ਬਚਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਚਨ ਅਠਾਰ੍ਹਵੀਂ ਸਦੀ ਦੀ ਪੰਜਾਬੀ ਵਾਰਤਕ ਦੇ ਕੁਝ ਪ੍ਰਮੁੱਖ ਰੂਪ ਰਹੇ ਹਨ ਜੋ ਇੱਕ ਨਿਵੇਕਲੀ ਵਾਰਤਕ ਵੰਨਗੀ ਹੈ। ਬਚਨ ਸ਼ਬਦ ਸੰਸਕ੍ਰਿਤ ਸ਼ਬਦ 'ਵਚਨ' ਦਾ ਤਦਭਵ ਰੂਪ ਹੈ ਜਿਸਦਾ ਅਰਥ 'ਬੋਲ' ਹੈ। ਇਹ ਭਾਰਤੀ ਸਾਧਾਂ, ਸੰਤਾਂ ਅਤੇ ਗੁਰੂਆਂ ਨਾਲ ਸੰਬੰਧਿਤ ਹਨ। ਬਚਨ ਦੇ ਸਮਾਨਾਰਥੀ ਸ਼ਬਦ "ਸੁਖਨ" ਅਤੇ "ਕੌਲ" ਵੀ ਹਨ। ਸੁਖਨ ਦਾ ਸਬੰਧ ਮੁਸਲਮਾਨ ਪੀਰਾਂ, ਫਕੀਰਾਂ ਹੈ ਅਤੇ ਕੌਲ ਦਾ ਸਬੰਧ ਗੁਰਬਾਣੀ ਨਾਲ ਹੈ। ਇਹ ਵੰਨਗੀ ਰੂਪ ਨਾਲ ਸਾਧਾਂ, ਪੀਰਾਂ, ਫਕੀਰਾਂ ਦੇ ਅਧਿਆਤਮਿਕ ਵਿਚਾਰਾਂ ਅਰਥਾਤ ਅਧਿਆਤਮਿਕ ਬੋਲਾਂ ਨੂੰ ਕਲਮਬੱਧ ਕੀਤਾ ਗਿਆ ਹੈ।[1]

ਇਤਿਹਾਸ[ਸੋਧੋ]

ਪੰਜਾਬੀ ਵਾਰਤਕ ਵਿਚੋਂ ਬਚਨ ਰੂਪ ਦਾ ਆਰੰਭ ਤਾਂ ਭਾਵੇਂ ਗੁਰੂ ਕਾਲ ਵਿੱਚ ਹੀ ਹੋ ਜਾਂਦਾ ਹੈ ਪਰ ਵਿਧੀਵਤ ਰੂਪ ਬਚਨ ਭਾਈ ਅੱਡਣਸ਼ਾਹੀ ਪਰੰਪਰਾ ਦੀ ਦੇਣ ਹੀ ਮੰਨੀ ਗਈ ਹੈ। ਇਹਨਾਂ ਦਾ ਰਚਨਾਕਾਲ 1740 ਈ. ਤੋਂ 1750 ਈ. ਮਨਿਆ ਜਾਂਦਾ ਹੈ।[2]

ਬਚਨ ਸੰਗ੍ਰਹਿ[ਸੋਧੋ]

ਇਹਨਾਂ ਰਚਨਾਵਾਂ ਵਿੱਚ ਗੁਰੂਆਂ,ਸੰਤਾਂ ਅਤੇ ਸੂਫ਼ੀ ਦਰਵੇਸ਼ਾਂ ਦੇ ਬਚਨ ਜਾਂ ਉਪਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਿਆਰਾ ਸਿੰਘ ਪਦਮਨੇ "ਸੰਤ ਬਚਨਾਵਲੀ" ਪੁਸਤਕ ਵਿੱਚ ਚਾਰ ਪ੍ਰਕਾਰ ਦੇ ਬਚਨ ਸੰਗ੍ਰਹਿ ਕੀਤੇ ਹਨ[2]

-
  • ਬਚਨ ਗੋਬਿੰਦ ਲੋਕਾਂ ਦੇ
  • ਬਚਨ ਗੁਰਮੁਖਾਂ ਕੇ
  • ਸੁਖਨ ਫਕੀਰਾਂ ਦੇ
  • ਅਹਿਵਾਲਿ ਸਾਂਈ ਲੋਕਾਂ ਦੇ

ਨਮੂਨਾ[ਸੋਧੋ]

ਇਸ ਵੰਨਗੀ ਦੇ ਸਾਹਿਤ ਦਾ ਇੱਕ ਨਮੂਨਾ "ਭਾਈ ਪੈਹਂਦਾ ਵਾਲੀ ਬੀੜ" ਵਿੱਚ ਸੁਰੱਖਿਅਤ ਹੈ। ਇਸ ਵੰਨਗੀ ਨੂੰ ਸਾਖੀ "ਗੁਰੂ ਅਮਰਦਾਸ ਜੀ" ਦੇ ਸਿਰਲੇਖ ਹੇਠ ਅੰਕਿਤ ਕੀਤਾ ਗਿਆ ਹੈ। ਇਹ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਰਹਿਤਨਾਮਾ ਹੈ। ਇਸ ਦੀ ਉਦਾਹਰਨ ਹੈ:- "ਸ਼੍ਰੀ ਸਤਿਗੁਰੂ ਬੋਲਿਆ ਜੁ ਪੰਜਿ ਕੰਮ ਨਾ ਕਰੈ ਅਤੇ ਪੰਜਿ ਕੰਮ ਕਰੈ ਜੇ ਗੁਰੂ ਕਰਾਵੈ। ਨਾ ਕਰੇ ਪੰਜਿ ਕੰਮ। ਪਰ ਦਰਬ ਨ ਹਿਰੈ। ਪਰ ਇਸਤ੍ਰੀ ਨ ਰਵੈ। ਪਰ ਨਿੰਦਾ ਨ ਕਰੈ। ਜੂਆ ਨ ਖੇਲੈ। ਮਦ ਮਾਸ ਨ ਖਾਇ। ਪੰਜਿ ਕੰਮ ਕਰੈ ਸੁ ਜੀਵਨ ਮੁਕਤਿ ਹੈ: ਸੰਗਤਿ ਨਿਤ ਜਾਇ ਕਿਛ ਮੁਹ ਪਾਵਣੈ ਨੋ ਲੈ ਜਾਇ। ਅਤੇ ਆਰਤੀ ਕੀਰਤਨ ਸੁਣੈ ਸਵੈ। ਅਰਥੀ ਤੇ ਦੁਖੀਐ ਨਿਮਾਣੇ ਕੋ ਮਾਣੁ ਕੋ ਦੇਇ ਪਰਉਪਕਾਰ ਕਰਾਵੈ ਲੋਚੈ। ਜਿਸ ਨੋ ਕੁੜਮਾਈ ਕੋਈ ਨ ਕਰੈ ਤਿਸ ਕੋ ਪੁੰਨ ਅਰਥ ਲੋਚਿ ਕਰਿ ਕਰਾਵੈ ਅਕੈ ਆਪਿ ਕਰੈ। ਸਭਨਾ ਜੀਆ ਕਾ ਭਲਾ ਮਨਾਵੈ ਕੋਈ ਦੁਖੈ ਨਾਹੀ ਆਤਮਾ ਬ੍ਰਹਮ ਪਛਾਣੈ। ਵਡੀ ਪੂਜਾ ਏਹਾ ਹੈ।[2]


ਹਵਾਲੇ[ਸੋਧੋ]

  1. ਸਤਨਾਮ ਸਿੰਘ ਜੱਸਲ, ਬੂਟਾ ਸਿੰਘ ਬਰਾੜ, ਰਾਜਿੰਦਰ ਪਾਲ ਸਿੰਘ ਬਰਾੜ.ਵਾਰਤਕ ਵਿਰਸਾ.ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.2011.ਪੰਨਾ. ਨੰ. 14
  2. 2.0 2.1 2.2 ਪ੍ਰੋ. ਬ੍ਰਹਮਜਗਦੀਸ਼ ਸਿੰਘ.ਸਾਹਿਤ ਸੰਕਲਪ ਕੋਸ਼.ਵਾਰਿਸ ਸ਼ਾਹ ਫ਼ਾਉਂਡੇਸ਼ਨ 42.ਗੁਰੂ ਤੇਗ ਬਹਾਦਰ ਨਗਰ.ਡਾ. ਖ਼ਾਲਸਾ ਕਾਲਜ, ਅੰਮ੍ਰਿਤਸਰ.2013.ਪੰਨਾ. ਨੰ. 283