ਮੂੰਹ-ਖੁਰ ਦਾ ਰੋਗ
ਇਹ ਇੱਕ ਛੂਤ ਦਾ ਰੋਗ ਏ, ਜਿਹੜਾ ਰੋਗੀ ਪਸ਼ੂਆਂ ਤੋਂ ਤੰਦਰੁਸਤ ਪਸ਼ੂਆਂ ਵਿੱਚ ਨਾ ਸਿਰਫ਼ ਰਾਬਤੇ ਨਾਲ ਫੈਲਦਾ ਹੈ ਸਗੋਂ ਚਾਰੇ, ਗੰਦੇ-ਪਾਣੀ, ਹਵਾ ਅਤੇ ਪਹੂ ਖ਼ੁਰਾਕ ਥਾਣੀਂ ਵੀ ਫੈਲਦਾ ਏ। ਹਾਲਾਂਕਿ ਇਹ ਬਿਮਾਰੀ ਜਾਨਲੇਵਾ ਨਈਂ ਪਰ ਫਿਰ ਵੀ ਇਸ ਰੋਗ ਦਾ ਦੁੱਧ ਤੇ ਪਸ਼ੂ ਦੇ ਗਰਭ ਖਲੋਣ ਦੀ ਸ਼ਕਤੀ ਅਤੇ ਬੌਲਦਾਂ ਦੇ ਕੰਮ ਕਰਨ ਦੀ ਯੋਗਤਾ ਤੇ ਚੋਖਾ ਅਸਰ ਪੈਂਦਾ ਏ।
ਲੱਛਣ
[ਸੋਧੋ]ਅਚਨਚੇਤ ਤੇਜ਼ ਤਾਪ ਹੁੰਦਾ ਹੈ, ਪਸ਼ੂ ਬੇਚੈਨ ਰਹਿੰਦਾ ਏ, ਖਾਣਾ ਪੀਣਾ ਬੰਦ ਕਰ ਘੱਤਦਾ ਹੈ ਅਤੇ ਉਸ ਦਾ ਦੁੱਧ ਵੀ ਘਟ ਜਾਂਦਾ ਏ।
ਬੁੱਟ, ਜ਼ਬਾਨ ਅਤੇ ਖੁਰਾਂ ਉੱਤੇ ਛਾਲੇ ਨਿਕਲ ਆਉਂਦੇ ਹਨ, ਜਿਨ੍ਹਾਂ ਦੇ ਫੁੱਟਣ ਨਾਲ ਜ਼ਖ਼ਮ ਬਣ ਜਾਂਦੇ ਹਨ।
ਮੂੰਹ ਤੇ ਪੈਰਾਂ ਉੱਤੇ ਛਾਲੇ ਹੋਣ ਕਰਕੇ ਮੂੰਹ ਤੋਂ ਜ਼ਿਆਦਾ ਝੱਗ ਵਾਲੀ ਲਾਰ ਨਿਕਲਦੀ ਹੈ ਤੇ ਪਸ਼ੂ ਲੰਙੜਾ ਕੇ ਟੁਰਦਾ ਹੈ।
ਰੋਕਥਾਮ
[ਸੋਧੋ]ਸਾਰੇ ਪਸ਼ੂਆਂ ਨੂੰ ਨਿਸ਼ਚਿਤ ਰੂਪ ਨਾਲ ਟੀਕਾਕਰਨ ਕਰਵਾਉਣਾ ਚਾਹੀਦਾ ਏ।
ਜੇਸ ਪਿੰਡ ਵਿੱਚ ਮੂੰਹ-ਖੁਰ ਦਾ ਰੋਗ ਫੈਲਣ ਡਿਹਾ ਹੋਵੇ, ਓਥੇ ਤੰਦਰੁਸਤ ਪਸ਼ੂਆਂ ਨੂੰ ਤੁਰਤ ਟੀਕੇ ਲਵਾਉਣੇ ਚਾਹੀਦੇ ਹਨ। ਪਰ ਖਿਆਲ ਰਹੇ ਪਈ ਹਰ ਪਸ਼ੂ ਨੂੰ ਅੱਡ ਸੂਈ ਨਾਲ ਹੀ ਟੀਕਾ ਲਾਇਆ ਜਾਵੇ।
ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਹੂਆਂ ਤੋਂ ਵੱਖਰਿਆਂ ਕਰਕੇ ਸਾਫ਼-ਸੁਥਰੀ ਤੇ ਸੁੱਕੀ ਥਾਂਏਂ ਰੱਖਣਾ ਚਾਹੀਦਾ ਏ ਅਤੇ ਉਨ੍ਹਾਂ ਨੂੰ ਐਧਰ-ਔਧਰ ਨਈਂ ਘੁੰਮਣ ਦੇਣਾ ਚਾਹੀਦਾ।
ਇਲਾਜ
[ਸੋਧੋ]ਲਾਲ ਦਵਾ (ਪੋਟਾਸ਼ੀਅਮ ਪਰਮੈਂਗਨੇਟ) ਦੇ ੧:੧੦੦੦ ਦੇ ਘੋਲ ਨਾਲ ਮੂੰਹ-ਖੁਰ ਦੇ ਜ਼ਖ਼ਮਾਂ ਨੂੰ ਧੋਵੋ।
ਪਸ਼ੂ ਡਾਕਟਰ ਦੀ ਸਲਾਹ ਲਵੋ।
ਪ੍ਰਯੋਗਸ਼ਾਲਾ ਪ੍ਰੀਖਣ ਲਈ ਨਮੂਨੇ 'ਕੱਠੇ ਕਰਨ ਲਈ ਡਾਕਟਰ ਸੱਦਿਆ ਜਾਵੇ।[1][2]