ਹੋਲੋਗ੍ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੋਲੋਗ੍ਰਾਮ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਹੋਲੋਜ਼ (holos) ਤੋਂ ਬਣਿਆ ਹੈ, ਜਿਸਦਾ ਅਰਥ ਹੁੰਦਾ ਹੈ 'ਪੂਰਾ' ਅਤੇ ਗ੍ਰਾਮ ਦਾ ਮਾਅਨਾ ਹੁੰਦਾ ਹੈ 'ਲੇਖਾ' ਜਾਣੀ ਕਿ 'ਹੋਲੋਗ੍ਰਾਮ' ਦਾ ਸਮੁੱਚਾ ਅਰਥ ਬਣਦਾ ਹੈ 'ਪੂਰਾ ਲੇਖਾ ਜੋਖਾ |' ਹੋਲੋਗ੍ਰਾਫ਼ੀ ਵਿੱਚ ਵਸਤੂ ਤੋਂ ਪਰਾ ਵਰਤਿਤ ਪ੍ਰਕਾਸ਼ ਦੀ ਤੀਬਰਤਾ ਦੇ ਨਾਲ-ਨਾਲ ਕਲਾ ਅਤੇ ਅਵਸਥਾ ਨੂੰ ਵੀ ਰਿਕਾਰਡ ਕੀਤਾ ਜਾਂਦਾ ਹੈ | ਸੋ, ਹੋਲੋਗ੍ਰਾਫ਼ੀ ਕਿਸੇ ਵਸਤੂ ਦਾ ਤਿੰਨ ਆਯਾਮੀ ਅਕਸ ਬਣਾਉਂਦੀ ਹੈ| ਤੁਸੀਂ ਸਾਮਾਨ ਦੇ ਪੈਕਟਾਂ, ਡੱਬਿਆਂ ਉਤੇ-ਹੇਠਾਂ ਨੁੱਕਰ 'ਤੇ ਬਾਰੀਕ ਅਤੇ ਮੋਟੀਆਂ ਲਾਈਨਾਂ ਬਣੀਆਂ ਹੋਈਆਂ ਤਾਂ ਜ਼ਰੂਰ ਦੇਖੀਆਂ ਹੋਣਗੀਆਂ | ਇਨ੍ਹਾਂ ਲਕੀਰਾਂ ਨੂੰ 'ਬਾਰ ਕੋਡ' ਕਹਿੰਦੇ ਹਨ | ਇਸ ਕੋਡ ਅੰਦਰ ਵਸਤੂ ਦੀ ਪੂਰੀ ਜਾਣਕਾਰੀ ਲੁਕੀ ਹੁੰਦੀ ਹੈ | ਬਾਰ ਕੋਡ ਉਤੇ ਜਿਉਂ ਹੀ ਲੇਜ਼ਰ ਕਿਰਨ ਪੈਂਦੀ ਹੈ, ਸਾਰੀ ਜਾਣਕਾਰੀ ਕੰਪਿਊਟਰ ਦੇ ਪਰਦੇ ਉਤੇ ਸਕੈਨ ਹੋ ਕੇ, ਸਾਡੇ ਸਾਹਮਣੇ ਆ ਜਾਂਦੀ ਹੈ |

ਇਤਿਹਾਸ[ਸੋਧੋ]

  • ਹੋਲੋਗ੍ਰਾਫ਼ੀ ਤਕਨੀਕ ਦਾ ਵਿਕਾਸ ਸਭ ਤੋਂ ਪਹਿਲਾਂ ਹੰਗਰੀ ਦੇ ਭੌਤਿਕ ਵਿਗਿਆਨੀ ਡੈਨਿਸ ਗੈਬਰ ਨੇ 1947 'ਚ ਕੀਤਾ ਸੀ |
  • 1962 ਵਿੱਚ ਲੇਜ਼ਰ ਕਿਰਨਾਂ ਦੀ ਵਰਤੋਂ ਕਰਕੇ ਮਿਸ਼ੀਗਨ ਵਿਸ਼ਵ ਵਿਦਿਆਲੇ ਵਿੱਚ ਖੋਜ ਦਾ ਕੰਮ ਕਰਦੇ ਐਮ. ਐਲ. ਲੀਥ ਅਤੇ ਜੂਰਿਸ ਉਤਪਨੀਕਸ ਨੇ ਲਾਜਵਾਬ ਗੁਣਵੱਤਾ ਵਾਲੇ ਹੋਲੋਗ੍ਰਾਮ ਤਿਆਰ ਕਰ ਲਏ ਸਨ |[1][2]
  • ਇਸੇ ਸਾਲ ਰੂਸ ਦੇ ਨਿਕੋਲਾਈ ਵਿੱਚ ਡੈਨਸਯੂਕ ਨੇ ਹੋਲੋਗ੍ਰਾਮ ਤਿਆਰ ਕਰਨ ਲਈ ਇੱਕ ਨਵੀਂ ਪ੍ਰਣਾਲੀ ਦਾ ਵਿਕਾਸ ਕਰ ਲਿਆ ਸੀ|
ਲੇਟਵੀ ਸਮਮਿਤੀ ਟੈਕਸ
  • 1969 ਦੇ ਵਰ੍ਹੇ ਅਮਰੀਕਾ ਦੇ ਮੈਸਾਚੂਸੈਟਸ ਸਥਿਤ ਪੋਲੇਰਾਈਡ ਖੋਜ ਪ੍ਰਯੋਗਸ਼ਾਲਾ ਵਿੱਚ ਸਟੀਫਨ ਏ. ਬੈਟਨ ਨੇ ਸਫੈਦ ਪ੍ਰਕਾਸ਼ ਹੋਲੋਗ੍ਰਾਮ ਤਿਆਰ ਕੀਤਾ |
  • 1972 ਵਿੱਚ ਲਾਇਡ ਕਰਾਸ ਨੇ ਅਜਿਹੀ ਤਕਨੀਕ ਵਿਕਸਤ ਕੀਤੀ ਜਿਸ ਵਿੱਚ ਚਿੱਟੀ ਰੌਸ਼ਨੀ ਟਰਾਂਸਮਿਸ਼ਨ ਹੋਲੋਗ੍ਰਾਫ਼ੀ ਨੂੰ ਪ੍ਰਚਲਿਤ ਸਿਨਮੈਟੋਗ੍ਰਾਫ਼ੀ ਨਾਲ ਜੋੜਿਆ ਗਿਆ ਸੀ | ਇੰਜ ਕਰਾਸ ਨੇ 'ਇੰਟੀਗ੍ਰਾਮਸ' ਜਾਂ 'ਇੰਟਿਗਰਿਲ ਹੋਲੋਗ੍ਰਾਮ' ਵਿਕਸਿਤ ਕੀਤੇ |
  • 2008 'ਚ ਏ. ਪੈਗਹੇਮ ਬੇਰੀਅਮ ਦੀ ਅਗਵਾਈ ਵਿੱਚ ਖਾਸ ਪ੍ਰਕਾਰ ਦੇ ਹੋਲੋਗ੍ਰਾਮ ਵਿਕਸਿਤ ਹੋਏ | ਇਨ੍ਹਾਂ ਹੋਲੋਗ੍ਰਾਫਿਕ ਪ੍ਰਤੀਬਿੰਬਾਂ ਨੂੰ ਇੱਕ ਵਿਸ਼ੇਸ਼ ਪਲਾਸਟਿਕ ਫਿਲਮ ਉਤੇ ਲਿਆ ਕੇ, ਕੁਝ ਮਿੰਟਾਂ ਦੇ ਅੰਦਰ-ਅੰਦਰ, ਉਨ੍ਹਾਂ ਨੂੰ ਫਿਲਮ ਤੋਂ ਹਟਾ ਕੇ, ਉਸ ਦੀ ਥਾਂ ਦੂਜੇ ਅਕਸਾਂ ਨੂੰ ਲਿਆਉਣਾ ਸੰਭਵ ਹੋ ਗਿਆ ਸੀ |

ਕੰਮ ਕਿਵੇ ਹੁੰਦਾ ਹੈ[ਸੋਧੋ]

ਹੋਲੋਗ੍ਰਾਫ਼ੀ ਦੋ ਪੜਾਵੀ ਕਿਰਿਆ ਹੈ|

  • ਪਹਿਲਾਂ ਤਾਂ ਹੋਲੋਗ੍ਰਾਮ ਨੂੰ ਰਿਕਾਰਡ ਕਰਦੇ ਹਨ |
  • ਦੂਜੇ ਪੜਾਅ 'ਚ ਹੋਲੋਗ੍ਰਾਮ 'ਚ ਵਸਤੂ ਦੇ ਪ੍ਰਤੀਬਿੰਬ ਦੀ ਮੁੜ ਰਚਨਾ ਕੀਤੀ ਜਾਂਦੀ ਹੈ।
ਹੋਲੋਗ੍ਰਾਮ ਦੀ ਕਿਰਿਆ

ਵਰਤੋਂ[ਸੋਧੋ]

  • ਸੂਚਨਾਵਾਂ ਅਤੇ ਅੰਕੜਿਆਂ ਨੂੰ ਸਟੋਰ ਕਰਨ ਲਈ ਇਲੈਕਟ੍ਰਾਨਿਕ ਉਤਪਾਦਨ ਵਰਤੇ ਜਾਂਦੇ ਹਨ|
  • ਹੋਲੋਗ੍ਰਾਫ਼ੀ ਦਾ ਉਪਯੋਗ ਸੁਰੱਖਿਆ ਉਦਯੋਗਾਂ ਦੇ ਲਈ ਸੂਚਨਾਵਾਂ ਨੂੰ ਕੋਡਿੰਗ ਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ ਕੀਤਾ ਜਾਂਦਾ ਹੈ |
  • ਭਾਰਤੀ ਅਤੇ ਵਿਦੇਸ਼ੀ ਕਰੰਸੀ ਨੋਟਾਂ 'ਚ ਵੀ ਸੁਰੱਖਿਅਕ ਹੋਲੋਗ੍ਰਾਮ ਬਣੇ ਹੁੰਦੇ ਹਨ |
  • ਇਨ੍ਹਾਂ ਨਾਲ ਵਸਤਾਂ ਦੇ ਨਿੱਕੇ ਨੁਕਸ ਜਿਵੇਂ ਤਰੇੜਾਂ ਵਗੈਰਾ ਦਾ ਸੌਖਿਆਂ ਪਤਾ ਲੱਗ ਜਾਂਦਾ ਹੈ |
  • ਹੋਲੋਗ੍ਰਾਮ ਸੁੰਦਰ ਗੁਣਵੱਤਾ ਵਾਲੀ ਗਰੇਡਿੰਗ ਤਿਆਰ ਕਰਨ 'ਚ ਸਹਾਈ ਹੋ ਸਕਦੇ ਹਨ |
  • ਰੇਡੀਆਲੋਜੀ, ਅੱਖਾਂ ਦਾ ਇਲਾਜ, ਦੰਦਾਂ ਦਾ ਇਲਾਜ, ਮੂਤਰ ਚਕਿਤਸਾ, ਪੈਥਾਲੋਜੀ ਅਤੇ ਹੋਰ ਕਿੰਨੇ ਹੀ ਚਕਿਤਸਾ ਦੇ ਖੇਤਰਾਂ ਵਿੱਚ ਹੋਲੋਗ੍ਰਾਫ਼ੀ ਦਾ ਇਸਤੇਮਾਲ ਹੋ ਰਿਹਾ ਹੈ |

ਹਵਾਲੇ[ਸੋਧੋ]

  1. Gabor, Dennis. (1948), A new microscopic principle, Nature, 161, p 777-8
  2. Gabor, Dennis (1949). "Microscopy by reconstructed wavefronts". Proceedings of the Royal Society. London. 197 (1051): 454–487. Bibcode:1949RSPSA.197..454G. doi:10.1098/rspa.1949.0075.