ਸਮੱਗਰੀ 'ਤੇ ਜਾਓ

ਯਸ਼ਿਕਾ ਦੱਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਸ਼ਿਕਾ ਦੱਤ
ਜਨਮ (1986-02-05) 5 ਫਰਵਰੀ 1986 (ਉਮਰ 38)
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਪੇਸ਼ਾਪੱਤਰਕਾਰ ਅਤੇ ਲੇਖਕ
ਸਰਗਰਮੀ ਦੇ ਸਾਲ2005 - ਹਾਲ
ਜ਼ਿਕਰਯੋਗ ਕੰਮComing Out as Dalit

ਯਸ਼ਿਕਾ ਦੱਤ ਇਕ ਭਾਰਤੀ ਲੇਖਕ ਅਤੇ ਪੱਤਰਕਾਰ ਹੈ, ਜੋ ਇਸ ਸਮੇਂ ਨਿਊਯਾਰਕ ਸਿਟੀ ਵਿਚ ਰਹਿੰਦੀ ਹੈ। ਯਸ਼ਿਕਾ ਨੇ ਫੈਸ਼ਨ, ਲਿੰਗ, ਪਛਾਣ, ਸਭਿਆਚਾਰ[1] ਅਤੇ ਜਾਤੀ ਸਮੇਤ ਅਨੇਕ ਵਿਸ਼ਿਆਂ 'ਤੇ ਲਿਖਿਆ ਹੈ।[2] ਉਹ ਪਹਿਲਾਂ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਦੇ ਐਤਵਾਰ ਦੇ ਮੈਗਜ਼ੀਨ ਬ੍ਰੰਚ ਦੇ ਪ੍ਰਿੰਸੀਪਲ ਪੱਤਰ ਪ੍ਰੇਰਕ ਰਹੀ ਹੈ।[3][4] ਉਸਨੇ ਏਸ਼ੀਅਨ ਏਜ ਨਾਲ ਵੀ ਕੰਮ ਕੀਤਾ।[5]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਯਸ਼ਿਕਾ ਦਾ ਜਨਮ 5 ਫਰਵਰੀ 1986 ਨੂੰ ਅਜਮੇਰ, ਰਾਜਸਥਾਨ ਦੇ ਵਾਲਮੀਕੀ (ਦਲਿਤ) [6]ਪਰਿਵਾਰ ਵਿੱਚ ਹੋਇਆ। ਉਸ ਦੀ ਮਾਂ ਦਾ ਨਾਮ ਸ਼ਸ਼ੀ ਦੱਤ ਹੈ। [7] ਉਸਨੇ 2007 ਵਿੱਚ ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਬੀਐਸਸੀ ਕੀਤੀ ਸੀ। ਯਸ਼ਿਕਾ ਨੇ ਸਾਲ 2015 ਵਿਚ ਕੋਲੰਬੀਆ ਯੂਨੀਵਰਸਿਟੀ ਦੇ ਗ੍ਰੈਜੂਏਟ ਸਕੂਲ ਆਫ਼ ਜਰਨਲਿਜ਼ਮ ਤੋਂ ਆਰਟਸ ਅਤੇ ਸਭਿਆਚਾਰ ਪੱਤਰਕਾਰੀ ਵਿਚ ਮਾਸਟਰ ਦੀ ਡਿਗਰੀ ਪੂਰੀ ਕੀਤੀ।

ਕੈਰੀਅਰ

[ਸੋਧੋ]

ਇੱਕ ਸੁਤੰਤਰ ਪੱਤਰਕਾਰ ਹੋਣ ਦੇ ਨਾਤੇ, ਯਸ਼ਿਕਾ ਨੇ ਹਿੰਦੁਸਤਾਨ ਟਾਈਮਜ਼, ਲਾਈਵ ਮਿੰਟ, ਸਕ੍ਰੋਲ.ਇਨ, ਦ ਵਾਇਰ ਅਤੇ ਹਫਪੋਸਟ ਇੰਡੀਆ ਨਾਲ ਕੰਮ ਕੀਤਾ ਹੈ।[8] ਹਿੰਦੁਸਤਾਨ ਟਾਈਮਜ਼ ਨਾਲ਼ ਆਪਣੇ ਕਾਰਜਕਾਲ ਦੌਰਾਨ, ਉਸਨੇ ਹਿੰਦੁਸਤਾਨ ਟਾਈਮਜ਼ ਦੇ ਐਤਵਾਰ ਦੇ ਮੈਗਜ਼ੀਨ ਬ੍ਰੰਚ ਲਈ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ। [9] ਯਸ਼ਿਕਾ ਦਲਿਤਾਂ ਨਾਲ ਜੁੜੇ ਸਮਾਜਿਕ ਮੁੱਦਿਆਂ 'ਤੇ ਲਿਖਦੀ ਹੈ[10] ਅਤੇ ਇੱਕ ਟੰਬਲਰ ਬਲਾੱਗ ਪੋਰਟਲ ਦਲਿਤਡਿਸਕ੍ਰਿਮੀਨੇਸ਼ਨ.ਟੰਬਲਰ ਡੌਟਕੌਮ (dalitdiscrimination.tumblr.com) ਦੀ ਸੰਸਥਾਪਕ ਹੈ।[11] [12] ਯਸ਼ਿਕਾ ਨੇ ਭਾਰਤ, ਨੇਪਾਲ, ਭੂਟਾਨ, ਤੁਰਕੀ ਅਤੇ ਹੰਗਰੀ ਤੋਂ ਪੱਤਰਕਾਰੀ ਕੀਤੀ ਹੈ।[13]

ਕਿਤਾਬ

[ਸੋਧੋ]

ਆਲਿਫ ਬੁੱਕ ਕੰਪਨੀ ਦੁਆਰਾ ਪ੍ਰਕਾਸ਼ਤ ਕਮਿੰਗ ਆਊਟ ਐਜ਼ ਦਲਿਤ ਯਸ਼ਿਕਾ ਦੀ ਕਿਤਾਬ ਹੈ। ਇਸ ਵਿੱਚ ਉਸ ਦੀਆਂ ਯਾਦਾਂ ਹਨ ਜੋ ਇੱਕ ਦਲਿਤ ਪਰਿਵਾਰ ਵਿੱਚ ਜੰਮੀ ਪਲ਼ੀ ਹੈ। ਕਿਤਾਬ ਵਿਚ, ਉਹ ਦੱਸਦੀ ਹੈ ਕਿ ਕਿਵੇਂ ਉਸ ਨੂੰ ਆਪਣੀ ਜਾਤੀ ਛੁਪਾਉਣ ਅਤੇ ਕਿਸੇ ਹੋਰ ਜਾਤੀ 'ਚੋਂ ਹੋਣ ਦਾ ਦਿਖਾਵਾ ਕਰਨਾ ਪਿਆ, ਅਤੇ ਕਿਵੇਂ ਉਹ ਉਸ ਸਾਰੇ ਸਮੇਂ ਦੌਰਾਨ ਆਪਣੀ ਅਸਲ ਪਛਾਣ ਦਾ ਪਤਾ ਲੱਗਣ ਤੋਂ ਡਰੀ ਰਹਿੰਦੀ ਸੀ।[14] ਉੱਚ ਜਾਤੀ ਦੀ ਔਰਤ ਹੋਣ ਦਾ ਦਿਖਾਵਾ ਖ਼ਤਮ ਕਰਨ ਦਾ ਉਸਦਾ ਫੈਸਲਾ ਦਲਿਤ ਵਿਦਿਆਰਥੀ ਰੋਹਿਤ ਵੇਮੂਲਾ ਦੀ ਖੁਦਕੁਸ਼ੀ ਤੋਂ ਬਾਅਦ ਜਨਤਕ ਕੀਤੇ ਗਏ ਉਸ ਦੇ ਆਖਰੀ ਪੱਤਰ ਤੋਂ ਪ੍ਰੇਰਿਤ ਹੋਇਆ ਸੀ। ਇਹ ਕਿਤਾਬ ਆਪਣੀ ਅਸਲ ਪਛਾਣ ਨੂੰ ਪਰਵਾਨ ਕਰਨ ਤੱਕ ਦੇ ਉਸਦੇ ਸਫਰ ਦਾ ਬਿਆਨ ਹੈ।[15] ਕਿਤਾਬ ਨਿੱਜੀ ਤਜ਼ਰਬਿਆਂ ਨਾਲ ਬੁਣੀ ਇਕ ਸਮਾਜਿਕ ਟਿੱਪਣੀ ਹੈ।[16] ਉਸ ਨੂੰ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਸਾਲ 2020 ਵਿਚ ਅੰਗ੍ਰੇਜ਼ੀ ਸ਼੍ਰੇਣੀ ਵਿਚਲੀ ਕਿਤਾਬ ਲਈ ਮਿਲਿਆ।[17]

ਹਵਾਲੇ

[ਸੋਧੋ]
  1. Dutt, Yashica (26 January 2016). "9 arguments used to silence me after I came out as Dalit (and why they failed spectacularly)". Scroll.in. Retrieved 27 April 2019.
  2. Dutt, Yashica (24 December 2017). "For Salman Khan and co, being ugly or untalented is the same as being Bhangi". The Print. Retrieved 27 April 2019.
  3. "On the Brunch Radar".
  4. "A queer ban in India, gay and legal in Nepal".
  5. "Yashica Dutt (The Asian Age)". The Asian Age.
  6. "Today I am coming out as Dalit".
  7. "How one woman defies caste discrimination in India".
  8. "Yashica Dutt". Muck Rack. Retrieved 27 April 2019.
  9. "Biography". Muck Rack. Retrieved 27 April 2019.
  10. "The Non-Dalit's Guide To Debating Meaningfully About Caste".
  11. "Today, I'm Coming Out As Dalit".
  12. "Today, I'm Coming Out As Dalit". The Huffington Post. 21 January 2016.
  13. "Huffington post profile".
  14. Mahtab, Alam (24 March 2019). "Interview - 'But You Don't Look like a Dalit': Yashica Dutt on 'Coming Out as Dalit'". The Wire. Retrieved 27 April 2019.
  15. "Coming Out as Dalit". Aleph Book Company. Retrieved 27 April 2019.
  16. G, Sampath. "'Coming Out as Dalit — A Memoir' review: A Dalit who stopped being a 'brahmin'". The Hindu. Retrieved 27 April 2019.
  17. "Sahitya Akademi announces Bal Sahitya Puraskar, Yuva Puraskar 2020". Deccan Herald. March 12, 2021.