ਹਾਕਮ ਸੂਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Hakam Sufi
ਹਾਕਮ ਸੂਫ਼ੀ
ਜਨਮ(1952-03-03)3 ਮਾਰਚ 1952
ਗਿੱਦੜਬਾਹਾ, ਫ਼ਰੀਦਕੋਟ ਜ਼ਿਲਾ (ਹੁਣ ਮੁਕਤਸਰ ਜ਼ਿਲਾ), ਪੂਰਬੀ ਪੰਜਾਬ (ਭਾਰਤ)
ਮੂਲਗਿੱਦੜਬਾਹਾ, ਪੰਜਾਬ, ਭਾਰਤ
ਮੌਤ4 ਸਤੰਬਰ 2012(2012-09-04) (ਉਮਰ 60)
ਮੁਕਤਸਰ ਸਾਹਿਬ, ਪੰਜਾਬ, ਭਾਰਤ
ਵੰਨਗੀ(ਆਂ)ਪੰਜਾਬ ਦੀ ਲੋਕ ਗਾਇਕੀ
ਕਿੱਤਾਗਾਇਕ

ਹਾਕਮ ਸੂਫ਼ੀ ਇਕ ਉੱਘਾ ਪੰਜਾਬੀ ਗਾਇਕ ਸੀ।[1] ਪੰਜਾਬੀ ਫ਼ਿਲਮ ਯਾਰੀ ਜੱਟ ਦੀ ਵਿਚਲੇ ਆਪਣੇ ਗੀਤ ਪਾਣੀ ਵਿਚ ਮਾਰਾਂ ਡੀਟਾਂ, ਡਫ਼ਲੀ ਅਤੇ ਸਾਦੀ ਅਤੇ ਸਾਫ਼-ਸੁਥਰੀ ਗਾਇਕੀ ਲਈ ਜਾਣੇ ਜਾਂਦੇ ਸੂਫ਼ੀ ਅਧਿਆਪਕ ਵਜੋਂ ਸੇਵਾ ਮੁਕਤ ਸਨ।

ਸਿਤੰਬਰ ੪, ੨੦੧੨ ਨੂੰ ਮੁਕਤਸਰ ਵਿਚ ਓਹਨਾਂ ਦੀ ਮੌਤ ਹੋ ਗਈ।[1]

ਮੁੱਢਲੀ ਜ਼ਿੰਦਗੀ[ਸੋਧੋ]

ਹਾਕਮ ਸੂਫ਼ੀ ਦਾ ਜਨਮ ੩ ਮਾਰਚ ੧੯੫੨ ਨੂੰ ਜ਼ਿਲਾ ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇਕ ਗਰੀਬ ਪਰਿਵਾਰ ਵਿਚ ਹੋਇਆ। ਉਹਨਾਂ ਦੇ ੩ ਭਰਾ ਅਤੇ ੪ ਭੈਣਾਂ ਸਨ। ਇਹਨਾਂ ਵਿੱਚੋਂ ਇੱਕ ਭਰਾ ਮੇਜਰ ਸਿੰਘ ਅਤੇ ਇੱਕ ਭੈਣ ਬਲਵਿੰਦਰ ਕੌਰ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ।

ਦਸਵੀਂ ਪਾਸ ਕਰਨ ਮਗਰੋਂ ਕੁਝ ਸਮਾਂ ਕਾਲਜ ਅਤੇ ਫਿਰ ਦੋ ਸਾਲਾ ਕੋਰਸ ਆਰਟ ਐਂਡ ਕਰਾਫਟ ਕਰਨ ਲਈ ਉਸ ਨੂੰ ਨਾਭਾ ਵਿਖੇ ਦਾਖ਼ਲਾ ਮਿਲ ਗਿਆ। ਹਾਕਮ ਨੇ ਇਹ ਕੋਰਸ ਪੂਰਾ ਕਰ ਕੇ ੨੨ ਜਨਵਰੀ ੧੯੭੬ ਨੂੰ ਬਠਿੰਡਾ ਦੇ ਸੰਗਤ ਬਲਾਕ ਅਧੀਨ ਪੈਂਦੇ ਜੰਗੀਰਾਣਾ ਸਕੂਲ ਵਿਚ ਡ੍ਰਾਇੰਗ ਟੀਚਰ ਵਜੋਂ ਨੌਕਰੀ ਕੀਤੀ ਜਿੱਥੋਂ ੩੪ ਸਾਲਾਂ ਬਾਅਦ ੩੧ ਮਾਰਚ ੨੦੧੦ ਨੂੰ ਸੇਵਾ ਮੁਕਤ ਹੋਏ। ਹਾਕਮ ਨੂੰ ਕੁਦਰਤ ਨਾਲ਼ ਮੋਹ ਸੀ। ਉਹਨਾਂ ਜੰਗੀਰਾਣਾ ਸਕੂਲ ਅਤੇ ਗਿੱਦੜਬਾਹਾ ਦੇ ਸ਼ਮਸ਼ਾਨ ਘਾਟ ਵਿਚ ਦਰੱਖ਼ਤ ਲਾਏ।jai ho hakam sufi teri sda jai ho

ਗਾਇਕੀ ਸਮਾਂ[ਸੋਧੋ]

ਸੰਗੀਤ ਸਿੱਖਿਆ ਮਗਰੋਂ ੧੯੭੦ ਵਿਚ ਹਾਕਮ ਨੇ ਗਾਇਕੀ ਵਿਚ ਕਦਮ ਰੱਖਿਆ ਅਤੇ ਉਸਦਾ ਸਭ ਤੋਂ ਪਹਿਲਾ ਰਿਕਾਰਡ "ਮੇਲਾ ਯਾਰਾ ਦਾ" ੧੯੮੪ ਵਿਚ ਐਚ.ਐਮ.ਵੀ. ਕੰਪਨੀ ਨੇ ਰਿਕਾਰਡ ਕੀਤਾ ਜਿਸਦੇ ਸਾਰੇ ਗੀਤ ਸੁਪਰਹਿੱਟ ਰਹੇ। ਸੂਫ਼ੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ "ਸੁਰਮਈ ਸ਼ਾਮ" ਪ੍ਰੋਗਰਾਮ ਵਿਚ ਗੀਤ ਗਾਏ। ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ। ਉਨ੍ਹਾਂ ਦੀਆਂ ਦੋ ਕੈਸਿਟਾਂ ‘ਦਿਲ ਵੱਟੇ ਦਿਲ’ ਅਤੇ ‘ਦਿਲ ਤੜਫੇ’ ਬਾਜ਼ਾਰ ਵਿਚ ਆਈਆਂ, ਤਾਂ ਇਹਨਾਂ ਨੂੰ ਵੀ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਅਤੇ ਵਰਿੰਦਰ ਦੀ ਫ਼ਿਲਮ ‘ਯਾਰੀ ਜੱਟ ਦੀ’ ਵਿਚ ਗਾਇਆ ਗੀਤ ਪਾਣੀ ਵਿਚ ਮਾਰਾਂ ਡੀਟਾਂ ਉਸਦੇ ਸਾਰੇ ਗੀਤਾਂ ਨਾਲ਼ੋਂ ਵੱਧ ਮਕਬੂਲ ਹੋਇਆ। ਉਹ ਗਿੱਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿਚ ਵੀ ਉਹ ਹਾਜ਼ਰੀ ਭਰਨ ਜਾਇਆ ਕਰਦਾ ਸੀ। ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ।

ਉਹਦੀਆਂ ਕੈਸਟਾਂ ਮੇਲਾ ਯਾਰਾਂ ਦਾ, ਦਿਲ ਵੱਟੇ ਦਿਲ, ਝੱਲਿਆ ਦਿਲਾ ਵੇ, ਸੁਪਨਾ ਮਾਹੀ ਦਾ, ਕੋਲ ਬਹਿਕੇ ਸੁਣ ਸੱਜਣਾ, ਦਿਲ ਤੜਫ਼ੇ, ਗੱਭਰੂ ਪੰਜਾਬ ਦਾ, ਇਸ਼ਕ ਤੇਰੇ ਵਿੱਚ, ਚਰਖ਼ਾ ਅਤੇ ਛੱਲਾ ਨੇ ਪਾਕਿਸਤਾਨੀ ਪੰਜਾਬ ਦੇ ਵਿਚ ਵੀ ਪਸੰਦ ਕੀਤੀਆਂ ਗਈਆਂ ਅਤੇ ਇਕ ਸਮੇਂ ਉਸਦਾ ਨਾਂ ਚੋਟੀ ਦੇ ੧੦ ਪੰਜਾਬੀ ਗਾਇਕਾਂ ਵਿਚ ਵੀ ਸ਼ੁਮਾਰ ਹੋਇਆ। ਉਸਨੇ ਸਾਦੀ ਜ਼ਿੰਦਗੀ ਜਿਉਂਦਿਆਂ ਕਦੇ ਅਖ਼ਬਾਰਾਂ ਵਿਚ ਇਸ਼ਤਿਹਾਰ ਨਹੀਂ ਦਿੱਤੇ, ਆਪਣੇ ਨਾਅ ਦੇ ਬੋਰਡ ਅਤੇ ਦਫ਼ਤਰ ਨਹੀਂ ਬਣਾਏ।

ਸਨਮਾਨ[ਸੋਧੋ]

ਉਸ ਨੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਅਤੇ ਬਠਿੰਡਾ ਵਿਖੇ ਨਵੰਬਰ ੨੦੧੧ ਨੂੰ ਲਾਲ ਚੰਦ ਯਮਲਾ ਜੱਟ ਅਵਾਰਡ ਹਾਸਲ ਕੀਤਾ।

ਸੂਫੀ ਅਤੇ ਮਾਨ[ਸੋਧੋ]

ਡੱਫਲੀ, ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ, ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ ਜਿਸ ਨੂੰ ਗੁਰਦਾਸ ਮਾਨ ਨੇ ਅਪਣਾਇਆ ਅਤੇ ਖ਼ੂਬ ਨਾਮ ਕਮਾਇਆ। ਪਹਿਲਾਂ ਦੋਨੋਂ ਇਕੱਠੇ ਹੀ ਸਟੇਜ ਕਰਿਆ ਕਰਦੇ ਸਨ, ਫਿਰ ਅਲੱਗ ਹੋ ਗਏ। ਇਕ ਵਾਰ ੧੫ ਸਾਲਾਂ ਬਾਅਦ ਜਦ ਦੋਹਾਂ ਨੇ ਸੱਜਣਾ ਵੇ ਸੱਜਣਾ ਇਕੱਠਿਆ ਗਾਇਆ, ਤਾਂ ਦੋਨੋ ਇੱਕ ਦੂਜੇ ਵੱਲ ਵੇਖ ਕਿ ਰੋਣ ਲੱਗ ਪਏ ਸਨ । ਗੁਰਦਾਸ ਮਾਨ ਅਤੇ ਹਾਕਮ ਸੂਫ਼ੀ ਦੀ ਇਕ ਹਿੰਦੀ ਫ਼ਿਲਮ ਵਿਚ ਪੇਸ਼ ਕੀਤੀ ਕੱਵਾਲੀ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ। ਬਹੁਤੇ ਲੋਕ ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਹਨ। ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁਝ ਕੁ ਜਾਣਕਾਰੀ ਹਾਸਲ ਕੀਤੀ ਹੈ। ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ।

ਹਵਾਲੇ[ਸੋਧੋ]

  1. 1.0 1.1 "Legendary Punjabi singer Hakam Sufi passes away". ਮੌਤ ਦੀ ਖ਼ਬਰ. PunjabNewsline. ਸਤੰਬਰ ੫, ੨੦੧੨. Archived from the original on 2012-09-07. Retrieved ਸਿਤੰਬਰ ੧੫, ੨੦੧੨. {{cite news}}: Check date values in: |accessdate= and |date= (help); External link in |agency= (help); Unknown parameter |dead-url= ignored (help) Archived 2012-09-07 at the Wayback Machine.