ਵੀ ਐਮ ਤਾਰਕੁੰਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਠਲ ਮਹਾਦੇਓ ਤਾਰਕੁੰਡੇ (3 ਜੁਲਾਈ 1909, ਸਾਸਵਾੜ – 22 ਮਾਰਚ 2004, ਦਿੱਲੀ), ਇੱਕ ਪ੍ਰਮੁੱਖ ਭਾਰਤੀ ਵਕੀਲ, ਸਿਵਲ ਅਧਿਕਾਰ ਕਾਰਕੁਨ, ਅਤੇ ਮਨੁੱਖਤਾਵਾਦੀ ਆਗੂ ਸੀ ਅਤੇ ਭਾਰਤ ਵਿੱਚ "ਸਿਵਲ ਲਿਬਰਟੀਜ਼ ਲਹਿਰ ਦੇ ਪਿਤਾਮਾ" ਵਜੋਂ ਅਤੇ ਬੰਬਈ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਦੇ ਤੌਰ ਤੇ ਜਾਣਿਆ ਜਾਂਦਾ ਹੈ।[1][2] ਭਾਰਤ ਦੀ ਸੁਪਰੀਮ ਕੋਰਟ ਨੇ ਵੀ ਬੰਬੇ ਹਾਈ ਕੋਰਟ ਵਿੱਚ "ਪੋਸਟ-ਚਾਗਲਾ 1957 ਦੇ ਕਾਲ ਦਾ ਬਿਨਾਂ ਸ਼ੱਕ ਸਭ ਤੋਂ ਮਹੱਤਵਪੂਰਣ ਜੱਜ" ਦੇ ਤੌਰ ਤੇ ਉਸ ਦੀ ਸ਼ਲਾਘਾ ਕੀਤੀ ਸੀ।[3]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਵਿਠਲ ਮਹਾਦੇਓ ਤਾਰਕੁੰਡੇ ਦਾ ਜਨਮ ਸਾਸਵਾੜ, ਪੁਣੇ ਜ਼ਿਲ੍ਹਾ, ਮਹਾਰਾਸ਼ਟਰ ਵਿਖੇ 3 ਜੁਲਾਈ 1909 ਨੂੰ ਹੋਇਆ। ਉਹ ਸਾਸਵਾੜ, ਉਦੋਂ ਪੁਣੇ ਨਾਲ ਲਗਦੇ ਪੁਰੰਦਰ ਤਾਲੁਕਾ ਦਾ ਮੁੱਖ ਦਫ਼ਤਰ ਸੀ, ਦੇ ਇੱਕ ਪ੍ਰਸਿੱਧ ਵਕੀਲ ਅਤੇ ਸਮਾਜ ਸੁਧਾਰਕ ਮਹਾਦੇਓ ਰਾਜਾਰਮ ਤਾਰਕੁੰਡੇ ਦੇ ਪੰਜ ਬੱਚਿਆਂ ਵਿੱਚੋਂ ਦੂਜਾ ਸੀ। ਉਸ ਦੇ ਪਿਤਾ, ਜੋ ਜਾਤ ਦੇ ਇੱਕ ਬ੍ਰਾਹਮਣ ਸਨ, ਛੂਆਛਾਤ ਦੇ ਅਭਿਆਸ ਦੇ ਵਿਰੁੱਧ ਲੜੇ ਸੀ।[4]

ਕਿਤਾਬਾਂ[ਸੋਧੋ]

  1. Radical humanism: The philosophy of freedom and democracy[5]
  2. Report to the Nation:Oppression in Punjab
  3. Communalism and human rights (J.P. memorial lecture)
  4. Through humanist eyes
  5. Radical humanism: The philosophy of freedom and democracy
  6. For freedom
  7. Kashmir problem: Possible solutions
  8. Great Britain and India
  9. The danger ahead: An analysis of congress capitalist alignment

ਹਵਾਲੇ[ਸੋਧੋ]

  1. Outlook MAR 24, 2004 TRIBUTE – Father Of Civil Liberties In India
  2. PUCL Bulletin Special Issue Justice Tarkunde: Vol.
  3. Full Court Reference in memory of Late Shri V M Tarkunde,Senior Advocate, on Wednesday, 7 April 2004 in the Supreme Court of India Address by Soli J Sorabjee Attorney General for India
  4. A Restless Crusader for Human Rights – M A Rane, PUCL Bulletin Special Issue Justice Tarkunde: Vol.
  5. Amazon book search V M Tarkunde

ਬਾਹਰੀ ਲਿੰਕ[ਸੋਧੋ]