ਬਿਜਲਈ ਪ੍ਰਤਿਰੋਧਕਤਾ ਅਤੇ ਨਿਸ਼ਚਿਤ ਬਿਜਲਈ ਚਾਲਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਿਜਲਈ ਅਵਰੋਧਤਾ ਤੋਂ ਰੀਡਿਰੈਕਟ)

ਬਿਜਲਈ ਪ੍ਰਤਿਰੋਧਕਤਾ ਜਾਂ ਇਲੈਕਟ੍ਰੀਕਲ ਰਜਿਸਟਿਵਿਟੀ [ਜਿਸਨੂੰ ਪ੍ਰਤਿਰੋਧਕਤਾ (resistivity) ਜਾਂ ਨਿਸ਼ਚਿਤ ਬਿਜਲਈ ਅਵਰੋਧਤਾ (specific electrical resistance) ਵੀ ਕਿਹਾ ਜਾਂਦਾ ਹੈ।], ਕਿਸੇ ਪਦਾਰਥ ਦਾ ਬੁਨਿਆਦੀ ਗੁਣ ਹੁੰਦਾ ਹੈ ਜਿਸ ਨਾਲ ਕੋਈ ਪਦਾਰਥ ਆਪਣੇ ਵਿੱਚੋਂ ਲੰਘਣ ਵਾਲੇ ਕਰੰਟ ਦਾ ਵਿਰੋਧ ਕਰਦਾ ਹੈ। ਜਿੰਨੀ ਕਿਸੇ ਪਦਾਰਥ ਦੀ ਪ੍ਰਤਿਰੋਧਕਤਾ ਘੱਟ ਹੋਵੇ ਉੰਨੀ ਹੀ ਆਸਾਨੀ ਨਾਲ ਕਰੰਟ ਉਸ ਪਦਾਰਥ ਵਿੱਚੋਂ ਲੰਘ ਸਕਦਾ ਹੈ।

ਪ੍ਰਤਿਰੋਧਕਤਾ ਨੂੰ ਆਮ ਤੌਰ 'ਤੇ ਯੂਨਾਨੀ ਲਿਪੀ ਦੇ ਅੱਖਰ ρ (ਰ੍ਹੋ) ਨਾਲ ਲਿਖਿਆ ਜਾਂਦਾ ਹੈ। ਇਸਦੀ ਐਸ.ਆਈ. ਇਕਾਈ ਓਹਮ-ਮੀਟਰ (Ω⋅m) ਹੈ।[1][2][3] ਉਦਾਹਰਨ ਦੇ ਲਈ, ਇੱਕ ਪਦਾਰਥ ਦੇ 1 m × 1 m × 1 m ਦੇ ਇੱਕ ਠੋਸ ਘਣ ਦੇ ਦੋਹਾਂ ਉਲਟ ਪਾਸਿਆਂ ਤੇ ਸੰਪਰਕ ਬਣੇ ਹੋਏ ਹਨ ਅਤੇ ਇਹਨਾਂ ਸੰਪਰਕਾਂ ਦਾ ਅਵਰੋਧ (Resistance) 1 Ω ਹੈ, ਤਾਂ ਉਸ ਪਦਾਰਥ ਦੀ ਪ੍ਰਤਿਰੋਧਕਤਾ 1 Ω⋅m ਹੋਵੇਗੀ।

ਨਿਸ਼ਚਿਤ ਬਿਜਲਈ ਚਾਲਕਤਾ (Electrical conductivity) ਜਾਂ ਨਿਸ਼ਚਿਤ ਚਾਲਕਤਾ (specific conductance) ਬਿਜਲਈ ਪ੍ਰਤਿਰੋਧਕਤਾ ਤੋਂ ਉਲਟ ਹੁੰਦੀ ਹੈ ਅਤੇ ਇਹ ਕਿਸੇ ਪਦਾਰਥ ਦੁਆਰਾ ਕਰੰਟ ਨੂੰ ਲੰਘਾਉਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਇਸਨੂੰ ਮੁੱਖ ਤੌਰ 'ਤੇ ਯੂਨਾਨੀ ਲਿਪੀ ਦੇ ਅੱਖਰ σ ਸਿਗਮਾ ਨਾਲ ਲਿਖਿਆ ਜਾਂਦਾ ਹੈ, ਪਰ ਕਦੇ-ਕਦੇ κ ਕਾਪਾ ਜਾਂ γ ਗਾਮਾ ਨਾਲ ਵੀ ਲਿਖਿਆ ਜਾਂਦਾ ਹੈ। ਇਸਦੀ ਐਸ.ਆਈ. ਇਕਾਈ ਸਾਈਮਨਜ਼ ਪ੍ਰਤੀ ਮੀਟਰ (S/m) ਹੈ।

ਪਰਿਭਾਸ਼ਾ[ਸੋਧੋ]

ਅਵਰੋਧਕ (Resistors) ਜਾਂ ਚਾਲਕ (conductors) ਜਿਹਨਾਂ ਦਾ ਕਰਾਸ-ਸੈਕਸ਼ਨ ਖੇਤਰ ਇਕਸਾਰ ਹੋਵੇ[ਸੋਧੋ]

ਅਵਰੋਧਕ ਪਦਾਰਥ ਦਾ ਇੱਕ ਟੁਕੜਾ ਜਿਸਦੇ ਦੋਵਾਂ ਸਿਰਿਆਂ ਤੇ ਬਿਜਲਈ ਸੰਪਰਕ ਹਨ।

ਬਹੁਤ ਸਾਰੇ ਅਵਰੋਧਕਾਂ ਅਤੇ ਚਾਲਕਾਂ ਦਾ ਕਰਾਸ-ਸੈਕਸ਼ਨਲ ਖੇਤਰ ਇਕਸਾਰ ਹੁੰਦਾ ਹੈ ਜਿਸ ਨਾਲ ਉਹਨਾਂ ਵਿੱਚੋਂ ਕਰੰਟ ਇਕਸਾਰ ਮਾਤਰਾ ਵਿੱਚ ਹੀ ਲੰਘਦਾ ਹੈ, ਅਤੇ ਇਹ ਇਹ ਇੱਕ ਹੀ ਪਦਾਰਥ ਦਾ ਬਣਿਆ ਹੁੰਦਾ ਹੈ। (ਨਾਲ ਲੱਗਦੀ ਤਸਵੀਰ ਵੇਖੋ) ਇਸ ਹਾਲਤ ਵਿੱਚ, ਬਿਜਲਈ ਪ੍ਰਤਿਰੋਧਕਤਾ ρ (ਯੂਨਾਨੀ: ਰ੍ਹੋ) ਨੂੰ ਇਸ ਤਰ੍ਹਾਂ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ:

ਜਿੱਥੇ

R ਬਿਜਲਈ ਅਵਰੋਧ ਹੈ, ਜਿਹੜਾ ਇੱਕੋ ਪਦਾਰਥ ਦਾ ਬਣਿਆ ਹੋਇਆ ਹੈ।
ਉਸ ਪਦਾਰਥ ਦੇ ਟੁਕੜੇ ਦੀ ਲੰਬਾਈ ਹੈ।
A ਉਸ ਟੁਕੜੇ ਦਾ ਕਰਾੱਸ ਸੈਕਸ਼ਨ ਖੇਤਰ ਹੈ।

ਉਪਰੋਕਤ ਦਿੱਤੇ ਹੋਏ ਫ਼ਾਰਮੂਲੇ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੀ ਪਦਾਰਥ ਦਾ ਅਵਰੋਧ ਲੰਬਾਈ ਵਧਾਉਣ ਨਾਲ ਵਧਦਾ ਹੈ, ਪਰ ਇਹ ਕਰਾੱਸ-ਸੈਕਸ਼ਨਲ ਖੇਤਰ ਵਧਾਉਣ ਨਾਲ ਘਟਦਾ ਹੈ। ਇਸ ਤਰ੍ਹਾਂ ਇਸਦੀ ਐਸ.ਆਈ. ਇਕਾਈ "ਓਹਮ-ਮੀਟਰ" (Ω⋅m) ਬਣ ਜਾਂਦੀ ਹੈ।

ਪ੍ਰਤਿਰੋਧਕਤਾ ਜਾਂ ਰਜ਼ਿਸਟਿਵਿਟੀ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਇਹ ਇੱਕ ਅੰਦਰੂਨੀ ਗੁਣ (intrinsic property) ਬਣ ਜਾਂਦਾ ਹੈ, ਜਿਹੜਾ ਕਿ ਬਿਜਲਈ ਅਵਰੋਧ ਅਤੇ ਚਾਲਕਤਾ ਤੋਂ ਵੱਖ ਹੈ। ਤਾਂਬੇ ਦੀਆਂ ਸਾਰੀਆਂ ਤਾਰਾਂ ਦੀ, ਬਣਤਰ ਅਤੇ ਅਕਾਰ ਨੂੰ ਛੱਡ ਕੇ ਵੀ, ਪ੍ਰਤਿਰੋਧਕਤਾ (resistivity) ਲਗਭਗ ਇੱਕੋ ਜਿਹੀ ਹੁੰਦੀ ਹੈ, ਪਰ ਇੱਕ ਲੰਬੀ ਅਤੇ ਪਤਲੀ ਤਾਂਬੇ ਦੀ ਤਾਰ ਦਾ ਅਵਰੋਧ, ਮੋਟੀ ਅਤੇ ਛੋਟੀ ਤਾਂਬੇ ਦੀ ਤਾਰ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ। ਹਰੇਕ ਪਦਾਰਥ ਦੀ ਪ੍ਰਤਿਰੋਧਕਤਾ ਵੱਖ-ਵੱਖ ਹੁੰਦੀ ਹੈ, ਜਿਵੇਂ ਕਿ ਰਬੜ ਦੀ ਅਵਰੋਧਤਾ ਤਾਂਬੇ ਦੀ ਅਵਰੋਧਤਾ ਤੋਂ ਬਹੁਤ ਜ਼ਿਆਦਾ ਹੁੰਦੀ ਹੈ।

ਨਿਸ਼ਚਿਤ ਬਿਜਲਈ ਚਾਲਕਤਾ, σ, ਪ੍ਰਤਿਰੋਧਕਤਾ ਤੋਂ ਉਲਟ ਹੁੰਦੀ ਹੈ:

ਇਸਦੀ ਐਸ.ਆਈ. ਇਕਾਈ ਸਾਈਮਨਜ਼ ਪ੍ਰਤੀ ਮੀਟਰ (S/m) ਹੁੰਦੀ ਹੈ।

ਵੱਖ-ਵੱਖ ਪਦਾਰਥਾਂ ਦੀ ਪ੍ਰਤਿਰੋਧਕਤਾ (Resistivity) ਅਤੇ ਨਿਸ਼ਚਿਤ ਚਾਲਕਤਾ (conductivity)[ਸੋਧੋ]

  • ਚਾਲਕ ਜਿਵੇਂ ਕਿ ਧਾਤਾਂ ਦੀ ਚਾਲਕਤਾ ਜ਼ਿਆਦਾ ਹੁੰਦੀ ਹੈ ਅਤੇ ਪ੍ਰਤਿਰੋੇਧਕਤਾ ਘੱਟ ਹੁੰਦੀ ਹੈ।
  • ਇੱਕ ਪ੍ਰਤਿਰੋਧਕ ਜਿਵੇਂ ਕਿ ਕੱਚ, ਦੀ ਚਾਲਕਤਾ ਬਹੁਤ ਘੱਟ ਹੁੰਦੀ ਹੈ ਅਤੇ ਪ੍ਰਤਿਰੋਧਕਤਾ ਬਹੁਤ ਜ਼ਿਆਦਾ ਹੁੰਦੀ ਹੈ।
  • ਇੱਕ ਅਰਧਚਾਲਕ (semiconductor) ਦੀ ਸਥਿਰ ਚਾਲਕਤਾ ਨਾ ਬਹੁਤ ਜ਼ਿਆਦਾ ਅਤੇ ਨਾ ਹੀ ਬਹੁਤ ਘੱਟ ਹੁੰਦੀ ਹੈ ਪਰ ਇਹਨਾਂ ਦੀ ਚਾਲਕਤਾ ਜਾਂ ਪ੍ਰਤਿਰੋਧਕਤਾ ਵੱਖ-ਵੱਖ ਹਾਲਤਾਂ ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਬਿਜਲਈ ਖੇਤਰ ਜਾਂ ਰੌਸ਼ਨੀ ਦੀ ਫ਼ਰੀਕੁਐਂਸੀ। ਇਸ ਤੋਂ ਇਲਾਵਾ ਇਹਨਾਂ ਦੀ ਚਾਲਕਤਾ ਸਭ ਤੋਂ ਵਧੇਰੇ ਤਾਪਮਾਨ ਅਤੇ ਅਰਧਚਾਲਕ ਪਦਾਰਥ ਦੀ ਬਣਤਰ ਤੇ ਨਿਰਭਰ ਹੁੰਦੀ ਹੈ।
ਪਦਾਰਥ ਪ੍ਰਤਿਰੋਧਕਤਾ (Resistivity), ρ (Ω·m)
ਅਰਧਚਾਲਕ 0
ਧਾਤਾਂ 10−8
ਅਰਧਚਾਲਕ ਹਾਲਤਾਂ ਤੇ ਨਿਰਭਰ
ਇਲੈਕਟ੍ਰੋਲਾਈਟ ਹਾਲਤਾਂ ਤੇ ਨਿਰਭਰ
ਪ੍ਰਤਿਰੋਧਕਤਾ 1016
ਪੂਰਨ-ਪ੍ਰਤਿਰੋਧਕ

ਇਸ ਲੜੀ ਵਿੱਚ 20 °C (68 °F, 293 K) ਤਾਪਮਾਨ ਉੱਪਰ ਵੱਖ-ਵੱਖ ਪਦਾਰਥਾਂ ਦੀ ਪ੍ਰਤਿਰੋਧਕਤਾ, ਸਥਿਰ ਚਾਲਕਤਾ ਅਤੇ ਤਾਪਮਾਨ ਕੋਫ਼ੀਸ਼ੈਂਟ ਦਰਸਾਇਆ ਗਿਆ ਹੈ।

Material ρ (Ω·m) at 20 ਫਰਮਾ:Convert/ScientificValue/LoffAonSoffTs σ (S/m) at 20 ਫਰਮਾ:Convert/ScientificValue/LoffAonSoffTs Temperature
coefficient[note 1]
(K−1)
Reference
ਚਾਂਦੀ 1.59×10−8 6.30×107 0.0038 [4][5]
ਤਾਂਬਾ 1.68×10−8 5.96×107 0.00404 [6][7]
ਅਨੀਲਡ ਤਾਂਬਾ[note 2] 1.72×10−8 5.80×107 0.00393 [8]
ਸੋਨਾ[note 3] 2.44×10−8 4.10×107 0.0034 [4]
ਐਲੂਮੀਨੀਅਮ[note 4] 2.65×10−8 3.77×107 0.0039 [4]
ਕੈਲਸ਼ੀਅਮ 3.36×10−8 2.98×107 0.0041
ਟੰਗਸਟਨ 5.60×10−8 1.79×107 0.0045 [4]
ਜ਼ਿੰਕ 5.90×10−8 1.69×107 0.0037 [9]
ਨਿਕਲ 6.99×10−8 1.43×107 0.006
ਲਿਥਿਅਮ 9.28×10−8 1.08×107 0.006
ਲੋਹਾ 9.71×10−8 1.00×107 0.005 [4]
ਪਲੈਟੀਨਮ 1.06×10−7 9.43×106 0.00392 [4]
ਟਿਨ 1.09×10−7 9.17×106 0.0045
ਗੈਲੀਅਮ 1.40×10−7 7.10×106 0.004
ਕਾਰਬਨ ਸਟੀਲ (1010) 1.43×10−7 6.99×106 [10]
ਸੀਸਾ 2.20×10−7 4.55×106 0.0039 [4]
ਟਾਈਟੇਨੀਅਮ 4.20×10−7 2.38×106 0.0038
Grain oriented ਬਿਜਲਈ ਸਟੀਲ 4.60×10−7 2.17×106 [11]
ਮੈਂਗੇਨਿਨ 4.82×10−7 2.07×106 0.000002 [12]
ਕੌਂਸਟੈਂਟਨ 4.90×10−7 2.04×106 0.000008 [13]
ਸਟੇਨਲੈਸ ਸਟੀਲ[note 5] 6.90×10−7 1.45×106 0.00094 [14]
ਪਾਰਾ 9.80×10−7 1.02×106 0.0009 [12]
ਨਾਈਕਰੋਮ[note 6] 1.10×10−6 6.7×105 0.0004 [4]
ਗਾਸ 1.00×10−3 to 1.00×108 1.00×10−8 to 103 [15]
ਕਾਰਬਨ (ਅਮੋਰਫਸ) 5.00×10−4 to 8.00×10−4 1.25×103 to 2×103 −0.0005 [4][16]
ਕਾਰਬਨ (ਗਰੇਫਾਈਟ)[note 7] 2.50×10−6 to 5.00×10−6basal plane
3.00×10−3 ⊥basal plane
2.00×105 to 3.00×105 ∥basal plane
3.30×102 ⊥basal plane
[17]
ਜਰਮੇਨੀਅਮ[note 8] 4.60×10−1 2.17 −0.048 [4][5]
ਸਮੁੰਦਰੀ ਪਾਣੀ[note 9] 2.00×10−1 4.80 [18]
Swimming pool water[note 10] 3.33×10−1 to 4.00×10−1 0.25 to 0.30 [19]
ਪੀਣ ਵਾਲਾ ਪਾਣੀ[note 11] 2.00×101 to 2.00×103 5.00×10−4 to 5.00×10−2 [ਹਵਾਲਾ ਲੋੜੀਂਦਾ]
ਸਿਲੀਕਾਨ[note 8] 6.40×102 1.56×10−3 −0.075 [4]
ਲੱਕੜ 1.00×103 to 1.00×104 10−4 to 10−3 [20]
Deionized water[note 12] 1.80×105 5.50×10−6 [21]
ਕੱਚ 1.00×1011 to 1.00×1015 10−15 to 10−11 ? [4][5]
ਪੱਕੀ ਰਬੜ 1.00×1013 10−14 ? [4]
ਸੁੱਕੀ ਲੱਕੜ 1.00×1014 to 1.00×1016 10−16 to 10−14 [20]
ਸਲਫਰ 1.00×1015 10−16 ? [4]
ਹਵਾ 1.30×1014 to 3.30×1014 3×10−15 to 8×10−15 [22]
ਕਾਰਬਨ (ਹੀਰਾ) 1.00×1012 ~10−13 [23]
Fused quartz 7.50×1017 1.30×10−18 ? [4]
ਪੀ.ਈ.ਟੀ. 1.00×1021 10−21 ?
ਟੈਫ਼ਲੌਨ 1.00×1023 to 1.00×1025 10−25 to 10−23 ?

ਹਵਾਲੇ[ਸੋਧੋ]

  1. Lowrie (2007-09-20). Fundamentals of Geophysics. Cambridge University Press. pp. 254–. ISBN 978-1-139-46595-3.
  2. Narinder Kumar (2003). Comprehensive Physics XII. Laxmi Publications. pp. 282–. ISBN 978-81-7008-592-8.
  3. Eric Bogatin (2004). Signal Integrity: Simplified. Prentice Hall Professional. pp. 114–. ISBN 978-0-13-066946-9.
  4. 4.00 4.01 4.02 4.03 4.04 4.05 4.06 4.07 4.08 4.09 4.10 4.11 4.12 4.13 4.14 Raymond A. Serway (1998). Principles of Physics (2nd ed.). Fort Worth, Texas; London: Saunders College Pub. p. 602. ISBN 0-03-020457-7.
  5. 5.0 5.1 5.2 David Griffiths (1999) [1981]. "7. Electrodynamics". In Alison Reeves (ed.). Introduction to Electrodynamics (3rd ed.). Upper Saddle River, New Jersey: Prentice Hall. p. 286. ISBN 0-13-805326-X. OCLC 40251748.
  6. Matula, R.A. (1979). "Electrical resistivity of copper, gold, palladium, and silver". Journal of Physical and Chemical Reference Data. 8 (4): 1147. Bibcode:1979JPCRD...8.1147M. doi:10.1063/1.555614.[permanent dead link]
  7. Douglas Giancoli (2009) [1984]. "25. Electric Currents and Resistance". In Jocelyn Phillips (ed.). Physics for Scientists and Engineers with Modern Physics (4th ed.). Upper Saddle River, New Jersey: Prentice Hall. p. 658. ISBN 0-13-149508-9.
  8. Copper wire tables: United States. National Bureau of Standards: Free Download & Streaming: Internet Archive. Archive.org (2001-03-10). Retrieved on 2014-02-03.
  9. Physical constants Archived 2011-11-23 at the Wayback Machine.. (PDF format; see page 2, table in the right lower corner). Retrieved on 2011-12-17.
  10. AISI 1010 Steel, cold drawn. Matweb
  11. "JFE steel" (PDF). Retrieved 2012-10-20.
  12. 12.0 12.1 Douglas C. Giancoli (1995). Physics: Principles with Applications (4th ed.). London: Prentice Hall. ISBN 0-13-102153-2.
    (see also Table of Resistivity. hyperphysics.phy-astr.gsu.edu)
  13. John O'Malley (1992) Schaum's outline of theory and problems of basic circuit analysis, p. 19, McGraw-Hill Professional, ISBN 0-07-047824-4
  14. Glenn Elert (ed.), "Resistivity of steel", The Physics Factbook, retrieved and 16 June 2011.
  15. Milton Ohring (1995). Engineering materials science, Volume 1 (3rd ed.). Academic Press. p. 561. ISBN 0125249950.
  16. Y. Pauleau, Péter B. Barna, P. B. Barna (1997) Protective coatings and thin films: synthesis, characterization, and applications, p. 215, Springer, ISBN 0-7923-4380-8.
  17. Hugh O. Pierson, Handbook of carbon, graphite, diamond, and fullerenes: properties, processing, and applications, p. 61, William Andrew, 1993 ISBN 0-8155-1339-9.
  18. Physical properties of sea water. Kayelaby.npl.co.uk. Retrieved on 2011-12-17.
  19. [1]. chemistry.stackexchange.com
  20. 20.0 20.1 Transmission Lines data. Transmission-line.net. Retrieved on 2014-02-03.
  21. R. M. Pashley; M. Rzechowicz; L. R. Pashley; M. J. Francis (2005). "De-Gassed Water is a Better Cleaning Agent". The Journal of Physical Chemistry B. 109 (3): 1231–8. doi:10.1021/jp045975a. PMID 16851085.
  22. S. D. Pawar; P. Murugavel; D. M. Lal (2009). "Effect of relative humidity and sea level pressure on electrical conductivity of air over Indian Ocean". Journal of Geophysical Research. 114: D02205. Bibcode:2009JGRD..11402205P. doi:10.1029/2007JD009716.
  23. Lawrence S. Pan, Don R. Kania, Diamond: electronic properties and applications, p. 140, Springer, 1994 ISBN 0-7923-9524-7.


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found