ਲੀਨਾ ਨਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਲਾ ਨਾਇਰ
ਜਨਮ (1969-10-28) 28 ਅਕਤੂਬਰ 1969 (ਉਮਰ 54)
ਨਾਗਰਿਕਤਾਭਾਰਤ
ਅਲਮਾ ਮਾਤਰਜ਼ੇਵੀਅਰ ਸਕੂਲ ਆਫ਼ ਮੈਨੇਜਮੇਂਟ
ਪੇਸ਼ਾਯੂਨੀਲੀਵਰ ਦੀ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਫਾਰ ਲੀਡਰਸ਼ਿਪ ਐਂਡ ਓਰਗਨਾਈਜ਼ੇਸ਼ਨਲ ਡਵੈਲਪਮੈਂਟ
ਮਾਲਕਯੂਨੀਲੀਵਰ

ਲੀਨਾ ਨਾਇਰ (ਜਨਮ 1969) ਯੂਨੀਲੀਵਰ ਦੇ ਲੀਡਰਸ਼ਿਪ ਅਤੇ ਸੰਗਠਨ ਦੇ ਵਿਕਾਸ ਲਈ ਗਲੋਬਲ ਸੀਨੀਅਰ ਉਪ-ਰਾਸ਼ਟਰਪਤੀ ਹੈ। ਉਸ ਨੇ ਜ਼ੇਵੀਅਰ ਸਕੂਲ ਆਫ਼ ਮੈਨੇਜਮੇਂਟ ਤੋਂ ਪੜ੍ਹਾਈ  ਕਿੱਤੀ ਅਤੇ ਯੂਨੀਲੀਵਰ ਦੇ ਭਾਰਤੀ ਸ਼ਾਖਾ ਤੇ 1992 ਤੋਂ ਪ੍ਰਬੰਦਕ ਦੇ ਤੌਰ ਤੇ ਕੰਮ ਕਰ ਰਹੀ ਹੈ। ਉਸਦੇ ਜੂਨ 2007 ਵਿੱਚ ਕਾਰਜਕਾਰੀ ਡਾਇਰੈਕਟਰ ਬਣਨ ਤੇ ਇਹ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL)  ਤੇ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਸੀ। 15 ਦਸੰਬਰ 2015 ਤੇ ਇਹ ਯੂਨੀਲੀਵਰ ਦੀ ਸੀ.ਐਚ.ਆਰ.ਓ. ਬਣ ਗਈ।[1] ਇੱਕ ਸਾਲ ਬਾਅਦ ਉਸਨੂੰ ਯੂਨੀਲੀਵਰ ਸਾਊਥ ਏਸ਼ੀਆ ਲੀਡਰਸ਼ਿਪ ਟੀਮ ਵਿੱਚ ਵੀ ਪਹਿਲੀ ਔਰਤ ਵਜੋਂ ਨਿਯੁਕਤ ਕੀਤਾ ਗਿਆ ਸੀ, ਉਸ ਦੀ ਟੀਮ ਯੂਨੀਲੀਵਰ ਦੇ ਵਾਧੇ ਲਈ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਬਾਜ਼ਾਰਾਂ ਵਿੱਚ ਜ਼ਿੰਮੇਵਾਰ ਹੈ।ਲੀਨਾ ਨੇ ਯੂਨੀਲੀਵਰ ਦੀ ਮਨੁੱਖੀ ਪੂੰਜੀ ਦੀ ਸਮੁੱਚੀ ਜ਼ਿੰਮੇਵਾਰੀ ਨਿਭਾਈ ਹੈ, ਜੋ ਕਿ 190 ਦੇਸ਼ਾਂ ਵਿੱਚ ਫੈਲੇ ਮਲਟੀਪਲ ਰੈਗੂਲੇਟਰੀ ਅਤੇ ਲੇਬਰ ਵਾਤਾਵਰਨ ਵਿੱਚ ਕੰਮ ਕਰਦੀ ਹੈ। ਉਹ ਇਹ ਸੁਨਿਸ਼ਚਿਤ ਕਰਦੀ ਹੈ ਕਿ ਉੱਚ ਵਪਾਰਕ ਕਾਰਗੁਜ਼ਾਰੀ ਪ੍ਰਦਾਨ ਕਰਨ ਲਈ ਸਹੀ ਯੋਗਤਾਵਾਂ ਅਤੇ ਮਾਨਸਿਕਤਾ ਦੇ ਨਾਲ ਕੰਪਨੀ ਕੋਲ ਸਹੀ ਲੋਕ ਹਨ, ਜੋ ਯੂਨੀਲੀਵਰ ਨੂੰ ਵਾਤਾਵਰਨਿਕ ਅਤੇ ਸਕਾਰਾਤਮਕ ਸਮਾਜਿਕ ਪ੍ਰਭਾਵਾਂ ਦੇ ਨਾਲ ਇਸ ਦੇ ਅਭਿਲਾਸ਼ੀ ਕਾਰੋਬਾਰ ਦੇ ਵਾਧੇ ਨੂੰ ਪੂਰਾ ਕਰਨ ਦੇ ਯੋਗ ਬਣਾਉਂਦਾ ਹੈ। ਉਹ ਸੰਸਥਾ ਦੀ ਵਿਭਿੰਨਤਾ ਅਤੇ ਸ਼ਮੂਲੀਅਤ ਏਜੰਡੇ ਦੀ ਵੀ ਅਗਵਾਈ ਕਰਦੀ ਹੈ ਅਤੇ ਇਹ ਸੁਨਿਸ਼ਚਿਤ ਕਰਦੀ ਹੈ ਕਿ ਇਸ ਦੀ ਕਾਰਜ-ਸ਼ਕਤੀ ਸੱਚਮੁੱਚ ਵਿਭਿੰਨ ਅਤੇ ਸੰਮਿਲਿਤ ਹੈ।[2]

ਜ਼ਿੰਦਗੀ[ਸੋਧੋ]

ਇਸਦਾ ਜਨਮ ਕੋਲਹਾਪੁਰ, ਮਹਾਰਾਸ਼ਟਰ ਵਿੱਚ ਹੋਇਆ। ਜ਼ੇਵੀਅਰ ਸਕੂਲ ਆਫ਼ ਮੈਨੇਜਮੇਂਟ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਇਸਨੇ  ਕੋਲਕਾਤਾ, ਅੰਬੱਤੁਰ, ਤਾਮਿਲਨਾਡੂ ਅਤੇ ਤਲੋਜਾ, ਮਹਾਰਾਸ਼ਟਰ ਵਿੱਚ ਤਿੰਨ ਅਲੱਗ-ਅਲੱਗ ਫੈਕਟਰੀਆਂ ਵਿੱਚ ਕੰਮ ਕਿੱਤਾ।[3]

ਇਨਾਮ ਅਤੇ ਸਨਮਾਨ[ਸੋਧੋ]

  • ਗ੍ਰੇਟ ਬ੍ਰਿਟੇਨ ਦੀ ਮਹਾਰਾਨੀ ਐਲਿਜ਼ਾਬੇਥ II ਦੁਆਰਾ ਯੂ.ਕੇ. (2017) ਦੇ ਇੱਕ ਉੱਘੇ ਭਾਰਤੀ ਵਪਾਰਕ ਨੇਤਾਵਾਂ ਵਜੋਂ ਮਾਨਤਾ ਪ੍ਰਾਪਤ
  • ਫਾਈਨੈਂਸ਼ੀਅਲ ਟਾਈਮਜ਼ (2016 ਅਤੇ 2017) ਦੁਆਰਾ ਬੀ.ਏ.ਐਮ.ਏ. (ਕਾਲੇ, ਏਸ਼ੀਅਨ ਅਤੇ ਘੱਟਗਿਣਤੀ ਨਸਲੀ) ਨੇਤਾਵਾਂ ਦੀ ਚੋਟੀ ਦੀਆਂ 20 ਸੂਚੀਆਂ
  • ਬਿਜ਼ਨਸ ਟੂਡੇ ਕਾਰੋਬਾਰ ਵਿੱਚ ਲਗਾਤਾਰ 7 ਸਾਲਾਂ ਤੋਂ 25 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਇਚ ਦਰਜ ਹੈ
  • ਪ੍ਰਚੂਨ ਅਤੇ ਖਪਤਕਾਰ (2015) ਦੀ ਸ਼੍ਰੇਣੀ ਵਿੱਚ ਯੂ.ਕੇ. ਦਾ ਪਹਿਲਾ ਮਹਿਲਾ ਪੁਰਸਕਾਰ
  • ਵਰਵ ਮੈਗਜ਼ੀਨ ਦੁਆਰਾ ਭਾਰਤ ਵਿੱਚ 50 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚ ਸ਼ੁਮਾਰ ਕੀਤਾ ਗਿਆ
  • ਐਨ.ਐਚ.ਆਰ.ਡੀ.ਐਨ. (2010) ਦੁਆਰਾ "ਸੀਜ਼ਨਡ ਐਚ.ਆਰ. ਪ੍ਰੋਫੈਸ਼ਨਲ"
  • ਹਿੰਦੁਸਤਾਨ ਟਾਈਮਜ਼ ਦੁਆਰਾ "ਐਚ.ਆਰ. ਚੈਂਪੀਅਨ" ਅਤੇ ਸਟਾਰ ਨਿਊਜ਼ ਟੇਲੈਂਟ ਲੀਡਰਸ਼ਿਪ ਦੁਆਰਾ "ਐਚ.ਆਰ. ਲੀਡਰ ਆਫ਼ ਦਿ ਈਅਰ" ਕਿਹਾ ਗਿਆ

ਹਵਾਲੇ[ਸੋਧੋ]

  1. http://economictimes.indiatimes.com/industry/cons-products/fmcg/unilever-likely-to-name-leena-nair-as-its-global-hr-chief/articleshow/50179368.cms
  2. "Unilever likely to name Leena Nair as its global HR chief".
  3. "As good as it gets". business today. Retrieved 10 February 2013.