ਸੁਰਿੰਦਰ ਸੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਿੰਦਰ ਸੀਮਾ ਇੱਕ ਪੰਜਾਬੀ ਦੋਗਾਣਾ ਗਾਇਕਾ ਸੀ ਜੋ ਅਸਲ ਵਿੱਚ ਕਸ਼ਮੀਰੀ ਔਰਤ ਸੀ। ਉਸ ਨੇ ਸਿਰੀ ਰਾਮ ਦਰਦ, ਹਰਚਰਨ ਗਰੇਵਾਲ, ਕੁਲਦੀਪ ਮਾਣਕ, ਸੀਤਲ ਸਿੰਘ ਸੀਤਲ ਨਾਲ ਦੋਗਾਣਾ ਗੀਤ ਗਾਏ। ਉਸਨੇ ਪੰਜਾਬ ਦੇ ਮਸ਼ਹੂਰ ਗੀਤਕਾਰਾਂ ਇੰਦਰਜੀਤ ਹਸਨਪੁਰੀ, ਗੁਰਦੇਵ ਮਾਨ, ਚਮਨ ਲਾਲ ਸ਼ੁਗਲ, ਬਾਬੂ ਸਿੰਘ ਮਾਨ, ਅਮਰ ਸਿੰਘ ਚਮਕੀਲਾ ਤੇ ਪਾਲੀ ਦੇਤਵਾਲੀਆ ਦੇ ਲਿਖੇ ਗੀਤ ਆਪਣੀ ਅਵਾਜ਼ ਵਿੱਚ ਰਿਕਾਰਡ ਕਰਵਾਏ।

ਨਿੱਜੀ ਜ਼ਿੰਦਗੀ[ਸੋਧੋ]

ਸੁਰਿੰਦਰ ਸੀਮਾ ਦਾ ਜਨਮ ਕਸ਼ਮੀਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਕਾਲੀਚਰਨ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ।ਉਸਨੂੰ ਸ਼ੁਰੂ ਤੋਂ ਹੀ ਸੰਗੀਤ ਦਾ ਸ਼ੌਂਕ ਸੀ ਜਿਸ ਕਰਕੇ ਉਸਨੇ ਸੰਗੀਤ ਵਿੱਚ ਬੀ.ਏ. ਕੀਤੀ। ਮੁਢਲੇ ਤੌਰ ਤੇ ਉਸਨੇ ਪੰਜਾਬੀ ਗਾਇਕ ਸਿਰੀ ਰਾਮ ਦਰਦ ਨਾਲ ਕੰਮ ਕੀਤਾ ਤੇ 1964 ਦੇ ਨੇੜੇ ਤੇੜੇ ਦੋਗਾਣੇ ਰਿਕਾਰਡ ਕਰਵਾਏ। ਉਸ ਤੋਂ ਬਾਅਦ ਪੰਜਾਬੀ ਗਾਇਕ ਹਰਚਰਨ ਗਰੇਵਾਲ ਨਾਲ ਕੰਮ ਕੀਤਾ ਤੇ ਵਿਆਹ ਵੀ ਕਰਵਾਇਆ। ਉਹਨਾਂ ਦਾ ਗੀਤ 'ਮੇਰਾ ਬੜਾ ਕਰਾਰਾ ਪੂਦਨਾ' ਕਾਫੀ ਮਸ਼ਹੂਰ ਹੋਇਆ। ਕਸ਼ਮੀਰੀ ਹੋਣ ਕਰਕੇ ਉਸਦਾ ਪੰਜਾਬੀ ਉਚਾਰਣ ਸ਼ੁੱਧ ਨਹੀਂ ਸੀ ਜਿਸ ਕਾਰਨ ਪੰਜਾਬੀ ਗੀਤਾਂ ਵਿੱਚ ਵੀ ਹਿੰਦੀ ਸ਼ਬਦ ਬੋਲ ਜਾਂਦੀ ਸੀ। ਕੁੱਝ ਸਮੇਂ ਬਾਅਦ ਹਰਚਰਨ ਗਰੇਵਾਲ ਨਾਲ ਤਲਾਕ ਹੋ ਗਿਆ ਤੇ ਫੇਰ ਉਹ ਸੀਤਲ ਸਿੰਘ ਸੀਤਲ ਨਾਲ ਵਿਆਹ ਕਰਾ ਕੇ ਉਸ ਨਾਲ ਦੋਗਾਣਾ ਜੋੜੀ ਬਣਾ ਲਈ ਪਰ ਜ਼ਿੰਦਗੀ ਦੇ ਅਖੀਰਲੇ ਸਾਲਾਂ ਵਿੱਚ ਅਣਬਣ ਹੋਣ ਕਾਰਨ ਉਹ ਅੰਬਾਲੇ ਚਲੀ ਗਈ ਤੇ ਆਰਕੈਸਟਰਾ ਗਰੁੱਪ ਚਲਾਉਣ ਲੱਗ ਗਈ। ਅੰਬਾਲੇ ਹੀ ਉਸਦੀ ਮੌਤ ਹੋ ਗਈ।

ਗੀਤ[ਸੋਧੋ]

  • ਹਾਏ ਹਾਏ ਵੇ ਮੇਰੇ ਲੜ ਗਿਆ ਠੂਹਾਂ
  • ਹਾਕਾਂ ਮਾਰਦੀ ਸਰੋਂ ਦੇ ਫੁੱਲ ਵਰਗੀ
  • ਅੱਖੀਆਂ ਮਾਰ ਗਿਆ ਜ਼ੈਲਦਾਰ ਦਾ ਪੋਤਾ
  • ਟੁਰ ਮੁਕਲਾਵੇ ਗਈਆਂ
  • ਸੱਸ ਮੇਰੀ ਨੇ ਜੋੜੇ ਜੰਮੇ

ਹਵਾਲੇ[ਸੋਧੋ]

"ਉੱਘੀ ਦੋਗਾਣਾ ਗਾਇਕਾ ਸੁਰਿੰਦਰ ਸੀਮਾ".

http://epaper.dainiktribuneonline.com/m/1238500/Filmnama/ST_10_June_2017#issue/2/1