ਹਲਡੋਰ ਲੈਕਸਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਲਡੋਰ ਲੈਕਸਨਸ
ਜਨਮ(1902-04-23)23 ਅਪ੍ਰੈਲ 1902
ਰਿਕਜੀਵਿਕ, ਆਈਲੈਂਡ
ਮੌਤ8 ਫਰਵਰੀ 1998(1998-02-08) (ਉਮਰ 95)
ਰਿਕਜੀਵਿਕ, ਆਈਲੈਂਡ
ਰਾਸ਼ਟਰੀਅਤਾਆਈਲੈਂਡਿਕ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1955
ਜੀਵਨ ਸਾਥੀ
Ingibjörg Einarsdóttir
(ਵਿ. 1930⁠–⁠1940)
[1]
Auður Sveinsdóttir
(ਵਿ. 1945⁠–⁠1998)
ਹਲਡੋਰ ਲੈਕਸਨਸ ਦਾ ਚਿੱਤਰ, ਕ੍ਰਿਤੀ: ਏਨਾਰ ਹਾਕੋਨਾਰਸਨ, 1984

ਹਲਡੋਰ ਕਿਲਜਨ ਲੈਕਸਨਸ (ਆਈਸਲੈਂਡੀ: [ˈhaltour ˈcʰɪljan ˈlaxsnɛs] ( ਸੁਣੋ)ਆਈਸਲੈਂਡੀ: [ˈhaltour ˈcʰɪljan ˈlaxsnɛs] ( ਸੁਣੋ); ਜਨਮ ਸਮੇਂ ਹਲਡੋਰ ਗਡਜਨਸਨ; 23 ਅਪ੍ਰੈਲ 1902 – 8 ਫਰਵਰੀ 1998) ਇੱਕ ਵੀਹਵੀਂ ਸਦੀ ਆਈਲੈਂਡਿਕ ਲੇਖਕ ਸੀ। ਲਕਸ਼ਨਸ ਨੇ ਕਵਿਤਾਵਾਂ, ਅਖ਼ਬਾਰੀ ਲੇਖ, ਨਾਟਕ, ਯਾਤਰਾ ਲੇਖ, ਨਿੱਕੀਆਂ ਕਹਾਣੀਆਂ, ਅਤੇ ਨਾਵਲ ਲਿਖੇ। ਪ੍ਰਮੁੱਖ ਪ੍ਰਭਾਵਾਂ ਵਿੱਚ ਅਗਸਤ ਸਟਰਿੰਡਬਰਗ, ਸਿਗਮੰਡ ਫਰਾਇਡ, ਨੂਟ ਹਮਸੂਨ, ਸਿਨਕਲੇਅਰ ਲੇਵਿਸ, ਅਪਟਨ ਸਿਨਕਲੇਅਰ, ਬਰਤੋਲਤ ਬ੍ਰੈਖਤ ਅਤੇ ਅਰਨੇਸਟ ਹੈਮਿੰਗਵੇ ਸ਼ਾਮਲ ਸਨ। [2] 1955 ਵਿੱਚ ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ; ਉਹ ਇਕੱਲਾ ਹੀ ਆਈਲੈਂਡਿਕ ਨੋਬਲ ਐਵਾਰਡ ਜੇਤੂ ਹੈ।[3]

ਸ਼ੁਰੂ ਦੇ ਸਾਲ[ਸੋਧੋ]

ਲੈਕਸਨਸ ਦਾ ਜਨਮ ਰਿਕਜੀਵਿਕ ਵਿੱਚ 1902 ਵਿੱਚ ਹੋਇਆ ਸੀ। ਜਦੋਂ ਉਹ ਤਿੰਨ ਸਾਲ ਦਾ ਸੀ ਤਾਂ ਉਸ ਦੇ ਮਾਪੇ ਨੇੜਲੇ ਮੋਸਲਸਬਾਈ ਜ਼ਿਲ੍ਹੇ ਦੇ ਲਕਸਨੇਸ ਫਾਰਮ ਆ ਗਏ ਸਨ। ਉਸ ਨੇ ਛੋਟੀ ਉਮਰ ਵਿੱਚ ਕਿਤਾਬਾਂ ਪੜ੍ਹਨੀਆਂ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। 1915 ਅਤੇ 1916 ਵਿੱਚ ਉਹ ਰਿਕਜੀਵੀਕ ਵਿੱਚ ਤਕਨੀਕੀ ਸਕੂਲ ਵਿੱਚ ਦਾਖ਼ਲ ਹੋਇਆ ਅਤੇ 1916 ਤਕ ਉਸ ਨੇ ਆਪਣਾ ਇੱਕ ਲੇਖ ਅਖ਼ਬਾਰ ਮੋਰਗਨਬਾੱਲੀਗ ਵਿੱਚ ਛਪਵਾਇਆ। [4] ਜਿਸ ਸਮੇਂ ਤੱਕ ਉਸ ਦਾ ਪਹਿਲਾ ਨਾਵਲ ਪ੍ਰਕਾਸ਼ਿਤ ਕੀਤਾ ਗਿਆ ਸੀ (Barn náttúrunnar 1919), ਲੈਕਸਨਸ ਨੇ ਪਹਿਲਾਂ ਹੀ ਯੂਰਪੀਅਨ ਮਹਾਂਦੀਪ ਦੀਆਂ ਆਪਣੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਸੀ।[5]

1920ਵਿਆਂ ਵਿੱਚ [ਸੋਧੋ]

1922 ਵਿਚ, ਲੈਕਸਨਸ ਲੱਕਮਬਰਗ ਦੇ ਕਲਵੇਵਜ਼ ਸ਼ਹਿਰ ਵਿੱਚ ਅਬੈਏ ਸੇਂਟ-ਮੌਰੀਸ-ਏਟ-ਸੇਂਟ-ਮੌਰ ਵਿੱਚ ਦਾਖਲ ਹੋ ਗਿਆ। ਮੱਠਵਾਸੀ ਨੁਰਸੀਆ ਦੇ ਸੰਤ ਬੈਨੇਡਿਕਟ ਦੇ ਨਿਯਮਾਂ ਦੀ ਪਾਲਣਾ ਕਰਦੇ ਸਨ। 1923 ਦੇ ਸ਼ੁਰੂ ਵਿੱਚ ਲੈਕਸਨਸ ਨੇ ਕੈਥੋਲਿਕ ਚਰਚ ਵਿੱਚ ਬਪਤਿਸਮਾ ਲਿਆ ਅਤੇ ਪੁਸ਼ਟੀ ਹਾਸਲ ਕੀਤੀ। ਇਸ ਤੋਂ ਬਾਅਦ, ਉਸ ਨੇ ਉਸ ਹੋਮਸਟੈਡ ਦੇ ਨਾਮ ਤੇ ਉਪਨਾਮ ਅਪਣਾਇਆ ਜਿਥੇ ਉਹ ਵੱਡਾ ਹੋਇਆ ਸੀ ਅਤੇ ਉਸ ਦਾ ਨਾਮ ਕਿਲਜਾਨ (ਆਇਰਿਸ਼ ਸ਼ਹੀਦ ਸੇਂਟ ਕਿਲੀਅਨ ਦਾ ਆਈਸਲੈਂਡੀ ਨਾਮ) ਜੋੜ ਲਿਆ।  

ਐਬੇ ਲੈਕਸਨਸ ਵਿੱਚ ਰਹਿੰਦਿਆਂ ਸਵੈ-ਅਧਿਐਨ ਦਾ ਅਭਿਆਸ ਕੀਤਾ, ਕਿਤਾਬਾਂ ਪੜ੍ਹੀਆਂ ਅਤੇ ਫਰਾਂਸੀਸੀ, ਲਾਤੀਨੀ, ਧਰਮ ਸ਼ਾਸਤਰ ਅਤੇ ਦਰਸ਼ਨ ਦਾ ਅਧਿਐਨ ਕੀਤਾ। ਉਸਦੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ, ਉਹ ਇੱਕ ਸਮੂਹ ਦਾ ਮੈਂਬਰ ਬਣ ਗਿਆ ਜਿਹੜਾ ਨੋਰਡਿਕ ਦੇਸ਼ਾਂ ਦੀ ਕੈਥੋਲਿਕ ਧਰਮ ਨੂੰ ਵਾਪਸੀ ਕਰਨ ਲਈ ਪ੍ਰਾਰਥਨਾ ਕਰਦਾ ਸੀ। ਲੈਕਸਨਸ ਨੇ ਆਪਣੇ ਤਜ਼ਰਬਿਆਂ ਨੂੰ Undir Helgahnúk (ਅਨਡਿਰ ਹੇਲਗਹਨਯੂਕ) (1924) ਅਤੇ ਹੋਰ ਵੀ ਮਹੱਤਵਪੂਰਨ, Vefarinn mikli frá Kasmír (ਕਸ਼ਮੀਰ ਤੋਂ ਮਹਾਨ ਬੁਨਕਰ) ਕਿਤਾਬਾਂ ਵਿੱਚ ਲਿਖਿਆ। ਇਹ ਨਾਵਲ, 1927 ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਿਸ ਦੀ ਤਾਰੀਫ਼ ਕਰਦੇ ਹੋਏ ਆਈਲੈਂਡ ਦੇ ਇੱਕ ਮਸ਼ਹੂਰ ਆਲੋਚਕ ਕ੍ਰਿਸਟਜਾਨ ਅਲਬਰਟਸਸਨ ਨੇ ਕਿਹਾ: "ਆਖ਼ਰਕਾਰ, ਆਖ਼ਰਕਾਰ ਇੱਕ ਸ਼ਾਨਦਾਰ ਨਾਵਲ ਜਿਹੜਾ ਸਮਕਾਲੀ ਆਈਲੈਂਡ ਦੀ ਕਵਿਤਾ ਅਤੇ ਗਲਪ ਦੀ ਸਮਤਲ ਭੂਮੀ ਦੇ ਉੱਪਰ ਇੱਕ ਚੱਟਾਨ ਵਾਂਗ ਉੱਚਾ ਖੜਾ ਹੈ! ਆਈਲੈਂਡ ਨੂੰ ਇੱਕ ਨਵੀਂ ਸਾਹਿਤਕ ਹਸਤੀ ਮਿਲ ਗਈ ਹੈ- ਇਸ ਤੱਥ ਬਾਰੇ ਖੁਸ਼ੀ ਦੇ ਜਸ਼ਨ ਮਨਾਉਣਾ ਸਾਡਾ ਫਰਜ਼ ਹੈ! "[6]

ਪੁਸਤਕ ਸੂਚੀ [ਸੋਧੋ]

ਲੈਕਸਨਸ ਦੀਆਂ ਲਿਖਤਾਂ

ਨਾਵਲ [ਸੋਧੋ]

  • 1919: Barn náttúrunnar (ਕੁਦਰਤ ਦਾ ਬੱਚਾ)
  • 1924: Undir Helgahnúk (ਪਵਿੱਤਰ ਪਰਬਤ ਦੇ ਹੇਠ )
  • 1927: Vefarinn mikli frá Kasmír (ਕਸ਼ਮੀਰ ਤੋਂ ਮਹਾਨ ਬੁਨਕਰ)
  • 1931: Þú vínviður hreini (ਓ ਤੂੰ ਪਵਿੱਤਰ ਵੇਲ) – Part I, Salka Valka
  • 1932: Fuglinn í fjörunni (ਪੰਛੀ ਸਮੁੰਦਰ ਤੱਟ ਤੇ) – Part II, Salka Valka
  • 1933: Úngfrúin góða og Húsið (ਘਰ ਦੀ ਇੱਜਤ), Fótatak manna: sjö þættirਦੇ ਹਿੱਸੇ ਵਜੋਂ
  • 1934: Sjálfstætt fólk — Part I, Landnámsmaður Íslands (ਆਈਲੈਂਡਿਕ ਪਾਇਨੀਅਰ (ਆਜ਼ਾਦ ਲੋਕ
  • 1935: Sjálfstætt fólk – Part II, Erfiðir tímar (ਕਰੜੇ ਦਿਨ), ਆਜ਼ਾਦ ਲੋਕ
  • 1937: Ljós heimsins (ਵਿਸ਼ਵ ਦੀ ਰੋਸ਼ਨੀ ) – ਭਾਗ I, Heimsljós (ਵਿਸ਼ਵ ਦੀ ਰੋਸ਼ਨੀ)
  • 1938: Höll sumarlandsins (The Palace of the Summerland) – ਭਾਗ II, Heimsljós (ਵਿਸ਼ਵ ਦੀ ਰੋਸ਼ਨੀ)
  • 1939: Hús skáldsins (ਕਵੀ ਦਾ ਘਰ) – ਭਾਗ III, Heimsljós (ਵਿਸ਼ਵ ਦੀ ਰੋਸ਼ਨੀ)
  • 1940: Fegurð himinsins (ਗਗਨਾਂ ਦੀ ਸੁੰਦਰਤਾ) – ਭਾਗ IV, Heimsljós (ਵਿਸ਼ਵ ਦੀ ਰੋਸ਼ਨੀ)
  • 1943: Íslandsklukkan (ਆਈਲੈਂਡ ਦੀ ਘੰਟੀ) – ਭਾਗ I, Íslandsklukkan (ਆਈਲੈਂਡ ਦੀ ਘੰਟੀ)
  • 1944: Hið ljósa man (ਹੁਸੀਨ ਕੰਨਿਆ) – ਭਾਗ II, Íslandsklukkan (ਆਈਲੈਂਡ ਦੀ ਘੰਟੀ)
  • 1946: Eldur í Kaupinhafn (ਕੋਪਨਹੈਗਨ ਵਿੱਚ ਅੱਗ - ਭਾਗ III, Íslandsklukkan (ਆਈਲੈਂਡ ਦੀ ਘੰਟੀ)
  • 1948: Atómstöðin (ਐਟਮ ਸਟੇਸ਼ਨ)
  • 1952: Gerpla (ਮੁਬਾਰਕ ਯੋਧੇ (1958) / ਮਨਮੱਤੇ ਨਾਇਕ (2016))
  • 1957: Brekkukotsannáll (ਮੱਛੀ ਗਾ ਸਕਦੀ ਹੈ)
  • 1960: Paradísarheimt (ਮੁੜ ਪਾਇਆ ਸਵਰਗ)
  • 1968: Kristnihald undir Jökli (ਗਲੇਸ਼ੀਅਰ ਦੇ ਹੇਠ)
  • 1970: Innansveitarkronika (A Parish Chronicle)
  • 1972: Guðsgjafaþula (ਰੱਬ ਦਾ ਤੋਹਫ਼ਿਆਂ ਦਾ ਬਿਆਨ)

ਹਵਾਲੇ[ਸੋਧੋ]

  1. "Halldór Laxness love letters published". Iceland Review. 28 October 2011. Archived from the original on 7 ਜਨਵਰੀ 2019. Retrieved 24 February 2014. {{cite web}}: Unknown parameter |dead-url= ignored (help) Archived 7 January 2019[Date mismatch] at the Wayback Machine.
  2. Halldór Guðmundsson, The Islander: a Biography of Halldór Laxness. McLehose Press/Quercus, London, translated by Philip Roughton, 2008, pp. 49, 117, 149, 238, 294
  3. https://www.worldatlas.com/articles/top-30-countries-with-nobel-prize-winners.html
  4. Kress, Helga; Tartt, Alison (2004). Stevens, Patrick J. (ed.). "Halldór Laxness (23 April 1902-8 February 1998)". Dictionary of Literary Biography.
  5. Guðmundsson, pp. 33-34
  6. Albertsson, Krístian, Vaka 1.3, 1927