ਰੂਬੈੱਨ ਗਾਲੇਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੂਬੈੱਨ ਗਾਯੇਗੋ ਤੋਂ ਰੀਡਿਰੈਕਟ)

ਰੂਬੈੱਨ ਡੇਵਿਡ ਗੋਨਸਾਲਿਸ ਗਾਯੇਗੋ (ਜਨਮ 20 ਸਤੰਬਰ 1968) ਲੇਖਕ ਅਤੇ ਪੱਤਰਕਾਰ ਹੈ, ਜੋ ਕਾਲੇ ਤੇ ਚਿੱਟਾ (ਰੂਸੀ: Белое на чёрном)[1] ਨਾਮ ਦੀ ਆਪਣੀ ਸਵੈਜੀਵਨੀ ਕਰਕੇ ਜਗਤ-ਪ੍ਰਸਿੱਧ ਹੈ।[ਹਵਾਲਾ ਲੋੜੀਂਦਾ]

ਜੀਵਨੀ[ਸੋਧੋ]

ਰੂਬੈੱਨ ਗਾਯੇਗੋ ਦਾ ਜਨਮ 20 ਸਤੰਬਰ 1968 ਨੂੰ ਮਾਸਕੋ ਵਿੱਚ ਹੋਇਆ। ਰੁਬੇਨ ਦੇ ਮਾਤਾ ਪਿਤਾ ਮਾਸਕੋ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਪਿਤਾ ਵੈਨੇਜ਼ੁਐਲਾ ਤੋਂ ਸੀ ਅਤੇ ਇਕਨੌਮਿਕਸ ਫੈਕਲਟੀ ਵਿੱਚ ਪੜ੍ਹਦਾ ਸੀ ਅਤੇ ਫਿਲੋਲਾਜੀ ਫੈਕਲਟੀ ਦੀ ਵਿਦਿਆਰਥਣ ਮਾਂ ਔਰੋਰਾ ਗਾਲੇਗੋ ਸਪੇਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਦੀ ਧੀ ਸੀ। ਦੋਨਾਂ ਦੀ ਮੁਲਾਕਾਤ ਮਾਸਕੋ ਵਿੱਚ ਹੋਈ ਅਤੇ ਪ੍ਰੇਮ ਹੋ ਗਿਆ। ਉਸਦੇ ਹੱਥ ਪੈਰ ਕੰਮ ਨਹੀਂ ਸੀ ਕਰਦੇ। ਡਾਕਟਰਾਂ ਨੇ ਉਸਦਾ ਇਲਾਜ ਕਰਨ ਦੇ ਲਗਦੀ ਵਾਹ ਜਤਨ ਕੀਤੇ, ਪਰ ਅਸਫਲ ਰਹੇ। ਔਰੋਰਾ ਦਾ ਪਿਤਾ ਬੜਾ ਸਰਮਿੰਦਾ ਮਹਿਸੂਸ ਕਰਦਾ ਸੀ। ਇਸ ਲਈ ਜਦੋਂ ਰੁਬੇਨ ਇੱਕ ਸਾਲ ਦਾ ਸੀ ਤਾਂ ਉਸਦੀ ਮਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਮਰ ਗਿਆ ਹੈ, ਪਰ ਬੱਚੇ ਨੂੰ ਯਤੀਮਖ਼ਾਨੇ ਭਿਜਵਾ ਦਿੱਤਾ ਗਿਆ ਸੀ। ਇਹ ਤਾਂ ਇੱਕ ਚਮਤਕਾਰ ਹੀ ਸੀ ਕਿ ਉਹ ਜ਼ਿੰਦਾ ਬੱਚ ਗਿਆ ਅਤੇ ਯਤੀਮਖਾਨਿਆਂ ਵਿੱਚ ਪਲਦਾ ਰਿਹਾ।

15 ਸਾਲ ਦੀ ਉਮਰ ਵਿੱਚ ਰੂਬੈੱਨ ਨੇ ਆਪਣੇ ਨੂੰ ਰੂਸ ਦੇ ਦੱਖਣ ਵਿੱਚ ਨੋਵੋਚੇਰਕਾਸਕ ਨਗਰ ਵਿੱਚ ਵਪਾਰ ਅਤੇ ਵਣਜ ਦੀ ਉੱਚ ਮਿਡਲ ਪਾਠਸ਼ਾਲਾ ਵਿੱਚ ਵਿਵਹਾਰ-ਸ਼ਾਸਤਰ ਦੀ ਸਿੱਖਿਆ ਲਈ। ਇੱਥੇ ਉਸਦੇ ਮਨ ਵਿੱਚ ਇਹ ਇੱਛਾ ਜਾਗੀ ਕਿ ਉਹ ਆਪਣੀ ਮਾਂ ਨੂੰ ਖੋਜੇ। ਬਹੁਤ ਸਾਲ ਕੋਸ਼ਸ਼ਾਂ ਕਰਨ ਦੇ ਬਾਅਦ ਉਹ ਓੜਕ 2001 ਵਿੱਚ ਪ੍ਰਾਗ ਨਗਰ ਵਿੱਚ ਮਾਂ-ਪੁੱਤ ਦੀ ਮਿਲਣੀ ਹੋਈ ਅਤੇ ਫਿਰ ਰੂਬੈੱਨ ਯੂਰਪ ਵਿੱਚ ਹੀ ਰਹਿ ਗਿਆ। ਕੁੱਝ ਸਾਲ ਤੱਕ ਜਰਮਨੀ ਅਤੇ ਸਪੇਨ ਵਿੱਚ ਰਹਿਣ ਦੇ ਬਾਅਦ ਉਹ ਅਮਰੀਕਾ ਵਿੱਚ ਜਾ ਵੱਸਿਆ। ਉਸਨੇ ਵਿਆਹ ਵੀ ਕਰਵਾ ਲਿਆ, ਬੱਚੇ ਵੀ ਹੋ ਗਏ। ਫਿਰ ਉਹ ਦਿਨ ਆਇਆ ਜਦੋਂ ਉਸਨੇ ਬਚਪਨ ਦੀ ਆਪਣੀ ਸਾਰੀ ਆਪਬੀਤੀ “ਕਾਲੇ ਤੇ ਚਿੱਟਾ” ਨਾਮ ਦੀ ਪੁਸਤਕ ਵਿੱਚ ਲਿਖ ਦਿੱਤੀ। ਰੂਬੈੱਨ ਦੀ ਮਾਂ ਨੇ ਹੀ ਇਸਦਾ ਫਰਾਂਸੀਸੀ ਭਾਸ਼ਾ ਵਿੱਚ ਅਨੁਵਾਦ ਕੀਤਾ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]