ਸਾਹਿਤ ਦੀ ਇਤਿਹਾਸਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਹਿਤ ਦੀ ਇਤਿਹਾਸਕਾਰੀ ਸਾਹਿਤ ਅਧਿਐਨ ਦਾ ਇੱਕ ਮਹੱਤਵਪੂਰਨ ਖੇਤਰ ਹੈ। ਇਤਿਹਾਸ ਦਾ ਸੰਬੰਧ ਮਨੁੱਖੀ ਜੀਵਨ ਦੀਆਂ ਘਟਨਾਵਾਂ ਨਾਲ ਹੁੰਦਾ ਹੈ ਜਦਕਿ ਸਾਹਿਤ ਦਾ ਇਤਿਹਾਸ ਸਾਹਿਤਿਕ ਕਿਰਤਾਂ ਨੂੰ ਅਧਿਐਨ ਦਾ ਕੇਂਦਰ ਬਿੰਦੂ ਬਣਾਉਂਦਾ ਹੈ। ਸਾਹਿਤ ਦਾ ਇਤਿਹਾਸ ਕਿਸੇ ਭਾਸ਼ਾ ਦੇ ਸਾਹਿਤ ਰੂਪਾਂ ਦੇ ਨਿਕਾਸ ਤੇ ਵਿਕਾਸ ਦਾ ਅਧਿਐਨ ਕਰਦਾ ਹੈ। ਸਾਹਿਤ ਦੀ ਇਤਿਹਾਸਕਾਰੀ ਦਾ ਕੰਮ ਆਦਿ ਬਿੰਦੂ ਤੋਂ ਵਰਤਮਾਨ ਤੱਕ ਦੇ ਸਾਹਿਤ ਨੂੰ ਵੱਖ ਵੱਖ ਆਲੋਚਨਾ ਦ੍ਰਿਸ਼ਟੀਆਂ ਤੋਂ ਸਰਵੇਖਣ ਤੇ ਮੁਲਾਂਕਣ ਕਰਕੇ ਕਾਲਕ੍ਰਮ ਵਿੱਚ ਪੇਸ਼ ਕਰਨਾ ਹੈ।

ਪਰਿਭਾਸ਼ਾਵਾਂ[ਸੋਧੋ]

ਡਾ. ਹਰਭਜਨ ਸਿੰਘ ਭਾਟੀਆ ਅਨੁਸਾਰ, “ਸਹਿਤ ਦੀ ਇਤਿਹਾਸਕਾਰੀ ਤੱਥ ਲੱਭਤ ਤੋਂ ਲੈ ਕੇ ਤੱਥ ਚੋਣ, ਤੱਥਾਂ ਦੇ ਵਰਗੀਕਰਨ, ਵਿਆਖਿਆ, ਵਿਸ਼ਲੇਸ਼ਣ, ਪ੍ਰਵਾਹਸ਼ੀਲਤਾ ਅਥਵਾ ਰਚਨਾਵਾਂ ਦੀ ਮੌਲਿਕਤਾ ਅਤੇ ਸਾਹਿਤਿਕ ਪ੍ਰਾਪਤੀ ਦੀ ਪਛਾਣ ਲਈ ਉਨ੍ਹਾਂ ਨੂੰ ਪਰੰਪਰਾ ਵਿੱਚ ਟਿਕਾ ਕੇ ਦੇਖਣ, ਵਿਧਾ ਦੇ ਦਾਇਰਿਆਂ ਦੇ ਉਦਭਵ, ਵਿਕਾਸ, ਚਰਮ ਸੀਮਾ ਅਤੇ ਸਮਾਪਤੀ ਦੇ ਕਾਰਨਾਂ ਦੀ ਢੂੰਡ ਭਾਲ, ਕਾਲ ਵੰਡ ਅਤੇ ਉਸਦੇ ਨਾਮਕਰਣ ਤੱਕ ਦੇ ਵੇਰਵਿਆਂ ਨੂੰ ਆਪਣੀ ਵਲਗਣ ਵਿੱਚ ਸਮੇਟਦੀ ਹੈ।”

ਡਾ. ਤੇਜਵੰਤ ਗਿੱਲ ਅਨੁਸਾਰ, “ਸਾਹਿਤ ਦੀ ਇਤਿਹਾਸਕਾਰੀ ਦਾ ਮੰਤਵ ਸਾਹਿਤ ਦੇ ਉਦਭਵ, ਵਿਕਾਸ, ਗੁਣ ਤੇ ਮਹੱਤਵ ਨੂੰ ਇਤਿਹਾਸਿਕ ਪਰਿਪੇਖ ਵਿੱਚ ਪਛਾਨਣਾ ਹੈ।”

ਡਾ. ਨਰਿੰਦਰ ਸਿੰਘ ਅਨੁਸਾਰ, “ਸਾਹਿਤ ਦੀ ਇਤਿਹਾਸਕਾਰੀ ਵਿੱਚ ਇਤਿਹਾਸਿਕ ਅਗਰਭੂਮੀ ਜਾਂ ਪਿਛੋਕੜ ਨੇ ਸੁਤੰਤਰ ਵਰਤਾਰਾ ਨਾ ਹੋ ਕੇ ਸਾਹਿਤਿਕ ਵਿਧਾਵਾਂ, ਸਿਰਜਨਾ ਰੂੜੀਆਂ, ਤਕਨੀਕੀ ਨਿਯਮਾਂ, ਵਿਚਾਰਧਾਰਕ ਪਰੰਪਰਾਵਾਂ, ਸ਼ੈਲੀਗਤ ਵਿੱਲਖਣਤਾਵਾਂ ਦੇ ਉਦਗਮ ਅਤੇ ਵਿਕਾਸ ਦੇ ਗਤੀਸ਼ੀਲ ਆਧਾਰ ਵਜੋਂ ਪੇਸ਼ ਹੋਣਾ ਹੁੰਦਾ ਹੈ।”

ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਦੀ ਸੂਚੀ[ਸੋਧੋ]

  1. ਬਾਵਾ ਬੁੱਧ ਸਿੰਘ, ਹੰਸ ਚੋਗ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1913
  2. ਬਾਵਾ ਬੁੱਧ ਸਿੰਘ, ਕੋਇਲ ਕੂ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1915
  3. ਬਾਵਾ ਬੁੱਧ ਸਿੰਘ, ਬੰਬੀਹਾ ਬੋਲ, ਲਾਹੌਰ ਬੁੱਕ ਸ਼ਾਪ, ਲਾਹੌਰ, 1925
  4. ਬਨਾਰਸੀ ਦਾਸ ਜੈਨ, ਪੰਜਾਬੀ ਜ਼ਬਾਨ ਅਤੇ ਉਹਦਾ ਲਿਟਰੇਚਰ, 1941 (ਚੇਤਨ ਸਿੰਘ (ਲਿਪੀਅੰਤਰਣ), ਸੰਗਮ ਪਬਲੀਕੇਸ਼ਨ, ਪਟਿਆਲਾ, 2015)
  5. ਡਾ. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ 1), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1944
  6. ਡਾ. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ 2) 1701 ਤੋਂ 1850 ਈ. ਤੱਕ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1955
  7. ਡਾ. ਸੁਰਿੰਦਰ ਸਿੰਘ ਕੋਹਲੀ, ਮੱਧਕਾਲੀਨ ਪੰਜਾਬੀ ਵਾਰਤਕ, ਪੰਜਾਬ ਯੂਨੀਵਰਸਿਟੀ, ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, 1973
  8. ਡਾ. ਸੁਰਿੰਦਰ ਸਿੰਘ ਕੋਹਲੀ, ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ 1), ਪੰਜਾਬ ਯੂਨੀਵਰਸਿਟੀ, ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, 1973
  9. ਡਾ. ਸੁਰਿੰਦਰ ਸਿੰਘ ਕੋਹਲੀ, ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ 2), ਪੰਜਾਬ ਯੂਨੀਵਰਸਿਟੀ, ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, 1981
  10. ਡਾ. ਸੁਰਿੰਦਰ ਸਿੰਘ ਕੋਹਲੀ, ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ 3), ਪੰਜਾਬ ਯੂਨੀਵਰਸਿਟੀ, ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, 1987
  11. ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ਼ (1850 ਈ. ਤੋਂ 1708 ਈ. ਤਕ) ਲਿਖਾਰੀ ਬੁੱਕ ਡਿੱਪੂ, ਅੰਮ੍ਰਿਤਸਰ, 1948
  12. ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਸਾਹਿਤ ਦੀ ਇਤਿਹਾਸ-ਰੇਖਾ, ਪੰਜਾਬ ਯੂਨੀਵਰਸਿਟੀ, ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, 1962
  13. ਡਾ.ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, (1700 ਈ. ਤਕ), ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1962
  14. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬ ਅਕੈਡਮੀ, ਦਿੱਲੀ, 1950
  15. ਆਈ. ਸੇਰੇਬਰੀਆਕੋਵ, ਪੰਜਾਬੀ ਸਾਹਿਤ (ਪੰਜਾਬੀ ਰੂਪਾਕਾਰ), ਸ੍ਰੀਮਤੀ ਜੀ, ਮਨਜੀਤ ਸਿੰਘ, ਸ੍ਰੀ. ਜੀ. ਸਿੰਘ, ਨਿਊ ਏਜ ਬੁੱਕ ਸੈਂਟਰ, ਅੰਮ੍ਰਿਤਸਰ, 1971
  16. ਡਾ. ਜੀਤ ਸਿੰਘ ਸੀਤਲ ਤੇ ਮੇਵਾ ਸਿੰਘ ਸਿੰਧੂ, ਪੰਜਾਬੀ ਸਾਹਿਤ ਦਾ ਆਲੋਚਨਾਤਮਿਕ ਇਤਿਹਾਸ (ਆਦਿ ਕਾਲ ਤੋਂ 1990 ਤਕ), ਪੈਪਸੂ ਬੁੱਕ ਡਿੱਪੂ, ਪਟਿਆਲਾ, 1990
  17. ਹੀਰਾ ਸਿੰਘ ਦਰਦ, ਪੰਜਾਬੀ ਸਾਹਿਤ ਦਾ ਇਤਿਹਾਸ, ਸੁੰਦਰ ਬੁੱਕ ਡਿੱਪੂ, ਜਲੰਧਰ, 1989
  18. ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1997
  19. ਡਾ. ਹਰਿਭਜਨ ਸਿੰਘ ਭਾਟੀਆ, ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2004
  20. ਡਾ. ਰਾਜਿੰਦਰ ਪਾਲ ਸਿੰਘ, ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2006
  21. ਡਾ. ਰਾਜਿੰਦਰ ਪਾਲ ਸਿੰਘ, ਪੰਜਾਬੀ ਸਟੇਜੀ ਕਾਵਿ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2007
  22. ਸਤੀਸ਼ ਕੁਮਾਰ ਵਰਮਾ, ਪੰਜਾਬੀ ਨਾਟਕ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
  23. ਪਿਆਰਾ ਸਿੰਘ ਭੋਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਹਿਰਦੇ ਜੀਤ ਪ੍ਰਕਾਸ਼ਨ, ਜਲੰਧਰ, 1975
  24. ਅੰਮ੍ਰਿਤਾ ਪ੍ਰੀਤਮ, ਪੰਜਾਬੀ ਸਾਹਿਤ ਦਾ ਵਿਕਾਸ, ਸਿੱਖ ਪਬਲਿਸ਼ਿੰਗ ਹਾਊਸ ਲਿਮ., ਨਵੀਂ ਦਿੱਲੀ, 1953
  25. ਬ੍ਰਹਮ ਜਗਦੀਸ਼ ਸਿੰਘ ਤੇ ਰਾਜਵੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2007
  26. ਸਤਿੰਦਰ ਸਿੰਘ, ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
  27. ਅਜਮੇਰ ਸਿੰਘ, ਪੰਜਾਬੀ ਸਾਹਿਤ ਦਾ ਆਲੋਚਨਾਤਮਿਕ ਅਧਿਐਨ (1801 ਤੋਂ 1850), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1983
  28. ਅਤਰ ਸਿੰਘ, (ਸੰਪਾ.), ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਦੂਜਾ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1972
  29. ਅਮਰਜੀਤ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (1700 ਈ. ਤੋਂ 1900 ਤਕ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1981
  30. ਗੁਰਪਾਲ ਸਿੰਘ ਸੰਧੂ, ਪੰਜਾਬੀ ਨਾਵਲ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
  31. ਹਰਚਰਨ ਸਿੰਘ (ਐਮ.ਏ.) ਜ਼ੇਬੀ ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬੀ ਪ੍ਰਕਾਸ਼ਨ, ਕਰੌਲ ਬਾਗ਼, ਨਵੀਂ ਦਿੱਲੀ, 1954
  32. ਕਿਰਪਾਲ ਸਿੰਘ ਕਸੇਲ (ਸੰਪਾ.), ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ 1) (ਆਦਿ ਕਾਲ ਤੋਂ 1850 ਈ. ਤਕ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1971
  33. ਕਿਰਪਾਲ ਸਿੰਘ ਕਸੇਲ (ਸੰਪਾ.), ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ 2) (1850 ਈ. ਤੋਂ 1970 ਤਕ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1972
  34. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਤੇ ਬੁੱਕ ਸ਼ਾਪ ਲੁਧਿਆਣਾ, 2004
  35. ਕਰਨਜੀਤ ਸਿੰਘ, ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2004
  36. ਕੁਲਬੀਰ ਸਿੰਘ ਕਾਂਗ, ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
  37. ਮੌਲਾ ਬਖ਼ਸ਼ ਕੁਸ਼ਤਾ, ਪੰਜਾਬ ਦੇ ਹੀਰੇ, (ਸੰਪਾ.) ਗੁਰਮੁਖ ਸਿੰਘ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1996
  38. ਮਨਮੋਹਨ ਕੇਸਰ, ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ (20ਵੀਂ ਸਦੀ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1991
  39. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
  40. ਈਸ਼ਰ ਸਿੰਘ ਤਾਂਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ ਤੋਂ ਹੁਣ ਤਕ), ਲੀਨਾ ਪਬਲਿਸ਼ਰਜ਼, ਪਟਿਆਲਾ, 1973
  41. ਈਸ਼ਰ ਸਿੰਘ ਤਾਂਘ, ਪੰਜਾਬੀ ਸਾਹਿਤ ਦੇ ਇਤਿਹਾਸ ਦਾ ਪੁਨਰ-ਮੁਲਾਂਕਣ, ਅਮਰ ਗਿਆਨ ਪ੍ਰਕਾਸ਼ਨ, ਪਟਿਆਲਾ, 1991
  42. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ-ਕਾਲ-ਭਗਤੀ ਕਾਲ ਤੋਂ 1700 ਤਕ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1981
  43. ਧਰਮ ਸਿੰਘ, ਪੰਜਾਬੀ ਖੋਜ ਦਾ ਇਤਿਹਾਸ ਪੰਜਾਬੀ ਅਕਾਦਮੀ, ਦਿੱਲੀ, 2004
  44. ਬਲਦੇਵ ਸਿੰਘ ਧਾਲੀਵਾਲ, ਪੰਜਾਬੀ ਕਹਾਣੀ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2006
  45. ਸੁਰਿੰਦਰ ਸਿੰਘ ਨਰੂਲਾ, ਪੰਜਾਬੀ ਸਾਹਿਤ ਦਾ ਇਤਿਹਾਸ, ਨਿਊ ਏਜ ਕੰਪਨੀ, ਜਲੰਧਰ, 1969
  46. ਸਤਿੰਦਰ ਸਿੰਘ ਨੂਰ, ਪੰਜਾਬੀ ਵਾਰ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
  47. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਦੂਜਾ) (1700 ਤੋਂ 1850 ਈ. ਤਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1984
  48. ਰਤਨ ਸਿੰਘ ਜੱਗੀ, ਸਾਹਿਤ ਅਧਿਐਨ ਵਿਧੀਆਂ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988
  49. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ (ਭਾਗ ਪਹਿਲਾ) (ਪੂਰਵ ਮੱਧਕਾਲ-1), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998
  50. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ (ਭਾਗ ਤੀਜਾ) (ਪੂਰਵ ਮੱਧਕਾਲ-2), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999
  51. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ (ਭਾਗ ਚੌਥਾ) (ਪੂਰਵ ਮੱਧਕਾਲ-3), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2001

ਸਮੱਸਿਆਵਾਂ[ਸੋਧੋ]

  • ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਪਹਿਲੀ ਸਮੱਸਿਆ ਇਹ ਹੈ ਕਿ ਪੰਜਾਬੀ ਸਾਹਿਤ ਨੂੰ ਹੋਰ ਭਾਸ਼ਾਵਾਂ ਦੀਆਂ ਸਾਹਿਤਿਕ ਪਰੰਪਰਾਵਾਂ ਨਾਲੋਂ ਨਿਖੇੜ ਕੇ ਵੱਖਰੇ ਵਰਤਾਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ।
  • ਦੂਜੀ ਬੁਨਿਆਦੀ ਸਮੱਸਿਆ ਸਾਹਿਤ ਤੇ ਇਤਿਹਾਸ ਨੂੰ ਦੋ ਸਮਾਂਨਅੰਤਰ ਵਰਤਾਰੇ ਮੰਨ ਕੇ ਇਹਨਾਂ ਦੇ ਦਵੰਦਾਤਮਕ ਸੰਬੰਧਾਂ ਨੂੰ ਸਮਝਣ ਤੋਂ ਗੁਰੇਜ਼ ਕਰਨ ਦੀ ਹੈ ਜਦਕਿ ਸਾਹਿਤ ਤੇ ਇਤਿਹਾਸ ਇੱਕ ਦੂਜੇ ਨੂੰ ਪੂਰੀ ਤਰਾਂ ਪ੍ਰਭਾਵਿਤ ਕਰਦੇ ਹਨ।
  • ਅਗਲੀ ਸਮੱਸਿਆ ਇਹ ਹੈ ਕਿ ਸਾਹਿਤਿਕਤਾ ਦਾ ਤਕਾਜ਼ਾ ਇਤਿਹਾਸਕਾਰੀ ਦਾ ਬੁਨਿਆਦੀ ਅਧਾਰ ਨਹੀਂ ਜਿਸ ਕਾਰਨ ਉਚਿੱਤ ਰਚਨਾਵਾਂ ਉਚਿੱਤ ਪ੍ਰਤੀਨਿਧਤਾ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ।
  • ਅਗਲੀ ਸਮੱਸਿਆ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਅਤੇ ਨਾਮਕਰਣ ਦੇ ਮੂਲ ਆਧਾਰਾਂ ਦੇ ਨਿਰਧਾਰਣ ਸੰਬੰਧੀ ਨਿਸ਼ਚਿਤ ਪੈਮਾਨੇ ਦੀ ਹੈ।

☆ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਮੁੱਖ ਸਮੱਸਿਆ ਅਤੇ ਸੀਮਾ ਦਾ ਸਬੰਧ ਆਲੋਚਨਾ ਦ੍ਰਿਸ਼ਟੀ ਨਾਲ ਹੈ।

ਸਮੀਖਿਆਤਮਕ ਅਧਿਐਨ[ਸੋਧੋ]

  1. ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਆਪਣੇ ਆਪ ਵਿੱਚ ਅਤਿਅੰਤ ਜਟਿਲ ਸਮੱਸਿਆ ਹੈ। ਪੰਜਾਬੀ ਸਾਹਿਤ ਦੀ ਕਾਲ ਵੰਡ ਅਨੇਕ ਵਿਦਵਾਨਾਂ ਨੇ ਕੀਤੀ ਹੈ ਪਰ ਕਿਸੇ ਵਿਦਵਾਨ ਨੇ ਦੂਸਰੇ ਵਿਦਵਾਨ ਵਲੋਂ ਕੀਤੀ ਕਾਲਵੰਡ ਨੂੰ ਪ੍ਵਾਨ ਨਹੀਂ ਕੀਤਾ
  2. ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਕਰਨ ਵਾਲਿਆਂ ਵਿੱਚ ਬਾਵਾ ਬੁਧ ਸਿੰਘ, ਡਾ. ਬਨਾਰਸੀ ਦਾਸ ਜੈਨ, ਸੁਰਿੰਦਰ ਸਿੰਘ ਕੋਹਲੀ, ਡਾ. ਮੋਹਨ ਸਿੰਘ ਦੀਵਾਨਾ ਅਤੇ ਕਿਰਪਾਲ ਸਿੰੰਘ ਕਸੇਲ ਹੁਰਾਂਂ ਦੇ ਨਾਂਂ ਜਿਕਰਯੋਗ ਹਨ
  3. ਸਾਹਿਤ ਇਤਿਹਾਸ ਦੇ ਵਿਦਵਾਨਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਕਿ ਕਾਲਵੰਡ ਦਾ ਅਧਾਰ ਕੀ ਬਣਾਇਆ ਜਾਵੇ? ਰਾਜਨੀਤਕ ਲਹਿਰਾਂ ਨਾਲ ਲੇਖਕ ਦੀ ਰਚਨਾ ਤੇ ਜੀਵਨ ਦਾ ਸਮਾਂ ਮੇਲ ਨਹੀਂ ਖਾਂਦਾ, ਲੇਖਕ ਵੱਖ ਵੱਖ ਖੇਤਰਾਂ ਵਿੱਚ ਇੱਕ ਤੋਂ ਵੱਧ ਵਧੇਰੇ ਪ੍ਤਿਭਾਸ਼ੀਲ ਹੋ ਸਕਦੇ ਹਨ
  4. ਕਿਸੇ ਇੱਕ ਲੇਖਕ ਦੀ ਲਿਖਤ ਲੰਬੇ ਅਰਸੇ ਤੱਕ ਫੈਲੀ ਹੁੰਦੀ ਹੈ ਜਿਵੇਂ ਕਿ ਪੰਜਾਬੀ ਵਿੱਚ ਕਰਤਾਰ ਸਿੰਘ ਦੁੱਗਲ ਹੈ ਤੇ ਹੋਰ ਬਹੁਤ ਸਾਰੇ ਲੇਖਕ ਰੁਕ ਰੁਕ ਕੇ ਰਚਨਾ ਕਰਦੇ ਹਨ, ਇਸ ਲਈ ਇਹਨਾਂ ਦਾ ਕਿਸੇ ਇੱਕ ਖਾਸ ਕਾਲ ਵਿੱਚ ਸਮਾਉਣਾ ਸੰਭਵ ਨਹੀਂ ਹੁੰਦਾ
  5. ਸਾਹਿਤ ਦੇ ਇਤਿਹਾਸਕਾਰ ਨੂੰ ਇਤਿਹਾਸ ਦੇ ਬੁਨਿਆਦੀ ਸੰਕਲਪਾਂ ਦੀ ਬਰਾਬਰ ਸਮਝ ਹੋਵੇ, ਇਹ ਜ਼਼ਰੂਰੀ ਨਹੀਂ ਹੁੰਦਾ, ਇਕੋ ਵਿਅਕਤੀ ਇਕੋ ਸਮੇਂ ਸਾਹਿਤਕਾਰ ਅਲੋਚਕ ਤੇ ਇਤਿਹਾਸਕਾਰ ਘੱਟ ਹੀ ਹੁੰਦਾ ਹੈ
  6. ਸਾਹਿਤ ਦਾ ਇਤਿਹਾਸ ਇਹ ਮੰੰਗ ਕਰਦਾ ਹੈ ਕਿ ਉਹ ਸਾਹਿਤਕ ਵਿਧਾਵਾਂ, ਲਹਿਰਾਂ ਆਦਿ ਦਾ ਬਰਾਬਰ ਮੁਲਾਂਕਣ ਕਰੇ, ਪਰ ਸਾਹਿਤਕਾਰ ਕਿਸੇ ਇੱਕ ਵਿਧਾ ਨਾਲ ਜੁੜੇ ਹੋਣ ਕਾਰਨ ਸਾਰੀਆਂ ਵਿਧਾਵਾਂ ਦਾ ਸਹੀ ਮੁਲਾਂਕਣ ਕਰਨ ਦੀ ਸਮਰੱਥਾ ਨਹੀਂ ਰਖ ਸਕਦੇ
  7. ਸੋ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਅਤਿਅੰਤ ਪ੍ਤਿਭਾਸ਼ੀਲ ਵਿਅਕਤੀ ਹੀ ਕਰ ਸਕਦਾ ਹੈ, ਇਸ ਨੂੰ ਨਿਭਾਉਣ ਲਈ ਕਠਿਨ ਮਿਹਨਤ ਦੀ ਲੋੜ ਹੁੰਦੀ ਹੈ

ਸਹਾਇਕ ਪੁਸਤਕ[ਸੋਧੋ][ਸੋਧੋ]

1 ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ, ਪ੍ਕਾਸ਼ਕ ਵਾਰਿਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ

2 ਸਾਹਿਤ ਦੀ ਇਤਿਹਾਸਕਾਰੀ ਚਾਨਣ ਸਿੰਘ ਨਿਰਮਲ