ਹੁਸਨ ਲਾਲ ਭਗਤ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੁਸਨ ਲਾਲ ਭਗਤ ਰਾਮ ਨੈਰੋਬੀ ਵਿੱਚ

ਹੁਸਨ ਲਾਲ ਭਗਤ ਰਾਮ ਨੂੰ ਭਾਰਤੀ ਫਿਲਮ ਉਦਯੋਗ ਵਿੱਚ ਸੰਗੀਤ ਨਿਰਦੇਸ਼ਕਾਂ ਦੀ ਪਹਿਲੀ ਜੋੜੀ ਮੰਨਿਆ ਜਾਂਦਾ ਹੈ। ਇਸ ਜੋੜੀ ਦੀ ਸੰਗੀਤ ਯਾਤਰਾ ਦੀ ਸ਼ੁਰੂਆਤ 1944 ਵਿੱਚ ਹੋਈ। ਹੁਸਨ ਲਾਲ (1920-1968) ਅਤੇ ਭਗਤ ਰਾਮ (1916–1973) ਭਰਾ 1940ਵਿਆਂ ਅਤੇ 1950ਵਿਆਂ ਦੇ ਹਿੰਦੀ ਸਿਨੇਮਾ ਵਿੱਚ ਪ੍ਰਸਿੱਧ ਸੰਗੀਤਕਾਰ ਸਨ।[1] ਕਿਹਾ ਜਾਂਦਾ ਹੈ ਕਿ ਸੰਗੀਤ ਨਿਰਦੇਸ਼ਕ-ਜੋੜੀ ਦਾ ਸੰਕਲਪ ਇਨ੍ਹਾਂ ਨਾਲ ਵਜੂਦ ਵਿੱਚ ਆਇਆ। ਨੌਸ਼ਾਦ ਸਾਹਿਬ, ਅਨਿਲ ਬਿਨਵਾਸ ਅਤੇ ਸ੍ਰੀ ਰਾਮਚੰਦਰ ਹੁਰਾਂ ਦੇ ਜ਼ਮਾਨੇ ਵਿੱਚ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਸ਼ੰਕਰ ਜੈ ਕਿਸ਼ਨ, ਖ਼ਯਾਮ ਅਤੇ ਗਾਇਕ ਮਹਿੰਦਰ ਕਪੂਰ ਨੂੰ ਸੰਗੀਤ ਸਿਖਲਾਈ ਦਿੱਤੀ.[1]

ਜੀਵਨ ਵੇਰਵੇ[ਸੋਧੋ]

ਹੁਸਨ ਲਾਲ ਭਗਤ ਰਾਮ ਦਾ ਜਨਮ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਕਾਹਮਾ ਵਿੱਚ ਹੋਇਆ ਸੀ। ਉਨ੍ਹਾਂ ਨੂੰ ਸੰਗੀਤ ਦੀ ਲਗਨ ਉਨ੍ਹਾਂ ਦੇ ਪਿਤਾ ਦੇਵੀ ਚੰਦ ਨੇ ਲਾਈ ਸੀ। ਬਚਪਨ ਵਿੱਚ ਉਨ੍ਹਾਂ ਨੇ ਆਪਣੇ ਵੱਡੇ ਭਰਾ ਪੰਡਿਤ ਅਮਰਨਾਥ ਤੋਂ ਸੰਗੀਤ ਸਿੱਖਿਆ ਲਈ, ਅਤੇ ਬਾਅਦ ਨੂੰ ਕਲਾਸੀਕਲ ਸੰਗੀਤ ਵਿੱਚ ਰਸਮੀ ਸਿਖਲਾਈ ਜਲੰਧਰ ਦੇ ਦਲੀਪ ਚੰਦਰ ਬੇਦੀ ਤੋਂ। ਹੁਸਨ ਲਾਲ ਨੂੰ ਵਾਇਲਨ ਦਾ ਸ਼ੌਕ ਸੀ, ਅਤੇ ਉਸ ਨੇ ਉਸਤਾਦ ਬਸ਼ੀਰ ਖਾਨ ਤੋਂ ਵਾਇਲਨ ਦੀ ਸਿੱਖਆ ਲਈ।[2]

ਹਵਾਲੇ[ਸੋਧੋ]

  1. 1.0 1.1 Gulzar; Nihalani, Govind; Chatterjee, Saibal (2003). Encyclopaedia of Hindi Cinema. Popular Prakashan. pp. 584–. ISBN 978-81-7991-066-5.
  2. "The first duo Husnlal-Bhagatram (1): Their songs for Suraiya, Lata Mangeshkar and Rafi". Songs Of Yore (in ਅੰਗਰੇਜ਼ੀ (ਬਰਤਾਨਵੀ)). Retrieved 2019-08-20.