ਸ਼ੇਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਾਰਾਜਾ ਸ਼ੇਰ ਸਿੰਘ
ਸ਼ੇਰ ਸਿੰਘ ਦੀ ਤਸਵੀਰ
ਸ਼ਾਸਨ ਕਾਲ1841 - 1843
ਜਨਮ4 ਦਸੰਬਰ 1807
ਮੌਤ15 ਸਤੰਬਰ 1843
ਜੀਵਨ-ਸਾਥੀਪ੍ਰੇਮ ਕੌਰ
ਧਰਮਸਿੱਖ
ਕਿੱਤਾਸਿੱਖ ਸਲਤਨਤ ਦੇ ਮਹਾਰਾਜਾ

ਮਹਾਰਾਜਾ ਸ਼ੇਰ ਸਿੰਘ (4 ਦਸੰਬਰ 1807 - 15 ਸਤੰਬਰ 1843) ਸਿੱਖ ਸਲਤਨਤ ਦੇ ਮਹਾਰਾਜਾ ਸਨ। ਉਹ ਮਹਾਰਾਜਾ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣੇ।[1]

ਜੀਵਨ[ਸੋਧੋ]

ਮਹਾਰਾਜਾ ਸ਼ੇਰ ਸਿੰਘ
ਸ਼ੇਰ ਸਿੰਘ

ਉਹਨਾਂ ਦਾ ਜਨਮ 4 ਦਸੰਬਰ 1807 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੇ ਘਰ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕੱਈ ਮਿਸਲ ਦੇ ਰਈਸ ਦੀ ਧੀ ਬੀਬੀ ਦੇਸਾਂ ਨਾਲ ਹੋਇਆ, ਜਿਸ ਦਾ ਥੋੜ੍ਹੇ ਸਮੇਂ ਬਾਅਦ ਹੀ ਦਿਹਾਂਤ ਹੋ ਗਿਆ। ਉਸ ਦੇ ਚਲਾਣੇ ਤੋਂ ਬਾਅਦ ਸ਼ਹਿਜ਼ਾਦੇ ਦਾ ਦੂਜਾ ਵਿਆਹ ਸ: ਹਰੀ ਸਿੰਘ ਵੜੈਚ (ਲਾਧੋਵਾਲੀਏ) ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ, ਜਿਸ ਨੇ 14 ਦਸੰਬਰ 1831 ਨੂੰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ।

ਮਹਾਰਾਜਾ ਸ਼ੇਰ ਸਿੰਘ (1807-1843) ਲਾਹੌਰ ਦਰਬਾਰ ਵਿੱਚ ਮੀਟਿੰਗ ਦੌਰਾਨ

ਹਵਾਲੇ[ਸੋਧੋ]

  1. Hasrat, B.J. "Sher Singh, Maharaja". Encyclopaedia of Sikhism. Punjab University Patiala.

ਬਾਹਰੀ ਲਿੰਕ[ਸੋਧੋ]

  • [http

-history.com/sikhhist/warriors/shersingh.html Maharaja Sher Singh (1807 - 1843)]