ਰਾਮਾਵਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਮਾਵਤਾਰ ਦਸਮ ਗ੍ਰੰਥ ਵਿਚ ਸੰਕਲਿਤ ਮਹੱਤਵਪੂਰਣ ਰਚਨਾ ਹੈ । ਇਹ 864 ਛੰਦਾਂ ਦੀ ਇਸ ਰਚਨਾ ਵਿਚ ਸ੍ਰੀ ਰਾਮ ਚੰਦਰ ਦੇ ਚਰਿਤਰ ਨੂੰ 'ਬਾਲਮੀਕੀ ਰਮਾਇਣ' ਦੇ ਆਧਾਰ ਤੇ ਬਹੁਤ ਸੰਖੇਪ ਵਿਚ ਕਿਹਾ ਗਿਆ ਹੈ । ਕਿਉਂਕਿ ਕਵੀ ਦੀ ਰੁਚੀ ਯੁੱਧ-ਵਰਣਨ ਵਲ ਅਧਿਕ ਹੈ।ਯੁੱਧ-ਵਰਣਨ ਦੇ ਮੋਹ-ਵਸ ਕਵੀ ਨੇ ਬਹੁਤ ਸਾਰੇ ਪ੍ਸੰਗ ਛਡ ਦਿੱਤੇ ਹਨ ਜਾਂ ਉਨ੍ਹਾਂ ਦਾ ਕੇਵਲ ਉਲੇਖ ਹੀ ਕੀਤਾ ਹੈ ।ਰਾਮਾਇਣ ਦੇ 'ਕਿਸ਼ਕਿੰਧਾ-ਕਾਂਡ ਅਤੇ 'ਸੁੰਦਰ-ਕਾਂਡ' ਦੀ ਵਿਸਤ੍ਰਿਤ ਕਥਾ ਨੂੰ ਕੇਵਲ ਢਾਈ ਛੰਦਾਂ(364-66) ਵਿਚ ਨਿਬੇੜਿਆ ਹੈ।ਇਸ ਰਚਨਾ ਵਿਚ ਰਾਮ-ਕਥਾ ਨੂੰ ਦਸਣਾ ਕਵੀ ਦਾ ਉਦੇਸ਼ ਨਹੀਂ, ਸਗੋਂ ਰਾਮ ਦੇ ਵੀਰ-ਚਰਿਤ੍ ਨੂੰ ਪੇਸ਼ ਕਰ ਕੇ ਅਰਿ-ਸੰਘਾਰਣ ਦੀ ਪ੍ਰੇਰਣਾ ਦੇਣੀ ਹੈ।'ਰਾਮਾਇਣ' ਦੀ ਕਥਾ ਦਾ ਜੋ ਅੰਸ਼ ਇਥੇ ਆਇਆ ਹੈ, ਉਸ ਦਾ ਮੂਲ ਕਾਰਣ ਕੇਵਲ ਕਥਾ-ਨਿਰਵਾਹ ਅਤੇ ਪ੍ਸੰਗ-ਪੂਰਤੀ ਹੈ। ਇਸ ਵਿਚ ਯੁੱਧ-ਵਰਣਨ ਵੀ ਰਾਮਾਇਣ ਦੇ 'ਯੁੱਧ-ਕਾਂਡ' ਦੀ ਯੋਜਨਾ ਅਨੁਸਾਰ ਨਹੀਂ ਹੋਇਆ। ਇਸ ਵਿਚ ਕੇਵਲ ਪਾਤਰ 'ਰਾਮਾਇਣ' ਵਾਲੇ ਹਨ, ਪਰ ਯੁੱਧ ਦਾ ਵਿਧਾਨ, ਵਿਵਰਣ ਅਤੇ ਸਰੂਪ ਸਾਮਿਅਕ ਪੱਧਤੀ ਅਨੁਸਾਰ ਹਨ।

ਹਵਾਲੇ[ਸੋਧੋ]

ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਡਾ. ਰਤਨ ਸਿੰਘ ਜੱਗੀ, ਪਬਲੀਕੇਸ਼ਨ ਬਿਊਰੋ , ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਨਾ 144