ਹਫ਼ਤ ਔਰੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਨੇ ਦੀ ਜੰਜੀਰ ਵਿੱਚੋਂ ਤਸਵੀਰ
ਜੁਲੈਖਾ ਮਿਸਰ ਦੀ ਰਾਜਧਾਨੀ ਵਿੱਚ ਵੜਦੀ ਹੈ
ਯੂਸਫ਼-ਓ ਜੁਲੈਖਾ
ਸਲਮਾਨ-ਓ ਅਬਸਾਲ ਵਿੱਚੋਂ ਤਸਵੀਰ

ਹਫ਼ਤ ਔਰੰਗ (Persian: هفت اورنگ, ਮਤਲਬ "ਸੱਤ ਤਖਤ") ਫ਼ਾਰਸੀ ਸ਼ਾਇਰ ਨੂਰ ਅਦ-ਦੀਨ ਅਬਦ ਅਰ -ਰਹਿਮਾਨ ਜਾਮੀ ਦੀ 1468 ਤੋਂ 1485 ਦੇ ਵਿਚਕਾਰ ਲਿਖੀ ਫ਼ਾਰਸੀ ਸਾਹਿਤ ਦੀ ਕਲਾਸਿਕ ਰਚਨਾ ਹੈ। ਜਾਮੀ ਨੇ ਇਹ ਰਚਨਾ ਮਸਨਵੀ ਰੂਪ ਵਿੱਚ ਸੱਤ ਕਿਤਾਬਾਂ ਵਜੋਂ ਸੰਪੂਰਨ ਕੀਤੀ:

  • "ਸਿਲਸਲਾਤ ਅਲਜ਼ਹਬ" (سلسلة الذهب, "ਸੋਨੇ ਦੀ ਜੰਜੀਰ"): ਸਿੱਖਿਆਦਾਇਕ ਟੋਟਕਿਆਂ ਦਾ ਸੰਗ੍ਰਹਿ
  • "ਯੂਸਫ਼-ਓ ਜੁਲੈਖਾ" (یوسف و زلیخا, "ਯੂਸਫ਼ ਜੁਲੈਖਾ"): ਇਸਲਾਮੀ ਰਵਾਇਤਾਂ ਦੇ ਅਧਾਰ ਤੇ ਹਿਬਰੂ ਬਾਈਬਲ ਵਿੱਚਲੀ ਯੂਸੁਫ਼ ਅਤੇ ਪੋਤੀਫਰ ਦੀ ਪਤਨੀ ਦੀ ਕਹਾਣੀ।
  • "ਸਬਹਤ ਅਲ-ਅਬਰਾਰ" (سبحة الابرار, "ਪਵਿਤਰ ਲੋਕਾਂ ਦੀ ਮਾਲਾ"):ਸਿੱਖਿਆਦਾਇਕ ਟੋਟਕਿਆਂ ਦਾ ਇੱਕ ਹੋਰ ਸੰਗ੍ਰਹਿ
  • "ਸਲਮਾਨ-ਓ ਅਬਸਾਲ" (سلامان و ابسال, ਸਲਮਾਨ ਅਤੇ ਅਬਸਾਲ): ਇੱਕ ਰਾਜਕੁਮਾਰ ਅਤੇ ਉਹਦੀ ਬਾਂਦੀ ਵਿਚਕਾਰ ਨਾਕਾਮ ਰੁਮਾਂਸ। ਮੂਲ ਕਹਾਣੀ ਗ੍ਰੀਕ ਹੈ। ਪਹਿਲੇ ਇਸਲਾਮੀ ਜ਼ਮਾਨੇ ਵਿੱਚ ਇਬਨ ਹੁਨੈਨ ਨੇ ਅਰਬੀ ਵਿੱਚ ਉਲਥਾਈ ਸੀ ਅਤੇ ਫਿਰ ਜਾਮੀ ਨੇ ਫ਼ਾਰਸੀ ਜਾਮਾ ਪਹਿਨਾਇਆ।
  • "ਤੋਹਫ਼ਤ ਅਲ-ਅਹਰਾਰ (تحفة الاحرار, "ਆਜ਼ਾਦ ਜਣੇ ਦਾ ਤੋਹਫ਼ਾ")
  • "ਲੇਲੀ-ਓ ਮਜਨੂੰ" (لیلی و مجنون, "ਲੇਲੀ ਅਤੇ ਮਜਨੂੰ")
  • "ਖਰਾਦਨਾਮਾ-ਏ ਸਕੰਦਰੀ" (خردنامهٔ اسکندری, "ਸਿਆਣਪ ਦੀ ਅਲੈਗਜ਼ੈਂਡਰ ਦੀ ਕਿਤਾਬ") ਸਕੰਦਰ ਨੂੰ ਮੌਤ ਮੌਤ ਵੱਲ ਧੱਕ ਰਹੀਆਂ ਘਟਨਾਵਾਂ ਦਾ ਵੇਰਵਾ।

ਖੁਦ 'ਹਫ਼ਤ ਔਰੰਗ' 'ਉਰਸਾ ਮੇਜਰ'(ਸਪਤਰਿਸ਼ੀ) ਵੱਲ ਸੰਕੇਤ ਹੈ।

ਸੱਤ ਮਸਨਵੀਆਂ ਦਾ ਅਧਾਰ ਸੂਫ਼ੀ ਮੂਲ ਦਾ ਦੀਨ, ਫਲਸਫ਼ਾ ਅਤੇ ਨੀਤੀ ਸਾਸ਼ਤਰ ਹੈ। ਇਹ ਸਿੱਖਿਆ ਅਤੇ ਨੀਤੀ ਬਾਰੇ ਕਿੱਸੇ ਕਹਾਣੀਆਂ ਨਾਲ ਭਰੀ ਪਈ ਹੈ।[1]

ਹਵਾਲੇ[ਸੋਧੋ]