ਹੈਰਲਡ ਬ੍ਰੈਂਟ ਵਾੱਲਿਸ
ਹਾਲ ਬ੍ਰੈਂਟ ਵਾਲਿਸ | |
---|---|
ਤਸਵੀਰ:HalWallis.jpg | |
ਜਨਮ | ਆਰੋਨ ਬਲਮ ਵੌਲੋਵਿਚ ਅਕਤੂਬਰ 19, 1898 ਸ਼ਿਕਾਗੋ, ਇਲੀਨਾਏ, ਸੰੰਯੁਕਤ ਰਾਜ |
ਮੌਤ | ਅਕਤੂਬਰ 5, 1986 ਰੈਂਚੋਂ ਮਿਰੇਜ, ਕੈਲੀਫ਼ੋਰਨੀਆ, ਸੰਯੁਕਤ ਰਾਜ | (ਉਮਰ 87)
ਕਬਰ | ਫ਼ੌਰੈਸਟ ਲਾਨ ਮੈਮੋਰੀਅਲ ਪਾਰਕ (ਗਲੈਨਡੇਲ) |
ਪੇਸ਼ਾ | ਫ਼ਿਲਮ ਨਿਰਮਾਤਾ |
ਸਰਗਰਮੀ ਦੇ ਸਾਲ | 1931–1983 |
ਜੀਵਨ ਸਾਥੀ |
|
ਬੱਚੇ | 1 |
ਹੈਰਲਡ ਬ੍ਰੈਂਟ ਵਾਲਿਸ (ਜਨਮ ਦਾ ਨਾਂ ਆਰੋਨ ਬਲਮ ਵੌਲੋਵਿਚ; 19 ਅਕਤੂਬਰ 1898 - 5 ਅਕਤੂਬਰ 1986) ਇੱਕ ਅਮਰੀਕੀ ਫਿਲਮ ਨਿਰਮਾਤਾ ਸੀ। ਉਹ ਮੁੱਖ ਤੌਰ ਤੇ ਕਾਸਾਬਲਾਂਕਾ (1942), ਦਿਐਡਵੈਂਚਰਸ ਆਫ ਰੌਬਿਨ ਹੁੱਡ (1938), ਅਤੇ ਟਰੂ ਗਰਿੱਟ (1969) ਜਿਹੀਆਂ ਫ਼ਿਲਮਾਂ ਦੇ ਨਿਰਮਾਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਉਸਨੇ ਵਾਰਨਰ ਬ੍ਰਦਰਜ਼ ਦੀਆਂ ਹੋਰ ਕਈ ਵੱਡੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਵਿੱਚ ਹੰਫਰੀ ਬੋਗਾਰਟ, ਬੈੱਟੀ ਡੇਵਿਸ, ਅਤੇ ਐਰਲ ਫ਼ਲਿਨ ਜਿਹੇ ਸਿਤਾਰਿਆਂ ਨੇ ਅਦਾਕਾਰੀ ਕੀਤੀ ਹੈ।
ਮਗਰੋਂ ਇੱਕ ਲੰਬੇ ਅਰਸੇ ਲਈ ਉਹ ਪੈਰਾਮਾਊਂਟ ਪਿਕਚਰਜ਼ ਨਾਲ ਜੁੜਿਆ ਰਿਹਾ ਅਤੇ ਡੀਨ ਮਾਰਟਿਨ, ਜੈਰੀ ਲੇਵਿਸ, ਐਲਵਿਸ ਪ੍ਰੈਸਲੀ ਅਤੇ ਜੌਨ ਵੇਨ ਜਿਹੇ ਅਦਾਕਾਰਾਂ ਵਾਲੀਆਂ ਫਿਲਮਾਂ ਦੀ ਨਿਗਰਾਨੀ ਕੀਤੀ।
ਜ਼ਿੰਦਗੀ ਅਤੇ ਕੈਰੀਅਰ
[ਸੋਧੋ]ਆਰੋਨ ਬਲੱਮ ਵੌਲੋਵਿਚ ਦਾ ਜਨਮ 19 ਅਕਤੂਬਰ 1898[1] ਨੂੰ ਸ਼ਿਕਾਗੋ, ਇਲੀਨਾਏ ਵਿੱਚ ਹੋਇਆ ਸੀ। ਉਸਦੀ ਮਾਂ ਦਾ ਨਾਂ ਈਵਾ ਅਤੇ ਪਿਤਾ ਦਾ ਨਾਂ ਜੈਕਬ ਵੌਲੋਵਿਚ ਸੀ, ਜੋ ਪੋਲੈਂਡ ਦੇ ਸੁਵਾਕੀ ਖੇਤਰ ਦੇ ਅਸ਼ਕੇਨਾਜ਼ੀ ਯਹੂਦੀ ਸਨ ਅਤੇ ਜਿਸਨੇ ਨੇ ਆਪਣਾ ਉਪਨਾਮ ਬਦਲ ਕੇ ਵਾਲਿਸ ਰੱਖ ਲਿਆ ਸੀ।[2][3][4]
ਉਸਦਾ ਪਰਿਵਾਰ 1922 ਵਿੱਚ ਲਾਸ ਐਂਜਲਸ, ਕੈਲੀਫੋਰਨੀਆ ਚਲਾ ਗਿਆ ਸੀ, ਜਿੱਥੇ ਉਸਨੂੰ 1923 ਵਿੱਚ ਵਾਰਨਰ ਬ੍ਰਦਰਜ਼ ਵਿਖੇ ਪ੍ਰਚਾਰ ਵਿਭਾਗ ਦੇ ਹਿੱਸੇ ਵਜੋਂ ਕੰਮ ਮਿਲਿਆ। ਕੁਝ ਸਾਲਾਂ ਦੇ ਅੰਦਰ ਵਾਲਿਸ ਕਾਰੋਬਾਰ ਦੇ ਨਿਰਮਾਣ ਵਿਭਾਗ ਵਿੱਚ ਸ਼ਾਮਲ ਹੋ ਗਿਆ ਅਤੇ ਅੰਤ ਵਿੱਚ ਵਾਰਨਰ ਬ੍ਰਦਰਜ਼ ਵਿੱਚ ਪ੍ਰੋੋਡਕਸ਼ਨ ਹੈੱਡ ਬਣ ਗਿਆ। 50 ਤੋਂ ਵੱਧ ਸਾਲਾਂ ਦੇ ਕੈਰੀਅਰ ਵਿਚ, ਉਹ 400 ਤੋਂ ਵੱਧ ਫ਼ਿਲਮਾਂ ਦੇ ਨਿਰਮਾਣ ਵਿੱਚ ਸ਼ਾਮਲ ਸੀ।
ਉਨ੍ਹਾਂ ਦੁਆਰਾ ਤਿਆਰ ਕੀਤੀਆਂ ਵਧੇਰੇ ਮਹੱਤਵਪੂਰਣ ਫਿਲਮਾਂ ਵਿੱਚ ਕਾਸਾਬਲਾਂਕਾ, ਡਾਰਕ ਵਿਕਟਰੀ, ਦਿ ਐਡਵੈਂਚਰਸ ਆਫ ਰੌਬਿਨ ਹੁੱਡ, ਮਾਲਤੀਜ਼ ਫ਼ਾਲਕਨ, ਸਾਰਜੈਂਟ ਯਾਰਕ, ਅਤੇ ਨਾਓ, ਵੌਏਜਰ ਸ਼ਾਮਿਲ ਹਨ।
ਮਾਰਚ 1944 ਵਿੱਚ ਵਾਲਿਸ ਨੂੰ 16ਵੇਂ ਅਕੈਡਮੀ ਪੁਰਸਕਾਰਾਂ ਵਿੱਚ ਸਰਵੋਤਮ ਫ਼ਿਲਮ ਲਈ ਅਕੈਡਮੀ ਅਵਾਰਡ ਮਿਲਿਆ। ਸਮਾਰੋਹ ਦੇ ਦੌਰਾਨ ਜਦੋਂ ਕਾਸਾਬਲਾਂਕਾ ਲਈ ਪੁਰਸਕਾਰ ਦੀ ਘੋਸ਼ਣਾ ਕੀਤੀ ਗਈ ਤਾਂ ਵਾਲਿਸ ਅਵਾਰਡ ਸਵੀਕਾਰ ਕਰਨ ਲਈ ਉੱਠਿਆ, ਪਰ ਸਟੂਡੀਓ ਹੈੱਡ ਜੈਕ ਐਲ ਵਾਰਨਰ ਸਟੇਜ ਵੱਲ ਭੱਜ ਤੁਰਿਆ "ਅਤੇ ਉਸਦੇ ਮੂੰਹ ਤੇ ਇੱਕ ਵੱਡੀ ਮੁਸਕਾਣ ਸੀ ਅਤੇ ਉਹ ਬਹੁਤ ਜ਼ਿਆਦਾ ਆਤਮ-ਸੰਤੁਸ਼ਟ ਵਿਖਾਈ ਦੇ ਰਿਹਾ ਸੀ।" ਵਾਲਿਸ ਨੇ ਮਗਰੋਂ ਇਸ ਬਾਰੇ ਕਿਹਾ ਕਿ “ਮੈਂ ਵਿਸ਼ਵਾਸ ਨਹੀਂ ਕਰ ਸਕਿਆ ਕਿ ਇਹ ਕੀ ਹੋ ਰਿਹਾ ਸੀ। ਕੈਸਾਬਲਾਂਕਾ ਮੇਰੀ ਰਚਨਾ ਸੀ; ਜੈਕ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜਿਵੇਂ ਕਿ ਹਾਜ਼ਰੀਨ ਨੇ ਹਫੜਾ-ਦਫੜੀ ਕੀਤੀ, ਮੈਂ ਸੀਟਾਂ ਦੀ ਕਤਾਰ ਤੋਂ ਬਾਹਰ ਜਾ ਕੇ ਗੇਟ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਪੂਰਾ ਵਾਰਨਰ ਪਰਿਵਾਰ ਮੈਨੂੰ ਰੋਕਦਾ ਹੋਇਆ ਬੈਠ ਗਿਆ। ਮੇਰੇ ਕੋਲ ਦੁਬਾਰਾ ਬੈਠਣ, ਅਪਮਾਨਿਤ ਅਤੇ ਗੁੱਸੇ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ...ਲਗਭਗ ਚਾਲੀ ਸਾਲ ਬਾਅਦ, ਮੈਂ ਅਜੇ ਵੀ ਸਦਮੇ ਤੋਂ ਨਹੀਂ ਉੱਭਰਿਆ ਹਾਂ।"[5] ਇਹ ਘਟਨਾ ਦੇ ਕਾਰਨ ਵਾਲਿਸ ਨੇ ਅਗਲੇ ਮਹੀਨੇ ਹੀ ਵਾਰਨਰ ਬ੍ਰਦਰਜ਼ ਨੂੰ ਛੱਡ ਦਿੱਤਾ।
ਇਸ ਪਿੱਛੋਂ ਵਾਲਿਸ ਨੇ ਸੁਤੰਤਰ ਨਿਰਮਾਤਾ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਉਸਨੂੰ ਬਹੁਤ ਵੱਡੇ ਪੱਧਰ ਤੇ ਵਪਾਰਕ ਅਤੇ ਆਲੋਚਨਾਤਮਕ ਸਫ਼ਲਤਾ ਮਿਲੀ। ਆਪਣੇ ਪਹਿਲੇ ਉੱਦਮ ਵਿੱਚ, ਜਿਸ ਵਿੱਚ ਉਸਨੇ ਆਪਣੇ ਪਹਿਲੇ ਸਕ੍ਰੀਨਲੇਖਕਾਂ ਨੂੰ ਕਿਰਾਏ ਤੇ ਲਿਆ ਸੀ ਉਨ੍ਹਾਂ ਦੇ ਨਾਮ ਆਇਨ ਰੈਂਡ ਅਤੇ ਲਿਲੀਅਨ ਹੈਲਮੈਨ ਸਨ।[6] ਉਸਦੀਆਂ ਮੁੱਖ ਵਿੱਤੀ ਸਫ਼ਲਤਾਵਾਂ ਵਿੱਚ ਡੀਨ ਮਾਰਟਿਨ ਅਤੇ ਜੈਰੀ ਲੂਇਸ ਕਾਮੇਡੀਆਂ ਅਤੇ ਐਲਵਿਸ ਪ੍ਰੈਸਲੀ ਦੀਆਂ ਕਈ ਫਿਲਮਾਂ ਸਨ।
ਹਵਾਲੇ
[ਸੋਧੋ]- ↑ Cook County Birth Certificates. Wallis's birthdate has commonly been given as September 14, 1898, but the official birth record shows October 19, 1898.
- ↑ [1]
- ↑ http://www.filmreference.com/film/46/Hal-Wallis.html
- ↑ U.S. World War I Draft Registration card for Harold Blum Wallis; 1900 Census entry for "Aaron Wollowitch" and 1910 Census entry for "Harold Wolowitz"
- ↑ Ronald Haver. "Casablanca: The Unexpected Classic". The Criterion Collection Online Cinematheque. Archived from the original on June 29, 2009. Retrieved January 8, 2010.
- ↑ Berliner, Michael, ed., Letters of Ayn Rand, New York: Dutton, 1995, p. 148.