ਕੇ 2005 ਵਿੱਚ 85% ਅਤੇ 2008 ਵਿੱਚ 91.7% ਹੋ ਗਈ ਸੀ ਅਤੇ ਅਨੁਮਾਨ ਲਾਇਆ ਗਿਆ ਸੀ ਕਿ 2011 ਤੱਕ ਇਹ 100% ਹੋ ਜਾਵੇਗੀ।[6] 2008 ਵਿੱਚ ਸੇਂਟ ਪੀਟਰਸਬਰਗ ਦੀ ਸਰਕਾਰ ਨੇ ਕਿਹਾ ਸੀ ਕਿ ਸੇਂਟ ਪੀਟਰਸਬਰਗ ਦਾ ਕੋਈ ਵੀ ਸਮੁੰਦਰੀ ਤਟ ਤੈਰਾਕੀ ਕਰਨ ਲਈ ਠੀਕ ਨਹੀਂ ਹੈ।[7]

ਮੁੱਖ ਸ਼ਹਿਰ[ਸੋਧੋ]


ਹਵਾਲੇ[ਸੋਧੋ]

  1. Gulf of Finland Encyclopædia Britannica
  2. Operational oceanography: the challenge for European co-operation: proceedings of the First International Conference on EuroGOOS, 7–11 October 1996, The Hague, The Netherlands, Volume 1996. Elsevier. p. 336. ISBN 0-444-82892-3.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named SPb Entsiklopediya
  4. Darinskii, A. V. Leningrad Oblast. Lenizdat, 1975
  5. "Limits of Oceans and Seas, 3rd edition" (PDF). International Hydrographic Organization. 1953. Archived from the original (PDF) on 8 ਅਕਤੂਬਰ 2011. Retrieved 6 February 2010. {{cite web}}: Unknown parameter |dead-url= ignored (help)
  6. "Within the next two years, Saint Petersburg will be cleaned of almost 100% of wastewater" (in Russian). RIA Novosti. 20 November 2009.{{cite web}}: CS1 maint: unrecognized language (link)
  7. "Clean Neva". Greenpeace. Archived from the original on 10 ਮਾਰਚ 2010. {{cite web}}: Unknown parameter |deadurl= ignored (help)