ਸੁਰਿੰਦਰ ਧੰਜਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਰਿੰਦਰ ਧੰਜਲ
ਜਨਮ22 ਮਾਰਚ 1950
ਭਾਰਤੀ ਪੰਜਾਬ
ਕਿੱਤਾਕਵੀ, ਆਲੋਚਕ, ਪੱਤਰਕਾਰ, ਨਾਟਕ ਨਿਰਦੇਸ਼ਕ, ਕਲਾਕਾਰ ਅਤੇ ਕੰਪਿਊਟਰ ਵਿਗਿਆਨੀ
ਭਾਸ਼ਾਪੰਜਾਬੀ
ਸਿੱਖਿਆਇਲੈਕਟ੍ਰੀਕਲ ਇੰਜਨੀਅਰਿੰਗ
ਅਲਮਾ ਮਾਤਰਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ

ਸੁਰਿੰਦਰ ਧੰਜਲ ਇੱਕ ਪੰਜਾਬੀ ਕਵੀ, ਆਲੋਚਕ, ਪੱਤਰਕਾਰ, ਨਾਟਕ ਨਿਰਦੇਸ਼ਕ, ਕਲਾਕਾਰ ਅਤੇ ਕੰਪਿਊਟਰ ਵਿਗਿਆਨੀ ਹੈ ਜਿਸਨੇ ਪੰਜਾਬੀ ਸਾਹਿਤ ਅਤੇ ਕਲਾ ਨਾਲ ਜੁੜੇ ਪੰਜਾਬੀਆਂ ਵਿੱਚ ਆਪਣੀ ਪਛਾਣ ਬਣਾਈ ਹੈ।[1] ਉਹ ਕੈਮਲੂਪਸ ਵਿਖੇ ਯੂਨੀਵਰਸਿਟੀ ਵਿੱਚ ਕੰਪਿਊਟਿੰਗ ਸਾਇੰਸ ਪੜ੍ਹਾਉਂਦਾ ਹੈ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦਾ ਕਨਵੀਨਰ ਹੈ।

ਮੁਢਲੀ ਜਿੰਦਗੀ ਅਤੇ ਵਿਦਿਆ[ਸੋਧੋ]

ਸੁਰਿੰਦਰ ਧੰਜਲ ਦਾ ਜਨਮ 22 ਮਾਰਚ, 1950 ਨੂੰ ਪਿੰਡ ਚੱਕ ਭਾਈਕਾ, ਜਿਲ੍ਹਾ ਲੁਧਿਆਣਾ ਵਿੱਚ ਹੋਇਆ। ਉਸ ਨੇ ਸੰਨ 1971 ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਸੰਨ 1972 ਵਿੱਚ ਉਹ ਕੈਨੇਡਾ ਆ ਗਿਆ। ਕੈਨੇਡਾ ਆ ਕੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 1980 ਵਿੱਚ ਯੂਨੀਵਰਸਿਟੀ ਆਫ ਵਿੰਡਜ਼ਰ (ਉਨਟੇਰੀਓ) ਤੋਂ ਮਾਸਟਰ ਆਫ ਅਪਲਾਈਡ ਸਾਇੰਸ (ਇਲੈਕਟ੍ਰੀਕਲ ਇੰਜਨੀਅਰਿੰਗ) ਦੀ ਡਿਗਰੀ ਲਈ। ਸੰਨ 1988 ਵਿੱਚ ਮੈਕਮਾਸਟਰ ਯੂਨੀਵਰਸਿਟੀ ਆਫ ਹੈਮਿਲਟਨ ਤੋਂ ਕੰਪਿਊਟਰ ਸਾਇੰਸ ਦੀ ਮਾਸਟਰ ਕੀਤੀ। ਸੰਨ 2005 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੰਜਾਬੀ ਵਿੱਚ ਪੀ ਐੱਚ ਡੀ ਅਤੇ ਸੰਨ 2014 ਵਿੱਚ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਸਾਇੰਸ ਵਿੱਚ ਪੀ ਐੱਚ ਡੀ ਪ੍ਰਾਪਤ ਕੀਤੀ। [2]

ਰੁਜ਼ਗਾਰ[ਸੋਧੋ]

ਸੰਨ 1972 ਵਿੱਚ ਕੈਨੇਡਾ ਆਉਣ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੜ੍ਹਨ ਦੇ ਨਾਲ ਨਾਲ ਉਹ ਕਈ ਛੋਟੇ ਮੋਟੇ ਕੰਮ ਕਰਦੇ ਰਿਹਾ। ਸੰਨ 1980 ਵਿੱਚ ਆਪਣੀ ਮਾਸਟਰ ਦੀ ਡਿਗਰੀ ਕਰਨ ਤੋਂ ਬਾਅਦ ਉਹ ਪ੍ਰੋਕਟਰ ਐਂਡ ਗੈਂਬਲ ਦੇ ਗਰੈਂਡ ਪਰੇਰੀ ਦੇ ਪਲਾਂਟ ਵਿੱਚ ਕੰਮ ਕਰਨ ਲੱਗਾ। ਇਥੇ ਉਸ ਨੇ ਡੀਜ਼ਾਇਨ ਮੈਨੇਜਰ ਅਤੇ ਪਲਾਂਟ ਪ੍ਰੋਸੈੱਸ ਕੰਟਰੋਲ ਇੰਜਨੀਅਰ ਦੇ ਅਹੁਦੇ 'ਤੇ ਕੰਮ ਕੀਤਾ। ਸੰਨ 1985 ਵਿੱਚ ਉਹ ਯੂਨੀਵਰਸਿਟੀ ਆਫ ਅਲਬਰਟਾ, ਐਡਮੰਟਨ ਵਿੱਚ ਕੰਪਿਊਟਿੰਗ ਸਾਇੰਸ ਦਾ ਅਸਿਸਟੈਂਟ ਪ੍ਰੋਫੈਸਰ ਆ ਲੱਗਾ ਇੱਥੇ ਉਸ ਨੇ 1989 ਤੱਕ ਪੜ੍ਹਾਇਆ। ਇਸ ਤੋਂ ਬਾਅਦ ਉਹ 'ਟਾਮਸਨ ਰਿਵਰਜ਼ ਯੂਨੀਵਰਸਿਟੀ' ਕੈਮਲੂਪਸ ਵਿੱਚ ਆ ਗਿਆ। ਉਦੋਂ ਤੋਂ ਲੈ ਕੇ ਹੁਣ (2017) ਤੱਕ ਉਹ ਇਸ ਯੂਨੀਵਰਸਿਟੀ ਵਿੱਚ ਪੜ੍ਹਾ ਰਿਹਾ ਹੈ ਅਤੇ ਇਸ ਸਮੇਂ ਉਹ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਉੱਤੇ ਨਿਯੁਕਤ ਹੈ। [3]

ਸਾਹਿਤਕ ਸਫਰ[ਸੋਧੋ]

ਡਾ.: ਧੰਜਲ ਦੀਆ ਹੁਣ ਤਕ ਛੇ ਕਿਤਾਬਾ ਛਪ ਚੁੱਕੀਆਂ ਹਨ। ਉਹਨਾਂ ਦੀ ਕਵਿਤਾ ਦੀ ਪਹਿਲੀ ਕਿਤਾਬ “ਸੂਰਜਾ ਦੇ ਹਮਸਫਰ” ਸੰਨ 1972 ਵਿੱਚ ਛਪੀ। ਓੁਹ ਕੈਨੇਡਾ. ਵਿੱਚ ਛਪਣ ਵਾਲੇ ਸਾਹਿਤਕ ਅਤੇ ਸਭਿਆਚਾਰਕ ਰਸਾਲੇ “ਵਤਨੋਂ ਦੂਰ” ਦੇ ਮੋਢੀ ਸੰਪਾਦਕ ਸਨ। ਇਹ ਰਸਾਲਾ 1973 ਵਿੱਚ ਸੁਰੂ ਹੋਇਆ ਸੀ ਅਤੇ ਅਪ੍ਰੈਲ 1986 ਵਿੱਚ ਬੰਦ ਹੋ ਗਿਆ ਸੀ। ਉਹ 1973 ਵਿੱਚ ਹੋਂਦ ਵਿੱਚ ਆਈ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੇ ਪਹਿਲੇ ਜਨਰਲ ਸਕਤਰ ਸਨ। [4]

ਕਵਿਤਾ ਲਿਖਣ ਦੇ ਨਾਲ ਨਾਲ ਉਹ ਥਿਏਟਰ ਵਿੱਚ ਵੀ ਦਿਲਚਸਪੀ ਲੈਂਦੇ ਰਹੇ ਹਨ।  ਉਹਨਾਂ ਨੇ ਦਸੰਬਰ 1970 ਵਿੱਚ ਕੈਨੇਡਾ. ਦੇ ਸਹਿਰ ਵੈਨਕੂਵਰ ਵਿੱਚ ਪਹਿਲੀ ਵਾਰ ਹੋਏ ਪੰਜਾਬੀ ਨਾਟਕ ਤੀਜੀ ਪਾਸ ਦਾ ਨਿਰਦੇਸਨ ਕੀਤਾ। ਫਿਰ 1984 ਵਿੱਚ ਉਹਨਾਂ ਨੇ ਇਕ ਹੋਰ ਨਾਟਕ ਦਾ ਨਿਰਦੇਸਨ ਕੀਤਾ ਜਿਸ ਦਾ ਨ੍ਵ ਸੀ “ਇਨਕਲਾਬ ਞਿੰਦਾਬਾਦ”।

ਕਿਤਾਬਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਸੂਰਜਾਂ ਦੇ ਹਮਸਫ਼ਰ (1972)
  • ਤਿੰਨ ਕੋਣ (ਤਿੰਨ ਕਵੀਆਂ - ਇਕਬਾਲ ਰਾਮੂਵਾਲੀਆ, ਸੁਰਿੰਦਰ ਧੰਜਲ, ਅਤੇ ਸੁਖਿੰਦਰ ਦਾ ਸਾਂਝਾ ਕਾਵਿ-ਸੰਗ੍ਰਹਿ (1979)
  • ਜ਼ਖਮਾਂ ਦੀ ਫ਼ਸਲ (1985)
  • ਪਾਸ਼ ਦੀ ਯਾਦ ਵਿੱਚ: ਦਸ ਕਵਿਤਾਵਾਂ (1991)
  • ਕਵਿਤਾ ਦੀ ਲਾਟ (2011)

ਆਲੋਚਨਾ[ਸੋਧੋ]

  • ਨਾਟਕ, ਰੰਗਮੰਚ, ਆਤਮਜੀਤ ਅਤੇ ਕੈਮਲੂਪਸ ਦੀਆਂ ਮੱਛੀਆਂ (1998)

ਕਾਵਿ-ਨਮੂਨਾ[ਸੋਧੋ]

ਜੰਗਲ਼ 'ਚ ਤੁਰਦਿਆਂ ਜਦੋਂ ਕੋਈ ਰਿੱਛ ਆਵੇਗਾ
ਤੇ ਦੋਸਤ ਮੇਰਾ ਦੌੜ ਰੁੱਖ 'ਤੇ ਬੈਠ ਜਾਵੇਗਾ
ਤਾਂ ਮੈਂ, ਏਸ ਤੋਂ ਪਹਿਲਾਂ, ਕਿ ਰਿੱਛ ਮੈਨੂੰ ਅਧਮੋਇਆ ਕਹੇ
ਤੇ ਮੇਰੀ ਹੋਂਦ ਬੁਜ਼ਦਿਲ ਹੋਣ ਦੇ ਇਲਜ਼ਾਮ ਦੀ ਪੀੜਾ ਸਹੇ
ਮੈਂ ਦੋਸਤਾਂ ਤੇ ਦੁਸ਼ਮਣਾਂ ਦੀ ਪਹਿਚਾਣ ਕਰਾਂਗਾ
ਰਿੱਛਾਂ ਤੇ ਮੌਸਮੀ ਦੋਸਤਾਂ ਲਈ ਜੋ ਕੁਝ ਸਰਿਆ, ਕਰਾਂਗਾ
ਫਿਰ ਦੁਸ਼ਮਣਾਂ ਲਈ ਜੀਆਂਗਾਂ ਤੇ ਦੋਸਤਾਂ ਲਈ ਮਰਾਂਗਾ
ਤੇ ਜਦੋਂ ਵੀ ਨਿਰਛਲ ਜੀਵਨ ਦਾ ਮਰਨ ਹੁੰਦਾ ਹੈ
ਪੁਰਾਣੀ ਕਥਾ 'ਚੋਂ ਨਵੀਂ ਕਥਾ ਦਾ ਜਨਮ ਹੁੰਦਾ ਹੈ

ਇਨਾਮ[ਸੋਧੋ]

ਡਾ. ਧੰਜਲ ਨੂੰ 1970 ਵਿੱਚ ਪੰਜਾਬੀ ਦੇ ਇਮਤਿਹਾਨ ਵਿੱਚ ਪਹਿਲਾ ਆਉਣ ਲਈ ਮੈਡਲ ਮਿਲਿਆ ਸੀ। [5]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "ਸਾਹਿਤ ਅਤੇ ਸਾਇੰਸ ਦਾ ਸੁਮੇਲ ਡਾ. ਸੁਰਿੰਦਰ ਧੰਜਲ --- ਮੁਲਾਕਾਤੀ: ਸਤਨਾਮ ਢਾਅ". Archived from the original on 2016-03-05. Retrieved 2014-03-14. {{cite web}}: Unknown parameter |dead-url= ignored (|url-status= suggested) (help)
  2. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾਂ ਦੇ ਭੇਤ- ਭਾਗ ਦੂਜਾ, ਸੰਗਮ ਪਬਲੀਕੇਸ਼ਨਜ਼, 2015, ਸਫਾ 285-327 and Surinder Dhanjal, P Eng Archived 2014-10-21 at the Wayback Machine..
  3. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾਂ ਦੇ ਭੇਤ- ਭਾਗ ਦੂਜਾ, ਸੰਗਮ ਪਬਲੀਕੇਸ਼ਨਜ਼, 2015, ਸਫਾ 285-327 and Surinder Dhanjal, P Eng Archived 2014-10-21 at the Wayback Machine..
  4. http://kamino.tru.ca/experts/home/main/bio.html?id=sdhanjal
  5. http://www.tru.ca/faculty/sdhanjal/[permanent dead link]