ਹਿੰਦੂ ਕੁਸ਼

ਗੁਣਕ: 35°N 71°E / 35°N 71°E / 35; 71
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

35°N 71°E / 35°N 71°E / 35; 71

ਹਿੰਦੂ ਕੁਸ਼
ਹਿੰਦੂ ਕੁਸ਼ ਲੜੀ
ਸਿਖਰਲਾ ਬਿੰਦੂ
ਚੋਟੀਤਿਰੀਸ਼ ਮੀਰ
ਉਚਾਈ7,690 m (25,230 ft)
ਗੁਣਕ36°14′45″N 71°50′38″E / 36.24583°N 71.84389°E / 36.24583; 71.84389
ਭੂਗੋਲ
ਹਿੰਦੂ ਕੁਸ਼ ਲੜੀ। ਨਕਸ਼ੇ ਉਤਲਾ ਸਭ ਤੋਂ ਵੱਡਾ ਦੇਸ਼ ਅਫ਼ਗ਼ਾਨਿਸਤਾਨ ਹੈ ਅਤੇ ਇਹਦੇ ਪੂਰਬ ਵੱਲ ਪਾਕਿਸਤਾਨ ਹੈ; ਸਿਖਰਲੇ ਤਿੰਨ ਦੇਸ਼ ਤੁਰਕਮੇਨਿਸਤਾਨ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਹਨ। ਸੱਜੇ ਸਿਰੇ 'ਤੇ ਭਾਰਤ ਅਤੇ ਚੀਨ ਦੇ ਛੋਟੇ ਹਿੱਸੇ ਵਿਖਾਦੀ ਦਿੰਦੇ ਪਏ ਹਨ।
ਦੇਸ਼ਅਫ਼ਗ਼ਾਨਿਸਤਾਨ and ਪਾਕਿਸਤਾਨ
ਖੇਤਰਦੱਖਣ-ਕੇਂਦਰੀ ਏਸ਼ੀਆ
ਮਾਪੇ ਰੇਂਜਹਿਮਾਲਾ

ਹਿੰਦੂ ਕੁਸ਼ (ਪਸ਼ਤੋ/ਫ਼ਾਰਸੀ: ھندوکُش), ਜਿਹਨੂੰ ਪਾਰੀਯਾਤਰ ਪਰਬਤ (ਸੰਸਕ੍ਰਿਤ: पारियात्र पर्वत) ਜਾਂ ਪਾਰੋਪਾਮੀਸਾਦੀ (ਯੂਨਾਨੀ: Παροπαμισάδαι) ਵੀ ਕਿਹਾ ਜਾਂਦਾ ਹੈ, ਇੱਕ ੮੦੦ ਕਿਲੋਮੀਟਰ ਪਰਬਤ-ਲੜੀ ਹੈ ਜੋ ਕੇਂਦਰੀ ਅਫ਼ਗ਼ਾਨਿਸਤਾਨ ਅਤੇ ਉੱਤਰੀ ਪਾਕਿਸਤਾਨ ਵਿੱਚ ਫੈਲੀ ਹੋਈ ਹੈ। ਇਹਦਾ ਸਭ ਤੋਂ ਉੱਚਾ ਬਿੰਦੂ ਖ਼ੈਬਰ ਪਖ਼ਤੂਨਵਾ, ਪਾਕਿਸਤਾਨ ਦੇ ਚਿਤਰਾਲ ਜ਼ਿਲ੍ਹੇ ਵਿਚਲਾ ਤਿਰੀਸ਼ ਮੀਰ (੭,੭੦੮ ਮੀਟਰ ਉੱਚਾ) ਹੈ।[1] ਹਿੰਦੁ ਕੁਸ਼ ਪਾਮੀਰ ਪਰਬਤਾਂ ਨਾਲ ਜਾ ਜੁੜਦੇ ਹਨ ਅਤੇ ਹਿਮਾਲਾ ਦੀ ਇੱਕ ਉਪਸ਼ਾਖਾ ਮੰਨੇ ਜਾਂਦੇ ਹਨ। ਹਿੰਦੁ ਕੁਸ਼ ਦਾ ਦੂਜਾ ਸਭ ਤੋਂ ਉੱਚਾ ਪਹਾੜ ਨੋਸ਼ਕ ਪਹਾੜ ਅਤੇ ਤੀਜਾ ਇਸਤੋਰ-ਓ-ਨਲ ਹੈ।[2][3] ਹਿੰਦੁ ਕੁਸ਼ ਪਰਬਤਾਂ ਦੀ ਅਤਿ ਅਧਿਕ ਉਚਾਈ ਦੇ ਬਾਵਜੂਦ ਇਸ ਲੜੀ ਵਿੱਚ ਬਹੁਤ ਸਾਰੇ ਦੱਰੇ ਹਨ ਜਿਨ੍ਹਾਂ ਤੋਂ ਇਸ ਲੜੀ ਰਾਹੀਂ ਲੋਕਾਂ ਦਾ ਆਉਣਾ ਜਾਣਾ ਸਦੀਆਂ ਤੋਂ ਬਣਿਆ ਹੋਇਆ ਹੈ।[4]

ਹਵਾਲੇ[ਸੋਧੋ]

  1. Himalaya, Michael Palin, Basil Pao, Macmillan, 2005, ISBN 978-0-312-34162-6, ... the solitary bulk of Tirich Mir, 25228 feet (7708 m), the highest mountain in the Hindu Kush ...
  2. Discover Afghanistan, Richard Spilsbury, The Rosen Publishing Group, 2012, ISBN 978-1-4488-6619-9, ... Highest Point: Noshak 24557 feet (7485 m) ...
  3. Joseph E. Murphy, Jr., 'The Ascent of Istor-o-Nal', American Alpine Journal, 1956, pp. 66-74.
  4. World and Its Peoples, Marshall Cavendish, Marshall Cavendish, 2006, ISBN 978-0-7614-7571-2, ... In Pakistan, a separate range — the Hindu Raj — runs south of, and parallel to, the Hindu Kush. A series of high passes penetrates the Hindu Kush, which is less of a barrier to the movement of peoples than its great height might suggest ...