ਸ਼ੇਰ ਜ਼ਮਾਨ ਤਾਇਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੇਰ ਜ਼ਮਾਨ ਤਾਇਜ਼ੀ (3 ਨਵੰਬਰ 1931 – 22 ਦਸੰਬਰ, 2009) ਪਾਕਿਸਤਾਨ ਤੋਂ  ਲੇਖਕ, ਕਵੀ, ਦਾਨਿਸ਼ਵਰ ਅਤੇ ਪੱਤਰਕਾਰ ਸੀ। [1] ਉਹ ਇੱਕ ਵਿਸ਼ਵ ਪ੍ਰਸਿੱਧ ਲੇਖਕ ਹੈ ਅਤੇ ਇੱਕ ਖੋਜੀ ਅਤੇ ਵਿਦਵਾਨ ਦੀ ਤਰ੍ਹਾਂ ਅੰਗਰੇਜ਼ੀ ਭਾਸ਼ਾ ਵਿੱਚ ਉਸ ਦੀ ਭੂਮਿਕਾ ਦਾ ਜ਼ਿਕਰ ਮਿਲਦਾ ਹੈ। ਖਾਸ ਤੌਰ ਤੇ ਉਸ ਦੀ ਅਫਗਾਨਿਸਤਾਨ ਅਤੇ ਅਫਗਾਨ ਮਾਮਲਿਆਂ ਬਾਰੇ ਖੋਜ ਨੂੰ ਅੰਤਰਰਾਸ਼ਟਰੀ ਤੌਰ ਤੇ ਮਾਨਤਾ ਮਿਲੀ ਹੋਈ ਹੈ।

ਕੈਰੀਅਰ[ਸੋਧੋ]

ਪਾਬੀ, ਨੌਸਹਿਰਾ ਜ਼ਿਲ੍ਹਾ, ਖੈਬਰ ਪਖਤੂਨਖਵਾ (ਉਦੋਂ ਐਨ ਡਬਲਿਊ ਐੱਫ ਪੀ), ਅਜੋਕੇ ਪਾਕਿਸਤਾਨ ਵਿੱਚ ਤਾਇਜ਼ੀ ਦਾ ਜਨਮ ਹੋਇਆ ਸੀ। ਉਸ ਨੇ ਫੌਜੀ ਸਰਵਿਸ ਕੋਰ (1954-1977), ਪਾਕਿਸਤਾਨੀ ਸਰਕਾਰ ਦੀ ਇੰਟੈਲੀਜੈਂਸ ਬਿਊਰੋ, ਪਿਸ਼ਾਵਰ (1949-1954) ਵਿੱਚ ਕਲਰਕ, ਅਫ਼ਗਾਨ ਰਫਿਊਜੀ ਕਮਿਸ਼ਨਰੇਟ, ਪਿਸ਼ਾਵਰ ਵਿੱਚ ਅਫ਼ਸਰ (1979-1980), ਯੂਐਨਐਚਸੀਆਰ (ਸੁਰੱਖਿਆ ਅਧਿਕਾਰੀ ਅਤੇ ਪ੍ਰੋਗਰਾਮ ਅਫਸਰ: 1980-1991), ਰੋਜ਼ਾਨਾ ਫਰੰਟੀਅਰ ਪੋਸਟ, ਪੇਸ਼ਾਵਰ (ਅਸਿਸਟੈਂਟ ਐਡੀਟਰ, 1991-1995) ਅਤੇ ਪੇਸ਼ਾਵਰ ਵਿੱਚ ਬੀਬੀਸੀ ਸਿੱਖਿਆ ਪ੍ਰੋਜੈਕਟ (ਨਿਊ ਹੋਮ ਨਿਊ ਲਾਈਫ - ਇੱਕ ਟ੍ਰਾਇਲਿੰਗਲ ਮੈਗਜ਼ੀਨ ਦੇ ਸੰਪਾਦਕ, 1996-1997) ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ ਕਬਾਇਲੀ ਮਹਿਲਾ ਵੈਲਫੇਅਰ ਐਸੋਸੀਏਸ਼ਨ ਨਾਲ ਇਸ ਦੇ ਉਪ-ਚੇਅਰਪਰਸਨ ਅਤੇ ਇਸਦੇ ਦੁਭਾਸ਼ੀ ਤਿਮਾਹੀ (ਨਿਊ ਲਾਈਫ)  ਦੇ ਮੁੱਖ ਸੰਪਾਦਕ ਵਜੋਂ ਜੁੜਿਆ ਹੋਇਆ ਸੀ।  

ਇੰਟੈਲੀਜੈਂਸ ਬਿਊਰੋ ਵਿੱਚ ਸੇਵਾ ਦੇ ਦੌਰਾਨ, ਤਾਇਜ਼ੀ ਨੇ ਕਬਾਇਲੀ ਇਲਾਕਿਆਂ ਵਿੱਚ 15 ਸਾਲ ਤੋਂ ਵੱਧ ਸਮਾਂ ਬਿਤਾਇਆ, ਹਰ ਕਬਾਇਲੀ ਏਜੰਸੀ ਵਿੱਚ ਰਹੇ ਅਤੇ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਪਾਕਿਸਤਾਨੀ ਦੂਤਾਵਾਸ ਵਿੱਚ ਸੱਤ ਸਾਲ ਤੋਂ ਵੱਧ ਸਮਾਂ ਬਿਤਾਇਆ। [2]

ਸਿੱਖਿਆ[ਸੋਧੋ]

ਪਸ਼ਤੋ ਵਿੱਚ ਐਮ.ਏ. ਕਰਨ ਤੋਂ ਬਾਅਦ, ਤਾਇਜ਼ੀ ਨੇ ਪਿਸ਼ਾਵਰ ਯੂਨੀਵਰਸਿਟੀ, ਏਰੀਆ ਸਟੱਡੀ ਸੈਂਟਰ, ਤੋਂ ਪੀਐਚਡੀ ਕੀਤੀ।ਅੰਗਰੇਜ਼ੀ ਵਿੱਚ ਉਸ ਦਾ ਥੀਸਿਸ "ਸਾਉਰ ਕ੍ਰਾਂਤੀ (1978)" - ਕਮਿਊਨਿਸਟ ਇਨਕਲਾਬ ਜੋ ਅਪ੍ਰੈਲ 1978 ਵਿੱਚ ਹੋਇਆ ਸੀ, ਨਾਲ ਸੰਬੰਧਿਤ ਹੈ।

ਸਾਹਿਤਕ ਹਸਤੀ[ਸੋਧੋ]

ਪਸ਼ਤੋ ਸਾਹਿਤਕ ਹਲਕਿਆਂ ਵਿੱਚ, ਤਾਇਜ਼ੀ ਨੂੰ ਅਜੇ ਵੀ ਗ਼ਮਜ਼ਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਹਾਲਾਂਕਿ ਉਸਨੇ ਲੰਮੇ ਸਮੇਂ ਤੋਂ ਆਪਣੇ ਇਸ ਕਲਮੀ ਨਾਮ ਨੂੰ ਛੱਡ ਦਿੱਤਾ ਸੀ ਅਤੇ ਇਸਦੀ ਬਜਾਏ ਆਪਣੇ ਪਰਿਵਾਰ ਦਾ ਨਾਮ ਤਾਇਜ਼ੀ ਵਰਤਦਾ ਸੀ।

ਤਾਇਜ਼ੀ ਦੇ ਪਹਿਲੇ ਨਾਵਲ, ਗੁਲ ਖ਼ਾਨ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਅਜੇ ਵੀ ਇਹ ਖੈਬਰ ਪਖਤੂਨਖਵਾ ਵਿੱਚ ਬੈਚਲਰ ਕੋਰਸ ਵਿੱਚ ਪੜ੍ਹਾਇਆ ਜਾਂਦਾ ਹੈ। ਇਸ ਦੇ ਪ੍ਰਸਤਾਵ ਵਿੱਚ ਉਸ ਦੇ ਸਮਕਾਲੀ ਪ੍ਰੋਫੈਸਰ ਪਰੇਸ਼ਾਨ ਖਟਕ ਨੇ ਗੁਲ ਖ਼ਾਨ ਬਾਰੇ ਲਿਖਦੇ ਹੋਏ ਇਸਦੀ ਤੁਲਨਾ ਲਿਓ ਟਾਲਸਟਾਏ ਅਤੇ ਚਾਰਲਸ ਡਿਕਨਸ ਦੇ ਨਾਵਲਾਂ ਕੀਤੀ।

ਉਸ ਦੇ ਦੂਜੇ ਨਾਵਲ ਅਮਾਨਤ ਨੂੰ ਵੀ ਤੁਰੰਤ ਮਾਨਤਾ ਪ੍ਰਾਪਤ ਹੋ ਗਈ ਸੀ। ਉਸਦੀ ਖੱਬੇਪੱਖੀ ਵਿਚਾਰਧਾਰਾ ਦੀ ਸ਼ਲਾਘਾ ਕਰਨ ਵਾਲੇ ਇਸਨੂੰ ਉਸਦਾ ਸ਼ਾਹਕਾਰ ਮੰਨਦੇ ਹਨ। ਖੁਰਸ਼ੀਦ ਇਕਬਾਲ ਦੇ ਅਨੁਸਾਰ, ਅਮਾਨਤ ਇੱਕ ਇਨਕਲਾਬੀ ਸਮਾਜ ਦੀ ਉਸਾਰੀ ਕਰਨ ਦੀ ਗੱਲ ਕਰਦਾ ਹੈ, ਜਿੱਥੇ ਸਮਾਜਵਾਦ ਅਤੇ ਖੁਸ਼ਹਾਲੀ ਸਮਾਜਿਕ ਅਤੇ ਰਾਜਨੀਤਕ ਦੋਨਾਂ ਖੇਤਰਾਂ ਵਿੱਚ ਪ੍ਰਭਾਵੀ ਹੋਣ। ਇੱਕ ਹੋਰ ਮਸ਼ਹੂਰ ਨਾਵਲ ਰਹਿਮਾਨ ਕਾਰੂਨਾ ਹੈ, ਜੋ ਕਬਾਇਲੀ ਸਾਮੰਤਵਾਦ ਦੀ ਨਾਟਕੀ ਤੱਤਾਂ ਨਾਲ ਭਰੀ ਇੱਕ ਦਿਲਚਸਪ ਕਹਾਣੀ ਹੈ।

ਪਸ਼ਤੋ ਵਿੱਚ ਪ੍ਰਕਾਸ਼ਿਤ ਕਿਤਾਬਾਂ  [ਸੋਧੋ]

  • ਵਰਸ਼ੋ (ਕਵਿਤਾ),
  • ਸੋਮਾ (ਕਾਵਿ,
  • ਗੁਲਪਾਨਾ (ਡਰਾਮਾ),
  • ਸ਼ਪੇਲੀਆ (ਛੋਟੀਆਂ ਕਹਾਣੀਆਂ),
  • ਗੁਲ ਖ਼ਾਨ (ਨਾਵਲ),
  • ਅਮਾਨਤ (ਨਾਵਲ),
  • ਰਹਿਮਾਨ ਕਾਰੂਨਾ (ਨਾਵਲ),
  • ਘੁੰਡੇ (ਨਾਵਲ),
  • ਵਾਦਾ ਓ 'ਨਾ' ਸ਼ੋ (ਨਾਵਲ),
  • ਨਰਾ ਜ਼ੇਬਾ (ਪਸ਼ਤੋ ਭਾਸ਼ਾ ਬਾਰੇ ਖੋਜ ਲੇਖ),
  • ਨਾਵਲ: ਹਨਾਨ ਓ ਸਫ਼ਰ (ਨਾਵਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਖੋਜ ਲੇਖ)
  • ਦਾ ਪਾਖੋ ਲੀਕਦੋਦ: ਯੂ ਸਰਸਰੀ ਜਾਜ (ਪਸ਼ਤੋ ਲਿਪੀ ਬਾਰੇ ਖੋਜ ਲੇਖ)
  • ਸੁਕੁਤ-ਏ-ਅਫ਼ਗਾਨਿਸਤਾਨ (ਸਮਦ ਗ਼ੌਸ ਦੁਆਰਾ ਅੰਗਰੇਜ਼ੀ ਤੋਂ ਪਸ਼ਤੋ ਵਿੱਚ ਅਨੁਵਾਦ ਕੀਤਾ ਗਿਆ)।

 ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕਿਤਾਬਾਂ[ਸੋਧੋ]

  • Polar Bear (Tr. From Pashto poetry of Mohammad Hasham Zamani),
  • The Pukhtun’ Unity (From Pashto – Qami Wahdat by Mohammad Afzal Khan, a former federal minister),
  • Abad Khan: The Lost Ring of the Chain (Tr. From Urdu by Anwar Khan Deewana),
  • Rahman Baba: the Outstanding Painter of Thoughts,
  • The Saur Revolution (Research article on the Communist Revolution that took place in Afghanistan in 1978),
  • Afghanistan: From Najib to Mojaddedi (booklet in two volumes),
  • Afghanistan: A Clash of Interests,
  • Afghanistan: Two Governments and Three Capitals,
  • Afghanistan: Drug Menace in Central Asia,
  • Afghanistan: Landmine Menace in Afghanistan
  • Bare-foot in Coarse Clothes (translated from Dari; by Dr. Hassan Sharq, a former Prime Minister of Afghanistan)
  • Bacha Khan in Afghanistan,
  • Terrorist Attacks in USA and US Attack on Afghanistan.
  • Secret Plans and Open Faces (Tr. from Pashto; Pate Tautiye, Barbande Tsere by Hikmatyar)
  • Dispute between Iran and Afghanistan on the issue of Hirmand River (Tr. from Persian: by Gholam-Reza Fakhari, Tehran; 1993)
  • Nights in Kabul (Tr. from Dari by General Umarzai)
  • Causes of the Fall of the Islamic State of Afghanistan under Ustad Rabbani in Kabul (Tr. from Dari: by Syed ‘Allam-ud-Din Atseer)
  • General Elections in Afghanistan 2005.

ਪਸ਼ਤੋ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕਿਤਾਬਾਂ [ਸੋਧੋ]

    1. The Mother Tongue (Moranae Zheba).

ਹਵਾਲੇ[ਸੋਧੋ]

  1. "Dr Sher Zaman Taizi (1931 to 2009): A quiet revolution in ink". Tribune. Retrieved 24 September 2015.
  2. "Dr. Sher Zaman Taizi; A Biography". Archived from the original on 2017-06-26. Retrieved 2017-11-14.