ਯਾ ਆਸਾਂਤੇਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

right|frame|ਯਾ ਆਸਾਂਤੇਵਾ ਦੀ ਬਾਤਾਕਾਰੀਕੇਸੇ  (ਰਸਮੀ ਜੰਗ ਪਹਿਰਾਵੇ) ਵਿੱਚ ਇੱਕ ਫੋਟੋ ਯਾ ਆਸਾਂਤੇਵਾ (ਅੰ. 1840 – 17 ਅਕਤੂਬਰ 1921) (ਉਚਾਰਨ /ˈj[invalid input: 'aa'] ɑːsɑːn.t.wə/) ਏਜੀਸੂ ਵਿੱਚ ਅਸ਼ਾਂਤੀ ਸਾਮਰਾਜ ਦੀ ਰਾਣੀ ਮਾਂ ਸੀ। ਹੁਣ ਉਹ ਇਲਾਕਾ ਘਾਨਾ ਦਾ ਹਿੱਸਾ ਹੈ। ਇਸਨੂੰ ਰਾਣੀ ਮਾਂ ਉਸ ਸਮੇਂ ਦੇ ਏਜੀਸੂ ਦੇ ਸ਼ਾਸਕ ਅਤੇ ਇਸਦੇ ਭਰਾ ਨਾਨਾ ਆਕਵਾਸੀ ਅਫਰਾਨੇ ਓਕਪੇਸੇ ਨੇ ਨਿਯੁਕਤ ਕੀਤਾ ਸੀ। 1900 ਵਿੱਚ ਇਸਦੀ ਅਗਵਾਈ ਹੇਠ ਬਰਤਾਨਵੀ ਬਸਤੀਵਾਦ ਖ਼ਿਲਾਫ ਅਸ਼ਾਂਤੀ ਲੋਕਾਂ ਨੇ ਬਗਾਵਤ ਕੀਤੀ। ਇਸ ਜੰਗ ਨੂੰ ਸੁਨਹਿਰੀ ਤਖ਼ਤ ਦੀ ਜੰਗ ਜਾਂ ਯਾ ਆਸਾਂਤੇਵਾ ਜੰਗ ਵੀ ਕਿਹਾ ਜਾਂਦਾ ਹੈ।[1]

ਸ਼ੁਰੂ ਦੇ ਸਾਲ[ਸੋਧੋ]

ਇਸਦਾ ਜਨਮ 1840 ਵਿੱਚ ਬੇਸੇਆਸੇ, ਕੇਂਦਰੀ ਘਾਨਾ ਵਿੱਚ ਹੋਇਆ। ਇਸਦਾ ਛੋਟਾ ਭਰਾ ਆਫਰਾਨੇ ਪਾਨੀਨ ਇੱਕ ਨੇੜਲੇ ਭਾਈਚਾਰੇ ਏਦਵੇਸੋ ਦਾ ਮੁੱਖੀ ਬਣ ਗਿਆ। ਵੱਡੀ ਹੋਕੇ ਇਸਨੇ ਬੋਆਂਕਰਾ ਦੇ ਨੇੜੇ-ਤੇੜੇ ਦੀ ਜ਼ਮੀਨ ਉੱਤੇ ਫਸਲਾਂ ਦੀ ਕਾਸ਼ਤ ਕੀਤੀ। ਫਿਰ ਇਸਦਾ ਕੁਮਸਾਈ ਨਾਂ ਦੇ ਮਰਦ ਨਾਲ ਵਿਆਹ ਹੋਇਆ ਜੋ ਪਹਿਲਾਂ ਵੀ ਵਿਆਹਿਆ ਹੋਇਆ ਸੀ। ਇਸ ਆਦਮੀ ਦੇ ਨਾਲ ਇਸਦੇ ਇੱਕ ਧੀ ਹੋਈ ਸੀ।[2]

ਹਵਾਲੇ[ਸੋਧੋ]

  1. Appiah, Kwame Anthony, and Henry Louis Gates, Jr. (eds), Africana: The Encyclopedia of the African and African American Experience, p.  276.
  2. Korsah, Chantal (22 July 2016). "Yaa Asantewaa". Dangerous Women. Retrieved 20 February 2017.