ਰਿਚਰਡ ਐਬਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਚਰਡ ਐਬਟ (1859 - 28 ਫ਼ਰਵਰੀ 1940) ਇੱਕ ਆਸਟ੍ਰੇਲੀਆਈ ਸਿਆਸਤਦਾਨ ਸਨ।

ਆਪਦਾ ਜਨਮ ਬੈਨਡਿਗੋ, ਵਿਕਟੋਰਿਆ ਵਿਖੇ ਹੋਇਆ। ਆਪਨੇ ਆਪਣੀ ਮੁਢਲੀ ਪੜ੍ਹਾਈ ਬੈਨਡਿਗੋ ਹਾਈ ਸਕੂਲ ਵਿਖੇ ਪੂਰੀ ਕੀਤੀ ਅਤੇ ਫਿਰ ਉਹ ਸਕੋਟਲੈੰਡ ਦੀ ਯੂਨੀਵਰਸਿਟੀ ਆਫ਼ ਸੇਂਟ ਏਂਡ੍ਰਿਊਜ਼ ਵਿਖੇ ਪੜ੍ਹੇ। ਉਹ ਵਪਾਰੀ ਬਣ ਗਾਏ, ਖਾਸ ਤੋਰ ਤੇ ਕਮਾਨਾ, ਸੋਸਾਈਟੀ ਇਮਾਰਤਾਂ ਅਤੇ ਗੈਸ ਕੰਪਨੀਆਂ ਦੇ। ਸਟ੍ਰਾਥਫੀਲਡਸੇ ਪਰਿਸ਼ਦ ਵਿੱਚ ਰਹੇ ਅਤੇ 1907 ਵਿੱਚ ਵਿਕਟੋਰੀਆਈ ਵਿਧਾਨ ਸਭਾ ਵਿੱਚ ਚੁਣੇ ਗਾਏ, ਅਤੇ 1913 ਤੱਕ ਬਰਕਰਾਰ ਰਹੇ। ਬੈਨਡਿਗੋ ਸ਼ਹਿਰ ਪਰਿਸ਼ਦ ਦੇ 1917 ਵਿੱਚ ਉਹ ਸ਼ਹਿਰਦਾਰ (Mayor) ਬਣੇ, ਪਰਿਸ਼ਦ 'ਚ ਵਾਪਸੀ ਉਹਨਾਂ ਨੇ ਕਾਉੰਟ੍ਰੀ ਪਾਰਟੀ ਲਾਈ 1922-1928 ਵਿੱਚ ਕੀਤੀ।

18 ਅਕਤੂਬਰ 1928 ਨੂੰ, ਉਹਨਾਂ ਦੀ ਨਿਉਕਤੀ ਆਸਟ੍ਰੇਲੀਆਈ ਸੀਨੇਟ ਵਿੱਚ ਕੀਤੀ ਗਈ, ਤਾਂ ਜੋ ਡੇਵਿਡ ਐਨਡ੍ਰੀਉ ਦੀ ਵਿਕਟੋਰਿਆਈ ਕਾਉੰਟ੍ਰੀ ਪਾਰਟੀ ਦੇ ਸੀਨੇਟੀ ਅਮਲੇ ਵਿੱਚ ਸ਼ਾਮਿਲ ਹੋਏ। ਐਨਡ੍ਰੀਉ ਦੇ ਇੰਤਕਾਲ ਤੱਕ ਉਹਨਾਂ ਨੇ ਸੀਨੇਟ ਦੀ ਸੇਵਾ ਨਿਭਾਈ। ਰਿਚਰਡ ਐਬਟ ਦਾ ਦਿਹਾਂਤ 1940 ਵਿੱਚ ਹੋਇਆ।