ਸਮੱਗਰੀ 'ਤੇ ਜਾਓ

ਰਾਮਸਰ ਸਮਝੌਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮਸਰ ਸਮਝੌਤਾ
ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ,ਵਿਸ਼ੇਸ਼ ਤੌਰ ਤੇ ਮੁਰਗਾਬੀਆਂ ਦੇ ਜਲ ਵਸੇਬੇ ਵਾਲੀਆਂ, ਜਲਗਾਹਾਂ
{{{image_alt}}}
ਰਾਮਸਰ ਲੋਗੋ
ਦਸਤਖ਼ਤ ਹੋਏ2 ਫ਼ਰਵਰੀ 1971
ਟਿਕਾਣਾਰਾਮਸਰ (ਇਰਾਨ)
ਲਾਗੂ21 ਦਸੰਬਰ 1975
ਸ਼ਰਤ7 ਮੁਲਕਾਂ ਵੱਲੋਂ ਤਸਦੀਕੀ
ਹਿੱਸੇਦਾਰ169
ਅਮਾਨਤੀਆਯੂਨੈਸਕੋ ਦਾ ਆਮ ਹਦਾਇਤਕਾਰ
ਬੋਲੀਆਂਅੰਗਰੇਜ਼ੀ, ਫ਼ਰੈਂਚ, ਜਰਮਨ ਅਤੇ ਰੂਸੀ www.ramsar.org
ਸਤਲੁਜ ਦਰਿਆ, ਰੋਪੜ, ਪੰਜਾਬ ਵਿਖੇ ਰੋਪੜ ਜਲਗਾਹ

ਰਾਮਸਰ ਸਮਝੌਤਾ ਜਲਗਾਹਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਕੌਮਾਂਤਰੀ ਇਕਰਾਰਨਾਮਾ ਹੈ,[1] । ਇਹਦਾ ਨਾਂ ਇਰਾਨ ਦੇ ਰਾਮਸਰ ਸ਼ਹਿਰ ਤੇ ਪਿਆ ਹੈ ਜਿੱਥੇ ਇਹ ਸੰਮੇਲਨ ਹੋਇਆ ਅਤੇ ਇਸ ਸਮਝੌਤੇ ਉੱਤੇ 2 ਫ਼ਰਵਰੀ 1971 ਨੂੰ ਦਸਤਖ਼ਤ ਕੀਤੇ ਗਏ ਸਨ।

ਸਮਝੌਤੇ ਅਤੇ ਜਲਗਾਹਾਂ ਬਾਰੇ

[ਸੋਧੋ]

ਜਲਗਾਹਾਂ ਮਨੁੱਖੀ ਹੋਂਦ ਲਈ ਜ਼ਰੂਰੀ ਹਨ।ਇਹ ਦੁਨੀਆਂ ਦੇ ਸਭ ਤੋਂ ਉਪਜਾਊ ਵਾਤਾਵਰਨ ਦਾ ਹਿੱਸਾ ਹਨ ਜਿਸ 'ਤੇ ਬੇਅੰਤ ਜੀਅ-ਜੰਤ, ਰੁੱਖ ਅਤੇ ਪਸ਼ੂ-ਪੰਛੀ ਅਤੇ ਖੁਰਾਕੀ ਲੋੜਾਂ ਪੂਰੀਆਂ ਕਰਕੇ ਵਿਗਸਦੇ ਹਨ। ਜਲਗਾਹਾਂ ਦੇ ਮਨੁੱਖਤਾ ਨੂੰ ਵੀ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਤਾਜ਼ਾ ਪਾਣੀ, ਭੋਜਨ ਦੇਣਾ, ਇਮਾਰਤੀ ਸਾਜੋ-ਸਮਾਨ ਦੇਣਾ, ਹੜ੍ਹਾਂ ਨੂੰ ਰੋਕਣਾ, ਜ਼ਮੀਨ ਹੇਠਲੇ ਪਾਣੀ ਦੀ ਪੂਰਤੀ ਕਰਨਾ ਅਤੇ ਪੌਣਪਾਣੀ ਤਬਦੀਲੀ ਨੂੰ ਠੱਲ ਪਾਉਣੀ ਆਦਿ ਮੁੱਖ ਹਨ।

ਇਸਦੇ ਬਾਵਜੂਦ ਵੀ ਹਰ ਅਧਿਐਨ ਇਹ ਦਰਸਾਉਂਦਾ ਹੈ ਕਿ ਵਿਸ਼ਵ ਭਰ ਵਿੱਚੋਂ ਜਲਗਾਹਾਂ ਹੇਠਲਾ ਰਕਬਾ ਅਤੇ ਇਸਦੀ ਕੁਆਲਟੀ ਘਟਦੀ ਜਾ ਰਹੀ ਹੈ। ਪਿਛਲੀ ਸਦੀ ਵਿੱਚ ਜਲਗਾਹਾਂ ਅਧੀਨ ਰਕਬੇ ਵਿਚ 64% ਕਮੀ ਆਈ ਹੈ।ਇਸ ਨਾਲ ਇਹਨਾਂ ਦੇ ਮਨੁੱਖਤਾ ਅਤੇ ਜੀਵ-ਜੰਤੂਆਂ ਨੂੰ ਹੋਣ ਵਾਲੇ ਫ਼ਾਇਦਿਆਂ ਵਿਚ ਵੀ ਕਮੀ ਆਈ ਹੈ।

ਜਲਗਾਹਾਂ ਦੀ ਸਾਂਭ ਸੰਭਾਲ-ਇੱਕ ਕੌਮਾਂਤਰੀ ਮਸਲਾ

[ਸੋਧੋ]

ਜਲਗਾਹਾਂ ਦੀ ਸਾਂਭ-ਸੰਭਾਲ ਇੱਕ ਅੰਤਰਰਾਸ਼ਟਰੀ ਮਸਲਾ ਹੈ ਅਤੇ ਇਸਦੀ ਮਹੱਤਤਾ ਦੇ ਮੱਦੇਨਜ਼ਰ ਵਿਸ਼ਵ ਭਰ ਦੇ 169 ਦੇਸਾਂ ਨੇ ਜਲਗਾਹਾਂ ਨੂੰ ਬਚਾਉਣ ਦੇ ਇੱਕਲੇ ਮੁੱਦੇ ਨੂੰ ਸਮਰਪਤ ਇੱਕ ਇਕਰਾਰਨਾਮਾ ਕੀਤਾ ਤਾਂ ਜੋ ਇਸ ਮਸਲੇ ਦਾ ਹੱਲ ਸਾਰੇ ਦੇਸਾਂ ਵੱਲੋਂ ਰਲ਼-ਮਿਲ਼ ਕੇ ਕੀਤਾ ਜਾਵੇ।

ਜਲਗਾਹਾਂ ਦੀ ਪਰਿਭਾਸ਼ਾ

[ਸੋਧੋ]

ਇਸ ਸਮਝੌਤੇ ਵਿਚ ਸ਼ਾਮਲ ਸਾਰੇ ਦੇਸਾਂ ਨੇ ਜਲਗਾਹਾਂ ਦੀ ਇੱਕ ਖੁੱਲ੍ਹੀ-ਖੁਲਾਸੀ ਪਰਿਭਾਸ਼ਾ ਅਪਣਾਈ ਜਿਸ ਵਿੱਚ ਸਾਰੀਆਂ ਜਲਥਾਂਵਾਂ, ਹਰੇਕ ਝੀਲ ਅਤੇ ਦਰਿਆ, ਦਲਦਲੀ ਇਲਾਕੇ ,ਹਰਿਆਵਲੇ ਅਤੇ ਘਾਹ ਵਾਲੇ ਪੱਤਣ, ਸਾਰੇ ਡੈਲਟਾ, ਜੜਬੂਟਿਆਂ ਵਾਲੇ ਖੇਤਰ, ਮਾਰੂਥਲੀ ਜਲਥਾਵਾਂ, ਸਮੁੰਦਰੀ ਮੂੰਗਾ-ਪੱਥਰ ਥਾਵਾਂ , ਮੱਛੀ ਫਾਰਮ , ਜੀਰੀ ਦੇ ਖੇਤ ਸ਼ਾਮਲ ਹਨ।

ਹਰੀਕੇ ਪੱਤਣ ਜਲਗਾਹ, ਪੰਜਾਬ ,ਭਾਰਤ

ਇਸ ਸਮਝੌਤੇ ਦਾ ਮੰਤਵ "ਸਾਰੀਆਂ ਜਲਗਾਹਾਂ ਦੀ ਸੰਭਾਲ ਕਰਨਾ ਅਤੇ ਇਹਨਾ ਦਾ ਵਿਵੇਕਪੂਰਨ ਇਸਤੇਮਾਲ ਕਰਨਾ ਹੈ " ਅਤੇ ਇਸ ਮੰਤਵ ਦੀ ਪੂਰਤੀ ਖੇਤਰੀ ਅਤੇ ਰਾਸ਼ਟਰੀ ਕਾਰਜ ਵਿਧੀ ਰਾਹੀਂ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਕੀਤੀ ਜਾਣ ਡਾ ਪ੍ਰਣ ਲਿਆ ਗਿਆ ਤਾਂ ਕਿ ਟਿਕਾਊ ਅਤੇ ਚਿਰਸਥਾਈ ਵਿਕਾਸ ਨੂੰ ਬਰਕਰਾਰ ਰੱਖਿਆ ਜਾ ਸਕੇ।

ਇਸ ਸਮਝੌਤੇ ਦਾ ਆਧਾਰ ਤਿੰਨ ਥੰਮ੍ਹ ਸਨ ਜਿਹਨਾ ਤੇ ਅਮਲ ਕਰਨ ਦਾ ਪ੍ਰਣ ਲਿਆ ਗਿਆ ਸੀ :

  1. ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਕਰਨ ਲਈ ਕੰਮ ਕਰਨਾ
  2. ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਪਹਿਚਾਣ ਕਰਕੇ ਉਹਨਾ ਨੂੰ ਰਾਮਸਰ ਸੂਚੀ ਵਿੱਚ ਸ਼ਾਮਲ ਕਰਨਯੋਗ ਘੋਸ਼ਿਤ ਕਰਨਾ ਅਤੇ ਉਹਨਾ ਸਾਂਭ ਸੰਭਾਲ ਲਈ ਯੋਗ ਉਪਰਾਲੇ ਕਰਨੇ
  3. ਅੰਤਰਦੇਸੀ ਸਰਹਦਾਂ ਤੇ ਪੈਂਦੀਆਂ ਜਲਗਾਹਾਂ ਬਾਰੇ ਇੱਕ ਦੂਜੇ ਨਾਲ ਸਹਿਯੋਗ ਕਰਨਾ

ਜਲਗਾਹਾਂ ਦਾ ਵਿਵੇਕਪੂਰਨ ਇਸਤੇਮਾਲ ਕਰਨਾ

[ਸੋਧੋ]
ਭਾਰਤ ਡਾ ਮੱਛੀ ਪਾਲਣ ਧੰਦਾ ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਦੀ ਇੱਕ ਉਦਹਾਰਨ

ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਕਰਨਾ ਰਾਮਸਰ ਸਮਝੌਤਾ ਡਾ ਕੇਂਦਰ ਬਿੰਦੂ ਹੈ।ਇਸ ਅਨੁਸਾਰ ਸਮਝੌਤੇ ਵਿਚ ਸ਼ਾਮਲ ਸਾਰੇ ਦੇਸਾਂ ਨੂੰ ਆਪੋ ਆਪਣੇ ਖੇਤਰਾਂ ਵਿਚ ਜਲਗਾਹਾਂ ਦਾ ਵਿਵੇਕਪੂਰਨ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਲਈ ਵਿਸ਼ੇਸ਼ ਯੋਜਨਾਵਾਂ , ਕਾਨੂੰਨ ਅਤੇ ਜਨਤਕ ਚੇਤਨਾ ਵਿਚ ਵਾਧਾ ਆਦਿ ਕਰਨ ਦੇ ਉਪਰਾਲਿਆਂ ਰਾਹੀ ਇਸ ਮੰਤਵ ਦੀ ਪ੍ਰਾਪਤੀ ਕੀਤੀ ਜਾਣੀ ਚਾਹੀਦੀ ਹੈ। , [2]”.ਇਸ ਤੋਂ ਭਾਵ ਹੈ ਕਿ ਜਲਗਾਹਾਂ ਦਾ ਇਸਤੇਮਾਲ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਿ ਇਹਨਾ ਦਾ ਫਾਇਦਾ ਲੋਕਾਂ ਦੇ ਨਾਲ ਨਾਲ ਕੁਦਰਤੀ ਜੀਵਾਂ ਨੂੰ ਵੀ ਹੋਵੇ। ਸਾਰੇ ਸ਼ਾਮਲ ਦੇਸਾਂ ਨੇ 1990 ਵਿਚ ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਕਰਨ ਵਾਲੀ ਮਦ ਅਪਣਾਈ ਅਤੇ ਇਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੀਤੀਆਂ ਅਤੇ ਕਾਨੂੰਨ ਬਣਾਉਣੇ ਸ਼ੁਰੂ ਕੀਤੇ।

ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਸੂਚੀ ("ਰਾਮਸਰ ਸੂਚੀ")

[ਸੋਧੋ]

ਸਮਝੌਤੇ ਤੇ ਦਸਤਖ਼ਤ ਕਰਨ ਵੇਲੇ ਹਿੱਸਾ ਲੈਣ ਵਾਲੇ ਹਰ ਦੇਸ ਨੇ ਘੱਟੋ ਘਟ ਇੱਕ ਜਲਗਾਹ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਸੂਚੀ ਵਿੱਚ ਸ਼ਾਮਲ ਕਰਨੀ ਸੀ।

Archipel Bolama-Bijagos Ramsar Site in Guinea-Bissau

ਇਸ ਨਾਲ ਹਰ ਸਰਕਾਰ ਅਜਿਹੀਆਂ ਜਲਗਾਹਾਂ ਦਾ ਇਸ ਸਮਝੌਤੇ ਅਨੁਸਾਰ ਵਿਕਾਸ ਕਰਨ ਦੀ ਪ੍ਰਤੀਬਧਤਾ ਦਾ ਪਾਲਣ ਹੋਣ ਨੂੰ ਸਮਰਥਨ ਮਿਲਣਾ ਸੀ।ਇਸ ਵਿਚ ਸ਼ਾਮਲ ਹੋਣ ਵਾਲੀਆਂ ਜਲਗਾਹਾਂ ਨੂੰ ਨਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਿਆਰ ਮਿਲਦਾ ਸੀ ਅਤੇ ਇਹ ਸਿਰਫ ਉਸ ਦੇਸ ਲਈ ਹੀ ਮਹਤਵਪੂਰਨ ਨਾ ਰਹਿ ਕੇ ਸਮੁਚੀ ਮਾਨਵਤਾ ਅਤੇ ਵਿਸ਼ਵ ਲਈ ਮਹਤਵਪੂਰਨ ਬਣ ਜਾਂਦੀਆਂ ਸਨ। ਮਾਰਚ 2016 ਤੱਕ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਸੂਚੀ ("ਰਾਮਸਰ ਸੂਚੀ") 2,231 ਰਾਮਸਰ ਥਾਵਾਂ ਸ਼ਾਮਲ ਸਨ ਜਿਸ ਅਧੀਨ 2.1 ਮਿਲੀਅਨ ਰਕਬਾ ਸੀ।ਸਭ ਤੋਂ ਵਧ ਗਿਣਤੀ ਵਾਲੀਆਂ ਰਾਮਸਰ ਥਾਵਾਂ ਵਾਲਾ ਦੇਸ ਬਰਤਾਨੀਆ ਹੈ ਜਿਸ ਦੀਆਂ 170 ਜਲਗਾਹਾਂ ਵਾਲੀਆਂ ਥਾਵਾਂ ਸ਼ਾਮਲ ਸਨ ਅਤੇ ਸਭ ਤੋਂ ਵਧ ਰਕਬੇ ਵਾਲਾ ਦੇਸ ਬੋਲੀਵੀਆ ਹੈ ਜਿਸਦਾ 140,000 ਵਰਗ ਕਿਲੋਮੀਟਰ ਰਕਬਾ ਅਜਿਹੀਆਂ ਥਾਵਾਂ ਅਧੀਨ ਹੈ।

[3]

ਭਾਰਤ ਵਿੱਚ ਰਾਮਸਰ ਟਿਕਾਣਿਆਂ ਦੀ ਸੂਚੀ

[ਸੋਧੋ]

ਰਾਮਸਰ ਟਿਕਾਣਿਆਂ ਦੀ ਸੂਚੀ ਅਨੁਸਾਰ ਭਾਰਤ ਵਿੱਚ 26 ਰਾਮਸਰ ਟਿਕਾਣੇ ਹਨ।

ਪੰਜਾਬ ਦੀਆਂ ਰਾਮਸਰ ਸੂਚੀ ਵਿੱਚ ਦਰਜ ਜਲਗਾਹਾਂ

[ਸੋਧੋ]

ਪੰਜਾਬ ਦੀਆਂ ਰਾਮਸਰ ਸੂਚੀ ਵਿੱਚ ਹੇਠ ਲਿਖੀਆਂ ਤਿੰਨ ਜਲਗਾਹਾਂ ਦਰਜ ਹਨ :

  1. ਹਰੀਕੇ ਪੱਤਣ
  2. ਕਾਂਝਲੀ ਜਲਗਾਹ
  3. ਰੋਪੜ ਜਲਗਾਹ

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Ramsar official website, retrieved 2011-07-10
  2. "Ramsar official website".[permanent dead link]
  3. "Ramsar Sites Information Service".

ਬਾਹਰਲੇ ਜੋੜ

[ਸੋਧੋ]