ਬੀਬੀ ਜਵਿੰਦੀ ਦਾ ਮਕਬਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਕਬਰਾ

ਬੀਬੀ ਜਵਿੰਦੀ ਦਾ ਮਕਬਰਾ,ਪਾਕਿਸਤਾਨ,ਪੰਜਾਬ ਦੇ ਉਚ ਸ਼ਰੀਫ ਦੇ ਉਹਨਾਂ ਪੰਜ ਸਮਾਰਕਾਂ ਵਿਚੋਂ ਇੱਕ ਹੈ, ਜੋ ਯੂਨੇਸਕੋ (UNESCO) ਦੀ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੰਭਾਵਤ ਸੂਚੀ ਵਿੱਚ ਦਰਜ਼ ਹੈ। .[1] ਇਹ ਇਮਾਰਤ 1493 ਵਿੱਚ ਇਰਾਨੀ ਯੁਵਰਾਜ ਦਿਲਸ਼ਾਦ ਨੇ[2], ਬੀਬੀ ਜਵਿੰਦੀ, ਜੋ ਮਾਸ਼ਹੂਰ ਸੂਫੀ ਸੰਤ ਜਹਾਨਯਾਨ ਜਹਾਨਗਸ਼ਤ ਦੀ ਪੜਪੋਤੀ ਸੀ, ਲਈ ਬਣਵਾਈ ਸੀ।[1]

ਅਤਾ ਪਤਾ[ਸੋਧੋ]

ਇਹ ਸਮਾਰਕ ਸਿਕੰਦਰ ਮਹਾਨ ਵੱਲੋਂ ਵਸਾਏ ਇਤਿਹਾਸਕ ਸ਼ਹਿਰ ਉਚ ਦੇ ਦੱਖਣ-ਪੱਛਮ ਦੇ ਖੂੰਜੇ ਵਿੱਚ ਪੈਂਦਾ ਹੈ।[3] ਜੋ ਕਿ ਪੰਜਾਬ ਦੇ ਬਹਾਵਲਪੁਰ ਰਾਜ ਵਿੱਚ ਪੈਂਦਾ ਹੈ।[1]ਉਚ ਨੂੰ, ਅਵਾਮੀ ਭਾਸ਼ਾ ਵਿੱਚ ਉਚ ਸ਼ਰੀਫ਼ ਕਿਹਾ ਜਾਂਦਾ ਹੈ,ਕਿਓਂਕੀ ਇਸ ਥਾਂ ਉੱਤੇ ਕਈ ਮੁਕੱਦਸ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਵਾਲੇ ਸਮਾਰਕ ਹਨ।[4]

ਇਮਾਰਤਸਾਜ਼ੀ[ਸੋਧੋ]

ਉੱਚ ਵਿੱਚ ਬੀਬੀ ਜਵਿੰਦੀ ਦਾ ਮਕਬਰਾ ਸੈਲਾਨੀਆਂ ਲਈ ਇੱਕ ਮਹਤਵਪੂਰਨ ਸਮਾਰਕ ਮੰਨਿਆ ਜਾਂਦਾ ਹੈ।

[5] ਇਹ ਮਕਬਰਾ ਅੱਠ ਕੋਨੇ ਅਕਾਰ ਵਾਲਾਂ ਹੈ। ਇਸ ਦੇ ਬਾਹਰੀ ਅਤੇ ਅੰਦਰੂਨੀ ਹਿੱਸਿਆਂ ਤੇ ਇਸਲਾਮਿਕ ਆਇਤਾਂ ਉਕਰੀਆਂ ਹੋਈਆਂ ਹਨ, ਲਕੜ ਤੇ ਮੀਨਾਕਾਰੀ ਕੀਤੀ ਹੋਈ ਹੈ ਅਤੇ ਚਿੱਟੇ ਅਤੇ ਨੀਲੇ ਰੰਗ ਦੀਆਂ ਲਿਸ਼ਕਵੀਆਂ ਟਾਈਲਾਂ ਨਾਲ ਸਜਾਇਆ ਹੋਇਆ ਹੈ।[1][1][5][6] ਇਸ ਮਕਬਰੇ ਦਾ ਆਲਾ ਦੁਆਲੇ ਨੂੰ ਰੇਗਿਸਤਾਨ ਵਾਲੀ ਦਿੱਖ ਦਿੱਤੀ ਹੋਈ ਹੈ ਅਤੇ ਸੀਮਿੰਟ ਦੀਆਂ ਕਬਰਾ ਨਾਲ ਕਵਰ ਕੀਤਾ ਹੋਇਆ ਹੈ। ਇਸ ਦੇ ਇਰਦ ਗਿਰਦ ਕਾਫੀ ਹਰਿਆਵਲ ਹੈ ਕਿਓਂਕੀ ਇਸ ਦੇ ਲਾਗੇ ਨਦੀ ਅਤੇ ਨਹਿਰ ਦਾ ਪਾਣੀ ਲੰਘਦਾ ਹੈ।[4]

Panorama of a farm view in Uch Sharif

ਵਿਸ਼ਵ ਵਿਰਾਸਤ ਦਰਜਾ[ਸੋਧੋ]

2004 ਵਿੱਚ ਇਸ ਸਮਾਰਕ ਨੂੰ ਪਾਕਿਸਤਾਨ, ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਨੇ ਵਿਸ਼ਵ ਵਿਰਾਸਤ ਟਿਕਾਣੇ ਵਜੋਂ ਸ਼ਾਮਿਲ ਕਰਨ ਲਈ ਤਜਵੀਜ਼ਤ ਕੀਤਾ ਸੀ। ਇਸ ਦੇ ਨਾਲ ਚਾਰ ਹੋਰ ਸਮਾਰਕਾਂ ਨੂੰ ਵੀ ਇਸ ਮੰਤਵ ਲਈ ਤਜਵੀਜ਼ਤ ਕੀਤਾ ਗਿਆ ਸੀ। ਅਜੇ ਇਸਨੂੰ ਇਹ ਦਰਜਾ ਪ੍ਰਾਪਤ ਨਹੀਂ ਹੋਇਆ। [1]

ਸਾਂਭ ਸੰਭਾਲ਼[ਸੋਧੋ]

ਮਕਬਰੇ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀ ਤਸਵੀਰ

ਸਦੀਆਂ ਦੇ ਸਮੇਂ ਦੌਰਾਨ ਇਸ ਮਕਬਰੇ ਨੂੰ ਹਾਲਾਤਾਂ ਦੇ ਬਦਲਾਓ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ 1817 ਦੇ ਹੜਾਂ ਸਮੇਂ ਇਸ ਦਾ ਕਾਫੀ ਹਿੱਸਾ ਨੁਕਸਾਨਿਆ ਗਿਆ ਸੀ। [2] ਇਸ ਦਾ ਕਰੀਬ ਅੱਧਾ ਢਾਂਚਾ ਹੀ ਅੱਜ ਮੌਜੂਦ ਹੈ[4] ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਇਸ ਇਤਿਹਾਸਕ ਇਮਾਰਤ ਦੇ ਬਚਾਓ ਲਈ ਕਈ ਉੱਪਰਾਲੇ ਕੀਤੇ ਗਏ ਜੋ ਜਿਆਦਾ ਕਾਰਗਰ ਸਾਬਤ ਨਹੀਂ ਹੋਏ।[3]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "Tomb of Bibi Jawindi, Baha'al-Halim and Ustead and the Tomb and Mosque of Jalaluddin Bukhari". World Heritage Sites. UNESCO. Retrieved 18 September 2012.
  2. 2.0 2.1 "Bibi Jawindi Mausoleum (Pakistan)". OIC Research Center for Islamic History, Art, and Culture. Archived from the original on 15 ਅਪ੍ਰੈਲ 2013. Retrieved 20 September 2012. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  3. 3.0 3.1 "Uch Monument Complex". World Monuments Fund. Retrieved 18 September 2012.
  4. 4.0 4.1 4.2 "Uch Sharif: where the shrine culture began". Dawn news. Retrieved 18 September 2012.
  5. 5.0 5.1 "Bibi Jawindi Tomb". ArchNet. Archived from the original on 30 ਸਤੰਬਰ 2012. Retrieved 18 September 2012. {{cite web}}: Unknown parameter |dead-url= ignored (|url-status= suggested) (help)
  6. "Faience". About.com. Archived from the original on 12 ਸਤੰਬਰ 2012. Retrieved 18 September 2012. {{cite web}}: Unknown parameter |dead-url= ignored (|url-status= suggested) (help)