ਭਾਂੲੀ ਘਨੱੲੀਅਾ ਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖ ਇਤਿਹਾਸ ਵਿੱਚ ਭਾਈ ਘਨੱਈਆ ਜੀ ਇੱਕ ਮਹਾਨ ਗੁਰਸਿੱਖ ਤੇ ਲੋਕ ਸੇਵਕ ਵਜੋ ਜਾਣੇ ਜਾਂਦੇ ਹਨ। ਉਹ ਪਿੰਡ ਸੋਦਰਾ, ਜ਼ਿਲ੍ਹਾ ਗੁੱਜਰਾਵਾਲਾ (ਹੁਣ ਪਾਕਿਸਤਾਨ ਦੇ ਰਹਿਣ ਵਾਲੇ ਸਨ। ਉਹ ਪਹਿਲੀ ਵਾਰੀ ਅਨੰਦਪੁਰ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ ਦਰਸ਼ਨ ਲਈ ਗੲੇ। ਦਰਸ਼ਨ ਕਰਕੇ ਉਹਨਾ ਨੂੰ ੲੇਨਾ ਅਨੰਦ ਪ੍ਰਾਪਤ ਹੋਇਆ ਕਿ ਉਹ ਉੱਥੇ ਹੀ ਹਮੇਸ਼ਾ ਲਈ ਟਿਕ ਗੲੇ। ਗੁਰੂ ਜੀ ਨੇ ਉਹਨਾ ਨੂੰ ਪਾਣੀ ਦੀ ਸੇਵਾ ਸੰਭਾਲ ਦਿੱਤੀ। ਭਾਈ ਘਨੱਈਆ ਜੀ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ। ਭੰਗਾਨੀ ਦਾ ਯੁੱਧ ਸ਼ੁਰੂ ਹੋਣ ਤੋ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾ ਨੂੰ ਜੰਗ ਦੇ ਮੈਦਾਨ ਵਿੱਚ ਲੋੜਵੰਦਾ ਨੂੰ ਪਾਣੀ ਪਿਲਾਉਣ ਦੀ ਸੇਵਾ ਬਖਸ਼ੀ। ਪਹਾੜੀ ਰਾਜਿਆ ਨੇ ਪਠਾਨਾ ਨਾਲ ਮਿਲ ਕੇ ੧੫ ਅਪ੍ਰੈਲ ੧੬੮੭ ਨੂੰ ਗੁਰੂ ਜੀ ਉੱਤੇ ਹੱਲਾ ਬੋਲਿਆ। ਰਣਭੂਮੀ ਵਿੱਚ ਜਿਸ ਨੂੰ ਪਿਆਸ ਲਗਦੀ ਉਹ ਭਾਈ ਘਨੱਈਆ ਜੀ ਪਾਸ ਪੁੱਜ ਜਾਂਦਾ। ਸਾਰੇ ਹਿੰਦੂ, ਸਿੱਖ, ਮੁਸਲਮਾਨ ਤੇ ਪਠਾਨ ਉਹਨਾ ਕੋਲੋ ਪਾਣੀ ਪੀ ਕੇ ਤਾਜਾ ਦਮ ਹੋ ਜਾਂਦੇ ਤੇ ਦੁਬਾਰਾ ਯੁੱਧ ਵਿੱਚ ਜੁੱਟ ਜਾਂਦੇ ਸਿੱਖਾ ਤੋ ਇਹ ਸਹਾਰ ਨਾ ਹੋਇਆ। ਉਹਨਾ ਨੇ ਗੁਰੂ ਜੀ ਪਾਸ ਸ਼ਿਕਾਇਤ ਕੀਤੀ, "ਗੁਰੂ ਜੀ ! ਭਾਈ ਘਨੱਈਆ ਜੀ ਦੁਸ਼ਮਣ ਦੇ ਫੱਟੜਾ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ। ਜੇਕਰ ਉਹਨਾ ਨੂੰ ਪਾਣੀ ਨਾ ਮਿਲੇ ਤਾਂ ਉਹ ਜਰੂਰ ਦਮ ਤੌੜ ਦੇਣਗੇ। ਇਸ ਲਈ ਬੇਨਤੀ ਹੈ ਕਿ ਉਹਨਾ ਨੂੰ ਪਾਣੀ ਪਿਲਾਉਣ ਤੋ ਰੋਕਿਆ ਜਾਵੇ। ਗੁਰੂ ਜੀ ਨੇ ਭਾਈ ਘਨੱਈਆ ਨੂੰ ਬਲਾ ਕੇ ਪੁੱਛਿਆ," ਭਾਈ ਘਨੱਈਆ ਕੀ ਇਹ ਸੱਚ ਹੈ?" ਭਾਈ ਘਨੱਈਆ ਨੇ ਹੱਥ ਜੋੜ ਕੇ ਕਿਹਾ," ਸੱਚ ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਣ ਨਜਰ ਨਹੀਂ ਆਉਦਾਂ। ਸਾਰੇ ਪਾਸੇ ਆਪ ਨਜਰੀ ਆਉਦੇ ਹੋ ਮੈ ਕਿਸ ਨੂੰ ਪਾਣੀ ਪਿਲਾਵਾ ਤੇ ਕਿਸ ਨੂੰ ਜਵਾਬ ਦੇਵਾ। ਮੇਰੇ ਪਾਸ ਜਿਹੜਾ ਵੀ ਲੋੜਵੰਦ ਆ ਕੇ ਪਾਣੀ ਮੰਗਦਾ ਹੈ ਜਾਂ ਮੈ ਪਿਆਸਾ ਦੇਖਦਾ ਹਾਂ, ਬਿਨਾ ਭੇਦ- ਭਾਵ ਕੀਤੇ ਪਾਣੀ ਪਿਲਾ ਦਿੰਦਾ ਹਾਂ। ਆਪ ਨੇ ਮੈਨੂੰ ਯੁੱਧ ਵਿੱਚ ਲੋੜਵੰਦਾ ਨੂੰ ਪਾਣੀ ਪਿਲਾਉਣ ਦੀ ਸੇਵਾ ਬਖਸ਼ੀ ਹੈ। ਗੁਰੂ ਜੀ ਭਾਈ ਘਨੱਈਆ ਜੀ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋੲੇ। ਗੁਰੂ ਜੀ ਨੇ ਆਪਣੇ ਪਾਸੋ ਉਸ ਨੂੰ ਮਲ੍ਹਮ ਪੱਟੀ ਫੜਾਉਦੇ ਹੋੲੇ ਕਿਹਾ," ਘਨੱਈਆ ਅੱਗੋ ਤੋ ਤੁਸੀ ਪਾਣੀ ਦੀ ਸੇਵਾ ਦੇ ਨਾਲ ਨਾਲ ਫੱਟੜਾ ਦੀ ਮਲ੍ਹਮ ਪੱਟੀ ਦਾ ਕੰਮ ਵੀ ਕਰਨਾ। ਇਸ ਕੰਮ ਲਈ ਹੋਰ ਸਿੱਖਾ ਨੂੰ ਨਾਲ ਲੈ ਕੇ ਇੱਕ ਜਥਾ ਤਿਆਰ ਕਰ ਲਵੋ...!! ਤੁਸੀ ਉਸ ਜਥੇ ਦੇ ਮੁੱਖੀ ਹੋਵੋਗੇ। ਭਾਈ ਘਨੱਈਆ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਜਥਾ ਤਿਆਰ ਕੀਤਾ ਤੇ ਜਖਮੀਆ, ਲੋੜਵੰਦਾ ਦੀ ਸੇਵਾ ਵਿੱਚ ਜੁੱਟ ਗੲੇ। ਇਸ ਨੂੰ "ਸੇਵਾ ਪੰਥੀ" ਦਾ ਨਾ ਦਿੱਤਾ ਗਿਆ। "ਸੇਵਾ ਪੰਥੀ" ਅੱਜ ਵੀ ਗੁਰੂ ਜੀ ਦੇ ਇਸ ਮਿਸ਼ਨ ਉੱਪਰ ਪੂਰੀ ਤਰਾਂ ਕੰਮ ਕਰ ਰਹੇ ਹਨ।