ਰਾਜਿੰਦਰ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਿੰਦਰ ਸ਼ਾਹ
ਜਨਮ(1913-01-28)28 ਜਨਵਰੀ 1913
Kheda, ਬਰਤਾਨਵੀ ਭਾਰਤ
ਮੌਤ2 ਜਨਵਰੀ 2010(2010-01-02) (ਉਮਰ 96)
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰMSU Baroda
ਕਾਲ1947-2003
ਪ੍ਰਮੁੱਖ ਕੰਮShant Kolahal,
Vishadne Saad

ਰਾਜੇਂਦਰ ਕੇਸ਼ਵਲਾਲ ਸ਼ਾਹ (ਗੁਜਰਾਤੀ: રાજેન્દ્ર કેશવલાલ શાહ ; 28 ਜਨਵਰੀ 1913 – 2 ਜਨਵਰੀ 2010) ਇੱਕ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸਾਹਿਤਕਾਰ ਸੀ। ਉਸ ਨੇ ਗੁਜਰਾਤੀ ਵਿੱਚ 20 ਤੋਂ ਵੱਧ ਕਾਵਿ ਅਤੇ ਗੀਤ ਸੰਗ੍ਰਹਿ ਰਚੇ ਹਨ। ਉਸਨੇ ਜਿਆਦਾਤਰ ਕੁਦਰਤ ਦੀ ਸੁੰਦਰਤਾ ਅਤੇ ਕਬੀਲਿਆਂ ਅਤੇ ਮਛੇਰਿਆਂ ਦੀ ਰੋਜਮੱਰਾ ਦੀ ਜ਼ਿੰਦਗੀ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ। ਸੰਸਕ੍ਰਿਤ ਛੰਦਾਂ ਵਿੱਚ ਰਚੀਆਂ ਉਨ੍ਹਾਂ ਦੀ ਕਵਿਤਾਵਾਂ ਉੱਤੇ ਰਵਿੰਦਰਨਾਥ ਟੈਗੋਰ ਦੀਆਂ ਕ੍ਰਿਤੀਆਂ ਦਾ ਗਹਿਰਾ ਅਸਰ ਹੈ।[1]

ਜੀਵਨੀ[ਸੋਧੋ]

ਸ਼ਾਹ ਦਾ ਜਨਮ 1913 ਵਿੱਚ ਬ੍ਰਿਟਿਸ਼ ਭਾਰਤ ਦੇ ਸਾਬਕਾ ਬੰਬਈ ਪ੍ਰੈਜ਼ੀਡੈਂਸੀ (ਅਜੋਕੇ ਗੁਜਰਾਤ, ਭਾਰਤ ਦੇ ਖੇੜਾ ਜ਼ਿਲ੍ਹੇ ਵਿੱਚ) ਦੇ ਇੱਕ ਕਸਬੇ, ਕਪਡਵੰਜ ਵਿੱਚ ਹੋਇਆ ਸੀ। ਮੁੰਬਈ ਦੇ ਵਿਲਸਨ ਕਾਲਜ ਵਿੱਚ ਪੜ੍ਹਨ ਤੋਂ ਬਾਅਦ, ਉਸਨੇ ਬੜੌਦਾ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਤੋਂ ਦਰਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ। ਸ਼ਾਹ ਦੀ ਪਹਿਲੀ ਕਵਿਤਾ 1933 ਵਿੱਚ ਵਿਲਸਨ ਕਾਲਜ ਦੇ ਕਾਲਜ ਮੈਗਜ਼ੀਨ ਵਿਲਸਨੀਅਨ ਵਿੱਚ ਛਪੀ ਸੀ।[2]

ਹਵਾਲੇ[ਸੋਧੋ]

  1. Mehta, Deepak B. (August 2003). "In love with the world". Frontline. 20 (16).
  2. Oza, Nandini (27 July 2003). "His poetry is from 'within'". Deccan Herald. Archived from the original on 27 December 2003. Retrieved 22 November 2021.