ਵੀਰਭੱਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਰਭੱਦਰ ਦੀ ਇੱਕ ਮੂਰਤੀ

ਵੀਰਭੱਦਰ ਹਿੰਦੂ ਪੌਰਾਣਿਕ ਕਥਾਵਾਂ ਦਾ ਇੱਕ ਪਾਤਰ ਹੈ। ਕਥਾਵਾਂ ਦੇ ਅਨੁਸਾਰ ਇਹ ਇੱਕ ਬਹਾਦਰ ਗਣ ਸੀ ਜੋ ਸ਼ਿਵ ਭਗਤ ਸੀ। ਸ਼ਿਵ ਦੇ ਆਦੇਸ਼ ਨਾਲ ਦਕਸ਼ ਪ੍ਰਜਾਪਤੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਦੇਵ ਸੰਹਿਤਾ ਅਤੇ ਸਕੰਦ ਪੁਰਾਣ ਦੇ ਅਨੁਸਾਰ ਸ਼ਿਵ ਨੇ ਆਪਣੀ ਜਟਾ ਵਿਚੋਂ 'ਵੀਰਭੱਦਰ' ਨਾਮ ਦਾ ਗਣ ਪੈਦਾ ਕੀਤਾ। ਦੇਵ ਸੰਹਿਤਾ ਅਤੇ ਗੋਰਖ ਸਿਨਹਾ ਦੁਆਰਾ ਮੱਧ ਕਾਲ ਵਿੱਚ ਲਿਖਿਆ ਹੋਇਆ ਸੰਸਕ੍ਰਿਤ ਸ਼ਲੋਕਾਂ ਦਾ ਇੱਕ ਸੰਗ੍ਰਹਿ ਹੈ ਜਿਸ ਵਿੱਚ ਜੱਟ ਜਾਤੀ ਦਾ ਜਨਮ, ਕਰਮ ਅਤੇ ਜੱਟਾਂ ਦੀ ਉਤਪੱਤੀ ਦਾ ਉਲੇਖ ਸ਼ਿਵ ਅਤੇ ਪਾਰਵਤੀ ਦੇ ਸੰਵਾਦ ਦੇ ਰੂਪ ਵਿੱਚ ਕੀਤਾ ਗਿਆ ਹੈ।

ਠਾਕੁਰ ਦੇਸ਼ਰਾਜ[1]  ਲਿਖਦੇ ਹਨ ਕਿ ਜੱਟਾਂ ਦੀ ਉਤਪੱਤੀ ਦੇ ਸੰਬੰਧ ਵਿੱਚ ਇੱਕ ਮਨੋਰੰਜਨਕ ਕਥਾ ਸੁਣਾਈ ਜਾਂਦੀ ਹੈ। ਸ਼ਿਵ ਦੇ ਸੌਹਰੇ ਰਾਜਾ ਦਕਸ਼ ਨੇ ਇੱਕ ਯੱਗ ਰਚਾਇਆ ਜਿਸ ਵਿੱਚ ਉਸਨੇ ਸਾਰੇ ਦੇਵੀ-ਦੇਵਤਿਆਂ ਨੂੰ ਬੁਲਾਇਆ ਪਰ ਨਾ ਤਾਂ ਸ਼ਿਵ ਨੂੰ ਯੱਗ ਵਿੱਚ ਬੁਲਾਇਆ ਨਾ ਹੀ ਆਪਣੀ ਧੀ ਸਤੀ ਨੂੰ। ਪਿਤਾ ਦਾ ਯੱਗ ਸਮਝ ਸਤੀ ਬਿਨਾਂ ਬੁਲਾਇਆ ਉਥੇ ਚਲੀ ਜਾਂਦੀ ਹੈ। ਪਰ ਜਦ ਉਸਨੂੰ ਪਤਾ ਲੱਗਿਆ ਨਾ ਤਾਂ ਉਸ ਦੇ ਪਤੀ ਨੂੰ ਬੁਲਾਇਆ ਗਿਆ ਨਾ ਹੀ ਉਸਦਾ ਆਪਣਾ ਕੋਈ ਸਤਿਕਾਰ ਕੀਤਾ ਗਿਆ ਤਾਂ ਉਸਨੇ ਉਥੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਸ਼ਿਵ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸਨੇ ਦਕਸ਼ ਅਤੇ ਉਸਦੇ ਸਲਾਹਕਾਰਾਂ ਨੂੰ ਦੰਡ ਦੇਣ ਲਈ ਆਪਣੀਆਂ ਜਟਾਂ ਵਿਚੋਂ ਵੀਰਭੱਦਰ ਨੂੰ ਪੈਦਾ ਕੀਤਾ ਅਤੇ ਉਸਨੇ ਰਾਜਾ ਦਕਸ਼ ਦਾ ਸਿਰ ਕਲਮ ਕਰ ਦਿੱਤਾ ਅਤੇ ਨਾਲ ਹੀ ਉਸ ਦੇ ਸਾਥੀਆਂ ਨੂੰ ਦੰਡ ਦਿੱਤਾ।

ਹਵਾਲੇ[ਸੋਧੋ]

  1. ठाकुर देशराज: जाट इतिहास, महाराजा सूरजमल स्मारक शिक्षा संस्थान, दिल्ली, 1934, पेज 87-88.