ਸੰਸਾਰਪੁਰ (ਹੁਸ਼ਿਆਰਪੁਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਸਾਰਪੁਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਸੰਸਾਰਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਤੇ ਬਲਾਕ ਦਸੂਹਾ ਦਾ ਇੱਕ ਪਿੰਡ ਹੈ ਜੋ ਦਸੂਹੇ ਤੋਂ 15 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇਸ ਪਿੰਡ ਦੀ ਕੁੱਲ ਆਬਾਦੀ 1800 ਸੌ ਦੇ ਕਰੀਬ ਹੈ। ਪਿੰਡ ਵਿੱਚ ਜ਼ਿਆਦਾਤਰ ਆਦਿ-ਧਰਮੀ ਅਤੇ ਚਾਂਗ ਪਰਿਵਾਰ ਰਹਿੰਦੇ ਹਨ। ਪਿੰਡ ਵਿੱਚ ਲੁਹਾਰ, ਨਾਈ ਅਤੇ ਤਰਖਾਣ ਬਰਾਦਰੀਆਂ ਸਿਰਫ ਇੱਕ-ਇੱਕ ਹੀ ਘਰ ਹੈ। ਪਹਿਲਾਂ ਇਹ ਪਿੰਡ ਪਹਾੜੀ ਦੇ ਟਿੱਬਿਆਂ ‘ਤੇ ਵਸਿਆ ਹੋਇਆ ਸੀ ਪਰ ਹੌਲੀ ਹੌਲੀ ਲੋਕ ਉਪਰਲੇ ਪਾਸੇ ਨੂੰ ਛੱਡ ਕੇ ਹੇਠਲੇ ਮੈਦਾਨੀ ਇਲਾਕੇ ਵਿੱਚ ਵਸ ਗੲੇ। ਪਿੰਡ ਵਿੱਚ ਦੋ ਗੁਰਦੁਆਰੇ, ਇੱਕ ਗ੍ਰਾਮੀਣ ਬੈਂਕ, ਇੱਕ ਪ੍ਰਾਇਮਰੀ ਅਤੇ ਇੱਕ ਹਾਈ ਸਕੂਲ ਹੈ।[1]

ਪਿਛੋਕੜ[ਸੋਧੋ]

ਪਿੰਡ ਦੇ ਲੋਕਾਂ ਅਨੁਸਾਰ ਇਹ ਪਿੰਡ ਬੋਹਣ ਪੱਟੀ ਤੋਂ ਆਏ ਸੰਸਾਰੂ ਨਾਮੀ ਵਿਅਕਤੀ ਨੇ ਵਸਾਇਆ ਸੀ। ਸੰਸਾਰੂ ਅਤੇ ਬਰੂਹੂ ਦੋ ਭਰਾ ਸਨ। ਸੰਸਾਰੂ ਨੇ ਸੰਸਾਰਪੁਰ ਵਸਾਇਆ ਅਤੇ ਬਰੂਹੂ ਨੇ ਬਰੂਹੀ ਪਿੰਡ ਦੀ ਮੋਹੜੀ ਗੱਡੀ ਸੀ। ਪਹਿਲਾਂ ਪਹਿਲਾ ਇਸ ਪਿੰਡ ਦੇ ਆਲੇ-ਦੁਆਲੇ ਜੰਗਲ ਹੀ ਜੰਗਲ ਸਨ। ਪਿੰਡ ਦੇ ਪੁਰਖਿਆਂ ਨੇ ਸਖ਼ਤ ਮਿਹਨਤ ਕਰਕੇ ਇਸ ਜੰਗਲੀ ਇਲਾਕੇ ਨੂੰ ਹੌਲੀ-ਹੌਲੀ ਰਹਿਣ ਯੋਗ ਬਣਾਇਆ। ਬਜ਼ੁਰਗਾਂ ਦਾ ਬਣਾਇਆ ਪੁਰਾਤਨ ਖੂਹ ਅੱਜ ਵੀ ਲੋਕਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ।

ਹਵਾਲੇ[ਸੋਧੋ]

  1. ਸੰਜੀਵ ਕੁਮਾਰ, ਕਲਸੀ. "ਸੰਸਾਰੂ ਵੱਲੋਂ ਵਸਾਇਆ ਪਿੰਡ ਸੰਸਾਰਪੁਰ".