ਵਿਸ਼ਵਕਰਮਾ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਵਿਸ਼ਵਕਰਮਾ ਮੂਰਤੀ

ਵਿਸ਼ਵਕਰਮਾ ਦਿਹਾੜਾ, ਜਿਸ ਨੂੰ ਵਿਸ਼ਵਕਰਮਾ ਜਯੰਤੀ ਜਾਂ ਵਿਸ਼ਵਕਰਮਾ ਪੂਜਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਇੱਕ  ਇੱਕ ਹਿੰਦੂ ਪਰਮੇਸ਼ੁਰ, ਬ੍ਰਹਮ ਆਰਕੀਟੈਕਟ ਵਿਸ਼ਵਕਰਮਾ ਦੇ ਜਸ਼ਨਾਂ ਵਜੋਂ  ਮਨਾਇਆ ਜਾਂਦਾ ਹੈ। ਉਸ ਨੂੰ ਸੈਭੰ ਅਤੇ ਸੰਸਾਰ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਉਸ ਨੇ ਪਵਿੱਤਰ ਸ਼ਹਿਰ ਦੁਆਰਕਾ, ਜਿੱਥੇ ਕ੍ਰਿਸ਼ਨ ਦਾ ਰਾਜ ਸੀ, ਦਾ ਅਤੇ ਪਾਂਡਵਾਂ ਦੇ ਮਾਯਾ ਸਭਾ ਮਹਲ ਦਾ ਨਿਰਮਾਣ ਕੀਤਾ ਸੀ ਅਤੇ ਦੇਵਤਿਆਂ ਲਈ ਬਹੁਤ ਸਾਰੇ ਸ਼ਾਨਦਾਰ ਹਥਿਆਰ ਬਣਾਏ ਸਨ। ਉਸ ਨੂੰ ਬ੍ਰਹਮ ਤਰਖਾਣ ਵੀ ਕਿਹਾ ਜਾਂਦਾ ਹੈ।  ਉਸਦਾ ਜ਼ਿਕਰ ਰਿਗ ਵੇਦ  ਵਿੱਚ ਆਉਂਦਾ ਹੈ ਅਤੇ ਮਕੈਨਿਕ ਅਤੇ ਆਰਕੀਟੈਕਚਰ ਦੇ ਵਿਗਿਆਨ ਸਥਾਪਤੀਆ ਵੇਦ  ਦਾ ਰਚਣਹਾਰ ਹੋਣ ਦਾ  ਸਿਹਰਾ  ਪ੍ਰਾਪਤ ਹੈ। 

ਇਹ ਆਮ ਤੌਰ ਤੇ ਹਰ ਸਾਲ 17 ਜਾਂ 18 ਸਤੰਬਰ, ਜੋ ਆਮ ਤੌਰ ਤੇ ਭਾਰਤੀ ਭਾਦੋਂ ਮਹੀਨੇ ਦੇ ਆਖਰੀ ਦਿਨ ਪੈਂਦਾ ਹੈ, ਨੂੰ ਭਾਰਤੀ ਦੇ ਆਸਾਮ, ਉੱਤਰ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਅਤੇ ਤ੍ਰਿਪੁਰਾ ਵਰਗੇ ਰਾਜਾਂ ਵਿੱਚ ਮਨਾਇਆ ਜਾਂਦਾ ਹੈ।  ਤਿਉਹਾਰ  ਗੁਆਂਢੀ ਦੇਸ਼ ਨੇਪਾਲ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ਤੇ ਕਾਰਖਾਨਿਆਂ ਅਤੇ ਉਦਯੋਗਿਕ ਖੇਤਰਾਂ ਵਿੱਚ ਅਕਸਰ ਦੁਕਾਨ ਅੱਬਾ ਜੀ ਦੀ ਅਰਦਾਾ ਵੀ ਲਿਖੋ ਜੀਸਗੇ ਮਨਾਇਆ ਜਾਂਦਾ ਹੈ।  ਪੂਜਾ ਦਾ ਇਹ ਦਿਨ  ਨਾ ਸਿਰਫ ਇੰਜੀਨੀਅਰਿੰਗ ਅਤੇ ਉਸਾਰੀ ਕਲਾ ਭਾਈਚਾਰੇ ਵਲੋਂ ਸਗੋਂ ਕਾਰੀਗਰਾਂ, ਸ਼ਿਲਪੀਆਂ, ਮਕੈਨਿਕਾਂ, ਲੁਹਾਰਾਂ, ਤਰਖਾਣਾ, ਵੈਲਡਉਦਯੋਗਿਕ ਕਾਮਿਆਂ, ਫੈਕਟਰੀ ਵਰਕਰਾਂ ਅਤੇ ਹੋਰਨਾਂ ਦੁਆਰਾ ਵੀ ਸ਼ਰਧਾ-ਪੂਰਵਕ ਮਨਾਇਆ ਜਾਂਦਾ ਹੈ। ਉਹ ਬਿਹਤਰ ਭਵਿੱਖ ,  ਸੁਰੱਖਿਅਤ ਕੰਮ ਦੇ ਹਾਲਾਤ ਅਤੇ, ਸਭ ਦੇ ਉੱਪਰ, ਆਪੋ-ਆਪਣੇ ਖੇਤਰ ਵਿੱਚ ਸਫਲਤਾ ਦੇ ਲਈ ਪ੍ਰਾਰਥਨਾ ਕਰਦੇ ਹਨ। ਵਰਕਰ ਵੱਖ-ਵੱਖ ਮਸ਼ੀਨਾਂ ਦੇ ਸੁਚੱਜੇ ਕੰਮ ਲਈ ਵੀ ਪ੍ਰਾਰਥਨਾ ਕਰਦੇ ਹਨ। ਇਹ ਰਵਾਇਤੀ ਕਾਰੀਗਰਾਂ ਲਈ ਉਸਦੇ ਨਾਮ ਤੇ ਆਪਣੇ ਸੰਦਾਂ ਦੀ ਉਪਾਸਨਾ ਕਰਦੇ ਹਨ, ਇਸ ਤਰ੍ਹਾਂ ਕਰਦੇ ਸਮੇਂ ਸੰਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਆਧੁਨਿਕ ਇਲੈਕਟ੍ਰਾਨਿਕ ਸਰਵਰਾਂ ਦੀ ਵੀ ਸੁਚੱਜੇ ਕੰਮ ਲਈ ਪੂਜਾ ਕੀਤੀ ਜਾਂਦੀ ਹੈ। 

ਅਕਤੂਬਰ-ਨਵੰਬਰ ਵਿੱਚ ਗੋਵਰਧਨ ਪੂਜਾ ਦੇ ਨਾਲ ਦਿਵਾਲੀ ਤੋਂ ਇੱਕ ਦਿਨ ਬਾਅਦ ਵੀ ਵਿਸ਼ਵਕਰਮਾ ਪੂਜਾ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. Shobna Gupta (2010). Festivals Of India. Har-Anand Publications. pp. 84–. ISBN 978-81-241-1277-9.

ਬਾਹਰੀ ਲਿੰਕ[ਸੋਧੋ]