ਸਿਨਕਲੇਅਰ ਲੁਈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਨਕਲੇਅਰ ਲੁਈਸ
Lewis in 1930
Lewis in 1930
ਜਨਮਹੈਰੀ ਸਿੰਕਲੇਅਰ ਲੇਵਿਸ
(1885-02-07)7 ਫਰਵਰੀ 1885
ਸੌਕ ਸੈਂਟਰ, ਮਿਨੇਸੋਟਾ, ਯੂਨਾਈਟਿਡ ਸਟੇਟਸ
ਮੌਤ10 ਜਨਵਰੀ 1951(1951-01-10) (ਉਮਰ 65)
ਰੋਮ, ਇਟਲੀ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਦਾ ਲੇਖਕ, ਨਾਟਕਕਾਰ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਯੇਲ ਯੂਨੀਵਰਸਿਟੀ
ਪ੍ਰਮੁੱਖ ਅਵਾਰਡਸਾਹਿਤ ਵਿੱਚ ਨੋਬਲ ਪੁਰਸਕਾਰ
1930
ਜੀਵਨ ਸਾਥੀGrace Livingston Hegger (1914–1925) (divorced)
Dorothy Thompson (1928–1942) (divorced)
ਬੱਚੇTwo
ਦਸਤਖ਼ਤ

ਹੈਰੀ ਸਿੰਕਲੇਅਰ ਲੇਵਿਸ ਜਾਂ ਹੈਰੀ ਸਿਨਕਲੇਅਰ ਲੁਈਸ (7 ਫਰਵਰੀ, 1885 – 10 ਜਨਵਰੀ 1951) ਇੱਕ ਅਮਰੀਕੀ ਨਾਵਲਕਾਰ, ਨਿੱਕੀਕਹਾਣੀ ਦਾ ਲੇਖਕ ਅਤੇ ਨਾਟਕਕਾਰ ਸੀ। 1930 ਵਿੱਚ, ਉਹ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਸੰਯੁਕਤ ਰਾਜ ਅਮਰੀਕਾ ਤੋਂ ਪਹਿਲੇ ਲੇਖਕ ਬਣਿਆ। "ਉਸਦੇਸ਼ਕਤੀਸ਼ਾਲੀ ਅਤੇ ਗ੍ਰਾਫਿਕ ਵਰਣਨ ਅਤੇ ਤੀਖਣ ਬੁੱਧੀ ਅਤੇ ਹਾਸਵਿਨੋਦ ਨਾਲ ਨਵੀਂ ਕਿਸਮ ਦੇ ਪਾਤਰ ਘੜਨ ਦੀ ਉਸ ਦੀ ਯੋਗਤਾ" ਲਈ ਉਸਨੂੰ ਸਨਮਾਨਿਤ ਕੀਤਾ ਗਿਆ ਸੀ। ਉਸ ਦੀਆਂ ਰਚਨਾਵਾਂ ਦੋਨਾਂ ਵੱਡੀਆਂ ਜੰਗਾਂ ਦੇ ਵਿਚਕਾਰ ਅਮਰੀਕੀ ਪੂੰਜੀਵਾਦ ਅਤੇ ਪਦਾਰਥਵਾਦ ਦੇ ਬਾਰੇ ਉਸ ਦੇ ਸ਼ੂਝ ਭਰੇ ਅਤੇ ਆਲੋਚਨਾਤਮਿਕ ਵਿਚਾਰਾਂ ਲਈ ਜਾਣੀਆਂ ਜਾਂਦੀਆਂ ਹਨ। [1] ਉਸ ਦਾ ਆਧੁਨਿਕ ਕੰਮਕਾਜੀ ਔਰਤਾਂ ਦੇ ਧੜੱਲੇਦਾਰ ਪਾਤਰ ਸਿਰਜਣ ਲਈ ਵੀ ਸਤਿਕਾਰ ਕੀਤਾ ਜਾਂਦਾ ਹੈ। ਐਚ. ਐਲ ਮੇਨਕਨ ਨੇ ਉਸ ਬਾਰੇ ਲਿਖਿਆ, "[ਜੇ] ਸਾਡੇ ਵਿਚਕਾਰ ਇੱਕ ਨਾਵਲਕਾਰ ਹੈ ਜਿਸ ਦੀ ਆਪਣੇ ਕੰਮ ਨਾਲ ਪ੍ਰਮਾਣਿਕ ਕਾਲ ਹੈ ... ਇਹ ਮਿਨੇਸੋਟਾ ਦੇ ਜੰਗਲੀ ਇਲਾਕੇ ਦਾ ਲਾਲ-ਵਾਲਾਂ ਵਾਲਾ ਵਾਵਰੋਲਾ ਹੈ।"[2] ਉਸ ਨੂੰ ਅਮਰੀਕੀ ਡਾਕ ਸੇਵਾ ਦੁਆਰਾ ਮਹਾਨ ਅਮਰੀਕਨਾਂ ਦੀ ਲੜੀ ਵਿੱਚ ਡਾਕ ਟਿਕਟ ਨਾਲ ਸਨਮਾਨਤ ਕੀਤਾ ਗਿਆ ਹੈ। 

ਬਚਪਨ ਅਤੇ ਸਿੱਖਿਆ[ਸੋਧੋ]

812 ਸਿਨਕਲੇਅਰ ਲੇਵੀਸ ਐਵਨਿਊ, ਸੌਕ ਸੈਂਟਰ, ਮਿਨੀਸੋਟਾ, ਵਿੱਚ ਲੇਖਕ ਦੇ ਬਚਪਨ ਦਾ ਘਰ, ਹੁਣ ਇੱਕ ਅਜਾਇਬ ਘਰ ਹੈ।

7 ਫਰਵਰੀ 1885 ਨੂੰ ਅਮਰੀਕਾ ਦੇ ਇੱਕ ਸਭ ਤੋਂ ਵੱਧ ਸਕੈਂਡੇਨੇਵੀਅਨ ਭਾਗ, ਮਿਨੇਸੋਟਾ ਦੇ ਸੌਕ ਸੈਂਟਰ, ਪਿੰਡ ਵਿੱਚ ਪੈਦਾ ਹੋਇਆ, ਸਿਨਕਲੇਰ ਲੇਵਿਸ ਨੇ ਛੋਟੀ ਉਮਰ ਵਿੱਚ ਹੀ ਕਿਤਾਬਾਂ ਪੜ੍ਹਨ ਲੱਗ ਪਿਆ ਸੀ ਅਤੇ ਡਾਇਰੀ ਰੱਖ ਲਈ ਸੀ। ਉਸ ਦੇ ਦੋ ਭਰਾ ਸਨ, ਫਰੈੱਡ (ਜਨਮ 1875) ਅਤੇ ਕਲਾਊਡ (ਜਨਮ 1878)।  ਉਸ ਦਾ ਪਿਤਾ, ਐਡਵਿਨ ਜੇ. ਲੇਵਿਸ, ਇੱਕ ਡਾਕਟਰ ਅਤੇ ਸਖ਼ਤ ਅਨੁਸ਼ਾਸਨ ਪਸੰਦ ਇਨਸਾਨ ਸੀ, ਅਤੇ ਉਸ ਨੂੰ ਆਪਣੇ ਸੰਵੇਦਨਸ਼ੀਲ, ਤੀਜੇ ਪੁੱਤਰ ਨਾਲ ਜੁੜਨ ਵਿੱਚ ਮੁਸ਼ਕਿਲ ਆ ਰਹੀ ਸੀ। ਲੇਵਿਸ ਦੀ ਮਾਂ ਐਂਮਾ ਕਰਮੋਟ ਲੇਵਿਸ ਦੀ 1891 ਵਿੱਚ ਮੌਤ ਹੋ ਗਈ ਸੀ। ਅਗਲੇ ਸਾਲ, ਐਡਵਿਨ ਲੇਵਿਸ ਨੇ ਇਜ਼ਾਬੈਲ ਵਾਰਨਰ ਨਾਲ ਵਿਆਹ ਕਰ ਲਿਆ। ਇਜ਼ਾਬੈਲ ਦੀ ਸੰਗਤ ਦਾ ਜਵਾਨ ਲੇਵਿਸ ਨੇ ਭਲੀਭਾਂਤ ਆਨੰਦ ਮਾਣਿਆ। ਉਸ ਦੇ ਇਕੱਲ ਭਰੇ ਬਚਪਨ ਦੇ ਦੌਰਾਨ, ਬੇਡੌਲ ਜਿਹੇ ਲੇਵਿਸ - ਲੰਬਾ, ਬਹੁਤਾ ਹੀ ਪਤਲਾ, ਉਤੋਂ ਮੁਹਾਂਸਿਆਂ ਦੀ ਮਾਰ ਅਤੇ ਕੁਝ ਹੱਦ ਤੱਕ ਉਭਰੀਆਂ ਅੱਖਾਂ ਦੇ ਕਰਨ - ਨੂੰ ਦੋਸਤ ਬਣਾਉਣ ਵਿੱਚ ਬੜੀ ਮੁਸ਼ਕਲ ਸੀ ਅਤੇ ਕਈ ਸਥਾਨਕ ਲੜਕੀਆਂ ਦੇ ਮਗਰ ਮਾਰਿਆ ਮਾਰਿਆ ਫਿਰਦਾ ਹੁੰਦਾ ਸੀ।13 ਸਾਲ ਦੀ ਉਮਰ ਵਿੱਚ ਉਹ ਸਪੈਨਿਸ਼-ਅਮਰੀਕਨ ਯੁੱਧ ਵਿੱਚ ਇੱਕ ਢੋਲਚੀ ਲੜਕਾ ਬਣਨ ਦੀ ਇੱਛਾ ਨਾਲ ਘਰੋਂ ਭੱਜ ਗਿਆ ਸੀ।  [3] In 1902 ਦੇ ਅਖੀਰ ਵਿੱਚ ਲੇਵਿਸ ਨੇ ਓਬੇਰਲਿਨ ਅਕੈਡਮੀ (ਓਬੇਰਲਿਨ ਕਾਲਜ ਦੇ ਤਤਕਾਲ ਮੁਢਲੇ ਤਿਆਰੀ ਵਿਭਾਗ) ਵਿੱਚ ਇੱਕ ਸਾਲ ਲਈ ਘਰੋਂ ਬਾਹਰ ਰਿਹਾ ਤਾਂ ਜੋ ਉਸ ਨੂੰ ਯੇਲ ਯੂਨੀਵਰਸਿਟੀ ਨੇ ਦਾਖਲਾ ਮਿਲ ਸਕੇ। ਓਬੈਰਲਿਨ ਵਿੱਚ ਹੋਣ ਸਮੇਂ, ਉਸ ਵਿੱਚ ਤਕੜਾ ਧਾਰਮਿਕ ਉਤਸ਼ਾਹ ਪੈਦਾ ਹੋ ਗਿਆ ਜੋ ਕਿ ਬਾਕੀ ਬਚੇ ਕਿਸ਼ੋਰ ਸਾਲਾਂ ਵਿੱਚ ਵਧਦਾ ਘਟਦਾ ਰਿਹਾ। ਉਹ 1903 ਵਿੱਚ ਯੇਲ ਵਿੱਚ ਦਾਖ਼ਲ ਹੋਇਆ ਪਰ ਉਸ ਨੇ 1908 ਵਿੱਚ ਜਾ ਕੇ ਆਪਣੀ ਬੈਚੂਲਰ ਡਿਗਰੀ ਹਾਸਲ ਨਹੀਂ ਕੀਤੀ, ਕਿਉਂਕਿ ਉਹ ਐਂਗਲਵੁੱਡ, ਨਿਊ ਜਰਜ਼ੀ ਵਿੱਚ ਅਪਟਨ ਸਿਨਕਲੇਅਰ ਦੀ ਸਹਿਕਾਰੀ-ਰਹਾਇਸ਼ੀ ਬਸਤੀ, ਐਲਿਕਨ ਹੋਮ ਕਲੋਨੀ, ਵਿੱਚ ਕੰਮ ਕਰਨ ਲਈ ਅਤੇ ਪਨਾਮਾ ਦੀ ਯਾਤਰਾ ਕਰਨ ਲਈ ਵੀ ਸਮਾਂ ਕੱਢਦਾ ਸੀ। ਲੇਵਿਸ ਦਾ ਰੁੱਖੀ ਰੁੱਖੀ ਲਗਦੀ ਸ਼ਕਲ, ਨਵੇਂ ਨਵੇਂ ਦੇਸੀ ਤੌਰ ਤਰੀਕੇ ਅਤੇ  ਅਤੇ ਸਵੈ-ਮਹੱਤਵ ਦੀਆਂ ਵੱਡੀਆਂ ਵੱਡੀਆਂ ਗੱਲਾਂ ਨੇ ਉਸ ਲਈ ਓਬੇਰਲਿਨ ਅਤੇ ਯੇਲ ਵਿੱਚ ਦੋਸਤ ਬਣਾਉਣਾ ਅਤੇ ਰੱਖਣਾ ਮੁਸ਼ਕਲ ਬਣਾ ਦਿੱਤਾ। ਉਸਨੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਵਿੱਚ ਕੁਝ ਕੁ ਮੁਕਾਬਲਤਨ ਲੰਬੇ ਸਮੇਂ ਦੀਆਂ ਦੋਸਤੀਆਂ ਦੀ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਵਿੱਚੋਂ ਕੁਝ ਨੇ ਇੱਕ ਲੇਖਕ ਵਜੋਂ ਉਸਦੀ ਯੋਗਤਾ ਨੂੰ ਮਾਨਤਾ ਵੀ ਦਿੱਤੀ ਸੀ।[4]

ਸ਼ੁਰੂਆਤੀ ਕੈਰੀਅਰ[ਸੋਧੋ]

ਸਿੰਕਲੇਅਰ ਲੇਵਿਸ 1914 ਵਿਚ

ਵਿਆਹ ਅਤੇ ਪਰਿਵਾਰ[ਸੋਧੋ]

ਵਪਾਰਕ ਸਫਲਤਾ[ਸੋਧੋ]

ਨੋਬਲ ਪੁਰਸਕਾਰ[ਸੋਧੋ]

ਬਾਅਦ ਵਾਲੇ ਸਾਲ[ਸੋਧੋ]

ਸਿਨਕਲੇਰ ਲੁਈਸ ਆਪਣਾ 1943 ਭਾਸ਼ਣ ਦਾ ਦੌਰਾ ਸ਼ੁਰੂ ਕਰਨ ਸਮੇਂ ਲੁਈਸ ਬਰਾਊਨ ਦੇ ਨਵੇਂ ਨਾਵਲ ਦੀ ਜਾਂਚ ਕਰ ਰਿਹਾ ਹੈ।

ਨੋਬਲ ਪੁਰਸਕਾਰ ਜਿੱਤਣ ਤੋਂ ਬਾਅਦ, ਲੇਵਿਸ ਨੇ ਗਿਆਰਾਂ ਹੋਰ ਨਾਵਲ ਲਿਖ ਦਿੱਤੇ, ਜਿਨ੍ਹਾਂ ਵਿੱਚੋਂ ਦਸ ਅਜਿਹੇ ਸਨ ਜਿਹਦੇ ਉਸਦੇ ਜੀਵਨ ਕਾਲ ਵਿੱਚ ਹੀ ਛਪ ਗਏ ਸਨ। ਸਭ ਤੋਂ ਵਧੀਆ ਯਾਦ ਕੀਤਾ ਜਾਂਦਾ ਨਾਵਲ "ਇਟ ਕਾਨ'ਟ ਨਹੀਂ ਹੋਪੈਨ ਹੇਅਰ" (1935) ਅਮਰੀਕੀ ਪ੍ਰਧਾਨ ਲਈ ਇੱਕ ਫਾਸੀਵਾਦੀ ਦੀ ਚੋਣ ਬਾਰੇ ਹੈ। 

ਹਵਾਲੇ[ਸੋਧੋ]

  1. "Sinclair Lewis". Biography.com. Archived from the original on ਫ਼ਰਵਰੀ 4, 2013. Retrieved October 13, 2017. {{cite web}}: Unknown parameter |dead-url= ignored (|url-status= suggested) (help)
  2. Carl Bode, Mencken (Carbondale, Illinois: Southern Illinois University Press, 1969), p. 166.
  3. Schorer, 3–22.
  4. Schorer, 47–136