ਬਾਬਾ ਰਾਮ ਚੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਬਾ ਰਾਮ ਚੰਦਰ (ਜਨਮ 1864) ਭਾਰਤ ਦਾ ਇੱਕ ਕਿਸਾਨ ਆਗੂ ਸੀ ਜਿਸਨੇ 1920ਵਿਆਂ ਅਤੇ 1930ਵਿਆਂ ਵਿੱਚ ਜ਼ਿਮੀਦਾਰਾਂ ਦੀਆਂ ਕਰਤੂਤਾਂ ਦੇ ਵਿਰੁੱਧ ਲੜਨ ਲਈ ਅਵਧ, ਭਾਰਤ ਦੇ ਕਿਸਾਨਾਂ ਨੂੰ ਸੰਗਠਿਤ ਕਰ ਕੇ ਇੱਕ ਸੰਯੁਕਤ ਮੁਹਾਜ ਤਿਆਰ ਕਰ ਲਿਆ ਸੀ।[1] ਵਿੱਚ ਵੀ ਇੱਕ ਪ੍ਰਭਾਵਸ਼ਾਲੀ ਹਸਤੀ ਸਨ, ਅਤੇ ਉਸਨੇ ਉਥੇ ਮਜ਼ਦੂਰ ਵਜੋਂ ਬਿਤਾਏ 12 ਸਾਲ ਦੱਬੇ ਕੁਚਲੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਨ ਅਤੇ ਜਥੇਬੰਦ ਕਰਨ ਹਿਤ ਲਾਏ।

ਫਿਜੀ ਵਿੱਚ ਪਰਵਾਸ[ਸੋਧੋ]

ਉਹ ਤੀਹ ਸਾਲ ਫਿਜੀ ਵਿੱਚ ਰਿਹਾ ਅਤੇ ਇਨਡੈਂਚਰਡ ਮਜ਼ਦੂਰਾਂ ਦੀ ਮੁਕਤੀ ਲਹਿਰ ਵਿੱਚ ਸਰਗਰਮ ਹਿੱਸਾ ਲਿਆ। ਉਹ ਮਨੀਲਾਲ ਡਾਕਟਰ ਦੇ ਸੰਪਰਕ ਵਿੱਚ ਆਇਆ ਜੋ ਫਿਜੀ ਵਿੱਚ ਸਮਾਜਿਕ ਅਤੇ ਸਿਆਸੀ ਅੰਦੋਲਨ ਵਿੱਚ ਡੂੰਘੀ ਦਿਲਚਸਪੀ ਲੈਂਦਾ ਸੀ। ਰਾਮ ਚੰਦਰ ਨੇ ਲੋਕਾਂ ਨੂੰ ਜਥੇਬੰਦ ਕਰਨ ਲਈ ਧਰਮ ਨੂੰ ਵਰਤਿਆ।

ਹਵਾਲੇ[ਸੋਧੋ]