ਹੁਮਾਮ ਖ਼ਲੀਲ ਅਬੂ-ਮੁਲਾਲ ਅਲ-ਬਲਾਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੁਮਾਮ ਖ਼ਲੀਲ ਅਬੂ-ਮੁਲਾਲ ਅਲ-ਬਲਾਵੀ (25 ਦਸੰਬਰ 1977-30 ਦਸੰਬਰ 2009) ਇੱਕ ਜਾਰਡਨ ਦਾ ਇੱਕ ਡਾਕਟਰ ਸੀ। ਉਹ ਇਸਲਾਮਿਕ ਉਗਰਵਾਦ ਨਾਲ ਸਬੰਧਤ ਖੁਦਕੁਸ਼ ਬੰਬ ਹਮਲਾਵਰ ਬਣਿਆ ਜਿਸ ਨੇ 30 ਦਸੰਬਰ 2009 ਨੂੰ ਅਫਗਾਨਿਸਤਾਨ ਦੇ ਖੋਸਟ ਦੇ ਸੀ ਆਈ ਏ ਦੇ ਬੇਸ ਕੈਂਪ ਤੇ ਖੁਦਕੁਸ਼ ਹਮਲਾ ਕੀਤਾ।[1]

ਜੀਵਨੀ[ਸੋਧੋ]

ਆਲ-ਬਲਾਵੀ ਦਾ ਜਨਮ 25 ਦਸੰਬਰ 1977 ਨੂੰ ਕੁਵੈਤ ਵਿੱਚ ਹੋਇਆ। ਉਹ ਜਿਸ ਪਰਿਵਾਰ ਵਿੱਚ ਵੱਡਾ ਹੋਇਆ ਉਸ ਵਿੱਚ ਨੌਂ ਹੋਰ ਬੱਚੇ ਸਨ। ਉਹ ਕੁਵੈਤ ਵਿੱਚ ਇਰਾਕੀ ਕਬਜੇ ਤੱਕ 1990 ਤਾਈਂ ਰਹੇ। ਫਿਰ ਸਾਰਾ ਖ਼ਾਨਦਾਨ ਜਾਰਡਨ ਵੱਲ ਪਰਵਾਸ ਕਰ ਗਿਆ।ਉਸ ਨੇ ਅਮਾਨ ਦੇ ਹਾਈ ਸਕੂਲ ਤੋਂ ਆਨਰ ਵਿੱਚ ਡਿਗਰੀ ਕੀਤੀ।[1].[2][3]

ਆਲ-ਬਲਾਵੀ ਨੇ ਤੁਰਕੀ ਵਿੱਚ ਛੇ ਸਾਲ ਮੈਡੀਕਲ ਦੀ ਸਿੱਖਿਆ ਲਈ।

ਆਲ-ਬਲਾਵੀ ਦਾ ਸੰਬੰਧ ਉਗਰ ਇਸਲਾਮਿਕ ਸੰਸਥਾਵਾਂ ਨਾਲ ਸੀ। ਜਾਰਡਨ ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਇਸਲਾਮਿਕ ਜਿਹਾਦ ਖਿਲਾਫ ਵਰਤਨ ਲਈ ਯੋਗ ਸਮਝਿਆ ਗਿਆ।ਕਿਉਂਕਿ ਉਹ ਕਈ ਵੈਬਸਾਈਟਾਂ ਅਤੇ ਕੱਟਰਪੰਥੀ ਬਲੋਗ ਚਲਾਉਂਦਾ ਸੀ। ਪਰ ਉਸ ਨੇ ਆਖੀਰ ਵਿੱਚ ਇਸਲਾਮਿਕ ਜਥੇਬੰਦੀਆਂ ਨਾਲ ਮਿਲ ਕੇ ਸੀ ਆਈ ਏ ਦੇ ਕੈਂਪ ਵਿੱਚ ਧਮਾਕਾ ਕਰ ਦਿੱਤਾ।

ਹਵਾਲੇ[ਸੋਧੋ]

  1. 1.0 1.1 Ma'ayeh, Suha Philip (January 5, 2010). "CIA suicide bomber was a triple agent". The National. Retrieved 5 January 2010.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named National Triple3
  3. "CIA Bomber Coerced to Work for Jordan Spy Agency". Associated Press. 5 January 2010. Retrieved 5 January 2010.

ਬਾਹਰੀ ਲਿੰਕ[ਸੋਧੋ]