ਬਾਣੀ ਬਸੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਣੀ ਬਸੂ
ਬਾਣੀ ਬਸੂ
ਜਨਮ (1939-03-11) 11 ਮਾਰਚ 1939 (ਉਮਰ 85)
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਕ, ਅੰਗਰੇਜ਼ੀ ਪ੍ਰੋਫੈਸਰ

ਬਾਣੀ ਬਸੂ (ਜਨਮ 11 ਮਾਰਚ 1939[1]) ਇੱਕ ਬੰਗਾਲੀ ਭਾਰਤੀ ਲੇਖਕ, ਨਿਬੰਧਕਾਰ, ਆਲੋਚਕ ਅਤੇ ਕਵੀ ਹੈ। ਉਸਨੇ ਸਕਾਟਿਸ਼ ਚਰਚ ਕਾਲਜ ਅਤੇ ਕਲਕੱਤਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।

ਕੈਰੀਅਰ[ਸੋਧੋ]

ਬਾਸੂ ਨੇ 'ਜਨਮਭੂਮੀ ਮਾਤਰਭੂਮੀ' ਦੇ ਪ੍ਰਕਾਸ਼ਨ ਦੇ ਨਾਲ ਨਾਵਲਕਾਰ ਦੇ ਤੌਰ 'ਤੇ ਆਪਣੇ ਕੈਰੀਅਰ ਸ਼ੁਰੂ ਕੀਤਾ। ਉਸ ਦੇ ਨਾਵਲ ਬੰਗਾਲ ਦੀ ਪ੍ਰਮੁੱਖ ਸਾਹਿਤਕ ਪਤਰਿਕਾ 'ਦੇਸ਼' ਬਾਕਾਇਦਗੀ ਨਾਲ ਛਾਪੇ ਗਏ ਹਨ। ਉਸ ਦੇ ਮੁੱਖ ਕਾਰਜਾਂ ਵਿੱਚ ਸਵੇਤ ਪਥਰੇਰ ਥਾਲਾ (ਸੰਗਮਰਮਰ ਦਾ ਥਾਲ), ਏਕੁਸੇ ਪਾ (ਇੱਕੀ ਕਦਮ), ਮੈਤਰੀਏ ਜਾਟਕਾ(ਮੈਥਰੇਆ ਦਾ ਜਨਮ, ਗਾਂਧਰਵੀ, 'ਪੰਚਮ ਪੁਰਸ਼ ਅਸ਼ਟਮ ਗਰਭ' (ਅੱਠਵਾਂ ਗਰਭ) ਹਨ। ਉਸ ਨੂੰ 'ਅੰਤਰਰਾਘਾਤ' (ਧ੍ਰੋਹ) ਅਨੰਦ ਪੁਰਸ਼ਕਾਰ ਅਤੇ ਮਤੇਰੇਆ ਜਾਤਕ ਲਈ ਲਈ ਤਾਰਸ਼ੰਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸਨੂੰ ਸੁਸ਼ੀਲਾ ਦੇਵੀ ਬਿਰਲਾ ਅਵਾਰਡ ਅਤੇ ਸਾਹਿਤ ਸੇਤੂ ਪੁਰਸਕਾਰ ਵੀ ਮਿਲ ਚੁੱਕੇ ਹਨ। ਉਹ ਵੱਡੇ ਪੱਧਰ ਤੇ ਬੰਗਾਲੀ ਵਿੱਚ ਅਨੁਵਾਦ ਕਰਦੀ ਹੈ ਅਤੇ ਲੇਖ, ਲਘੂ ਕਹਾਣੀਆਂ ਅਤੇ ਕਵਿਤਾ ਲਿਖਦੀ ਹੈ।

ਰਚਨਾਵਾਂ[ਸੋਧੋ]

  • ਸਵੇਤ ਪਥਰੇਰ ਥਾਲਾ (1990)
  • ਗਾਂਧਰਵੀ (1993)
  • ਮੋਹਨ (1993)
  • ਏਕੁਸੇ ਪਾ (1994)
  • ਮਤੇਰੇਆ ਜਾਤਕ (1999)
  • ਅਸ਼ਟਮ ਗਰਭ (2000)

ਅਵਾਰਡ[ਸੋਧੋ]

ਬਾਣੀ ਬਾਸੂ ਨੂੰ ਬੰਗਾਲੀ ਸਾਹਿਤ ਵਿੱਚ ਉਸ ਦੇ ਯੋਗਦਾਨ ਲਈ ਭਾਰਤ ਦੇ ਸਭ ਤੋਂ ਵੱਧ ਸਾਹਿਤਕ ਐਵਾਰਡਾਂ ਵਿਚੋਂ ਇੱਕ ਸਾਹਿਤ ਅਕਾਦਮੀ ਅਵਾਰਡ 2010,[2] ਇਹ ਪੁਰਸਕਾਰ ਸਮਾਰੋਹ 15 ਫਰਵਰੀ 2011 ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ।

ਹਵਾਲੇ[ਸੋਧੋ]

  1. "Bani Basu - Bengali Writer: The South Asian Literary Recordings Project (Library of Congress New Delhi Office)". Loc.gov. 1939-03-11. Retrieved 2012-07-15.
  2. Sahitya Akademi Awards 2010