ਹੋਂਦ ਚਿੱਲੜ ਕਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋਂਦ ਚਿੱਲੜ ਕਾਂਡ
ਹੋਦ ਚਿੱਲੜ ਕਾਂਡ
ਟਿਕਾਣਾਹੋਦ ਚਿੱਲੜ, ਹਰਿਆਣਾ, ਭਾਰਤ
ਗੁਣਕ28°16′47″N 76°39′7″E / 28.27972°N 76.65194°E / 28.27972; 76.65194
ਮਿਤੀ2 ਨਵੰਬਰ, 1984
ਹਮਲੇ ਦੀ ਕਿਸਮ
ਇਕੋ ਫਿਰਕੇ ਦੰਗੇ
ਹਥਿਆਰਸੋਟੀਆ, ਰਾੜਾ, ਡੀਜਲ, ਮਿੱਟੀ ਦਾ ਤੇਲ
ਅਪਰਾਧੀਕਾਂਗਰਸ ਪਾਰਟੀ ਦੇ 200-250 ਮੈਂਬਰ

ਹੋਦ ਚਿੱਲੜ ਕਾਂਡ , ਹਰਿਆਣਾ ਦੇ ਰੇਵਾੜੀ ਜ਼ਿਲਾ ਦਾ ਇਕ ਪਿੰਡ ਹੋਂਦ ਚਿੱਲੜ ਜਿਸ ਵਿਚ; 1984 ਦੇ ਸਿੱਖ-ਵਿਰੋਧੀ ਫ਼ਿਰਕੂ ਕਤਲੇਆਮ ਦੌਰਾਨ, 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ ਸੀ। ਇਸ ਪਿੰਡ ਵਿਚ 32 ਸਿੱਖਾਂ ਦੇ ਮਾਰੇ ਜਾਣ ਦਾ ਪਤਾ ਲੁਧਿਆਣਾ ਜ਼ਿਲ੍ਹੇ ਦੇ ਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਇਆ ਸੀ, ਜੋ ਉਸ ਸਮੇਂ ਗੁੜਗਾਓਂ ਵਿਚ ਨੌਕਰੀ ਕਰਦਾ।

ਪਿਛੋਕੜ[ਸੋਧੋ]

ਦੇਸ਼ ਦੀ ਵੰਡ ਸਮੇ 16 ਪਰਿਵਾਰ ਜੋ ਕਿ ਧਾਨੀ ਪਰਿਵਾਰ ਨਾਲ ਸੰਬੰਧਤ ਰੱਖਦੇ ਸਨ, ਉਸ ਸਮੇਂ ਇਸ ਪਿੰਡ ਵਿਖੇ ਵਸੇਰਾ ਬਣਾਕੇ ਰਹਿਣ ਲੱਗੇ।

ਕਾਂਡ[ਸੋਧੋ]

ਇਸ ਪਿੰਡ ਤੇ ਹਮਲਾ 1 ਨਵੰਬਰ, 1984 ਨੂੰ ਹੋਇਆ ਲੱਗ-ਭਗ "200-250" ਦੰਗਾਈ ਸੋਟੀਆ, ਰਾੜਾ, ਡੀਜਲ, ਮਿੱਟੀ ਦਾ ਤੇਲ ਲੈ ਕਿ ਇਸ ਪਿੰਡ 'ਚ ਪਹੁੰਚੇ ਕੇ 31 ਸਿੱਖਾਂ ਨੂੰ ਜਿੰਦਾ ਸਾੜ ਦਿਤਾ। ਉਹ ਸਾਰੇ ਪਿੰਡ ਨੂੰ ਸਾੜਦੇ ਰਹੇ ਜਦ ਤੱਕ ਸਾਰਾ ਪਿੰਡ ਨਹੀਂ ਸਾੜ ਦਿਤਾ ਗਿਆ। ਅੰਤ ਨੂੰ ਬਾਕੀਆ ਨੇ ਆਪਣੇ ਆਪ ਨੂੰ ਤਿੰਨ ਘਰਾਂ ਵਿਚ ਸੁਰੱਖਿਅਤ ਨਾ ਕਰ ਲਿਆ। ਦੰਗਾਈਆਂ ਨੇ ਦੋ ਘਰਾਂ ਨੂੰ ਮਿਟੀ ਦਾ ਤੇਲ ਪਾ ਕੇ ਸਾੜ ਦਿਤਾ। 2 ਨਵੰਬਰ ਦੀ ਰਾਤ ਨੂੰ 32 ਸਿੱਖ ਜੋ ਬਚ ਗਏ ਉਹਨਾਂ ਨੂੰ ਇਕ ਹਿੰਦੂ ਧਨੋਰਾ ਪਰਿਵਾਰ ਨੇ ਆਪਣੇ ਘਰ ਆਸਰਾ ਦਿੱਤਾ ਅਤੇ ਰਾਤ ਨੂੰ ਸਾਰੇ ਟਰੈਕਟਰ ਟਰਾਲੀ ਦੀ ਮੱਦਦ ਨਾਲ ਰੇਵਾੜੀ ਪਹੁੰਚੇ। ਇਸ ਕਾਂਡ 'ਚ ਬਾਕੀ ਬਚੇ ਹੋਏ ਸਿੱਖ ਅੱਜ ਕੱਲ ਬਠਿੰਡਾ ਅਤੇ ਲੁਧਿਆਣਾ ਵਿਖੇ ਰਹਿ ਰਹੇ ਹਨ।[1]

FIR[ਸੋਧੋ]

ਧਨਪਤ ਸਿੰਘ ਨੇ ਜੋ ਕਿ ਚਿੱਲੜ ਦਾ ਸਰਪੰਚ ਸੀ ਨੇ ਜਤੂਸਾਨਾ ਮਹਿੰਦਰਗੜ੍ਹ ਜ਼ਿਲਾ ਦੇ ਪੁਲਿਸ ਸਟੇਸ਼ਨ ਤੇ FIR ਦਰਜ ਕਰਵਾਈ। ਜਿਸ 'ਚ ਇਹ ਦਰਜ ਹੈ ਕਿ ਦੰਗਾ ਕਰਨ ਵਾਲੇ 11 ਵਜੇ ਸਵੇਰੇ ਹਾਲੀ ਮੰਡੀ ਵੱਲੋਂ ਆਏ ਜਿਹਨਾਂ ਨੂੰ ਪਿੰਡ ਵਾਲਿਆ ਨੇ ਮੌੜ ਦਿਤਾ ਤੇ ਫਿਰ ਰਾਤ ਨੂੰ ਬਹੁਤ ਜ਼ਿਆਦਾ ਗਿਣਤੀ 'ਚ ਆਏ ਤਿੰਨ ਹਿੰਦੂ ਪਰਿਵਾਰ ਨੇ ਉਹਨਾਂ ਨੂੰ ਬਹੁਤ ਸਮਝਾਇਆ ਅੰਤ ਉਹਨਾਂ ਨੇ ਦੰਗਾ ਸ਼ੁਰੂ ਕਰ ਦਿਤਾ। 23 ਫਰਵਰੀ, 2011, ਨੂੰ ਪੁਲਿਸ ਨੇ ਦਾਵਾ ਕੀਤਾ ਕਿ ਮੁਢਲੀ ਜਾਣਕਾਰੀ ਰੀਪੋਰਟ ਗੁਮ ਹੋ ਗਈ ਹੈ ਉਸੇ ਹੀ ਦਿਨ ਟਾਈਮਗ਼ ਆਫ ਇੰਡੀਆ ਨੈ ਉਸੇ ਹੀ ਪੁਲਿਸ ਸਟੇਸ਼ਨ ਤੋਂ ਦਸਤਖਤ ਕੀਤੀ ਹੋਈ ਕਾਪੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. Bhatia, Ramaninder K (February 24, 2011). "Killers` motive was `revenge` at Hondh Chillar, mentions FIR – Times Of India". Indiatimes. pp. 1–2. Archived from the original on 2012-03-23. Retrieved 9 March 2011. {{cite news}}: Unknown parameter |dead-url= ignored (help) Archived 2012-03-23 at the Wayback Machine.