ਲੱਲ੍ਹੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੱਲ੍ਹੀਆਂ ਜ਼ਿਲ੍ਹਾ ਹੁਸ਼ਿਆਰਪਰ ਦੇ ਸ਼ਹਿਰ ਗੜ੍ਹਸ਼ੰਕਰ ਕੋਲ ਵਸਿਆ ਹੋਇਆ ਇੱਕ ਪਿੰਡ ਹੈ। ਇਹ ਪਿੰਡ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਗੜ੍ਹਸ਼ੰਕਰ ਤੋਂ ਇੱਕ ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਇਸ ਪਿੰਡ ਦੀ ਆਬਾਦੀ 2700 ਅਤੇ ਵੋਟਰ ਲਗਭਗ 800 ਹਨ। ਪਿੰਡ ਦਾ ਕੁਲ ਰਕਬਾ 300 ਏਕੜ ਹੈ। ਇਹ ਪਿੰਡ ਸਦੀਆਂ ਪੁਰਾਣੇ ਤੀਰਥ ਅਸਥਾਨ ‘ਤੀਰਥਆਣਾ’ ਕੋਲ ਵਸਿਆ ਹੋਇਆ ਹੈ। ਪਿੰਡ ਵਿੱਚ ਗੁਰਦੁਆਰਾ ਤੀਰਥਆਣਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ੍ਰੀ ਰਵੀਦਾਸ ਜੀ, ਸਿੱਧ ਚਾਨੋਂ ਮੰਦਿਰ, ਸਮਾਧ ਬਾਬਾ ਲੱਖ ਦਾਤਾ ਪੀਰ ਤੇ ਬਾਬਾ ਬਾਲਕ ਨਾਥ ਦਾ ਮੰਦਿਰ ਹੈ। ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਇੱਕ ਆਂਗਨਵਾੜੀ ਕੇਂਦਰ ਹੈ। ਪਿੰਡ ਵਿੱਚ ਜੱਟਾਂ ਤੋਂ ਇਲਾਵਾ ਮੁਸਲਮਾਨਾਂ ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਰਹਿੰਦੇ ਹਨ। ਪਿੰਡ ਦੇ ਬਹੁਤੇ ਪਰਿਵਾਰ ਬਾਹਰਲੇ ਦੇਸ਼ਾਂ ਵਿੱਚ ਵਸੇ ਹੋਏ ਹੋਣ ਕਾਰਨ ਇਸਨੂੰ ਐਨਆਰਆਈਜ਼ ਦਾ ਪਿੰਡ ਵੀ ਕਿਹਾ ਜਾਂਦਾ ਹੈ।[1]

ਪਿਛੋਕੜ[ਸੋਧੋ]

ਅਨੁਸਾਰ ਪਿੰਡ ਦੀ ਮੋੜੀ ਤੀਰਥ ਅਸਥਾਨ ’ਤੇ ਆਏ ਲੱਲ੍ਹੀ ਗੋਤ ਦੇ ਲੋਕਾਂ ਨੇ ਗੱਡੀ ਸੀ। ਉਨ੍ਹਾਂ ਤੋਂ ਪਿੰਡ ਦਾ ਨਾਮ ਲੱਲ੍ਹੀ ਤੇ ਫਿਰ ਲੱਲ੍ਹੀ ਤੋਂ ਲੱਲ੍ਹੀਆਂ ਪੱਕ ਗਿਆ। ਹੁਣ ਵੀ ਪਿੰਡ ਵਿੱਚ ਲੱਲ੍ਹੀ ਗੋਤ ਦੇ ਲੋਕ ਰਹਿੰਦੇ ਹਨ। ਪਿੰਡ ਲੱਲ੍ਹੀਆਂ ਨੂੰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਹੈ। ਇੱਥੇ ਆਉਣ ਦੀ ਨਿਸ਼ਾਨੀ ਵਜੋਂ ਗੁਰੂ ਜੀ ਦੀ ਹੱਥ ਲਿਖਤ ਪਿੰਡ ਦੇ ਗੁਰਦੁਆਰੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਸੰਭਾਲੀ ਹੋਈ ਹੈ।

ਹਵਾਲੇ[ਸੋਧੋ]

  1. ਗੋਸਲ, ਬਹਾਦਰ ਸਿੰਘ. "ਲੱਲ੍ਹੀ ਗੋਤੀਆਂ ਵੱਲੋਂ ਵਸਾਇਆ ਪਿੰਡ ਲੱਲ੍ਹੀਆਂ".