ਯੂਸਫ਼ ਮੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਸਤਾਦ

ਯੂਸਫ਼ ਮੌਜ
ਮੂਲ ਨਾਮ
يوسف مؤج
ਜਨਮਮੁਹੱਮਦ ਯੂਸਫ਼ ਕੁਰੈਸ਼ੀ
(1918-06-18)ਜੂਨ 18, 1918
ਜੱਸੜ, ਸਿਆਲਕੋਟ ਜ਼ਿਲਾ, ਬਰਤਾਨਵੀ ਪੰਜਾਬ
ਮੌਤਜੁਲਾਈ 28, 1990(1990-07-28) (ਉਮਰ 72)
ਲਹੌਰ, ਪੰਜਾਬ, ਪਾਕਿਸਤਾਨ
ਦਫ਼ਨ ਦੀ ਜਗ੍ਹਾਮਿਆਨੀਸਾਹਿਬ ਕਬਰਿਸਤਾਨ, ਲਹੌਰ
ਕਿੱਤਾਸ਼ਾਇਰ, ਲਿਖਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਪਾਕਿਸਤਾਨੀ
ਜੀਵਨ ਸਾਥੀਹਾਜਨ ਰਜ਼ੀਆ ਬੇਗਮ
ਬੱਚੇਮਜ਼ਹਰ ਉੱਲਾ ਕੁਰੈਸ਼ੀ

ਯੂਸਫ਼ ਮੌਜ (ਸ਼ਾਹਮੁਖੀ/ਉਰਦੂ: يوسف مؤج) ਲਹਿੰਦੇ ਪੰਜਾਬ ਦੇ ਇੱਕ ਪੰਜਾਬੀ ਸ਼ਾਇਰ ਸਨ।[1] ਇਹਨਾਂ ਦਾ ਅਸਲ ਨਾਂ ਮੁਹੱਮਦ ਯੂਸਫ਼ ਕੁਰੈਸ਼ੀ ਸੀ। 1946 ਵਿੱਚ ਇਹਨਾਂ ਦੇ ਉਸਤਾਦ ਚਿਰਾਗ਼ ਦੀਨ ਇਸ਼ਕ ਲਹਿਰ[1] ਨੇ ਇਹਨਾਂ ਨੂੰ "ਯੂਸਫ਼ ਮੌਜ" ਨਾਂ ਦਿੱਤਾ।

28 ਜੁਲਾਈ 1990 ਨੂੰ ਦਿਲ ਦਾ ਦੌਰਾ ਪੈਣ ਕਰ ਕੇ ਇਹਨਾਂ ਦੀ ਮੌਤ ਹੋ ਗਈ ਅਤੇ ਇਹਨਾਂ ਨੂੰ ਲਹੌਰ ਦੇ ਮਿਆਨੀਸਾਹਿਬ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।

ਮੁੱਢਲੀ ਜ਼ਿੰਦਗੀ[ਸੋਧੋ]

ਇਹਨਾਂ ਦਾ ਜਨਮ 18 ਜੂਨ 1918 ਨੂੰ, ਬਤੌਰ ਮੁਹੱਮਦ ਯੂਸਫ਼ ਕੁਰੈਸ਼ੀ, ਪਿਤਾ ਚੌਧਰੀ ਇਮਾਮ ਦੀਨ ਦੇ ਘਰ ਬਰਤਾਨਵੀ ਪੰਜਾਬ ਦੇ ਸਿਆਲਕੋਟ ਜ਼ਿਲੇ ਦੇ ਪਿੰਡ ਜੱਸੜ ਵਿਖੇ ਹੋਇਆ। ਮੁੱਢਲੀ ਸਿੱਖਿਆ ਇਹਨਾਂ ਨੇ ਆਪਣੇ ਜ਼ਿਲੇ ਵਿੱਚੋਂ ਹੀ ਹਾਸਲ ਕੀਤੀ ਪਰ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ। 1940 ਵਿੱਚ ਇਹ ਆਪਣੇ ਵੱਡੇ ਭਰਾ ਗ਼ੁਲਾਮ ਹੈਦਰ ਕੋਲ਼ ਲਾਹੌਰ ਆ ਗਏ ਜਿੱਥੇ ਇਹਨਾਂ ਨੇ ਰੋਜ਼ੀ ਲਈ ਵੱਖ-ਵੱਖ ਕੰਮ ਕੀਤੇ।

ਬਤੌਰ ਸ਼ਾਇਰ[ਸੋਧੋ]

ਇਹਨਾਂ ਦੀ ਸ਼ਾਇਰੀ ਦੀ ਕੋਈ ਕਿਤਾਬ ਜਾ ਰਿਕਾਰਡ ਮੌਜੂਦ ਨਹੀਂ ਹੈ ਪਰ ਇਹਨਾਂ ਦੇ ਬੇਟਾ ਮਜ਼ਹਰ ਉੱਲਾ ਕੁਰੈਸ਼ੀ ਅਤੇ ਪੋਤਾ ਮੁਹੱਮਦ ਸ਼ਹਿਰਯਾਰ ਕੁਰੈਸ਼ੀ ਇਹਨਾਂ ਦੀ ਸ਼ਾਇਰੀ ਅਤੇ ਜੀਵਨੀ ਆਮ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਵਿੱਚ ਸਰਗਰਮ ਹਨ।

ਫ਼ਿਲਮਾਂ ਵਿੱਚ[ਸੋਧੋ]

ਮੌਜ ਨੇ ਕਈ ਪੰਜਾਬੀ ਫ਼ਿਲਮਾਂ ਲਈ ਗੀਤ ਅਤੇ ਕਵਾਲੀਆਂ ਵੀ ਲਿਖੀਆਂ ਜਿੰਨ੍ਹਾਂ ਵਿੱਚੋਂ ਫ਼ਿਲਮ ਆਖ਼ਰੀ ਫ਼ੈਸਲਾ ਅਤੇ ਟੱਕਰ (1976) ਦੇ ਨਾਂ ਜ਼ਿਕਰਯੋਗ ਹਨ। ਫ਼ਿਲਮ ਟੱਕਰ ਵਿੱਚ ਇਹਨਾਂ ਦਾ ਗੀਤ ਸੀ: ਗੁੱਡੀ ਵਾਂਗੂ ਅੱਜ ਮੈਂਨੂੰ ਸੱਜਣਾ, ਉਡਾਈ ਜਾ, ਉਡਾਈ ਜਾ, ਉਡਾਈ ਜਾ। ਇਹਨਾਂ ਦੀਆਂ ਲਿਖੀਆਂ ਕਰੀਬ 250 ਕੱਵਾਲੀਆਂ ਕਈ ਨਾਮਵਰ ਕੱਵਾਲਾਂ ਨੇ ਗਾਈਆਂ।

ਹਵਾਲੇ[ਸੋਧੋ]

  1. 1.0 1.1 "Shaukat Kashmiri Guddi Husan Di Sada Naeen Punjabi Folk Song". ਯੂਟਿਊਬ. 15 ਅਗਸਤ 2013. Retrieved 8 ਨਵੰਬਰ 2014.