ਵਿਆਹ ਦੇ ਲੋਕਗੀਤ: ਵਿਭਿੰਨ ਪਰਿਪੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਆਹ ਦੇ ਲੋਕਗੀਤ: ਵਿਭਿੰਨ ਪਰਿਪੇਖ
ਲੇਖਕਡਾ. ਰਾਜਵੰਤ ਕੌਰ ਪੰਜਾਬੀ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ
ਪ੍ਰਕਾਸ਼ਨ2003
ਪ੍ਰਕਾਸ਼ਕਲੋਕਗੀਤ ਪ੍ਕਾਸ਼ਨ ਚੰਡੀਗੜ੍ਹ
ਮੀਡੀਆ ਕਿਸਮਪ੍ਰਿੰਟ

ਜਾਣ- ਪਛਾਣ[ਸੋਧੋ]

ਵਿਆਹ ਦੇ ਲੋਕਗੀਤ ਪੁਸਤਕ ਸਾਰੇ ਪੱਖਾਂ ਨੂੰ ਤਕਨੀਕੀ ਅਤੇ ਕਲਾਮਈ ਪੱਖ ਤੋ ਸਮਝਣ ਵਿੱਚ ਸਾਡੀ ਮਦਦ ਕਰਦੀ ਹੈ। ਲੇਖਕ ਨੇ ਇਹ ਪੁਸਤਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ। ਉਸ ਨੇ ਵਿਆਹ ਸਬੰਧੀ ਲੋਕਗੀਤਾਂ ਵਿਚਲੇ ਭਾਵਾਂ ਤੱਕ ਪਹੁੰਚਣ ਲਈ ਸਭਿਆਚਾਰ ਤੋਂ ਗੱਲ ਸ਼ੁਰੂ ਕੀਤੀ ਹੈ। ਸਭਿਆਚਾਰ ਦੇ ਕਲਾਤਮਕ ਪ੍ਰਗਟਾਅ ਸਾਧਨ ਲੋਕਧਾਰਾ ਵਿਚੋਂ ਲੋਕ ਸਾਹਿਤ ਦੀ ਪ੍ਕਿਰਤੀ ਵਾਚਦਿਆਂ ਲੋਕਗੀਤਾਂ ਦੀ ਸੰਚਾਰ ਦੇ ਪੱਖ ਤੋਂ ਵਰਗ ਵੰਡ ਕੀਤੀ ਹੈ। ਪਾਠਕਾਂ ਨੂੰ ਲੋਕਗੀਤਾਂ ਦੇ ਭਾਵੁਕ ਪੱਧਰ ਤੇ ਪਹੁੰਚਾਉਣ ਲਈ ਇਨ੍ਹਾਂ ਦੀ ਰੂਪ ਸੰਰਚਨਾ ਤੇ ਚਿੰਨ੍ਹ ਸੰਰਚਨਾ ਨੂੰ ਆਧਾਰ ਬਣਾਇਆ ਹੈ। ਇਸ ਪੁਸਤਕ ਵਿੱਚ ਪੰਜਾਬ ਦੇ ਵਿਆਹ ਆਹ ਸਬੰਧੀ ਵਰਿਆ ਪੁਰਾਣੇ ਲੋਕਗੀਤਾਂ ਦੇ ਵੇਰਵੇ ਅਤੇ ਸੰਦਰਭ ਮਿਲਦੇ ਹਨ ਅਤੇ ਹੋਦ ਵਿੱਚ ਆਏ ਨਵੇਂ ਲੋਕਗੀਤ ਵੀ ਮਿਲਦੇ ਹਨ।

ਅਧਿਆਇ ਵੰਡ[ਸੋਧੋ]

ਲੋਕਗੀਤ:ਪਰਿਭਾਸ਼ਾ, ਵਰਗੀਕਰਨ ਅਤੇ ਸੱਭਿਆਚਾਰਕ ਪਰਿਪੇਖ[ਸੋਧੋ]

  • ਸੱਭਿਆਚਾਰ

ਮਨੁੱਖ ਦੀ ਸਮਾਜਿਕ ਹੋਂਦ ਕਰਕੇ ਸੱਭਿਆਚਾਰ ਇੱਕ ਅਜਿਹੀ ਪ੍ਰਾਪਤੀ ਹੈ ਜਿਹੜੀ ਕਿ ਉਸ ਨੂੰ ਪ੍ਕਿਰਤੀ ਦੇ ਬਾਕੀ ਜੀਵ ਜਗਤ ਨਾਲੋਂ ਵਖਰਿਆਉਦੀਂ ਹੈ। ਮਨੁੱਖ ਵਲੋਂ ਸਮਾਜਿਕ ਵਿਰਸੇ ਵਜੋਂ ਜੋ ਵੀ ਪ੍ਰਾਪਤ ਕੀਤਾ ਜਾਂਦਾ ਹੈ ਭਾਵੇਂ ਉਹ ਧਰਮ, ਸਾਹਿਤ, ਕੋਮਲ ਕਲਾ ਜਾਂ ਲੋਕਧਾਰਾਈ ਸੱਮਗਰੀ ਹੈ ਅਤੇ ਭਾਵੇਂ ਵਿਆਹ ਦੀ ਸੰਸਥਾ ਹੈ ਇਹ ਸਭ ਸਭਿਆਚਾਰ ਦੇ ਅੰਗ ਹਨ।

  • ਲੋਕਧਾਰਾ

ਲੋਕਧਾਰਾ ਵਿੱਚ ਕਿਸੇ ਸਮੂਹ ਦੇ ਲੋਕਾਂ ਦੇ ਸਾਂਝੇ ਤਜਰਬੇ ਉਨ੍ਹਾਂ ਦੀਆਂ ਵਿਅਕਤ, ਅਵਿਅਕਤ, ਧਾਰਮਿਕ, ਬੌਧਿਕ, ਨੈਤਿਕ ਅਤੇ ਸਮਾਜਿਕ ਭਾਵਨਾਵਾਂ ਆਦਿ ਮੌਖਿਕ ਰੂਪ ਵਿੱਚ ਸ਼ਾਮਲ ਹੁੰਦੀਆਂ ਹਨ। ਲੋਕ ਸੰਸਕ੍ਰਿਤੀ ਭਾਵਾਂ ਤੇ ਬੁਧੀ ਦੇ ਪੱਧਰ ਦੇ ਜਿਹੜਾ ਪ੍ਪੰਚ ਰਚਦੀ ਹੈ। ਉਹ ਲੋਕਧਾਰਾ ਦਾ ਭੌਤਿਕ ਸਰੂਪ ਕਹਾਉਦਾ ਹੈ।

  • ਲੋਕਧਾਰਾ ਦੇ ਖੇਤਰ

ਲੋਕ ਮਾਨਸਿਕਤਾ ਦੀ ਸਮੱਗਰੀ ਜਿਵੇਂ ਲੋਕਬਾਣੀ,ਲੋਕ ਕਲਾ, ਪਦਾਰਥਕ ਵਸਤਾਂ, ਜਾਦੂ ਟੂਣੇ, ਸ਼ਗਨ, ਅਪਸ਼ਗਨ, ਵਿਸ਼ਵਾਸ, ਮਨੋਰੰਜਨ ਦੇ ਸਾਧਨ, ਲੋਕ ਕਿੱਥੇ ਤੇ ਰੀਤੀ ਰਿਵਾਜ ਲੋਕਧਾਰਾ ਦੇ ਖੇਤਰ ਵਿੱਚ ਆ ਜਾਂਦੇ ਹਨ। ਭਾਰਤੀ ਵਿਦਵਾਨਾਂ ਤੇ ਪੱਛਮੀ ਵਿਦਵਾਨਾਂ ਨੇ ਲੋਕਧਾਰਾਈ ਸੱਮਗਰੀ ਦਾ ਵਰਗੀਕਰਨ ਕਰਦੇ ਹੋਏ ਲੋਕ ਸਾਹਿਤ ਨੂੰ ਵਿਸ਼ੇਸ਼ ਸਥਾਨ ਉਪਰ ਰੱਖਿਆ ਹੈ।

  • ਲੋਕ ਸਾਹਿਤ ਦੀ ਪ੍ਕਿਰਤੀ ਅਤੇ ਖੇਤਰ

ਲੋਕ ਸਾਹਿਤ ਆਦਿਮ ਯੁੱਗ ਤੋਂ ਚਲੇ ਆ ਰਹੇ ਮਨੁੱਖੀ ਜੀਵਨ ਦੀਆਂ ਆਦਿਮ ਪਰੰਪਰਾਵਾਂ ਅਤੇ ਉਨ੍ਹਾਂ ਦੇ ਅਵਸ਼ੇਸ਼ਾ ਨੂੰ ਆਪਣੇ ਵਿੱਚ ਸੰਜੋ ਕੇ ਰੱਖਦਾ ਹੈ। ਲੋਕ ਸਾਹਿਤ ਦਾ ਖੇਤਰ ਬਹੁਤ ਵਿਸ਼ਾਲ ਹੈ।ਲੋਕ ਸਾਹਿਤ ਪਦਾਰਥਕ ਹਾਲਤਾਂ ਵਿਚੋਂ ਉਪਜੀ ਸਾਂਝੀ ਪ੍ਰਤੀਕਿਰਿਆ ਅਤੇ ਹੁੰਗਾਰੇ ਦਾ ਕਲਾਮਈ ਭਾਸ਼ਾਈ ਪ੍ਗਟਾ ਮਾਧਿਅਮ ਹੈ।ਲੋਕ ਸਾਹਿਤ ਰਾਹੀ ਕਿਸੇ ਵਿਸ਼ੇਸ਼ ਸਭਿਆਚਾਰ ਦੇ ਲੋਕਾਂ ਦੀ ਮਾਨਸਿਕ ਦਸ਼ਾ ਤੇ ਦਿਸ਼ਾ ਨੂੰ ਸਮਝਿਆ ਜਾ ਸਕਦਾ ਹੈ।

  • ਪੰਜਾਬੀ ਲੋਕ ਸਾਹਿਤ ਵਰਗੀਕਰਨ

ਦੰਦ ਕਥਾ, ਜਾਤਕ, ਕਥਾਵਾਂ ਆਦਿ। ਪਰੀ ਕਥਾ, ਪੇ੍ਤ ਕਥਾ, ਦੇਵ ਕਥਾ, ਬੈਤਾਲ ਪੈਚੀਸੀ ਆਦਿ। ਲੋਕ ਵਿਹਾਰਕ ਸਿੱਖਿਆਵਾਂ:-ਬਚਨ,ਸੁਖਨ, ਮਹਾਤਮ ਲੋਕ ਨਾਟਕ:-ਰਾਮ ਲੀਲਾ, ਨੋਟੰਕੀ, ਭੰਡ। ਲੋਕ ਪ੍ਮਾਣ: ਮੁਹਾਵਰੇ ਅਖਾਣ ਕਬਿੱਤ ਲੋਕਗੀਤ ਪ੍ਰਵਚਨ ਮੁੱਖ:ਬੋਲੀ, ਵਾਰ,ਕਲੀ,ਭੇਟਾ,ਟੱਪਾ,ਕੀਰਨਾ,ਅਲਾਹੁਣੀ,ਸਿਠਣੀ, ਹੇਅਰਾ, ਛੰਦ, ਪੱਤਲ ਆਦਿ। ਪਾਠ ਮੁੱਖ:ਵਾਰ, ਗਾਥਾ, ਸੁਹਾਗ,ਘੋੜੀ ਆਦਿ।

  • ਲੋਕਗੀਤ

ਲੋਕਗੀਤ ਸਭਿਆਚਾਰ ਮਰਿਆਦਾ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਪਰੰਪਰਕ ਅੰਸ਼ਾ ਨੂੰ ਸਾਂਭੀ ਰੱਖਦੇ ਹਨ। ਇਸ ਦਾ ਆਧਾਰ ਮਨੋਵਿਗਿਆਨਕ ਹੁੰਦਾ ਹੈ।

  • ਲੋਕਗੀਤਾਂ ਦਾ ਵਰਗੀਕਰਨ

ਲੋਕਗੀਤ ਦਾ ਪਵਚਨਮੁਖੀ ਰੂਪ ਲਚਕੀਲਾ ਹੁੰਦਾ ਹੈ। ਇਸ ਵਿੱਚ ਸਮੇਂ, ਸਥਿਤੀ, ਪ੍ਸੰਗ ਮੁਤਾਬਕ ਤਬਦੀਲੀ ਵਾਪਰਦੀ ਰਹਿੰਦੀ ਹੈ।ਲੋਕਗੀਤ ਦੇ ਪਾਠਮੁੁਖੀ ਰੂਪਾਂ ਦਾ ਪ੍ਰਬੰਧ ਕਠੋਰ ਹੁੰਦਾ ਹੈ ਇਸ ਵਿੱਚ ਇਤਿਹਾਸਕ ਗਾਥਾਵਾਂ ਅਤੇ ਵਾਰਾਂ ਆਉਦੀਆਂ ਹਨ।

  • ਲੋਕਗੀਤਾਂ ਦੇ ਲੋਕਧਾਰਾਈ ਲੱਛਣ

ਲੋਕਗੀਤ ਮਨੁੱਖੀ ਵਤੀਰਿਆ ਦੀ ਤਸਵੀਰ ਪੇਸ਼ ਕਰਦੇ ਹਨ। ਵਿਸ਼ੇਸ਼ ਸਮਾਜਿਕ ਰਸਮ ਲਈ ਵਿਸ਼ੇਸ਼ ਲੋਕਗੀਤ ਚੁਣਿਆ ਜਾਂਦਾ ਹੈ। ਇਹ ਪ੍ਰਤਿਭਾਵਾਨ ਵਿਅਕਤੀਆਂ ਦੁਆਰਾ ਰਚੇ ਜਾਂਦੇ ਹਨ।

  • ਲੋਕਗੀਤਾਂ ਦੇ ਭਾਵੁਕ ਲੱਛਣ

ਇੱਛਾ ਅਤੇ ਇੱਛਾ ਪੂਰਤੀ ਲੋਕਗੀਤ ਦੀ ਹੋਂਦ ਦਾ ਬੁਨਿਆਦੀ ਕਾਰਨ ਹੈ। ਲੋਕਗੀਤਾਂ ਵਿੱਚ ਦਹਰਾਉ ਵਿਧੀ ਰਾਹੀਂ ਭਾਵਾਂ ਨੂੰ ਪੇ੍ਰਿਆ ਤੇ ਪ੍ਚੰਡ ਕੀਤਾ ਜਾਂਦਾ ਹੈ। ਲੋਕਗੀਤ ਖਾਸ ਪਲਾਂ ਦਾ ਅੰਤਰਮੁਖੀ ਪ੍ਗਟਾਵਾ ਹੁੰਦੇ ਹਨ।

  • ਲੋਕਗੀਤ:ਸੱਭਿਆਚਾਰ ਪਰਿਪੇਖ

ਸਭਿਆਚਾਰ ਦੇ ਸੁਹਜ ਨੂੰ ਪ੍ਕਾਸ਼ਮਾਨ ਕਰਨ ਦਾ ਲੋਕਗੀਤ ਸਫਲ ਸੋ੍ਤ ਹਨ।ਲੋਕਗੀਤ ਸਭਿਆਚਾਰ ਅਨੁਭਵ ਦਾ ਜੀਵਿਤ ਮਾਨਵੀ ਹੁੰਗਾਰਾ ਹੁੰਦੇ ਹਨ। ਸਭਿਆਚਾਰ ਸੰਦਰਭ ਵਿੱਚ ਲੋਕਗੀਤ ਸਾਡਾ ਮਨੋਰੰਜਨ ਕਰਦੇ ਹਨ।

ਵਿਆਹ ਦੇ ਲੋਕਗੀਤਾਂ ਦੀ ਰੂਪ -ਸੰਰਚਨਾ[ਸੋਧੋ]

  • ਰੂਪ ਸੰਰਚਨਾ

ਲੋਕਗੀਤਾਂ ਵਿਚਲੀ ਰੂਪ ਸੰਰਚਨਾ ਸਮਾਜਿਕ ਯਥਾਰਥ ਅਤੇ ਉਸ ਦੀ ਪੇਸ਼ਕਾਰੀ ਪ੍ਰਤੀ ਸੰਗਠਿਤ ਰਿਸ਼ਤੇ ਦੇ ਅਧਾਰਿਤ ਹੁੰਦੀ ਹੈ।ਲੋਕਗੀਤਾਂ ਦੀ ਰੂਪਾਂਤਰਨ ਦੀ ਪ੍ਰਕਿਰਿਆ ਆਪ ਮੁਹਾਰੇ ਗਤੀਸ਼ੀਲ ਰਹਿੰਦੀ ਹੈ।

  • ਰੂਪ /ਰੂਪਾਕਾਰ

ਲੋਕਗੀਤਾਂ ਵਿੱਚ ਲੋਕਗੀਤਾਂ ਦੀ ਸਿਰਜਣਾ ਕਰਨ ਵਾਲਿਆਂ ਦੇ ਵਿਚਾਰਾਂ ਜਜ਼ਬਿਆਂ ਅਤੇ ਭਾਵਾਂ ਨੂੰ ਸੰਚਾਰਨ ਲਈ ਢੁੱਕਵੇ ਰੂਪਾਕਾਰ ਦੀ ਚੋਣ ਕੀਤੀ ਜਾਂਦੀ ਹੈ। ਜਦੋਂ ਕੋਈ ਰੂਪ ਆਪਣੇ ਪਾਠਕਾਂ ਅਤੇ ਸੋ੍ਤਿਆ ਵਿੱਚ ਪਵਾਨਿਤ ਹੋ ਜਾਵੇਂ ਤਾਂ ਉਸ ਸਮੇਂ ਉਹ ਰੂਪਾਕਾਰ ਦਾ ਰੂਪ ਧਾਰ ਲੈਦਾਂ ਹੈ।

  • ਸੰਰਚਨਾ /ਬੁਣਤੀ

ਸੰਰਚਨਾ ਰਚਨਾ ਦਾ ਬਾਹਰੂ ਰੂਪ ਉਲੀਕਦੀ ਹੈ। ਲੋਕਗੀਤਾਂ ਦੀ ਰੂਪ ਸੰਰਚਨਾ ਨੂੰ ਪਰਖਣ ਲਈ ਇਨ੍ਹਾਂ ਦੀ ਬਣਤਰ, ਗਾਇਨ ਸੰਦਰਭ,ਗਾਇਨ ਸ਼ੈਲੀ ਅਤੇ ਕਲਾ ਜੁਗਤਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।

  • ਵਿਆਹ ਸੰਬੰਧੀ ਬੰਦ/ਖੁੱਲ੍ਹੇ -ਰੂਪਾਂ ਦੀ ਸ਼ੇਣੀ ਦੇ ਲੋਕਗੀਤ

ਬੰਦ ਰੂਪਾਂ ਦੀ ਸ਼੍ਰੇਣੀ ਦੇ ਵਿਆਹ ਸਬੰਧੀ ਲੋਕਗੀਤ ਸੁਹਾਗ ਘੋੜੀ ਖੁੱਲ੍ਹੇ ਰੂਪਾਂ ਦੀ ਸ਼ੇਣੀ ਦੇ ਵਿਆਹ ਸੰਬੰਧੀ ਲੋਕਗੀਤ ਸਿੱਠਣੀ ਹੇਅਰਾ ਛੰਦ ਪੱਤਲ ਕਾਵਿ

  • ਸੁਹਾਗ ਅਤੇ ਘੋੜੀ: ਰੂਪ -ਸੰਰਚਨਾ

ਰੂਪਕ ਦਿਸ਼ਟੀ ਤੋ ਸੁਹਾਗ ਅਤੇ ਘੋੜੀ ਲੰਮੇ ਗੋਣਾਂ ਦਾ ਹੀ ਭਾਗ ਹਨ।ਸੁਹਾਗ ਅਤੇ ਘੋੜੀਆਂ ਦੋਵੇਂ ਕਾਵਿ ਰੂਪ ਵਿਆਹ ਦੇ ਵਿਸ਼ੇਸ਼ ਮੌਕੇ ਉਤੇ ਸਮੂਹ ਵੱਲੋ ਗਾਏ ਜਾਂਦੇ ਹਨ।

  • ਸਿੱਠਣੀ:ਰੂਪ ਸੰਰਚਨਾ

ਸਿੱਠਣੀ ਮਖੌਲ ਕਰਨ ਲਈ ਵਰਤਿਆ ਜਾਂਦਾ ਵਿਸ਼ੇਸ਼ ਕਾਵਿ ਰੂਪ ਹੈ। ਸਿੱਠਣੀਆਂ ਵਿੱਚ ਛੰਦ ਚਾਲ,ਗਾਇਨ ਸ਼ੈਲੀ ਅਤੇ ਉਚਾਰਨ ਵਿੱਧੀ ਕਈ ਪ੍ਰਕਾਰ ਦੀ ਮਿਲਦੀ ਹੈ। ਸਿੱਠਣੀਆਂ ਮਨੱਖੀ ਅਨੁਭਵ ਦੇ ਵੱਖ ਵੱਖ ਪੱਖਾਂ ਦੀ ਅਭਿਵਿਅਕਤੀ ਕਰਦੀਆਂ ਹਨ।

  • ਹੇਅਰਾ:ਰੂਪ ਸੰਰਚਨਾ

ਵਿਆਹ ਨਾਲ ਸਬੰਧਿਤ ਵੱਖ ਵੱਖ ਮੌਕਿਆਂ ਉੱਤੇ ਉਚਾਰਿਆਂ ਜਾਣ ਵਾਲਾ ਗੀਤ ਰੂਪ ਹੈ। ਹੇਅਰਾ ਸੰਬੋਧਨੀ ਸ਼ੈਲੀ ਦਾ ਧਾਰਨੀ ਹੁੰਦਾ ਹੈ। ਸੱਭਿਆਚਾਰਕ ਪ੍ਕਾਰਜ ਬਦਲਣ ਨਾਲ ਹੇਅਰੇ ਦੀਆਂ ਥੀਮਕ ਇਕਾਈਆਂ ਵੀ ਬਦਲਦੀਆਂ ਰਹਿੰਦੀਆਂ ਹਨ।

  • ਛੰਦ ਪਰਾਗਾ:ਰੂਪ ਸੰਰਚਨਾ

ਛੰਦ ਦੋ ਤੁਕਾਂ ਦੀ ਕਾਵਿ ਰਚਨਾ ਹੈ। ਜਿਸਦੀ ਪਹਿਲੀ ਤੁਕ ਰੂੜ ਤੁਕ ਹੁੰਦੀ ਹੈ ਅਖਰੀਲੇ ਸ਼ਬਦਾਂ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ।

  • ਪੱਤਲ ਕਾਵਿ:ਰੂਪ ਸੰਰਚਨਾ

ਪੱਤਲ ਕਾਵਿ ਰੂਪ ਪ੍ਸ਼ੋਨਤਰੀ ਕਾਵਿ ਰੂਪ ਹੈ।ਪੱਤਲ ਕਾਵਿ ਰੂਪ ਦਾ ਮਾਲਵੇ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿੱਚ ਉਚਿੱਤ ਸਥਾਨ ਨਿਰਧਾਰਤ ਹੈ।

  • ਵਿਆਹ ਸੰਬੰਧੀ ਲੋਕਗੀਤ:ਕਲਾਂ ਜੁਗਤਾਂ

ਲੋਕਗੀਤ ਅਤੇ ਸੰਗੀਤ ਦਾ ਡੂੰਘਾ ਸੰਬੰਧ ਹੈ। ਲੋਕਗੀਤਾਂ ਵਿੱਚ ਅਰਥ ਅਲੰਕਾਰ ਮਿਲਦੇਂ ਹਨ। ਲੋਕਗੀਤਾਂ ਵਿੱਚ ਸ਼ਿੰਗਾਰ ਰਸ ਤੇ ਹਾਸਰਸ ਪਾਇਆ ਜਾਂਦਾ ਹੈ। ਲੋਕਗੀਤਾਂ ਦੇ ਕਲਾਂ ਪੱਖ ਦਾ ਭਾਵਾਂ ਨਾਲ ਅਤੁੱਟ ਸੰਬੰਧ ਨਜ਼ਰ ਆਉਂਦਾ ਹੈ।

ਵਿਆਹ ਸਮੇਂ ਦੇ ਲੋਕਗੀਤਾਂ ਦੀ ਚਿੰਨ੍ਹ ਸੰਰਚਨਾ[ਸੋਧੋ]

  • ਚਿੰਨ੍ਹ ਸੰਰਚਨਾ:ਸੰਕਲਪਾਤਮਕ ਦਿ੍ਸ਼ਟੀ (ਲੋਕਗੀਤਾਂ ਦੇ ਸੰਦਰਭ ਵਿੱਚ)

ਲੋਕਗੀਤ ਚਿੰਨ੍ਹਾ ਰਾਹੀ ਸਿਰਜੇ ਜਾਂਦੇ ਹਨ। ਲੋਕਗੀਤਾਂ ਦੇ ਸੰਦੇਸ਼ਾ ਨੂੰ ਉਨ੍ਹਾਂ ਵਿਚਲੇ ਕੋਡਾਂ ਰਾਹੀ ਸਮਝਿਆ ਜਾਂਦਾ ਹੈ। ਲੋਕਗੀਤਾਂ ਦੇ ਭਾਵਾਂ ਦੇ ਪ੍ਰਗਟਾ ਲਈ ਧੁਨੀ ਬਿੰਬਾ ਦੀ ਵਰਤੋਂ ਕੀਤੀ ਜਾਂਦੀ ਹੈ।

  • ਮੰਗਣੇ ਦੇ ਲੋਕਗੀਤ:ਚਿੰਨ੍ਹ ਸੰਰਚਨਾ

ਮੰਗਣੇ ਸਮੇਂ ਦੇ ਲੋਕਗੀਤ ਦੇ ਚਿੰਨ੍ਹ ਭਾਈਚਾਰੇ ਦੇ ਇਕੱਠ ਵਿੱਚ ਪਰਿਵਾਰ ਦੀ ਸ਼ੋਭਾ ਵਧਾਉਣ ਵਾਲੇ ਹੁੰਦੇ ਹਨ। ਮੰਗਣੇ ਸੰਬੰਧੀ ਸਾਰੀਆਂ ਰੀਤਾਂ ਅਤੇ ਲੋਕਗੀਤਾਂ ਦੀ ਸਮੁੱਚੀ ਕਾਰਜਵਿਧੀ ਮਨੁੱਖ ਦੀ ਜਿਣਸ ਦੀ ਉਤਪਤੀ, ਵਿਕਾਸ ਦੀ ਭਾਵਨਾ, ਖੁਸ਼ੀ ਅਤੇ ਕਾਮ ਉਤੇਜਨਾ ਆਦਿ ਸਭਿਆਚਾਰਕ ਅਰਥਾਂ ਨੂੰ ਸਾਕਾਰ ਕਰਨ ਵਾਲੀ ਹੁੰਦੀ ਹੈ।

  • ਵਿਆਹ ਤੋਂ ਪਹਿਲਾਂ ਦੇ ਵਿਆਹ ਸਬੰਧੀ ਲੋਕਗੀਤ:ਚਿੰਨ੍ਹ ਸੰਰਚਨਾ

ਵਟਣਾ ਮਲਣਾ ਮੁੰਡੇ ਅਤੇ ਕੁੜੀ ਦੀ ਨਰੋਈ ਸਿਹਤ ਦਾ ਪ੍ਰਤੀਕ ਹੈ। ਜਾਗੋ ਉਤੇ ਬਲਦੇ ਚਿਰਾਗ ਹਨੇਰੇ ਨੂੰ ਦੂਰ ਕਰਨ ਦੇ ਭਾਵਾਂ ਰਾਹੀਂ ਮਨ ਅੰਦਰ ਦੱਬੇ ਅਰਮਾਨਾਂ ਨੂੰ ਬਾਹਰ ਕੱਢਣ ਦੇ ਚਿੰਨ੍ਹ ਵਜੋਂ ਵਰਤੇ ਜਾਂਦੇ ਹਨ।

  • ਵਿਆਹ ਸਮੇਂ ਦੇ ਲੋਕਗੀਤ: ਚਿੰਨ੍ਹ ਸੰਰਚਨਾ

ਲੋਕਗੀਤਾਂ ਵਿੱਚ ਰੰਗਾਂ ਦੇ ਭਾਵ ਵੀ ਸਥਾਈ ਹੁੰਦੇ ਹਨ।ਵੰਗਾ ਉਤਾਰਨੀਆ ਚੂੜਾ ਪਾਉਣਾ ਕੁੜੀ ਦੇ ਸੁਹਾਗਣ ਬਨਣ ਦੇ ਅਰਥਾਂ ਦਾ ਧਾਰਨੀ ਹੈ। ਵਿਆਹ ਵਾਲੇ ਲੋਕਗੀਤ ਵੀ ਵਿਸ਼ੇਸ਼ ਅਰਥਾਂ ਦੇ ਧਾਰਨੀ ਹੁੰਦੇ ਹਨ।

  • ਵਿਆਹ ਉਪਰੰਤ ਦੇ ਲੋਕਗੀਤ:ਚਿੰਨ੍ਹ ਸੰਰਚਨਾ

ਵਿਆਹ ਤੋਂ ਬਾਅਦ ਦੀਆਂ ਸਾਰੀਆਂ ਰਸਮਾਂ ਅਤੇ ਇਨ੍ਹਾਂ ਸੰਬੰਧੀ ਗੀਤਾਂ ਵਿਚਲੇ ਚਿੰਨ੍ਹ ਔਰਤ -ਮਰਦ ਦੇ ਜਿਣਸੀ ਸਬੰਧਾ ਨੂੰ ਖੁੱਲ੍ਹ ਦੇਣ ਦੇ ਸੰਕੇਤ ਦਿੰਦੇ ਹੋਏ ਉਨ੍ਹਾਂ ਨੂੰ ਪਰਿਵਾਰ ਵਿੱਚ ਵਾਧਾ ਕਰਨ ਲਈ ਇਜਾਜ਼ਤ ਦਿੰਦੇ ਹਨ।

  • ਵਿਆਹ ਸੰਬੰਧੀ ਲੋਕਗੀਤਾਂ ਦੇ ਆਂਤਰਿਕ ਸੰਗਠਨ ਅਨੁਸਾਰ ਚਿੰਨ੍ਹ ਸੰਰਚਨਾ

ਲੋਕਗੀਤਾਂ ਵਿੱਚ ਜੀਵਨ ਨਾਲ ਸਬੰਧਿਤ ਬਹੁਤ ਸਾਰੇ ਗੁੱਝੇ ਅਤੇ ਲੁਕਵੇ ਭੇਦ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸੰਬੋਧਿਤ ਕਰਕੇ ਆਪਣੇ ਮਨੋਰਥ ਦੀ ਸਿੱਧੀ ਕੀਤੀ ਜਾਂਦੀ ਹੈ। ਇਹ ਗੀਤ ਕਿਸੇ ਵਿਸ਼ੇਸ਼ ਵਿਅਕਤੀ ਨੂੰ ਪ੍ਰਭਾਵਿਤ ਕਰਦੇ ਹਨ।

  • ਵਿਆਹ ਸੰਬੰਧੀ ਲੋਕਗੀਤਾਂ ਦੇ ਬਾਹਰੀ ਸੰਗਠਨ ਅਨੁਸਾਰ ਚਿੰਨ੍ਹ ਸੰਰਚਨਾ

ਲੋਕਗੀਤਾਂ ਦੇ ਚਿੰਨ੍ਹਾ ਦਾ ਧਰਾਤਲ ਸਥਾਈ ਰਹਿੰਦਾ ਹੈ। ਲੋਕਗੀਤਾਂ ਵਿਚਲੇ ਚਿੰਨ੍ਹ ਸਾਰੇ ਸਮਾਜ ਦੀ ਬਿਹਤਰੀ ਲਈ ਪ੍ਸੁਤਤ ਹੁੰਦੇ ਹਨ। ਇਹੀ ਇਨ੍ਹਾਂ ਚਿੰਨ੍ਹਾ ਦੀ ਸਮਾਜਿਕ ਸਾਰਥਕਤਾ ਅਤੇ ਵਿਸ਼ੇਸ਼ਤਾ ਹੈ।

ਪੰਜਾਬ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿੱਚ ਭਾਵ -ਸੰਚਾਰ[ਸੋਧੋ]

  • ਲੋਕਗੀਤ ਸੰਚਾਰ ਪ੍ਰਣਾਲੀ: ਭਾਸ਼ਾਈ ਮਹੱਤਵ

ਭਾਸ਼ਾਈ ਦਿ੍ਸ਼ਟੀ ਤੋਂ ਲੋਕਗੀਤ ਇੱਕ ਵਿਸ਼ੇਸ਼ ਪ੍ਕਾਰ ਦੀ ਪ੍ਸਥਿਤੀ ਦੀ ਉਪਜ ਹੁੰਦੇ ਹਨ। ਇਸ ਕਰਕੇ ਲੋਕਗੀਤ ਰਚੈਤਾ ਪਹਿਲਾਂ ਭਾਵਾਂ ਦਾ ਆਪ ਆਨੰਦ ਮਾਣਦਾ ਹੈ ਫਿਰ ਇਨ੍ਹਾਂ ਨੂੰ ਭਾਸ਼ਾ ਰਾਹੀਂ ਲੋਕਗੀਤ ਵਿੱਚ ਪੇਸ਼ ਕਰਦਾ ਹੈ।

  • ਪੰਜਾਬ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿੱਚ ਭਾਵ -ਪੇਸ਼ਕਾਰੀ

(ਓ) ਭਾਵ -ਪਰਿਭਾਸ਼ਕ ਸੰਕਲਪ: ਲੋਕਗੀਤਾਂ ਵਿਚਲਾਂ ਸੁਹਜ ਸੁਆਦ ਜਾਂ ਰਸ ਬੁੱਧੀ ਕਰਮ ਅਤੇ ਭਾਵ ਵਿਚੋਂ ਭਾਵ ਮੰਡਲ ਨਾਲ ਵਧੇਰੇ ਸੰਬੰਧ ਰੱਖਦਾ ਹੈ। ਭਾਵ ਲੋਕਗੀਤਾਂ ਰਾਹੀ ਪ੍ਗਟ ਹੋ ਕੇ ਮਾਨਵ ਦੇ ਵਿਵਹਾਰ, ਆਚਰਨ,ਅਤੇ ਮਾਨਸਿਕ ਸਥਿਤੀ ਨੂੰ ਪੇਸ਼ ਕਰਦੇ ਹਨ। (ਅ) ਲੋਕਗੀਤਾਂ ਦੀ ਭਾਵ -ਜੁਗਤ ਸਮਝਣ ਲਈ ਜਰੂਰੀ ਤੱਤ: ਸੁਮੇਲਤਾ, ਵਕਰਉਕਤੀ, ਲੈਅ, ਸਥਿਤੀ ਆਦਿ ਜਰੂਰੀ ਤੱਤ ਹਨ। (ਏ) ਘੋੜੀ ਵਿੱਚ ਭਾਵ -ਪੇਸ਼ਕਾਰੀ: ਘੋੜੀਆਂ ਰਾਹੀ ਪੇਸ਼ ਹੋਈਆ ਅਨੇਕਾਂ ਰੀਝਾਂ ਸੱਧਰਾਂ ਅਤੇ ਲਾਲਸਾਵਾਂ ਅਨੇਕਾਂ ਰੰਗ ਰੂਪ ਗ੍ਰਹਿਣ ਕਰਦੀਆਂ ਹਨ। (ਸ) ਸੁਹਾਗ ਵਿੱਚ ਭਾਵ -ਪੇਸ਼ਕਾਰੀ:ਧੀ ਦੀ ਡੋਲੀ ਤੁਰਨ ਸਮੇਂ ਦੇ ਲੋਕਗੀਤਾਂ ਵਿੱਚ ਮਾਂ - ਪਿਓੁ ਭੈਣ -ਭਰਾ ਅਤੇ ਹੋਰ ਰਿਸ਼ਤੇਦਾਰ ਦੇ ਹੰਝੂ ਇੱਕ ਭਾਵੁਕ ਵਾਤਾਵਰਣ ਉਤਪੰਨ ਕਰਦੇ ਹਨ। ਜਿਸ ਕਰਕੇ ਇਹਨਾਂ ਵਿੱਚ ਰੁਦਨ ਦੀ ਭਾਵਨਾ ਵਧੇਰੇ ਹੁੰਦੀ ਹੈ। (ਹ) ਸਿੱਠਣੀ ਵਿੱਚ ਭਾਵ -ਪੇਸ਼ਕਾਰੀ: ਸਿੱਠਣੀਆਂ ਵਿੱਚ ਪ੍ਗਟਾਏ ਬਹੁਵਿਧ ਜਜ਼ਬਿਆਂ ਦੇ ਪ੍ਸੰਗ ਪੰਜਾਬੀ ਔਰਤ ਦੀ ਖੁੱਲ੍ਹੀ ਡੁੱਲੀ ਮਾਨਸਿਕ ਬਿਰਤੀ ਨੂੰ ਦਿ੍ਸ਼ਟੀਗੋਚਰ ਕਰਦੇ ਹਨ। (ਕ) ਛੰਦ ਪਰਾਗੇ ਵਿੱਚ ਭਾਵ - ਪੇਸ਼ਕਾਰੀ: ਛੰਦਾਂ ਦੇ ਮਾਧਿਅਮ ਰਾਹੀਂ ਰੁਮਾਂਟਿਕ ਅਮਲ ਕਿ੍ਆਸ਼ੀਲ ਰਹਿੰਦਾ ਹੈ। ਛੰਦ ਪਰਾਗਿਆ ਵਿਚਲੀ ਕੇਦਰੀ ਭਾਵਨਾ ਵਿਅੰਗਮਈ, ਹਾਸਰਸੀ, ਮਸ਼ਕਰੀ, ਮਜ਼ਾਕ ਵਾਲੀ ਹੁੰਦੀ ਹੈ। (ਖ) ਹੇਅਰੇ ਵਿੱਚ ਭਾਵ - ਪੇਸ਼ਕਾਰੀ: ਹੇਅਰਿਆ ਦਾ ਭਾਵ -ਸੰਚਾਰ ਪਵਿੱਤਰ ਅਤੇ ਸਤਿਕਾਰਤ ਭਾਵਾਂ ਤੋਂ ਲੈ ਕੇ ਕਾਮੁਕਤਾ ਤੱਕ ਪਹੁੰਚ ਕੇ ਕਈ ਪਰਤਾਂ ਦਾ ਧਾਰਨੀ ਹੋ ਨਿਬੜਦਾ ਹੈ। (ਗ) ਪੱਤਲ ਕਾਵਿ ਵਿੱਚ ਭਾਵ - ਪੇਸ਼ਕਾਰੀ: ਪੱਤਲ ਕਾਵਿ ਦਾ ਵਿਸ਼ਲੇਸ਼ਣ ਕੀਤਿਆ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸੇ ਵਿਚਲੀ ਸਮੁੱਚੀ ਭਾਵਮਈ ਬਣਤਰ ਪੱਤਲ ਬੰਨਣ ਅਤੇ ਖੋਲ੍ਹਣ ਵਾਲੇ ਦੀ ਸ਼ਖਸੀਅਤ ਦਾ ਬਿੰਬ ਪੇਸ਼ ਕਰਦੀ ਹੈ।

  • ਵਿਆਹ ਸੰਬੰਧੀ ਪਰਿਵਰਤਨ:ਨੇਮ, ਰਸਮਾਂ ਅਤੇ ਲੋਕਗੀਤਾਂ ਦੇ ਸੰਦਰਭ ਵਿੱਚ

ਲੋਕਗੀਤਾਂ ਵਿੱਚ ਜਿਥੇ ਸਦੀਆਂ ਦੀ ਪਰੰਪਰਾ ਸਮਾਈ ਹੋਈ ਹੈ ਉਥੇ ਇਹ ਅਜੋਕੇ ਸੰਦਰਭ ਅਨੁਸਾਰ ਵੀ ਪੂਰੇ ਉਤਰਦੇ ਹਨ।ਅੱਜ ਜਿੰਨੀ ਕੁ ਲੋਕਗੀਤਾਂ ਦੀ ਹੋਂਦ ਰਹੀ ਹੈ। ਉਹ ਥੋੜ੍ਹੀ ਗਿਣਤੀ ਵਿੱਚ ਲੋਕਗੀਤਾਂ ਨੂੰ ਪਿਆਰ ਕਰਨ ਵਾਲੀਆਂ ਸਵਾਣੀਆਂ, ਗਾਇਕਾਵਾਂ ਦੀ ਬਦੌਲਤ ਹੀ ਹੈ।[1]

ਹਵਾਲੇ[ਸੋਧੋ]

  1. ਵਿਆਹ ਦੇ ਲੋਕਗੀਤ: ਵਿਭਿੰਨ ਪਰਿਪੇਖ, ਡਾ. ਰਾਜਵੰਤ ਕੋਰ ਪੰਜਾਬੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ