ਯੂਨੀਵਰਸਲ ਮੋਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈਕਿਊਮ ਕਲੀਨਰ ਵਿਚਲੀ ਆਧੁਨਿਕ ਤੇ ਸਸਤੀ ਮੋਟਰ। ਫੀਲਡ ਵਾਇੰਡਿੰਗ ਕਾਪਰ ਵਾਲੇ ਰੰਗ ਦੀਆਂ ਹਨ ਜਿਹੜੀਆਂ ਕਿ ਦੋਵਾਂ ਪਾਸੇ ਪਿਛਲੇ ਪਾਸੇ ਹਨ। ਰੋਟਰ ਦੀ ਲੈਮੀਨੇਟਿਡ ਕੋਰ ਭੂਰੇ ਮਟੈਲਿਕ ਰੰਗ ਦੀ ਹੈ, ਜਿਸਦੇ ਸਲਾਟ ਗੂੜ੍ਹੇ ਕੀਤੇ ਹੋਏ ਹਨ. ਜਿਸ ਨਾਲ ਮੋਟਰ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਕੰਮੂਟੇਟਰ (ਜਿਹੜਾ ਕਿ ਅਗਲੇ ਪਾਸਿਓਂ ਅੱਧਾ ਲੁਕਿਆ ਹੋਇਆ ਹੈ) ਜਿਹੜਾ ਕਿ ਵਰਤੋਂ ਕਾਰਨ ਕਾਲਾ ਹੋਇਆ ਪਿਆ ਹੈ। ਵੱਡੇ ਪਲਾਸਟਿਕ ਦੇ ਟੁਕੜੇ ਬਰਸ਼ਾਂ ਨੂੰ ਦੋਵਾਂ ਪਾਸਿਓਂ ਫੜ੍ਹਕੇ ਰੱਖਦੇ ਹਨ ਅਤੇ ਸਹਾਰਾ ਦਿੰਦੇ ਹਨ।

ਇਸ ਮੋਟਰ ਨੂੰ ਯੂਨੀਵਰਸਲ ਮੋਟਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਏ. ਸੀ. ਅਤੇ ਡੀ. ਸੀ. ਦੋਵਾਂ ਉੱਪਰ ਕੰਮ ਕਰ ਸਕਦੀ ਹੈ। ਇਹ ਇੱਕ ਕੰਮੂਟੇਟਡ ਸੀਰੀਜ਼ ਵਾਊਂਡ ਮੋਟਰ ਹੁੰਦੀ ਹੈ, ਜਿਸ ਵਿੱਚ ਸਟੇਟਰ ਅਤੇ ਫੀਲਡ ਕੁਆਇਲਾਂ ਇੱਕ ਕੰਮੂਟੇਟਰ ਦੇ ਜ਼ਰੀਏ ਰੋਟਰ ਵਾਇੰਡਿੰਗ ਨਾਲ ਸੀਰੀਜ਼ ਵਿੱਚ ਜੋੜੀਆਂ ਹੁੰਦੀਆਂ ਹਨ। ਇਸਨੂੰ ਆਮ ਤੌਰ ਤੇ ਇੱਕ ਏ. ਸੀ. ਸੀਰੀਜ਼ ਮੋਟਰ ਹੀ ਕਿਹਾ ਜਾਂਦਾ ਹੈ। ਯੂਨੀਵਰਸਲ ਮੋਟਰ ਬਣਤਰ ਵਿੱਚ ਡੀ. ਸੀ. ਸੀਰੀਜ਼ ਮੋਟਰ ਦੇ ਵਰਗੀ ਹੀ ਹੁੰਦੀ ਹੈ ਪਰ ਇਸਨੂੰ ਏ. ਸੀ. ਉੱਪਰ ਕੰਮ ਕਰਾਉਣ ਲਈ ਇਸ ਵਿੱਚ ਥੋੜ੍ਹਾ ਜਿਹਾ ਬਦਲ ਕੀਤਾ ਹੁੰਦਾ ਹੈ। ਇਹ ਮੋਟਰ ਏ. ਸੀ. ਉੱਪਰ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਕਿਉਂਕਿ ਦੋਵਾਂ ਫੀਲਡ ਕੁਆਇਲਾਂ ਅਤੇ ਆਰਮੇਚਰ ਵਿੱਚ ਕਰੰਟ ਦੀ ਪੋਲੈਰਿਟੀ ਸਪਲਾਈ ਨਾਲ ਲਗਾਤਾਰ ਬਦਲਦੀ ਰਹਿੰਦੀ ਹੈ। ਜਿਸ ਕਰਕੇ ਪ੍ਰਾਪਤ ਹੋਇਆ ਮਕੈਨੀਕਲ ਬਲ ਲਗਾਤਾਰ ਇੱਕ ਹੀ ਦਿਸ਼ਾ ਵਿੱਚ ਮਿਲਦਾ ਰਹਿੰਦਾ ਹੈ ਅਤੇ ਇਹ ਦਿਸ਼ਾ ਦਿੱਤੀ ਗਈ ਵੋਲਟੇਜ ਦੀ ਦਿਸ਼ਾ ਨਾਲ ਕੋਈ ਸਬੰਧ ਨਹੀਂ ਰੱਖਦੀ ਪਰ ਇਹ ਕੰਮੂਟੇਟਰ ਅਤੇ ਫੀਲਡ ਕੁਆਇਲਾਂ ਦੀ ਪੋਲੈਰਿਟੀ ਕਰਕੇ ਹੁੰਦੀ ਹੈ।[1]

ਹਵਾਲੇ[ਸੋਧੋ]

  1. Herman, Stephen L. Delmar's Standard Textbook of Electricity, 3rd Edition. Clifton Park, NY: Delmar Learning, 2004. p.998