ਮਾਪੂਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਪੂਤੋ
ਸਮਾਂ ਖੇਤਰਯੂਟੀਸੀ+2
ISO 3166 ਕੋਡMZ

ਮਾਪੂਤੋ, ਪਹਿਲੋਂ ਲਾਰੈਂਸੋ ਮਾਰਕੇਸ, ਮੋਜ਼ੈਂਬੀਕ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਮਾਰਗਾਂ ਦੇ ਆਲੇ-ਦੁਆਲੇ ਲੱਗੇ ਹੋਏ ਕਿੱਕਰਾਂ ਦੇ ਰੁੱਖਾਂ ਕਰ ਕੇ ਕਿੱਕਰਾਂ ਦਾ ਸ਼ਹਿਰ ਅਤੇ ਹਿੰਦ ਮਹਾਂਸਾਗਰ ਦਾ ਮੋਤੀ ਵੀ ਕਿਹਾ ਜਾਂਦਾ ਹੈ। ਇਹ ਆਪਣੀ ਨਗਰਪਾਲਿਕਾ ਇਮਾਰਤ ਉੱਤੇ ਲੱਗੀ ਸ਼ਿਲਾਲੇਖ "ਇਹ ਪੁਰਤਗਾਲ ਹੈ" ਕਰ ਕੇ ਪ੍ਰਸਿੱਧ ਸੀ। ਹੁਣ ਇਹ ਹਿੰਦ ਮਹਾਂਸਾਗਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ ਜਿਸਦੀ ਅਰਥਚਾਰਾ ਇਸ ਦੇ ਦੁਆਲੇ ਕੇਂਦਰਤ ਹੈ। 2007 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 1,766,184 ਸੀ।[1] ਇਸ ਦੇ ਪ੍ਰਮੁੱਖ ਨਿਰਯਾਤ ਕਪਾਹ, ਖੰਡ, ਕ੍ਰੋਮੇਟ, ਸੀਸਲ (ਰੱਸੇ ਬਣਾਉਣ ਲਈ ਇੱਕ ਰੇਸ਼ਾ), ਖੋਪਾ ਅਤੇ ਲੱਕੜੀ ਹੈ। ਇਸ ਸ਼ਹਿਰ ਵਿੱਚ ਸੀਮੈਂਟ, ਕੁੰਭਕਾਰੀ, ਫ਼ਰਨੀਚਰ, ਜੁੱਤੀਆਂ ਅਤੇ ਰਬੜ ਆਦਿ ਦਾ ਨਿਰਮਾਣ ਹੁੰਦਾ ਹੈ। ਇਹ ਸ਼ਹਿਰ ਮਾਪੂਤੋ ਸੂਬੇ ਨਾਲ਼ ਘਿਰਿਆ ਹੋਇਆ ਹੈ ਪਰ ਖ਼ੁਦ ਇੱਕ ਅਲੱਗ ਸੂਬਾ ਹੈ।

ਹਵਾਲੇ[ਸੋਧੋ]

  1. "Quadros do 3° Censo Geral da População e Habitação 2007". Instituto Nacional de Estatística. Retrieved 2010-12-23.