ਸੱਤਾ-ਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਤਾ-ਗਿਆਨ (ਫ਼ਰਾਂਸੀਸੀ: le savoir-pouvoir)  ਇੱਕ ਸੰਕਲਪ ਹੈ ਜੋ ਫ਼ਰਾਂਸੀਸੀ ਫਿਲਾਸਫ਼ਰ ਮਾਈਕਲ ਫੂਕੋ ਨੇ ਪੇਸ਼ ਕੀਤਾ ਹੈ।

ਸੱਤਾ-ਗਿਆਨ ਦੀ ਪਰਿਭਾਸ਼ਾ[ਸੋਧੋ]

ਫੂਕੋ ਦੀ ਸੱਤਾ ਦੀ ਸਮਝ ਅਨੁਸਾਰ, ਸੱਤਾ ਗਿਆਨ ਤੇ ਅਧਾਰਤ ਹੈ ਅਤੇ ਗਿਆਨ ਦੀ ਵਰਤੋਂ ਕਰਦੀ ਹੈ; ਦੂਜੇ ਪਾਸੇ, ਸੱਤਾ ਆਪਣੇ ਬੇਨਾਮ ਇਰਾਦਿਆਂ ਦੇ ਮੁਤਾਬਕ ਗਿਆਨ ਨੂੰ ਰੂਪ ਦੇਣ ਦੁਆਰਾ ਇਸ ਦੀ ਮੁੜ-ਸਿਰਜਣਾ ਕਰਦੀ ਹੈ। ਸੱਤਾ ਗਿਆਨ ਦੁਆਰਾ ਅਭਿਆਸ ਦੇ ਆਪਣੇ ਖੇਤਰ (ਮੁੜ-) ਸਿਰਜਦੀ ਹੈ।

ਫੂਕੋ ਨੇ ਆਪਣੇ ਇਸ ਨਵੇਂ ਸ਼ਬਦ ਸੱਤਾ-ਗਿਆਨ ਵਿੱਚ ਇਸ ਵਿੱਚ ਲਾਜ਼ਮੀ ਪਰਸਪਰ ਅੰਤਰਨਹਿਤ ਨੂੰ ਸ਼ਾਮਲ ਕੀਤਾ ਹੈ, ਜਿਸ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਹਾਈਫਨ ਜੋ ਅਖੰਡ ਸੰਕਲਪ ਦੇ ਦੋ ਪੱਖਾਂ ਨੂੰ ਜੋੜਦਾ ਹੈ।

ਇਹ ਨੋਟ ਕਰਨਾ ਸਮਝਣ ਵਿੱਚ ਮਦਦਗਾਰ ਹੁੰਦਾ ਹੈ ਕਿ ਫੂਕੋ ਕੋਲ ਸੱਤਾ ਅਤੇ ਗਿਆਨ ਦੋਨਾਂ ਦੀ ਪਾਠਗਤ ਸਮਝ ਹੈ। ਪਾਵਰ ਅਤੇ ਗਿਆਨ ਦੋਵਾਂ ਨੂੰ ਵਿ-ਕੇਂਦਰਿਤ, ਸਾਪੇਖਿਕ, ਸਰਵ ਵਿਆਪਕ, ਅਤੇ ਅਸਥਿਰ (ਡਾਇਨਾਮਿਕ) ਪ੍ਰਣਾਲੀਗਤ ਵਰਤਾਰੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਫੂਕੋ ਦਾ ਸੱਤਾ ਦਾ ਸੰਕਲਪ ਰੀਡਕਸ਼ਨਿਜਮ ਵਿੱਚ ਫਸਣ ਤੋਂ ਬਿਨਾਂ ਸੂਖਮ ਸੰਬੰਧਾਂ ਨੂੰ ਆਪਣਾ ਅਧਾਰ ਬਣਾਉਂਦਾ ਹੈ ਕਿਉਂਕਿ ਇਹ ਇਹ ਵਰਤਾਰੇ ਦੇ ਪ੍ਰਣਾਲੀਗਤ (ਜਾਂ ਢਾਂਚਾਗਤ) ਪਹਿਲੂ ਨੂੰ ਅਣਗੌਲੇ ਨਹੀਂ ਕਰਦਾ, ਸਗੋਂ  ਇਸ ਤੇ ਜ਼ੋਰ ਦਿੰਦਾ ਹੈ।

ਹਾਲਾਂਕਿ, ਉਹ ਅਸਲ ਵਿੱਚ ਗਿਆਨ ਨੂੰ ਪਰਿਭਾਸ਼ਿਤ ਨਹੀਂ ਕਰਦਾ।

ਹੋਰ ਅਰਥ[ਸੋਧੋ]

ਇਸ ਸਮਝ ਅਨੁਸਾਰ, ਗਿਆਨ ਕਦੇ ਨਿਰਪੱਖ ਨਹੀਂ ਹੁੰਦਾ ਹੈ, ਕਿਉਂਕਿ ਇਹ ਸ਼ਕਤੀ ਸਬੰਧਾਂ ਨੂੰ ਨਿਰਧਾਰਤ ਕਰਦਾ ਹੈ। ਸੱਤਾ-ਗਿਆਨ ਦੀ ਧਾਰਨਾ ਇਸ ਲਈ ਆਲੋਚਨਾਤਮਿਕ, ਆਦਰਸ਼ਕ ਪ੍ਰਸੰਗਾਂ ਵਿੱਚ ਵਰਤੇ ਜਾਣ ਦੀ ਸੰਭਾਵਨਾ ਹੈ।

ਇਸ ਸੰਕਲਪ ਦਾ ਇਤਿਹਾਸ [ਸੋਧੋ]

ਆਪਣੇ ਬਾਅਦ ਦੇ ਕੰਮਾਂ ਵਿੱਚ, ਫੂਕੋ ਨੇ ਸੱਤਾ-ਗਿਆਨ ਦੀ ਆਪਣੀ ਧਾਰਨਾ ਨੂੰ ਬਦਲ ਕੇ ਹਕੂਮਤਦਾਰੀ ਸ਼ਬਦ ਨਾਲ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ, ਜੋ ਸ਼ਾਸਨ ਦੀ ਵਿਸ਼ੇਸ਼ ਮਾਨਸਿਕਤਾ ਦਾ ਲਖਾਇਕ ਹੈ।

ਹਵਾਲੇ[ਸੋਧੋ]